More Punjabi Kahaniya  Posts
ਰੱਖੜੀ ਸ਼ਹੀਦ ਭਰਾ ਨੂੰ


ਰੱਖੜੀ ਸ਼ਹੀਦ ਭਰਾ ਨੂੰ
ਹਰਮਨ ਇੱਕ ਵਾਰ ਆਪਣੇ ਵੀਰਾਨ ਪਏ ਘਰ ਵਿੱਚ ਜਰੂਰ ਰੱਖੜੀ ਵਾਲੇ ਦਿਨ ਫੇਰਾ ਪਾਉਂਦੀ ,ਲਗਾਤਾਰ 5 ਸਾਲ ਤੋਂ ਮੈਂ ਦੇਖ ਰਿਹਾ ਸੀ ਪਰ ਹੁਣ ਰੱਖੜੀ ਦੇ 6 ਕੋ ਦਿਨ ਪਹਿਲਾਂ ਹੀ ਆ ਗਈ ਤੇ ਬੈਗ ਵਿੱਚ ਕੁਝ ਸੀ,ਮੇਰੀ ਬਹੁਤ ਉਕਸੱਤਾ ਸੀ ਜਾਣਨ ਦੀ ਕਿ ਹਰਮਨ ਖਾਲੀ ਪਏ ਘਰ ਵਿੱਚ ਕਿਉਂ ਆਉਂਦੀ ਆ, ਅੱਜ ਜਦੋਂ ਉਹ ਅੰਦਰ ਗਈ ਤੇ ਮੈਂ ਗੁਆਂਢੀ ਹੋਣ ਦੇ ਨਾਂ ਤੇ ਅਤੇ ਇਹ ਸਭ ਜਾਨਣ ਲਈ ਪਾਣੀ ਦੇ ਗਿਆਸ ਦੇ ਬਹਾਨੇ ਹਰਮਨ ਨੂੰ ਕਿਹਾ ਭੈਣ ਸਤਿ ਸ਼੍ਰੀ ਅਕਾਲ ਤੇ ਪਾਣੀ ਦਾ ਗਿਲਾਸ ਉਸਦੇ ਵੱਲ ਵਧਾਇਆ,ਤੇ ਨਾਲ ਹੀ ਸਵਾਲ ਕੀਤਾ ਕਿ ਭੈਣਾਂ ਤੂੰ ਕਿੱਧਰ ਇਸ ਸੁਨਸਾਨ ਘਰ ਚੋ, ਪਹਿਲਾਂ ਤੇ ਚੁੱਪ ਰਹੀ ਫਿਰ ਬੋਲੀ ਰੱਖੜੀ ਲੈ ਕਿ ਆਈ ਵੀਰੇ ਦੀ, ਵੀਰੇ ਦਾ ਨਾਮ ਲੈਂਦਿਆਂ ਹੀ ਮੈਨੂੰ ਝੱਟਕਾ ਜਿਹਾ ਲੱਗਾ ਕਿ ਵੀਰਾ ਤਾਂ ਇਸਦਾ ਫੌਜੀ ਸੀ ਜੋ ਸ਼ਹੀਦ ਹੋਇਆ ਸੀ ਕਈ ਸਾਲ ਪਹਿਲਾਂ ਤੇ, ਅਜੇ ਮੇਰਾ ਸਵਾਲ ਹੋਰ ਵੀ ਸੀ ਤੇ ਉਸਨੇ ਬੈਗ ਵਿਚੋਂ ਇੱਕ ਬਰਫੀ ਦਾ ਡੱਬਾ ਤੇ ਰੱਖੜੀ ਕੱਡ ਸਇਡ ਵਾਲਾ ਕਮਰਾ ਖੋਲਿਆ ਜਿੱਥੇ ਉਸਦੇ ਸ਼ਹੀਦ ਭਰਾ ਦੀ ਤਸਵੀਰ ਲੱਗੀ ਜੀ ,ਜਿਸਦੀ ਤਸਵੀਰ ਤੇ ਪਹਿਲਾਂ ਹੀ 5 ਰਾਖੀ ਦੇ...

ਧਾਗੇ ਬੰਨੇ ਹੋਏ ਸੀ, ਅੱਜ ਫਿਰ ਉਸ ਭੈਣ ਵੱਲੋਂ ਅੱਖਾਂ ਵਿੱਚ ਹੰਜੂ ਭਰ ਕਿ ਭਰਾ ਦੀ ਤਸਵੀਰ ਨੂੰ ਰੱਖੜੀ ਬੰਨ ਕਿ ਤੇ ਉਸਦੇ ਮੂੰਹ ਨੂੰ ਮਿਠਾਈ ਲਾ ਕਿ ਕਿਹਾ ਵੀਰਾ ਆ ਤੇਰੀ ਬਹੁਤ ਮਨਪਸੰਦ ਬਰਫੀ ਆ,ਅੱਜ ਵੀ ਤੇਰੇ ਜੀਜੇ ਤੋਂ ਚੋਰੀ ਲੈ ਕਿ ਆਈ, ਇਹ ਸਭ ਭੈਣ ਦਾ ਪਿਆਰ ਦੇਖ ਸੱਚੀ ਗਲ ਐਵੇਂ ਸੁੱਕ ਗਿਆ ਜਿਵੇਂ ਕਈ ਸਾਲਾਂ ਤੋਂ ਗਲ ਖ਼ਰਾਬ ਹੋਏ, ਮੂੰਹ ਵਿੱਚੋਂ ਕੁਝ ਬਿਆਨ ਨਹੀਂ ਹੋ ਰਿਹਾ ਸੀ । ਕੰਬਦੇ ਹੱਥਾਂ ਨਾਲ ਰਾਖੀ ਨੂੰ ਗੰਢ ਦੇਂਦਿਆਂ ਪਤਾ ਨਹੀਂ ਕਿੰਨਾ ਕੋ ਰੋਈ ਉਹ ਤੇ, ਕਹਿਣ ਲੱਗੀ ਮੇਰਾ ਵੀਰਾ ਅੱਜ ਵੀ ਜਿਉਂਦਾ ਹੈ ।ਸਿਰਫ ਲੋਕਾਂ ਲਈ ਸ਼ਹੀਦ ਹੋਇਆ ਮੇਰੇ ਲਈ ਅੱਜ ਵੀ ਤਸਵੀਰ ਚੋ ਮੈਨੂੰ ਰੱਖੜੀ ਵਾਲੇ ਦਿਨ ਉਡੀਕਦਾ ਹੈ, ਮੈਂ ਕਦੇ ਉਸਦੀ ਰੱਖੜੀ ਨਹੀਂ ਭੁੱਲੀ,ਅਜੇ ਰੱਖੜੀ ਚੋ ਕਾਫੀ ਦਿਨ ਬਚੇ ਸੀ ਪਰ ਓਹ ਦਿਨਾ ਦੀ ਉਡੀਕ ਨਹੀਂ ਮੁੱਕ ਰਹੀ ਸੀ।ਤਾਂ ਹੀ ਪਹਿਲਾ ਆ ਗਈ
ਲੇਖਕ ਜਗਜੀਤ ਸਿੰਘ ਡੱਲ, ਤਰਨ ਤਾਰਨ,ਪ੍ਰੈਸ ਮੀਡੀਆ, dall tv news,9855985137,8646017000

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)