More Punjabi Kahaniya  Posts
ਦਾਨ


ਇੱਕ ਸਿਆਣੀ ਉਮਰ ਦੀ ਅਧਿਆਪਕਾ ਗਰਮੀਆਂ ਦੇ ਦਿਨਾ ਚ ਬੱਸ ਚ ਸਵਾਰ ਹੋਈ , ਪੈਰਾਂ ਚ ਦਰਦ ਨੇ ਬੁਰਾ ਹਾਲ ਕੀਤਾ ਹੋਇਆ ਸੀ ਪਰ ਬਸ ਚ ਸੀਟ ਨਾ ਵੇਖਕੇ ਜਿਵੇਂ ਕਿਵੇਂ ਖਲੋ ਗਈ ਓਹ, ਕੁਝ ਦੂਰੀ ਹੀ ਤਹਿ ਕੀਤੀ ਸੀ ਬੱਸ ਨੇ ਕਿ ਇੱਕ ਉਮਰ ਦਰਾਜ ਔਰਤ ਨੇ ਬੜੇ ਆਦਰ ਨਾਲ਼ ਆਵਾਜ਼ ਦਿੱਤੀ ,”ਆ ਜਾਓ ਮੈਡਮ, ਤੁਸੀਂ ਏਥੇ ਬੈਠ ਜਾਓ ” ਕਹਿੰਦਿਆਂ ਆਪਣੀ ਸੀਟ ਤੇ ਬਿਠਾਲ਼ ਦਿੱਤਾ ਓਹਨੂੰ । ਆਪ ਓਹ ਗਰੀਬਣੀ ਜਿਹੀ ਔਰਤ ਬੱਸ ਚ ਖਲੋ ਗਈ । ਮੈਡਮ ਨੇ ਦੁਆ ਦਿੱਤੀ ,“ ਬਹੁਤ ਮਿਹਰਬਾਨੀ ਤੁਹਾਡੀ , ਮੇਰਾ ਬੁਰਾ ਈ ਹਾਲ ਸੀ ਸੱਚੀ “
ਓਸ ਗਰੀਬ ਔਰਤ ਦੇ ਚਿਹਰੇ ਤੇ ਸਕੂਨ ਭਰੀ ਮੁਸਕਾਨ ਫੈਲ ਗਈ ।
ਥੋੜੀ ਦੇਰ ਬਾਦ ਅਧਿਆਪਕਾ ਦੇ ਨਾਲ ਵਾਲੀ ਸੀਟ ਖਾਲੀ ਹੋ ਗਈ , ਓਹਨੇ ਓਸ ਨੇਕ ਔਰਤ ਨੂੰ ਬਾਂਹ ਫੜ੍ਹਕੇ ਕਿਹਾ ਕਿ ਆ ਜਾਓ , ਬਹਿ ਜਾਓ ਤੁਸੀਂ ਵੀ ਏਧਰ , ਯਗ੍ਹਾ ਖਾਲੀ ਏ । ਪਰ ਓਸ ਔਰਤ ਨੇ ਇੱਕ ਹੋਰ ਔਰਤ ਨੂੰ , ਜੋ ਛੋਟੇ ਜਿਹੇ ਬੱਚ ਨਾਲ਼ ਸਫਰ ਕਰ ਰਹੀ ਸੀ ਤੇ ਮੁਸ਼ਕਲ ਨਾਲ਼ ਬੱਚੇ ਨੂੰ ਚੁੱਕ ਕੇ ਖਲੋਤੀ ਹੋਈ ਸੀ , ਓਹਨੂੰ ਸੀਟ ਤੇ ਬਿਠਾਲ਼ ਦਿੱਤਾ ।
ਅਗਲੇ ਸਟੌਪ ਤੇ ਬੱਚੇ ਵਾਲੀ ਔਰਤ ਵੀ ਉੱਤਰ ਗਈ , ਸੀਟ ਖਾਲੀ ਹੋਈ ਪਰ ਓਸ ਭਲੀ ਮਾਣਸ ਔਰਤ ਨੇ ਬਹਿਣ ਦਾ ਲਾਲਚ ਨਹੀ ਕੀਤਾ , ਇੱਕ ਕਮਜੋਰ ਜਿਹੇ ਦਿਸਦੇ ਬਜੁਰਗ ਨੂੰ ਸੀਟ ਤੇ ਬਿਠਾ ਦਿੱਤਾ ਜੋ ਹੁਣੇ ਹੀ ਬੱਸ ਤੇ ਚੜ੍ਹਿਆ ਸੀ ।
ਸੀਟ ਫਿਰ ਖਾਲੀ ਹੋ ਗਈ , ਸਵਾਰੀਆਂ ਵਿਰਲੀਆਂ ਹੀ ਰਹਿ ਗਈਆਂ ਬੱਸ ਵਿੱਚ । ਹੁਣ ਓਸ ਅਧਿਆਪਕਾ ਨੇ ਓਸ ਔਰਤ ਨੂੰ ਕੋਲ ਬਿਠਾ ਲਿਆ ਤੇ ਪੁੱਛਿਆ ,” ਏਨੀ ਵਾਰੀ ਸੀਟ ਖਾਲੀ ਹੋਈ ਪਰ ਤੁਸੀਂ ਲੋਕਾਂ ਨੂੰ ਈ ਬਿਠਾਈ ਗਏ , ਆਪ ਨਹੀਂ ਬੈਠੇ , ਕੀ ਗੱਲ ਏ ?”

/> ਓਹ ਔਰਤ ਬੋਲੀ ,” ਮੈਡਮ , ਮੈਂ ਮਜਦੂਰ ਹਾਂ , ਮੇਰੇ ਕੋਲ ਬਹੁਤੇ ਪੈਸੇ ਨਹੀਂ ਹੁੰਦੇ ਕਿ ਮੈਂ ਕਿਸੇ ਨੂੰ ਕੁਝ ਦਾਨ ਕਰ ਸਕਾਂ । ਫਿਰ ਮੈਂ ਕੀ ਕਰਦੀ ਆਂ ਬਈ ਕਿਤੇ ਰਾਹ ਚੋਂ ਰੋੜੇ ਚੁੱਕ ਕੇ ਪਾਸੇ ਕਰ ਦੇਨੀ ਆਂ , ਕਦੀ ਕਿਸੇ ਨੂੰ ਪਾਣੀ ਪਿਆਲ਼ ਦੇਂਦੀ ਆਂ ਲੋੜਵੰਦ ਨੂੰ । ਕਦੀ ਬੱਸ ਚ ਕਿਸੇ ਲਈ ਸੀਟ ਛੱਡ ਦੇਂਦੀ ਆਂ ਤਾਂ ਜਦੋਂ ਅਗਲਾ ਦੁਆਵਾਂ ਦੇਂਦਾ ਏ ਤਾ ਮੈਨੂੰ ਗਰੀਬੀ ਭੁੱਲ ਜਾਂਦੀ ਏ । ਥਕਾਵਟ ਲਹਿ ਜਾਂਦੀ ਏ ਦਿਨ ਭਰ ਦੀ । ਹੋਰ ਤੇ ਹੋਰ , ਜਦੋ ਮੈਂ ਦੁਪਹਿਰੇ ਰੋਟੀ ਖਾਣ ਬਹਿੰਦੀ ਆਂ ਨਾ ਬਾਹਰ ਬੈਂਚ ਤੇ ਬਹਿ ਕੇ , ਆਹ ਚਿੜੀਆਂ ਗੁਟ੍ਹਾਰਾਂ ਕੋਲ ਆ ਬਹਿੰਦੀਆਂ ਨੇ , ਰੋਟੀ ਪਾ ਦੇਂਦੀ ਆਂ ਨਿੱਕੀ ਨਿੇਕੀ ਕਰਕੇ । ਜਦੋਂ ਓਹ ਖੁਸ਼ੀ ਨਾਲ਼ ਰੌਲਾ ਪਾਉਂਦੀਆਂ ਨੇ ਤਾਂ ਓਹਨਾਂ ਵੱਲ ਵੇਖਕੇ ਮੇਰਾ ਢਿੱਡ ਭਰ ਜਾਂਦਾ ਰੱਬ ਦੇ ਜੀਆਂ ਵੱਲ । ਪੈਸਾ ਧੇਲਾ ਨਾ ਸਹੀ , ਸੋਚਦੀ ਆਂ ਦੁਆਵਾਂ ਤੇ ਮਿਲ ਈ ਜਾਦੀਆਂ ਨੇ ਮੁਫਤ ਚ , ਫਾਇਦਾ ਈ ਏ ਨਾ, ਹੋਰ ਆਪਾਂ ਲੈ ਵੀ ਕੀ ਜਾਣਾ ਏ ਏਥੋਂ “
ਅਧਿਆਪਕਾ ਅੱਵਾਕ ਰਹਿ ਗਈ , ਇੱਕ ਅਨਪੜ੍ਹ ਜਿਹੀ ਦਿਸਦੀ ਔਰਤ ਏਨਾ ਵੱਡਾ ਸਬਕ ਜੋ ਪੜ੍ਹਾ ਗਈ ਸੀ ਓਹਨੂੰ।
ਜੇਕਰ ਦੁਨੀਆਂ ਦੇ ਅੱਧੇ ਲੋਕ ਵੀ ਅਜਿਹੀ ਸੋਚ ਅਪਣਾ ਲੈਣ ਤਾਂ ਧਰਤੀ ਸੁਰਗ ਬਣ ਜਾਵੇ । ਪਰ ਸੱਚ ਏਹ ਵੇ ਕਿ ਸੱਚ ਬੜਾ ਸਰਲ ਜਿਹਾ ਹੁੰਦਾ ਏ , ਸਾਦ ਮੁਰਾਦਾ ਜਿਹਾ । ਕੋਈ ਮੇਕਅਪ ਨਹੀ , ਕੋਈ ਅਡੰਬਰ ਨਹੀ । ਪਰ ਏਹਦੀ ਖੂਬਸੂਰਤੀ ਏਹੀ ਹੁੰਦੀ ਏ ਕਿ ਏਹ ਬੇਹੱਦ ਖੂਬਸੂਰਤ ਹੁੰਦਾ ਏ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)