ਕਹਿੰਦੇ ਹੁੰਦੇ ਆ ਕਿ ਜਦੋਂ ਕੋਈ ਪੈਦਾ ਹੁੰਦਾ ਆਪਣੀ ਕਿਸਮਤ ਆਪਣੇ ਨਾਲ ਲੇ ਕੇ ਪੈਦਾ ਹੁੰਦਾ। ਪਰ ਜੋਤੀ ਦੀ ਕਿਸਮਤ ਸ਼ਾਇਦ ਰੱਬ ਲਿਖਣਾ ਹੀ ਭੁੱਲ ਗਿਆ ਸੀ।ਜਦੋਂ ਉਹ ਪੈਦਾ ਹੋਈ ਤਾਂ ਕੁੜੀ ਹੋਣ ਕਾਰਨ ਘਰ ਵਿਚ ਕੋਈ ਖੁਸ਼ੀ ਨੀ ਹੋਈ। ਸਾਰੇ ਇਹ ਹੀ ਕਹਿੰਦੇ ਕੇ ਰੱਬ ਨੇ ਪੱਥਰ ਹੀ ਦੇਤਾ।ਹੌਲੀ ਹੌਲੀ ਜੋਤੀ ਵੱਡੀ ਹੁੰਦੀ ਗਈ।ਜੋਤੀ ਛੇ ਸਾਲ ਦੀ ਹੋ ਗਈ ਪਰ ਉਸਦੇ ਕੋਈ ਵੀ ਹੋਰ ਭੈਣ ਭਰਾ ਨਾ ਹੋਇਆ।ਕਿਉਂ ਕੇ ਉਸਦੀ ਮਾਂ ਦੇ ਦੁਬਾਰਾ ਕੁੜੀ ਹੋਣੀ ਆ ਇਸਦਾ ਪਤਾ ਚਲਦੇ ਹੀ ਉਸ ਨੂੰ ਕੁੱਖ ਚ ਹੀ ਮਰਵਾ ਦਿੱਤਾ ਗਿਆ।ਉਸਤੋ ਬਾਅਦ ਉਸਦੀ ਮਾਂ ਨੂੰ ਪਤਾ ਨੀ ਕੀ ਹੋਇਆ ਓਹ ਬਿਮਾਰ ਰਹਿਣ ਲੱਗ ਗਈ। ਜੋਤੀ 9 ਕ ਸਾਲ ਦੀ ਸੀ ਜਦੋਂ ਉਸਦੀ ਮਾਂ ਉਸਨੂੰ ਛੱਡ ਕੇ ਇਸ ਸੰਸਾਰ ਤੋਂ ਚਲੇ ਗਈ। ਉਸ ਤੋਂ ਬਾਅਦ ਜੋਤੀ ਦੀ ਨਰਕ ਵਾਲੀ ਜ਼ਿੰਦਗੀ ਸੁਰੂ ਹੋ ਗਈ।ਉਸਦੇ ਪਿਤਾ ਦਾ ਦੂਜਾ ਵਿਆਹ ਕਰ ਦਿੱਤਾ ਗਿਆ। ਉਸਦੀ ਮਤਰੇਈ ਮਾਂ ਉਸ ਨਾਲ ਚੰਗਾ ਵਿਵਹਾਰ ਨਾ ਕਰਦੀ।ਓਹ ਉਸਨੂੰ ਚੋਰੀ ਕੁੱਟਦੀ ਵੀ। ਜੋਤੀ ਨੂੰ ਜਿਆਦਾ ਬੁਰਾ ਨਾ ਲਗਦਾ ਕਿਉਂਕਿ ਉਸਨੂੰ ਤਾਂ ਇਹੋ ਜਿਹੇ ਵਿਵਹਾਰ ਦੀ ਆਦਤ ਸੀ।ਉਸਦੀ ਮਤਰੇਈ ਮਾਂ ਨੇ ਮੁੰਡੇ ਨੂੰ ਜਨਮ ਦਿੱਤਾ।ਘਰ ਵਿਚ ਇਕ ਰੌਣਕ ਜਿਹੀ ਆ ਗਈ।ਦਾਦੀ ਵੀ ਆਪਣੇ ਪੋਤੇ ਨੂੰ ਦੇਖ ਕੇ ਫੁਲੀ ਨਾ ਸਮੋਦੀ।ਹੁਣ ਤਾਂ ਜੋਤੀ ਦੀ ਮਤਰੇਈ ਮਾਂ ਉਸਨੂੰ ਸ਼ਰੇਆਮ ਘੂਰਦੀ ,ਮਾਰਦੀ ।ਉਸਨੂੰ ਕੋਈ ਨਾ ਕਹਿੰਦਾ ।ਜੋਤੀ ਦੇ ਭਰਾ ਨੂੰ ਕੋਈ ਥੱਲੇ ਪੈਰ ਨਾ ਲਾਉਣ ਦਿੰਦਾ।ਉਸਦੇ ਭਰਾ ਨੂੰ ਸਹਿਰ ਦੇ ਨਾਮੀ ਸਕੂਲ ਵਿਚ ਲਾਇਆ ਗਿਆ।ਜੋਤੀ ਸਰਕਾਰੀ ਚ ਪੜਦੀ ਸੀ।ਫਿਰ ਵੀ ਜੋਤੀ ਵਧੀਆ ਨੰਬਰ ਲੈ ਕੇ ਪਾਸ ਹੁੰਦੀ।ਜਦੋਂ ਜੋਤੀ ਨੇ ਬਾਰਵੀਂ ਕਲਾਸ ਪਾਸ ਕੀਤੀ ਤਾਂ ਉਸਨੂੰ ਅੱਗੇ ਨਾ ਲਾਇਆ ਗਿਆ।ਸਾਰਿਆ ਨੇ ਇਹੀ ਕਿਹਾ ਕੇ ਕਰਨਾ ਤਾਂ ਵਿਆਹ ਹੀ ਆ ਘਰ ਦੇ ਕੰਮ ਸਿੱਖ।ਜੋਤੀ ਨੂੰ ਹੁਣ ਆਦਤ ਪੈ ਗਈ ਸੀ ਇਹ ਸਭ ਸਹਿਣ ਦੀ।ਉਸਨੇ ਕੋਈ ਸ਼ਕਾਇਤ ਨਾ ਕੀਤੀ ਤੇ ਨਾ ਹੀ ਕੋਈ ਜ਼ਿੱਦ ਅੱਗੇ ਪੜ੍ਹਨ ਦੀ।ਕਦੇ ਕਦੇ ਆਪਣੇ ਨਾਲ ਦੀਆ ਸਹੇਲੀਆ ਨੂੰ ਲੁਕ ਲੁਕ ਕੇ ਕਾਲਜ ਜਾਂਦੀਆ ਦੇਖਦੀ। ਪਰ ਚੁੱਪ ਚਾਪ ਫਿਰ ਕੰਮ ਲੱਗ ਜਾਂਦੀ।ਦੋ ਸਾਲ...
ਬਾਅਦ ਉਸਦਾ ਵਿਆਹ ਇਕ ਪ੍ਰਾਈਵੇਟ ਨੌਕਰੀ ਕਰਦੇ ਮੁੰਡੇ ਨਾਲ ਕੇ ਦਿੱਤਾ। ਮੁੰਡੇ ਕੋਲ ਇੰਨੀ ਜਮੀਨ ਵੀ ਨਹੀਂ ਸੀ । ਜੋਤੀ ਨੂੰ ਇਸ ਸਭ ਨਾਲ ਕੋਈ ਫਰਕ ਨੀ ਪੈਂਦਾ ਸੀ।ਉਸ ਨੂੰ ਤਾਂ ਇਹੀ ਲਗਦਾ ਸੀ ਕਿ ਕਰਨਾ ਤਾਂ ਕੰਮ ਹੀ ਆ ਇਥੇ ਨਹੀਂ ਹੁਣ ਉਥੇ ਕਰਨਾ।ਵਿਆਹ ਤੋ ਦੂਜੇ ਦਿਨ ਜੋਤੀ ਆਪਣੀ ਆਦਤ ਅਨੁਸਾਰ ਚਾਰ ਬਜੇ ਹੀ ਉਠ ਗਈ।ਉਸਦੀ ਸੱਸ ਉਠੀ ਹੋਈ ਸੀ।ਉਸਨੇ ਜੋਤੀ ਨੂੰ ਆਰਾਮ ਕਰਨ ਲਈ ਕਿਹਾ ਤੇ ਕਿਹਾ ਕਿ ਕੋਈ ਨਾ ਇੰਨੀ ਜਲਦੀ ਉੱਠਣ ਦੀ ਲੋੜ ਨੀ।ਜੋਤੀ ਹੈਰਾਨ ਸੀ ਕਿਉਂਕਿ ਕਦੇ ਉਸਨੂੰ ਕਿਸੇ ਨੇ ਅੱਜ ਤੱਕ ਆਰਾਮ ਕਰਨ ਲਈ ਕਿਹਾ ਹੀ ਨਹੀਂ ਸੀ।ਐਵੇਂ ਹੀ ਕਿੰਨੇ ਦਿਨ ਬੀਤ ਗਏ ਪਰ ਜੋਤੀ ਦੀ ਸੱਸ ਨੇ ਜੋਤੀ ਨੂੰ ਕੰਮ ਕਰਨ ਨਾ ਲਾਇਆ।ਜੋਤੀ ਫਿਰ ਵੀ ਧੱਕੇ ਨਾਲ ਕੁਛ ਨਾ ਕੁਛ ਕਰਦੀ ਰਹਿੰਦੀ ,ਉਸਨੂੰ ਆਦਤ ਨਹੀਂ ਸੀ ਵਿਹਲੇ ਬੈਠਣ ਦੀ।ਉਸਦੀ ਸੱਸ ਹਮੇਸ਼ਾ ਉਸਨੂੰ ਦੇਖ ਦੇਖ ਕੇ ਖੁਸ਼ ਹੁੰਦੀ।ਜਦੋਂ ਵੀ ਕੋਈ ਆਂਢ ਗੁਆਂਢ ਵਿੱਚੋ ਉਨ੍ਹਾਂ ਦੇ ਘਰ ਆਉਂਦਾ ਤਾਂ ਉਹ ਜੋਤੀ ਦੀਆ ਸਿਫਤਾਂ ਕਰਦੀ ਨਾ ਥੱਕਦੀ।ਤਿੰਨ ਮਹੀਨੇ ਬਾਅਦ ਜੋਤੀ ਦੇ ਘਰਵਾਲੇ ਦੀ ਨੌਕਰੀ ਪੱਕੀ ਹੋ ਗਈ।ਜੋਤੀ ਦੀ ਜ਼ਿੰਦਗੀ ਵਿਚ ਹੁਣ ਖੁਸ਼ੀਆ ਹੀ ਖੁਸ਼ੀਆ ਸੀ।ਜੋਤੀ ਆਪਣੇ ਪੇਕੇ ਵੀ ਘੱਟ ਹੀ ਜਾਂਦੀ ।ਬਸ ਆਪਣੇ ਵੀਰ ਦੇ ਰੱਖੜੀ ਬੰਨਣ ਜਾ ਫਿਰ ਇੱਕ ਦਿਨ ਲਈ।ਇਕ ਦਿਨ ਜੋਤੀ ਵਿਹੜੇ ਵਿਚ ਅੜਕ ਕੇ ਡਿੱਗ ਗਈ,ਉਸਦੇ ਹੱਥ ਤੇ ਥੋੜੀ ਸੱਟ ਲੱਗੀ।ਜੋਤੀ ਦੀ ਸੱਟ ਦੇਖ ਕੇ ਉਸਦੀ ਸੱਸ ਰੋਣ ਲੱਗ ਗਈ ਤੇ ਜੋਤੀ ਨੂੰ ਘੁੱਟ ਕੇ ਬੁੱਕਲ ਚ ਲੇ ਲਿਆ।ਜੋਤੀ ਨੂੰ ਜ਼ਿੰਦਗੀ ਵਿਚ ਪਹਿਲੀ ਵਾਰ ਅੱਜ ਮਾਂ ਦੇ ਪਿਆਰ ਤੇ ਮਾਂ ਦੀ ਬੁੱਕਲ ਦੇ ਨਿੱਘ ਦਾ ਅਹਿਸਾਸ ਹੋਇਆ ਸੀ।ਉਸਨੇ ਵੀ ਮਾਂ ਕਹਿ ਕੇ ਆਪਣੀ ਸੱਸ ਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਉੱਚੀ ਉੱਚੀ ਰੋਣ ਲੱਗੀ।ਉਸਦੇ ਮੂੰਹ ਚੋ ਨਿਕਲਿਆ “ਤੂੰ ਹੀ ਹੈ ਮੇਰੀ ਅਸਲੀ ਮਾਂ””
ਰਮਨ ਢਿੱਲੋਂ
Raman dhillon
thanks g
jaspreet kaur
soo beautiful and heart touching story
Parveen kaur
Beautiful stry
jaggi sandu
ਸੱਸ ਦਾ ਇੱਕ ☝️ਨਵਾਂ ਰੂਪ ਵਿਖਿਆਂ ਜੀ story vich tanks for the esi story le
Gurdeep singh
great story👌👌👌👌👌👌🙂