More Punjabi Kahaniya  Posts
ਅਧੂਰਾ ਪਿਆਰ


ਇਹ ਕਹਾਣੀ ਦੋ ਪਿਆਰ ਕਰਨ ਵਾਲਿਆਂ ਤੇ ਨਿਰਧਾਰਤ ਹੈ।

ਇਹ ਗਲ ਹੈ ਸਨ੍ਹ2012 ਜਦੋਂ ਮੈਂ ਤਕਰੀਬਨ 20 ਸਾਲਾਂ ਦਾ ਸੀ। ਨਵਾਂ ਨਵਾਂ ਜਵਾਨੀ ਵਿੱਚ ਪੈਰ ਰੱਖਿਆ ਹੀ ਸੀ। ਇੱਕ ਦਿਨ ਬੈਠਾ ਫੇਸਬੁੱਕ ਚਲਾ ਰਿਹਾ ਸੀ ਉਸ ਦਿਨ ਇਕ ਕੁੜੀ ਦੀ ਫਰੈਡ ਰਿਕੁਇਸਟ ਆਈ ਜਿਸ ਦਾ ਨਾਂ ਪਰਮ ਸੀ। ਉਸ ਦੀ ਉਮਰ ਵੀ 19ਸਾਲ ਦੀ ਸੀ। ਸਾਡੀ ਰੋਜ਼ਾਨਾ ਚੈਟ ਹੁੰਦੀ ਰਹਿੰਦੀ ਸੀ ਹੌਲੀ-ਹੌਲੀ ਪਰਮ ਨੇ ਆਪਣੇ ਬਾਰੇ ਦੱਸਿਆ ਤੇ ਮੈਂ ਆਪਣੇ ਬਾਰੇ। ਉਦੋਂ ਮੈਂ ਬਾਰਵੀਂ ਕਲਾਸ ਕਰ ਕੇ B.A ਵਿਚ ਦਾਖਲਾ ਲਿਆ ਸੀ ਤੇ ਪਰਮ ਨੇ ਵੀ ਬਾਰਵੀਂ ਕਰ ਕੇ BSC NURSING ‘ਚ। ਹੌਲੀ-ਹੌਲੀ ਪਤਾ ਹੀ ਨੀ ਲੱਗਾ ਕਿ ਕਦੋਂ ਸਾਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ। ਫਿਰ ਸਾਡੀ ਗੱਲ ਬਾਤ ਫੌਨ ਤੇ ਹੋਣ ਲੱਗੀ।ਉਸ ਸਮੇਂ ਪਰਮ ਸ੍ਰੀ ਗੁਰੂ ਹਰਕ੍ਰਿਸ਼ਨ ਮੈਡੀਕਲ ਕਾਲਜ ਮੋਹਾਲੀ ਪੜਦੀ ਸੀ ਤੇ ਮੈਂ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ। ਸਾਡੀ ਗੱਲ ਬਾਤ ਚਲਦੀ ਨੂੰ ਲੱਗਪਗ ਤਿੰਨ ਚਾਰ ਮਹੀਨੇ ਹੋ ਗਏ ਸੀ ਪਰ ਅਸੀਂ ਇਕ ਦੂਜੇ ਨੂੰ ਕਦੇ ਆਹਮੋ-ਸਾਹਮਣੇ ਨਹੀਂ ਸੀ ਦੇਖਿਆ। ਫਿਰ ਅਸੀਂ ਮੁਲਾਕਾਤ ਕਰਨ ਦਾ ਪ੍ਰੋਗਰਾਮ ਬਣਾਇਆ। ਪਰਮ ਕਾਲਜ ਨੂੰ ਜਾਣ ਵੇਲੇ ਸੰਗਰੂਰ ਵਿਚੋਂ ਲੰਘਦੀ ਸੀ ।ਸੰਗਰੂਰ ਮੈਨੂੰ ਵੀ ਨੇੜੇ ਪੈਦਾ ਸੀ । ਫਿਰ ਸਾਡੀ ਮੁਲਾਕਾਤ ਦਾ ਦਿਨ ਆ ਹੀ ਗਿਆ ਜਿਸ ਦਾ ਸਾਨੂੰ ਇੰਤਜ਼ਾਰ ਸੀ। ਉਸ ਦਿਨ ਮੈਂ ਆਪਣੇ ਇਕ ਦੋਸਤ ਨੂੰ ਨਾਲ ਲੈਕੇ ਆਇਆ ਸੀ ਪਰਮ ਸੰਗਰੂਰ ਬੱਸ ਸਟੈਂਡ ਚ ਸਾਡਾ ਇੰਤਜ਼ਾਰ ਕਰ ਰਹੀ ਸੀ। ਜਦੋਂ ਅਸੀਂ ਇਕ ਦੂਜੇ ਦੇ ਸਾਹਮਣੇ ਆਏ ਤਾਂ ਇਸ ਤਰ੍ਹਾਂ ਮਿਲ਼ੇ ਜਿਵੇਂ ਬਹੁਤ ਸਦੀਆਂ ਤੋਂ ਜਾਣਦੇ ਹੋਈਏ। ਅਸੀਂ ਬੱਸ ਸਟੈਂਡ ਤੋਂ ਬਜ਼ਾਰ ਵੱਲ ਇਕ ਰੈਸਟੋਰੈਂਟ(katareya restaurant) ਤੇ ਗਏ ਜਿਥੇ ਬੈਠ ਕੇ ਅਸੀਂ ਕਿੰਨੀਆਂ ਗੱਲਾਂ ਕਿਤੀਆਂ ਅਤੇ ਪਿਹਲਾ ਕੋਕ ਪੀਤਾ ਤੇ ਫਿਰ ਚਾਹ ਨਾਲ ਪਕੌੜੇ ਖਾਦੇ। ਗੱਲ ਬਾਤ ਕਰਦੇ ਕਰਦੇ ਹੀ ਪਰਮ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਮੈਨੂੰ ਵੀ ਮਨ ਹੀ ਮਨ ਵਿੱਚ ਬਹੁਤ ਖੁਸ਼ੀ ਸੀ। ਪਰਮ ਪਤਲੀ ਸੋਹਣੀ ਸੂਰਤ ਤੇ ਸੀਰਤ ਵਾਲੀ ਮੁਟਿਆਰ ਸੀ ਉਹਦੀਆਂ ਮੋਟੀਆਂ ਮੋਟੀਆਂ ਅੱਖਾਂ ਤਿੱਖਾ ਨੱਕ ਤੇ ਲੰਮੀ ਗੁੱਤ ਕਿਸੇ ਦਾ ਵੀ ਦਿਲ ਮੋਹ ਸਕਦੀਆਂ ਸਨ ਖੈਰ ਉਹ ਖੁਸ਼ ਕਿਸਮਤ ਇਨਸਾਨ ਮੈਂ ਸੀ। ਫਿਰ ਸਾਡਾ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ ਕਦੇ ਪਰਮ ਨੇ ਸੰਗਰੂਰ ਆ ਜਾਣਾ ਕਦੇ ਅਸੀਂ ਪਟਿਆਲੇ ਮਿਲਣਾ। ਸਾਡੀ ਇੱਕ ਦੂਜੇ ਪ੍ਰਤੀ ਨੇੜਤਾ ਵਧਦੀ ਵਧਦੀ ਇਨੀ ਵਧ ਗਈ ਕੇ ਅਸੀਂ ਦੋ ਜ਼ਿੰਦਾ ਦੀ ਇੱਕ ਜਾਨ ਜਾਪਣ ਲੱਗੇ। ਕਦੇ ਅਸੀਂ ਫਿਲਮ ਦੇਖਣ ਜਾਂਦੇ ਕਦੇ ਕਿਸੇ ਪਾਰਕ ਵਿਚ ਬੈਠ ਕਿਨੀਆਂ ਹੀ ਗੱਲਾਂ ਕਰਦੇ।ਕਈ ਵਾਰ ਮੇਰੇ ਕੋਲ ਟਾਈਮ ਨਹੀਂ ਸੀ ਹੁੰਦਾ ਪਰਮ ਕੋਲ ਜਾਨ ਦਾ ਤਾਂ ਪਰਮ...

ਗੂੱਸੇ ਵਿਚ ਆ ਮੈਨੂੰ ਪਤਾ ਹੀ ਨੀ ਚਲਦਾ ਵੀ ਕਦੋਂ ਉਹ ਮੋਹਾਲੀ ਤੋ ਮਾਲੇਰਕੋਟਲੇ ਆ ਜਾਂਦੀ ਇਹ ਸਭ ਸਾਡੀ ਪਿਆਰ ਦੀ ਖਿੱਚ ਹੀ ਕਰੋਂਦੀ ਸੀ। ਕੇ ਪਰਮ ਇਨਾਂ ਘੰਟਿਆਂ ਬੱਧੀ ਲੰਮਾ ਸਫਰ ਤੈਅ ਕਰਕੇ ਮੇਰੇ ਕੋਲ ਆ ਜਾਂਦੀ ਸੀ। ਫਿਰ ਸਾਡੀ ਜ਼ਿੰਦਗੀ ‘ਚ ਅਚਾਨਕ ਇੱਕ ਮੋੜ ਆਇਆ।ਮੈਂ ਪਰਮ ਨੂੰ ਮਿਲਣ ਲਈ ਪਟਿਆਲੇ ਗਿਆ(28ਫਰਵਰੀ2019) ਨੂੰ ਉਹ ਡਿਊਟੀ ਕਰ ਕੇ ਹੋਸਪਿਟਲ ਚੋਂ ਆਪਣੀ ਪੀ ਜੀ ਵੱਲ ਜਾ ਰਹੀ ਸੀ। ਸਾਹਮਣੇ ਮੈਂ ਆ ਗਿਆ ਉਹ ਹਮੇਸ਼ਾ ਮੈਨੂੰ ਦੇਖ ਕੇ ਖੁੱਸ਼ ਹੁੰਦੀ ਸੀ ਪਰ ਉਸ ਦਿਨ ਮੈਨੂੰ ਦੇਖ ਕੇ ਉਸਦੇ ਚਿਹਰੇ ਦੇ ਰੰਗ ਉੱਡ ਗਏ ਤੇ ਰੋਣ ਲੱਗ ਪਈ। ਮੈਂ ਪੁੱਛਿਆ ਕਿ ਹੋਇਆ ਤਾਂ ਕਹਿਣ ਲੱਗੀ ਘਰੇ ਪਰੋਬਲਮ ਚਲ ਰਹੀ ਆ ਮੈਂ ਅੱਜ ਘਰ ਜਾਣਾ ਮੇਰੇ ਵਾਰ ਵਾਰ ਪੁੱਛਣ ਤੇ ਵੀ ਉਸ ਨੇ ਕੁਛ ਨਾ ਦੱਸਿਆ। ਮੈਂ ਉਹਨੂੰ ਕਿਹਾ ਸੰਗਰੂਰ ਤੱਕ ਛੱਡ ਦਿੰਨਾਂ। ਅਸੀਂ ਪਟਿਆਲੇ ਤੋਂ ਚੱਲ ਪਏ ਉਹ ਸਾਰੇ ਰਾਹ ਰੋਂਦੀ ਰਹੀ ਪਰ ਮੇਰੇ ਸੌ ਵਾਰ ਪੁੱਛਣ ਤੇ ਵੀ ਉਸ ਨੇ ਕੁੱਝ ਨਾ ਦੱਸਿਆ।ਮੈਂ ਉਹਨਾਂ ਦਿਨਾਂ ਵਿਚ ਬਾਹਰ ਜਾਣਾ ਸੀ ਮੇਰਾ ਵੀਜ਼ਾ ਵੀ ਆ ਗਿਆ ਸੀ। ਸੰਗਰੂਰ ਪੋਹੁਚਣ ਤੇ ਮੈਂਨੂੰ ਕਹਿੰਦੀ ਮੈਂ ਤੈਨੂੰ ਬੈਗ ਲੈਕੇ ਦੇਣਾ ਫਿਰ ਕੀ ਪਤਾ ਟਾਈਮ ਲੱਗੂ ਜਾ ਨਾ ਇਹ ਗੱਲਾਂ ਕਰਦੇ ਅਸੀਂ ਇਕ ਦੁਕਾਨ ਤੋਂ ਬੈਗ ਲਿਆ ਉਸ ਸਮੇਂ ਵੀ ਉਸ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ, ਪਰ ਉਹ ਦੱਸ ਕੁਝ ਵੀ ਨਹੀਂ ਰਹੀ ਸੀ। ਫਿਰ ਮੈਂ ਉਹਨੂੰ ਉਹਦੇ ਸ਼ਹਿਰ ਵਾਲੀ ਬੱਸ ਚ ਬਿਠਾ ਦਿੱਤਾ ਉਸ ਦੀਆਂ ਅੱਖਾਂ ਮੈਨੂੰ ਏਦਾ ਦੇਖ ਰਹਿਆਂ ਸੀ ਜਿਵੇਂ ਕਦੇ ਮੁੜ ਕੇ ਮਿਲਣਾ ਹੀ ਨਹੀਂ। ਉਸ ਦਿਨ ਪਰਮ ਘਰ ਚਲੀ ਗਈ ਤੇ ਫਿਰ ਉਹਦਾ ਮੋਬਾਈਲ ਬੰਦ ਆਉਣ ਲੱਗਾ ਮੈਂ ਰੋਜ਼ ਫੌਨ ਲਗਾ ਕੇ ਦੇਖਦਾ ਫੌਨ ਬੰਦ ਆਉਂਦਾ ਸੀ। ਚਾਰ ਦਿਨਾਂ ਬਾਅਦ (4ਮਾਰਚ2019)ਪਰਮ ਦਾ ਫੌਨ ਆਈਆਂ ਕਿਹਦੀ ਮੈਂਨੂੰ ਕਦੇ ਫੌਨ ਨਾ ਕਰੀਂ ਮੇਰਾ ਵਿਆਹ ਆ 19ਮਾਰਚ ਦਾ ਇਹ ਸਭ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਏਵੇ ਲੱਗਿਆ ਜਿਵੇਂ ਕਿਸੇ ਨੇ ਮੇਰੇ ਸਰੀਰ ਚੋਂ ਰੂਹ ਕੱਢ ਲਈ ਹੋਵੇ। ਅੱਜ ਇਹ ਗੱਲ ਨੂੰ ਤਿੰਨ ਸਾਲ ਹੋ ਗਏ ਮੈਂਨੂੰ ਅੱਜ ਤੱਕ ਸਮਝ ਨੀ ਲੱਗੀ ਪਰਮ ਦੀ ਕਿ ਮਜਬੂਰੀ ਸੀ। ਨਾ ਹੀ ਉਸ ਨੇ ਮੈਨੂੰ ਦੱਸਿਆ। ਉਸ ਦੇ ਦਿਲ ਦੀ ਇਹ ਗੱਲ ਮੈਨੂੰ ਰਹਿਦੀ ਉਮਰੇ ਹਮੇਸ਼ਾ ਕੋਸ਼ਦੀ ਰਹੂ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)