More Punjabi Kahaniya  Posts
ਨਵੀਂ ਗੱਲ


ਨਵੀਂ ਗੱਲ
‘ਬਾਪੂ ਪੰਚਾਇਤ ਦਾ ਵੀ ਇਕੱਠ ਹੋ ਗਿਆ, ਹੁਣ ਕਰਦੇ ਸਾਨੂੰ ਅੱਡ।’ ਬਚਨ ਸਿੰਘ ਦੇ ਵੱਡੇ ਮੁੰਡੇ ਨੇ ਰੁੱਖੇ ਜਿਹੇ ਲਹਿਜੇ ‘ਚ ਕਿਹਾ।
‘ਹਾਂ-ਹਾਂ ਕਰਦੇ ਬਾਪੂ ਵੰਡ ਵੰਡਾਈਆਂ, ਹੋਰ ਇਕੱਠੇ ਨਹੀਂ ਰਿਹਾ ਜਾਣਾ।’ ਛੋਟੇ ਨੇ ਵੀ ਉਸੇ ਲਹਿਜੇ ‘ਚ ਕਿਹਾ।
‘ਬਚਨ ਸਿਹਾਂ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ, ਔਲਾਦ ‘ਚ ਨਿਭਣੋਂ ਹਟ ਜਾਵੇ ਤਾਂ ਅੱਡ ਕਰਨਾ ਚੰਗਾ ਹੈ। ਬੱਸ ਤੂੰ ਵੀ ਦੱਸ ਦੇ ਕਿਸ ਮੁੰਡੇ ਨਾਲ ਰਹਿਣਾ। ਫਿਰ ਹੋਰ ਜਾਇਦਾਦ ਵੰਡ ਦੇਈਏ।’ ਸਰਪੰਚ ਨੇ ਬਚਨ ਸਿੰਘ ਦੇ ਮੋਢੇ ‘ਤੇ ਹੱਥ ਧਰਦਿਆਂ ਕਿਹਾ।
‘ਲੈ ਸਰਪੰਚ ਸਾਹਿਬ, ਬਾਪੂ ਦਾ ਕੀ ਹੈ! ਛੇ ਮਹੀਨੇ ਮੇਰੇ ਨਾਲ ਰਹੂ, ਛੇ ਮਹੀਨੇ ਛੋਟੇ ਕੋਲ।’
‘ਚਲੋ ਬਚਨ ਸਿੰਘ ਦਾ ਤਾਂ ਫੈਸਲਾ ਹੋ ਗਿਆ, ਹੁਣ ਕਰੀਏ ਵੰਡ।’ ਸਰਪੰਚ...

ਨੇ ਕੁਰਸੀ ‘ਤੇ ਠੀਕ ਜਿਹੇ ਹੋ ਕੇ ਬੈਠਦੇ ਕਿਹਾ। ਬਚਨ ਸਿੰਘ, ਜੋ ਕਾਫੀ ਚਿਰ ਤੋਂ ਨੀਵੀਂ ਪਾਈ ਬੈਠਾ ਸਭ ਸੁਣ ਰਿਹਾ ਸੀ, ਅਚਾਨਕ ਉਠ ਖੜਾ ਹੋਇਆ ਤੇ ਗਰਜ ਕੇ ਬੋਲਿਆ,
‘ਕੀ ਫੈਸਲਾ ਹੋ ਗਿਆ? ਫੈਸਲਾ ਕਰਦਾ ਹਾਂ ਮੈਂ, ਇਨ੍ਹਾਂ ਦੋਵਾਂ ਮੁੰਡਿਆਂ ਨੂੰ ਕੱਢੋ ਘਰੋਂ। ਛੇ ਮਹੀਨੇ ਵਾਰੋ-ਵਾਰੀ ਮੇਰੇ ਕੋਲ ਰਹਿਣ ਤੇ ਛੇ ਮਹੀਨੇ ਕਿਤੇ ਹੋਰ ਕਰਨ ਇੰਤਜ਼ਾਮ..। ਘਰ ਦਾ ਮਾਲਕ ਮੈਂ ਹਾਂ ਮੈਂ।’
ਦੋਵਾਂ ਮੁੰਡਿਆਂ ਤੇ ਪੰਚਾਇਤ ਦੇ ਮੂੰਹ ਅੱਡੇ ਰਹਿ ਗਏ ਜਿਵੇਂ ਸੱਚਮੁੱਚ ਕੋਈ ਨਵੀਂ ਗੱਲ ਹੋ ਗਈ ਹੋਵੇ।

...
...



Related Posts

Leave a Reply

Your email address will not be published. Required fields are marked *

One Comment on “ਨਵੀਂ ਗੱਲ”

  • ਹਾਂ ਜੀ ਸਰ ਬਹੁਤ ਵਧੀਆ ਕਹਾਣੀ plz 7973734330 ਇਸ ਨੰਬਰ ਤੇ ਕੰਟੈਕਟ ਜ਼ਰੂਰ ਕਰੋ ਜੀ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)