More Punjabi Kahaniya  Posts
ਸ਼ੋਰ


ਕਵਿਤਾਵਾਂ ਤੋਂ ਹੱਟ ਕੇ ਕੁੱਝ ਵੱਖਰਾ ਲਿਖਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ,ਜੇਕਰ ਪਸੰਦ ਆਏ ਤਾਂ ਜ਼ਰੂਰ ਆਪਣੇ ਵਿਚਾਰ ਦੱਸਣਾ ਜੀ 🙏🙏
….ਸ਼ੋਰ…
ਉਸਨੂੰ ਅਕਸਰ ਪਸੰਦ ਨਹੀਂ ਸੀ ਆਪਣੀ ਬੇਬੇ ਦੀਆਂ ਗੱਲਾਂ ਦਾ ਸ਼ੋਰ,
ਉਹ ਝਿੜਕ ਵੀ ਦਿੰਦਾ ਸੀ ਤੂੰ ਚੁੱਪ ਵੀ ਹੋ ਜਾਇਆ ਕਰ ਕਦੇ, ਮੈਨੂੰ ਰੀਲ ਬਣਾ ਲੈਣ ਦੇ ਮੈਂ ਇੰਸਟਾ ਅਤੇ ਐਫ ਬੀ ਤੇ ਪਾਣੀਆ ਨੇ ਆਪਣੇ ਫੋਲੋਅਰ ਵਧਾਣੇ ਮਸ਼ਹੂਰ ਹੋਣਾ ਚਾਹੁੰਦਾ ਪਰ ਤੇਰੀ ਟੈਂ ਟੈਂ ਨਹੀਂ ਮੁੱਕਦੀ ਤੇ ਮਾਂ ਸਾਹ ਦੀ ਬਿਮਾਰੀ ਤੋਂ ਤੰਗ ਚੁੱਪ ਹੋ ਕੇ ਧੱਕੇ ਨਾਲ ਸਾਹ ਲੈਣ ਦੀ ਕੋਸ਼ਿਸ਼ ਕਰਦੀ ਦਵਾਈ ਖਤਮ ਹੋਣ ਕਾਰਨ ਉਹ ਕਿੰਨੇ ਦਿਨਾਂ ਤੋਂ ਬੇਚੈਨ ਰਹਿੰਦੀ ਸੀ ।ਘਰਵਾਲੇ ਦੀ ਮੌਤ ਤੋਂ ਬਾਅਦ ਉਸਦਾ ਇਕਲੌਤਾ ਮੁੰਡਾ ਹੀ ਸਹਾਰਾ ਸੀ ਜਿਉਣ ਦਾ । ਮੁੰਡਾ ਅੱਜ ਬਹੁਤ ਖੁਸ਼ ਸੀ ਓਹ ਪਿੰਡ ਦੇ ਮੋੜ ਤੋਂ ਖੂਨਦਾਨ ਕੈਂਪ ਜ਼ਰੀਏ ਗ਼ਰੀਬ ਲੋਕਾਂ ਦਾ...

ਫ੍ਰੀ ਵਿਚ ਮੈਡੀਕਲ ਚੈੱਕਅਪ ਕਰਾਉਣ ਮਗਰੋਂ ਖ਼ੁਸ਼ੀ ਵਿੱਚ ਘਰ ਪਰਤ ਰਿਹਾ ਸੀ ਉਸਦੇ ਬਹੁਤ ਸਾਰੇ ਫਾਲੋਅਰ ਵੱਧ ਗਏ ਰੀਲ ਤੇ ਫੋਟੋਆਂ ਦੇਖ ਕੇ ਘਰ ਵੜਦੇ ਸਾਰ ਹੀ ਉਹ ਸੁੱਤੀ ਹੋਈ ਬੇਬੇ ਦੀ ਹਿੱਕ ਨਾਲ ਲੱਗਿਆ ਤੇ ਦੱਸਣ ਲੱਗਾ ਕਿ ਉਸਦੇ ਫਾਲੋਅਰ ਹਜਾਰਾਂ ਵਿੱਚ ਹੋ ਗਏ ਤੇ ਕਈ ਸਮਾਜ ਸੇਵੀ ਸੰਸਥਾਵਾਂ ਵੀ ਉਨ੍ਹਾਂ ਨਾਲ ਜੁੜਨ ਨੂੰ ਤਿਆਰ ਨੇ ਬੇਬੇ ਏ ਬੇਬੇ ਤੂੰ ਬੋਲਦੀ ਕਿਉਂ ਨਹੀਂ,ਪਰ ਬੇਬੇ ਦੀ ਧੜਕਣ ਦਾ “ਸ਼ੋਰ” ਤਾਂ ਚੁੱਪ ਹੋ ਚੁੱਕਾ ਸੀ
ਕਲ਼ਮ ਦਾ ਫ਼ਕੀਰ – ਰਾਜੇਸ਼ ਹੰਸ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)