More Punjabi Kahaniya  Posts
ਅਰਦਾਸਾਂ ਦਾ ਫਲ


ਇਕ ਹਥਨੀ ਅਤੇ ਇਕ ਕੁੱਤੀ ਇੱਕੋ ਸਮੇਂ ‘ਤੇ ਗਰਭਵਤੀ ਹੋ ਗਈਆਂ। ਤਿੰਨ ਮਹੀਨਿਆਂ ਬਾਅਦ ਕੁੱਤੀ ਨੇ ਛੇ ਕੁੱਤਿਆਂ ਨੂੰ ਜਨਮ ਦਿੱਤਾ। ਛੇ ਮਹੀਨੇ ਬਾਅਦ ਕੁੱਤੀ ਦੁਬਾਰਾ ਗਰਭਵਤੀ ਹੋਈ, ਅਤੇ ਇਸ ਨੇ ਕੁੱਲ ਨੌਂ ਮਹੀਨੇ ਬਾਅਦ ਇਕ ਹੋਰ ਦਰਜਨ ਕਤੂਰਿਆਂ ਨੂੰ ਜਨਮ ਦਿੱਤਾ। ਸਿਲਸਿਲਾ ਜਾਰੀ ਰਿਹਾ।
ਅਠਾਰ੍ਹਵੇਂ ਮਹੀਨੇ ਕੁੱਤੀ ਨੇ ਹਥਨੀ ਤੋਂ ਪੁੱਛਗਿੱਛ ਕੀਤੀ, “ਕੀ ਤੈਨੂੰ ਯਕੀਨ ਹੈ ਕਿ ਤੂੰ ਗਰਭਵਤੀ ਹੈਂ? ਅਸੀਂ ਉਸੇ ਤਾਰੀਖ ‘ਤੇ ਗਰਭਵਤੀ ਹੋਏ ਸਾਂ, ਮੈਂ ਤਿੰਨ ਵਾਰ ਇਕ ਦਰਜਨ ਤੋਂ ਵੱਧ ਕਤੂਰਿਆਂ ਜਨਮ ਦਿੱਤਾ ਹੈ ਅਤੇ ਉਹ ਹੁਣ ਵੱਡੇ ਕੁੱਤੇ ਬਣ ਗਏ ਹਨ, ਪਰ ਤੂੰ ਅਜੇ ਵੀ ਗਰਭਵਤੀ ਹੈਂ। ਏਦਾਂ ਕਿਉਂ?”
ਹਥਨੀ ਨੇ ਜਵਾਬ ਦਿੱਤਾ, “ਤੈਨੂੰ ਕੁਝ ਸਮਝਣਾ ਚਾਹੀਦਾ ਹੈ।
ਜੋ ਮੇਰੇ ਗਰਭ ਵਿੱਚ ਹੈ ਉਹ ਇਕ ਕਤੂਰਾ ਨਹੀਂ ਹੈ ਪਰ ਇਕ ਹਾਥੀ ਹੈ। ਮੈਂ ਸਿਰਫ ਦੋ ਸਾਲਾਂ ਵਿੱਚ ਇੱਕ ਨੂੰ...

ਜਨਮ ਦਿੰਦੀ ਹਾਂ। ਜਦੋਂ ਮੇਰਾ ਬੱਚਾ ਜ਼ਮੀਨ ‘ਤੇ ਚਲਦਾ ਹੈ, ਤਾਂ ਧਰਤੀ ਇਸ ਨੂੰ ਮਹਿਸੂਸ ਕਰਦੀ ਹੈ। ਜਦੋਂ ਮੇਰਾ ਬੱਚਾ ਸੜਕ ਪਾਰ ਕਰਦਾ ਹੈ, ਮਨੁੱਖ ਰੁਕ ਜਾਂਦੇ ਨੇ ਅਤੇ ਪ੍ਰਸ਼ੰਸਾ ਵਿੱਚ ਵੇਖਦੇ ਨੇ, ਇੱਕ ਹਾਥੀ ਏਨਾ ਆਕਰਸ਼ਕ ਹੁੰਦਾ ਏ ਕਿ ਧਿਆਨ ਖਿੱਚਦਾ ਹੈ। ਇਸ ਲਈ ਜੋ ਮੇਰੇ ਗਰਭ ਵਿੱਚ ਹੈ ਉਹ ਸ਼ਕਤੀਸ਼ਾਲੀ ਅਤੇ ਮਹਾਨ ਹੈ।”
ਜਦੋਂ ਤੁਸੀਂ ਦੂਜਿਆਂ ਨੂੰ ਆਪਣੀਆਂ ਅਰਦਾਸਾਂ ਦਾ ਫਲ ਪ੍ਰਾਪਤ ਕਰਦੇ ਦੇਖਦੇ ਹੋ ਤਾਂ ਆਪਣੇ ਮਕਸਦ ਤੋਂ ਕਦੇ ਵੀ ਡੋਲੋ ਨਾ। ਹੋ ਸਕਦਾ ਜੋ ਤੁਹਾਨੂੰ ਮਿਲਣਾ ਹੋਵੇ ਉਹ ਕੁਝ ਅਲੱਗ ਹੋਵੇ।
ਜਦੋਂ ਤੁਹਾਡਾ ਵੇਲਾ ਆਵੇਗਾ ਤਾਂ ਲੋਕ ਪ੍ਰਸ਼ੰਸਾ ਕਰਨਗੇ।

...
...



Related Posts

Leave a Reply

Your email address will not be published. Required fields are marked *

One Comment on “ਅਰਦਾਸਾਂ ਦਾ ਫਲ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)