More Punjabi Kahaniya  Posts
ਮਨ ਦੇ ਵਲਵਲੇ


ਦੋ ਸਾਲ ਪਹਿਲਾਂ ਦੀ ਗੱਲ
ਕਾਊਂਟਰ ਤੇ ਬੈਠੀ ਗੋਰੀ ਨਾਲ ਇੱਕ ਏਜੰਟ ਬੜਾ ਹੀ ਖਿਝ ਕੇ ਬੋਲਿਆ..
ਬੋਲਾਂ ਵਿਚ ਏਨੀ ਕੜਵਾਹਟ ਕੇ ਪੁੱਛੋਂ ਨਾ..ਹੈਰਾਨ ਸੀ ਉਸਨੇ ਏਦਾਂ ਕਿਓਂ ਕੀਤਾ?
ਆਖਿਆ ਬੀਬੀ ਏਦਾਂ ਦੀ ਹਵਾ ਅੱਜ ਕੱਲ ਹਰ ਪਾਸੇ ਵਗ ਤੁਰੀ ਏ..
ਪੈਸਾ ਲੋੜ ਦੀ ਥਾਂ ਜਨੂੰਨ ਬਣ ਗਿਆ ਏ..ਹਰੇਕ ਇਸੇ ਤਣਾਓ ਵਿਚ ਕੇ ਬਾਕੀਆਂ ਤੋਂ ਅੱਗੇ ਕਿੱਦਾਂ ਬਣੇ ਰਹਿਣਾ!
ਜਿਸਦਾ ਸਭ ਕੁਝ ਸਹੀ ਉਸਨੂੰ ਵੀ ਇਹ ਚਿੰਤਾ..ਇਹ ਸਭ ਕੁਝ ਕਿਧਰੇ ਖੁੱਸ ਨਾ ਜਾਵੇ..ਅਗਲੀ ਪੀੜੀ ਸੁਖ ਭੋਗੇਗੀ ਵੀ ਕੇ ਨਹੀਂ!
ਵਧਾਏ ਹੋਏ ਖਰਚਿਆ ਦੀ ਕੁੜਿੱਕੀ ਵਿਚ ਫਸਿਆ ਹੋਇਆ ਹਮਾਤੜ ਖਿਝ-ਖਿਝ ਕੇ ਨਾ ਪਵੇ ਤਾਂ ਹੋਰ ਕੀ ਕਰੇ?
ਇੱਕ ਅਖ਼ੇ ਜਵਾਕਾਂ ਦੇ ਭਵਿੱਖ ਅਤੇ ਵਿਆਹ ਦਾ ਫਿਕਰ ਕਮਲਾ ਕਰੀ ਜਾਂਦਾ..
ਮੈਂ ਆਖਿਆ ਜੇ ਏਨਾ ਮੁਲਖਾਂ ਵਿਚ ਆ ਕੇ ਵੀ ਇਹ ਫਿਕਰ ਛਾਤੀ ਨਾਲ ਲਾਈ ਰਖਣੇ ਸੀ ਤਾਂ ਏਧਰ ਆਉਣਾ ਹੀ ਕਿਓਂ ਸੀ?
ਇੱਕ ਨੂੰ ਸਿਰਫ ਇਹ ਤਣਾਓ ਕੇ ਨਵਾਂ ਕਰਨ ਲਈ ਕੁਝ ਨਹੀਂ..ਬੱਸ ਓਹੀ ਪੂਰਾਨੀ ਰੂਟੀਨ..
ਕੋਲ ਚਾਰ ਪੈਸੇ ਹੈਂ ਸਨ..ਗੁੜ ਦੇਖ ਮੱਖੀਆਂ ਵੀ ਆ ਗਈਆਂ..ਨਾਲਦੀ ਨੂੰ ਡਾਈਵੋਰਸ ਦੇ ਕੇ ਆਪੇ ਤੋਂ ਅੱਧੀ ਉਮਰ ਦੀ ਗਰਲ-ਫ੍ਰੇਂਡ ਬਣਾ ਲਈ ਜਾਂ ਬਣ ਗਈ..ਛੇ ਮਹੀਨੇ ਵਿਚ ਹੀ ਨੰਗ ਹੋ ਗਿਆ..ਪਹਿਲੀ ਕੋਲ ਵਾਪਿਸ ਮੁੜ ਆਇਆ ਤਾਂ ਕੁਵੇਲਾ ਹੋ ਗਿਆ ਸੀ..!
ਐਸਾ ਗਹਿਗੱਚ ਕੇ ਅੱਗੇ ਵਧਣ ਲਈ ਜੇ ਕਿਸੇ ਦਾ ਸਿਰ ਵੀ ਮਿੱਧ ਕੇ ਲੰਘਣਾ ਪੈ ਜਾਵੇ ਤਾਂ ਵੀ ਕੋਈ ਪ੍ਰਵਾਹ ਜਾਂ ਸੰਗ-ਸ਼ਰਮ ਨਹੀਂ..
ਕੋਈ ਅਫਸੋਸ ਨਹੀਂ..ਕਿਓੰਕੇ ਅੱਜ ਸਿਰਫ ਇਹ ਵੇਖਿਆ ਜਾਂਦਾ ਕੇ ਫਲਾਣੇ ਨੇ ਕੀ ਬਣਾਇਆ..
ਪਰ ਬਣਾਇਆ ਕਿਦਾਂ? ਇਹ ਦੇਖਣ ਲਈ ਨਾ ਤੇ ਵੇਹਲ ਹੀ ਹੈ ਤੇ ਨਾ ਹੀ ਦਿਲਚਸਪੀ..!
ਪੰਜਾਬ ਰਹਿੰਦੇ ਵਾਕਿਫ਼ਕਾਰ ਦਾ ਇਕਲੌਤਾ ਪੁੱਤ..ਅਚਾਨਕ ਇੱਕ ਦਿਨ ਖੁਦ ਨੂੰ ਕਮਰੇ ਚ ਬੰਦ ਕਰ ਲਿਆ..ਖਾਣ ਪੀਣ ਤਿਆਗ ਦਿੱਤਾ ਕਿਓੰਕੇ ਉਸਤੋਂ ਘੱਟ ਹੋਸ਼ਿਆਰ ਰਿਸ਼ਤੇਦਾਰ ਪੁਲਸ ਵਿਚ ਡਿਪਟੀ ਭਰਤੀ ਹੋ ਗਿਆ ਸੀ!
ਇੱਕ ਗੋਰਾ ਇਸ ਲਈ ਸਟਰੈਸ ਲੀਵ ਤੇ ਚਲਾ ਗਿਆ ਕਿਓੰਕੇ ਉਸਤੋਂ ਕਾਫੀ ਜੂਨੀਅਰ ਤਰੱਕੀ ਦੇ ਕੇ ਉਸਤੋਂ ਉੱਪਰ ਲਾ ਦਿੱਤਾ ਗਿਆ ਸੀ!
ਇੱਕ ਹੋਰ ਗੋਰਾ..ਇੱਕ ਦਿਨ ਸ਼ਰਾਬ ਪੀ ਕੇ ਨਾਲ ਦੀ ਨੂੰ ਕੁੱਟ ਦਿੱਤਾ..
ਅਗਲੀ ਨੇ ਪੁਲਸ ਬੁਲਾ ਲਈ ਤੇ ਨਾਲੇ ਦੂਜਾ ਲੱਭ ਲਿਆ..
ਹੁਣ ਸਟਰੈਸ ਲੀਵ ਤੇ ਗਿਆ ਕਲਾਸਾਂ ਲਾਈ ਜਾਂਦਾ..ਇਹੋ ਹਮਾਰਾ ਜੀਵਣਾ!
ਜੇ ਗੁਆਂਢੀ ਨੇ ਵੱਡਾ ਘਰ ਪਾ ਲਿਆ..ਤਾਂ ਸਟਰੈਸ..ਨਾਲਦਿਆਂ ਦੀ ਔਲਾਦ ਸੈੱਟ ਹੋ ਗਈ..ਤਾਂ ਸਟਰੈਸ..
ਕਿਸੇ ਨੂੰ ਚੰਗਾ ਰਿਸ਼ਤਾ ਹੋ ਗਿਆ..ਤਾਂ ਸਟਰੈਸ..ਜੋ ਸੋਚਿਆ ਸੀ ਨਾ ਮਿਲਿਆ ਤਾਂ ਸਟਰੈਸ..ਕਿਸੇ ਦੀ ਲਾਟਰੀ ਨਿੱਕਲ ਆਈ..ਤਾਂ ਸਟਰੈਸ..ਹੋਰ ਤਾਂ ਹੋਰ ਜੇ ਧੌਲੇ ਛੇਤੀ ਆ...

ਗਏ ਤਾਂ ਤਣਾਓ..!
ਚਾਰੇ ਬੰਨੇ ਖਿੱਲਰੇ ਤਮਾਸ਼ਬੀਨ ਅਕਸਰ ਸ਼ੋਸ਼ਾ ਛੱਡ ਦੇਣਗੇ..
“ਦੇਖ ਲੈ ਭਾਈ ਫਲਾਣਾ ਤੇਰੇ ਤੋਂ ਕਿੰਨਾ ਪਿੱਛੋਂ ਆ ਕੇ ਵੀ ਕਿੰਨਾ ਅਗਾਂਹ ਲੰਘ ਗਿਆ..ਤੂੰ ਅਜੇ ਵੀ ਓਥੇ ਦਾ ਓਥੇ..”
ਕਮਜ਼ੋਰ ਦਿਲਾਂ ਵਾਲੇ ਜਜਬਾਤੀ ਹੋ ਕੇ ਸ਼ੌਟ-ਕੱਟ ਮਾਰਨ ਲੱਗਦੇ..
ਫੇਰ ਸ਼ੁਰੂ ਹੁੰਦਾ ਡਰੱਗਾਂ,ਠੱਗੀਆਂ ਠੋਰੀਆਂ,ਹੇਰਾਫੇਰੀਆਂ,ਝੂਠੇ ਇੰਸ਼ੋਰੈਂਸ ਕਲੇਮਾਂ,ਕਰੈਡਿਟ ਕਾਰਡ ਫਰਾਡਾਂ ਅਤੇ ਹੋਰ ਅਨੇਕਾਂ ਪੁੱਠੇ ਕੰਮਾਂ ਵਾਲਾ ਨਾ ਮੁੱਕਣ ਵਾਲਾ ਸਿਲਸਿਲਾ..!
ਇਕ ਦੀ ਗੱਲ ਚੇਤੇ ਆ ਗਈ..
ਪੰਜਾਹਾਂ ਦਾ ਹੁੰਦਿਆਂ ਹੀ ਇੱਕ ਨੇ ਰਿਟਾਇਰਮੈਂਟ ਲੈ ਲਈ..
ਨਾਲਦੇ ਕਹਿੰਦੇ ਭਾਈ ਅਜੇ ਤਾਂ ਤੇਰਾ ਕੰਮ ਠੀਕ ਠਾਕ ਚੱਲਦਾ ਸੀ..ਫੇਰ ਭਰਿਆ ਮੇਲਾ ਕਿਓਂ ਛੱਡਿਆ..?
ਆਖਦਾ ਭਾਈ ਪੂਰਾ ਹਿੱਸਾਬ-ਕਿਤਾਬ ਲਾ ਕੇ ਰਖਿਆ ਏ..ਰਹਿੰਦੀ ਉਮਰ ਦੀਆਂ ਲੋੜਾਂ ਲਈ ਜਿਨ੍ਹਾਂ ਕੂ ਚਾਹੀਦਾ ਹੈ ਓਨਾ ਕੂ ਕਮਾ ਲਿਆ ਏ..ਨਿਆਣੇ ਆਪਣੇ ਸਿਰ ਹੋ ਗਏ..ਹੁਣ ਅਮਰੀਕਾ ਘੁੰਮਣ ਜਾਣਾ..
ਜਦੋਂ ਤੁਰਨੋਂ ਰਹਿ ਗਏ ਓਦੋਂ ਘੁੰਮਣ ਦਾ ਕਾਹਦਾ ਸੁਆਦ?ਸਰਕਾਰ ਨੇ ਬੁਢੇਪਾ ਪੈਨਸ਼ਨ ਤੇ ਲਾ ਹੀ ਦੇਣੀ..
ਕੋਈ ਪ੍ਰਵਾਹ ਨਹੀਂ ਕੇ ਫਲਾਣੇ ਕੋਲ ਕਿੰਨਾ ਬੈੰਕ ਬੈਲੰਸ ਏ..ਕਿਹੜੀ ਗੱਡੀ ਏ..ਕਿੰਨੇ ਮੇਂਹਗੇ ਘਰ ਵਿਚ ਰਹਿੰਦਾ ਏ..
ਆਈ ਡੋਂਟ ਕੇਅਰ (I don’t care) ਵਾਲੀ ਸਰਲ ਤੇ ਸਪਸ਼ਟ ਫਿਲਾਸਫੀ!
ਸੋ ਦੋਸਤੋ ਮੁੱਕਦੀ ਗੱਲ..
ਵਿੱਤੋਂ ਬਾਹਰੇ ਹੋ ਸਹੇੜੇ ਅਨੇਕਾਂ ਸਿਆਪੇ ਜੰਜਾਲ ਅਤੇ ਥੋੜ ਚਿਰੀ ਵਾਹ ਵਾਹ ਖੱਟਣ ਲਈ ਵੇਲੇ ਅਨੇਕਾਂ ਪਾਪੜਾਂ ਨਾਲੋਂ ਸਧਾਰਨ ਤਰੀਕੇ ਨਾਲ ਲੰਘਦੀ ਸਰਲ ਤੇ ਸਪਸ਼ਟ ਜਿੰਦਗੀ ਸੌ ਦਰਜੇ ਬੇਹਤਰ..!
ਧੁਰੋਂ ਆਈ ਬਾਣੀ ਵੀ ਪੈਰ ਪੈਰ ਤੇ ਏਹੀ ਗੱਲ ਸਮਝਾਉਂਦੀ ਏ ਕੇ ਇਨਸਾਨੀ ਜਾਮਾਂ ਲੱਖਾਂ ਜੂਨਾਂ ਨੂੰ ਭੁਗਤਣ ਮਗਰੋਂ ਹੀ ਨਸੀਬ ਹੁੰਦਾ ਏ..
ਪਰ ਜੇ ਜੰਜਾਲਾਂ ਵਾਲਾ ਜੂਲ਼ਾ ਗੱਲ ਪਾ ਇਥੇ ਵੀ ਜੂਨ ਹੀ ਕੱਟਣੀ ਏ ਤਾਂ ਫੇਰ ਆਏ ਨਾ ਆਏ ਇੱਕ ਬਰੋਬਰ..
ਦੋਸਤੋ ਜੇ ਲੋੜ ਸ਼ੌਕ ਬਣ ਜਾਵੇ ਤਾਂ ਠੀਕ ਏ ਪਰ ਜੇ “ਜਨੂੰਨ” ਬਣ ਚੰਬੜ ਹੀ ਜਾਵੇ ਤਾਂ ਐਸਾ ਜਹਿਰ ਹੋ ਨਿੱਬੜਦਾ ਕੇ ਪਰਿਵਾਰਿਕ ਸੁਖ ਸ਼ਾਂਤੀ,ਸਬਰ ਸੰਤੋਖ ਨੀਂਦ ਭੁੱਖ ਚੈਨ ਅਰਾਮ ਤਸੱਲੀ ਠਹਿਰਾਓ ਨਿਮਰਤਾ ਮਿੱਠਾ ਬੋਲ ਪਾਣੀ ਅੰਦਰ ਬਾਹਰ ਦੀ ਸੁੰਦਰਤਾ ਅਤੇ ਹੋਰ ਵੀ ਕਿੰਨਾ ਕੁਝ ਹੌਲੀ ਹੌਲੀ ਮਿੱਟੀ ਹੋ ਜਾਂਦਾ!
ਰਾਹ ਬਦਲਣਾ ਪਵੇਗਾ ਵਰਨਾ ਦਿੱਤੀ ਤਸਵੀਰ ਮੁਤਾਬਿਕ ਜਿੰਨੇ ਮਰਜੀ ਚੱਕਰ ਲਾ ਲਵੋ..ਪੈੜਾਂ ਦੇ ਨਿਸ਼ਾਨ ਕਦੀ ਨਹੀਂ ਮਿਟ ਸਕਦੇ!
ਇਸ ਸਭ ਕੁਝ ਦੇ ਸ਼ਿਕਾਰ ਇੱਕ ਰੋਗੀ ਮਨ ਦੇ ਵਲਵਲੇ ਨੇ..ਪਾਠਕਾਂ ਦਾ ਸਹਿਮਤ ਹੋਣਾ ਜਰੂਰੀ ਨਹੀਂ ਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਮਨ ਦੇ ਵਲਵਲੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)