ਅੰਦਰ ਬਾਹਰ ਗੁਨ ਗੁਨ ਕਰਦੇ ਕਿਰਪਾਲ ਸਿੰਘ ਨੂੰ ਨਸੀਬੋ ਮਸ਼ਕਰੀਆਂ ਕਰਦੀ “ਤੇਰੀ ਕਨਕ ਦੀ ਰਾਖੀ ਮੁੰਡਿਆ ਹੁਣ ਮੈਂ ਨਾਂ ਬੈਂਦੀ “,” ਓਹ ਤੂੰ ਨਾ ਬਹਿ ,ਸਾਡੀ ਕਨਕ ਤੇ ਮੰਡੀਆ ਵਿੱਚ ਆੜਤੀਏ ਬੈਹਨਗੇ ” ਤਾਂ ਢੋਲ ਵਜਾ ਫਿਰ ” ਮੇਲੇ ਤੇ ਜਾ ਣ ਦੀ ਤਿਆਰੀ ਕਰਦੀ ਨਸੀਬੋ ਬੋਲੀ ।ਕਿਰਪਾਲ ਸਿੰਘ ਤੁਰਲੇ ਵਾਲੀ ਪੱਗ ,ਤਿੱਲੇ ਵਾਲੀ ਜੁੱਤੀ ਪਾਕੇ ਅਪਣਾ ਚਾਦਰਾ ਠੀਕ ਕਰਦਾ ਹੋਇਆ ਬੋਲਿਆ “ਐਂਵੀ ਵੱਟ ਖਾਈ ਜਾਂਦੀ ,ਫੁਲਕਾਰੀ ਵਾਲਾ ਸੂੂਟ ਤੇ ਗਹਣੇ ਸੰਦੂਕ ਵਿੱਚੋਂ ਕੱਢ ਲੈ ਤੇ ਜਲਦੀ ਜਲਦੀ ਤਿਆਰ ਹੋ ਜਾ ਤੇ ਆਪ ਕਿਰਪਾਲ ਸਿੰਘ ਸੰਮਾ ਵਾਲੀ ਸੋਟੀ ਜਮੀਨ ਤੇ ਮਾਰਦਾ ਗਾਉਣ ਲੱਗਾ “ਆਈ ਵਿਸਾਖੀ ਸੋਹਣਿਆ ਕੋਈ ਕਾਰਾ ਕਰ ਤੂੰ ,
ਢੋਲ ਨਾਂ ਵੱਜੇ ਸੋਹਣਿਆ ਤਾਂ ਪੀਪਾ ਖੜਕੂ “,
“ਨਹੀਂ ਗੋਣਾ ਆਂਉਦਾ ਤਾਂ ਨਾ ਗਾਅ ,ਐਂਵੇ ਉਡਿੱਆ ਫਿਰਦਾ ,ਜਿਵੇਂ ਕੋਈ ਜੰਗ ਜਿੱਤ ਕੇ ਆਇਆ ਹੋਵੇ”
” ਭਲ਼ੀਏ ਲੋਕੇ ,ਫਸਲ ਮੰਡੀ...
ਪੈ ਗਈ ,ਕਰਜਾ ਲੱਥ ਗਿਆ ਗਹਿਣੇ ਛੁਡਾ ਲਏ,ਜੰਗ ਜਿਤੱਣ ਨਾਲੋਂ ਘੱਟ ਆ ” ਠੀਕ ਆ ਠੀਕ ਆ ,ਆਪਾ ਅੰਬਰਸਰ ਜਾਣਾ,ਨਹਿਰ ਤੇ ਨੌਣ ਨਹੀਂ ਜਾਣਾ,ਦੇਖ ਰਾਣਾ ਆਇਆ ਕਿ ਨਹੀਂ ,ਟੈਕਸੀ ਲੈਣ ਗਿਆ ਸਵੇਰ ਦਾ ।ਨਸੀਬੋ ਬਾਹਰ ਵੱਲ ਭੱਜੀ ।ਗਲੀ ਦੇ ਮੋੜ ਤੋਂ ਕਾਰ ਆਈ ,ਵਿੱਚ ਰਾਣੇ ਦੀ ਲਾਸ਼,ਨਾਲ ਪੁਲਿਸ ,ਪਿੱਛੇ ਲੋਕਾਂ ਦੀ ਭੀੜ ।ਜਹਰੀਲੀ ਸ਼ਰਾਬ ਤੇ ਚਿੱਟੇ ਨੇ ਅਪਣਾ ਰੰਗ ਦਿਖਾ ਦਿੱਤਾ। ਨਸੀਬੋ ਭੁਬਾਂ ਮਾਰਦੀ ਦਹਾੜ੍ਹਾ ਮਾਰੇ ” ਰਾਣਾ ਸਿਂਆ ਤੇਰਾ ਪਿਉ ਕਿਹੜ੍ਹੀਆ ਖੇਤੀਆ ਸਾਂਭਦਾ ਰਿਹਾ,ਕਿਹੜੀਆਂ ਜੰਗਾ ਜਿੱਤਦਾ ਰਿਹਾ,ਨਸ਼ੇ ਦੇ ਜਹਰ ਨੇ ਸਾਡੀ ਅਸਲੀ ਫਸ਼ਲ਼ ਉਜਾੜ੍ਹ ਦਿੱਤੀ ,ਵਿਸ਼ਾਖੀ ਦਾ ਮੇਲਾ ਦੇਖਣ ਹੁਣ ਕਿੱਦਾ ਜਾਂਵਾ?
ਧੰਨਵਾਦ ।
ਬਲਰਾਜ ਚੰਦੇਲ ਜਲੰਧਰ