More Punjabi Kahaniya  Posts
ਮੇਰੀ ਬੀਜੀ


ਘਰਵਾਲਾ ਪਹਿਲੋਂ ਚੱਲ ਵੱਸਿਆ ਸੀ..ਕੱਲਾ ਕੱਲਾ ਪੁੱਤਰ ਵੀ..ਨੂੰਹ ਸਭ ਕੁਝ ਛੱਡ ਕਿਸੇ ਵੱਲ ਬੈਠ ਗਈ..ਫੇਰ ਉਸ ਬੀਜੀ ਹੁਰਾਂ ਕੱਲੀ ਕੱਲੀ ਪੋਤਰੀ ਖੁਦ ਹੀ ਪੜਾਈ ਤੇ ਵਿਆਹੀ ਵੀ ਕੱਲਿਆਂ ਹੀ!
ਅੱਜ ਕੱਲ ਸਾਰਾ ਦਿਨ ਦਫਤਰ ਦੀ ਲਿਫਟ ਕੋਲ ਬੇਂਚ ਤੇ ਬੈਠੀ ਰਹਿੰਦੀ..ਘਰਵਾਲਾ ਕਿਸੇ ਵੇਲੇ ਠੇਕੇ ਤੇ ਚੌਂਕੀਦਾਰ ਜੂ ਸੀ ਇਥੇ..!
ਕੋਈ ਨਿੱਕਾ ਮੋਟਾ ਕੰਮ ਆਖ ਦਿੰਦਾ ਤੇ ਕਰ ਦਿਆ ਕਰਦੀ..ਦਿਨ ਢਲੇ ਕੋਈ ਪੰਜ ਫੜਾ ਜਾਂਦਾ ਤੇ ਕੋਈ ਦਸ..ਅੱਗਿਓਂ ਅਸੀਸਾਂ ਦਿੰਦੀ..ਫੇਰ ਮਿਲੇ ਪੈਸੇ ਮੱਥੇ ਨੂੰ ਲਾ ਦੁਪੱਟੇ ਦੀ ਨੁੱਕਰ ਨਾਲ ਬੰਨ ਘਰ ਨੂੰ ਤੁਰ ਪਿਆ ਕਰਦੀ!
ਮੁਹਾਂਦਰੇ ਤੋਂ ਨਿਰੀ ਪੂਰੀ ਮੇਰੀ ਬਹੁਤ ਪਹਿਲੋਂ ਤੁਰ ਗਈ ਬੀਜੀ ਹੀ ਲੱਗਿਆ ਕਰਦੀ!
ਮੈਂ ਅਕਸਰ ਹੀ ਗੱਲੀ ਲੱਗ ਜਾਇਆ ਕਰਦੀ..ਹਾਲ ਪੁੱਛਦੀ..ਪੋਤਰੀ ਦਾ ਕਦੇ ਸਿਹਤ ਦਾ..ਅੱਗਿਓਂ ਕਿੰਨੀਆਂ ਸਾਰੀਆਂ ਦਵਾਈਆਂ ਵਿਖਾ ਦਿਆ ਕਰਦੀ..ਭਲਾ ਦੱਸ ਖਾ ਕਿਹੜੀ ਜਿਆਦਾ ਅਸਰਦਾਰ..?
ਅੱਗਿਓਂ ਆਖਦੀ ਮੈਂ ਭਲਾ ਕਿਹੜੀ ਡਾਕਟਰ ਹਾਂ..!
ਕਦੀ ਗੱਲਾਂ ਕਰਦੀ ਦਾ ਰੋਣ ਨਿੱਕਲ ਜਾਂਦਾ ਤੇ ਕਦੇ ਆਪ ਮੁਹਾਰੇ ਹੀ ਹੱਸਣ ਲੱਗ ਜਾਇਆ ਕਰਦੀ..ਬੁਢਾਪੇ ਦੇ ਵਲਵਲੇ..ਸੋਚਦੀ ਕਦੀ ਮੇਰੇ ਤੇ ਵੀ ਭਾਰੂ ਹੋਣੇ..!
ਫੇਰ ਮਨ ਹੌਲਾ ਕਰ ਆਖਦੀ ਧੀਏ ਜਾ ਤੈਨੂੰ ਕੁਵੇਲਾ ਨਾ ਹੋ ਜਾਵੇ..ਇਸ ਬੁਢੜੀ ਦੀਆਂ ਗੱਲਾਂ ਤੇ ਕਦੀ ਨਹੀਂ ਮੁੱਕਣੀਆਂ..ਤੁਰਨ ਲੱਗਿਆ ਫੇਰ ਮੈਂ ਵੀ ਧੱਕੇ ਨਾਲ ਪੰਜ ਦਸ ਫੜਾ ਹੀ...

ਦਿੰਦੀ!
ਇੱਕ ਵੇਰ ਹਫਤੇ ਲਈ ਮੇਰੀ ਡਿਊਟੀ ਦੂਜੇ ਬਲਾਕ ਲੱਗ ਗਈ..ਕੋਲ ਦੀ ਲੰਘਣ ਦਾ ਸਬੱਬ ਨਾ ਬਣਿਆ..ਇੱਕ ਦਿਨ ਵੇਖਿਆ ਤੁਰੀ ਆ ਰਹੀ ਸੀ..ਹੌਲੀ ਹੌਲੀ ਮੇਰੇ ਵੱਲ ਨੂੰ..ਮੰਜਿਲ ਦੀਆਂ ਪੌੜੀਆਂ ਚੜ..ਮੁੜਕੋ ਮੁੜਕੀ ਹੋਈ..!
ਮੈਂ ਅੱਗਿਓਂ ਲੈਣ ਚਲੀ ਗਈ..ਆਖਣ ਲੱਗੀ ਉਚੇਚਾ ਮਿਲਣ ਆਈ ਹਾਂ ਤੈਨੂੰ..ਨਾਲ ਹੀ ਗਲਵੱਕੜੀ ਵੀ ਪਾ ਲਈ ਅਖ਼ੇ ਠੰਡ ਪੈ ਗਈ ਧੀਏ..ਜੀ ਨਹੀਂ ਸੀ ਲੱਗਿਆ ਕਰਦਾ..!
ਘੜੀ ਕੂ ਮਗਰੋਂ ਫੇਰ ਮੈਂ ਹੱਸਦੀ ਹੋਈ ਨੇ ਆਖ ਦਿੱਤਾ ਅੱਜ ਤੇ ਮੇਰੇ ਕੋਲ ਤੇਰੇ ਜੋਗਾ ਪੰਜਾਂ ਦਾ ਨੋਟ ਵੀ ਹੈਨੀ..ਅੱਗਿਓਂ ਮੱਥਾ ਚੁੰਮ ਲਿਆ..ਅਖ਼ੇ ਧੀਏ ਤੇਰੀ ਇੱਕ ਗਲਵੱਕੜੀ ਹੀ ਲੱਖਾਂ ਦੀ..ਨਾਲ ਹੀ ਮੁੱਠ ਵਿੱਚ ਫੜਿਆ ਵੱਡਾ ਸਾਰਾ ਨੋਟ ਮੈਨੂੰ ਫੜਾ ਦਿੱਤਾ..ਅਖ਼ੇ ਮੇਰੀ ਪੋਤਰੀ ਦੇ ਘਰ ਪੁੱਤ ਜੰਮਿਆ..ਘਰੇ ਮੋਤੀ ਚੂਰ ਦੇ ਲੱਡੂ ਲੈਂਦੀ ਜਾਵੀਂ..!
ਅਜੇ ਗੱਲਵੱਕੜੀ ਦਾ ਨਿੱਘ ਹੀ ਠੰਡਾ ਨਹੀਂ ਸੀ ਹੋਇਆ ਕੇ ਮੁੱਠ ਵਿੱਚ ਫੜਾ ਦਿੱਤੇ ਨੇ ਮੇਰੇ ਲੂ ਕੰਢੇ ਖੜੇ ਕਰ ਦਿੱਤੇ..ਇੰਝ ਲੱਗਾ ਅਰਸ਼ੋਂ ਉੱਤਰੀ ਮੇਰੀ ਬੀਜੀ ਮੇਰੇ ਨਿਆਣਿਆਂ ਨੂੰ ਪਿਆਰ ਦੇ ਕੇ ਮੁੜ ਗਈ ਹੋਵੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)