More Punjabi Kahaniya  Posts
ਪੰਜਾਬ ਦੀ ਹੋਂਦ


ਛੇ ਦਹਾਕੇ ਪਹਿਲੋਂ ਏਧਰੋਂ ਗਏ ਇੱਕ ਟੱਬਰ ਨੇ ਯੂ.ਪੀ ਜਮੀਨ ਮੁੱਲ ਲੈ ਲਈ..ਜਾਨਵਰਾਂ ਅਤੇ ਸੱਪਾਂ ਨਾਲ ਤਾਂ ਨਿੱਤ ਦਿਹਾੜੇ ਵਾਹ ਪੈਦਾ ਹੀ ਸੀ..ਇੱਕ ਦਿਨ ਕਿਸੇ ਬਾਹਰ ਖੇਡਦਾ ਬੱਚਾ ਚੁੱਕ ਲਿਆ..ਜਾਂਦੇ ਚਿੱਠੀ ਸੁੱਟ ਗਏ..ਵੀਹ ਹਜਾਰ ਫਲਾਣੀ ਥਾਂ ਲੈ ਆਇਓ ਤੇ ਬੱਚਾ ਮੋੜ ਦਿਆਂਗੇ!
ਹੁਣ ਕੋਲ ਸਿਰਫ ਦੋ ਰਾਹ ਹੀ ਸਨ..ਇੱਕ ਤੇ ਪੈਸੇ ਦੇ ਕੇ ਬੱਚਾ ਮੋੜ ਲਿਆਉਂਦੇ..ਪਰ ਓਹਨਾ ਦੂਜਾ ਰਾਹ ਚੁਣਿਆ..ਕਿਓੰਕੇ ਚੰਗੀ ਤਰਾਂ ਜਾਣਦੇ ਸਨ ਕੇ ਬਦਮਾਸ਼ ਓਦੋਂ ਤੱਕ ਹੀ ਬਦਮਾਸ਼ ਏ ਜਦੋਂ ਤੱਕ ਉਹ ਸ਼ਰੀਫ..ਸੋ ਬੰਦੂਕਾਂ ਨਾਲ ਲੈਸ ਹੋ ਕੇ ਦੱਸੀ ਥਾਂ ਅੱਪੜ ਗਏ..ਲਲਕਾਰਿਆ..ਇੱਕ ਦੋ ਫਾਇਰ ਵੀ ਕੱਢੇ..!
ਅਗਲੇ ਘੰਟੇ ਵਿਚ ਹੀ ਬੱਚਾ ਮੋੜ ਗਏ ਤੇ ਨਾਲ ਏਨੀ ਗੱਲ ਵੀ ਆਖ ਗਏ ਕੇ ਅੱਗੇ ਤੋਂ ਏਧਰ ਮੂੰਹ ਨਹੀਂ ਕਰਦੇ..!
ਅੱਜ ਏਨੇ ਦਹਾਕੇ ਲੰਘ ਗਏ ਮਜਾਲ ਏ ਇਨਸਾਨ ਤੇ ਕੀ ਜਾਨਵਰ ਵੀ ਓਧਰ ਮੂੰਹ ਕਰ ਸਕੇ ਹੋਣ..!
ਅਖੀਂ ਵੇਖੀ ਸਾਂਝੀ ਕਰਦਾ..ਅੰਮ੍ਰਿਤਸਰੋਂ ਬਟਾਲੇ ਨੂੰ ਆਖਰੀ ਬੱਸ ਅਜੇ ਕੱਥੂਨੰਗਲ ਹੀ ਪਹੁੰਚੀ ਸੀ ਕੇ ਇੱਕ ਅਮ੍ਰਿਤਧਾਰੀ ਮੁੰਡਾ ਉੱਠ ਖਲੋਤਾ..ਆਖਣ ਲੱਗਾ ਕੇ ਬੱਸ ਨਹਿਰ ਕੰਢੇ ਲਿੰਕ ਰੋਡ ਨੂੰ ਪਾ ਲਈ ਜਾਵੇ..!
ਕੋਲ ਬੈਠਾ ਇੱਕ ਹਿੰਦੂ ਮੁੰਡਾ..ਆਖਣ ਲੱਗਾ ਮੇਰੇ ਵੱਲੋਂ ਆਖ ਦੇਵੀਂ ਮੇਰਾ ਭਰਾ ਏ ਤੇ ਵਾਲ ਉਂਝ ਹੀ ਕਟਵਾਏ ਨੇ..ਪਰ ਸਿੰਘ ਨੇ ਬੱਸ ਪਾਸੇ ਜਿਹੇ ਲਵਾ ਲਈ ਤੇ ਚੱਲਦੇ ਸੰਘਰਸ਼ ਤੇ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ..ਕੁਝ ਪੈਂਫਲਿਟ ਵੰਡੇ ਤੇ ਮੁੜ ਏਨੀ ਗੱਲ ਆਖ ਹਨੇਰੇ ਵਿਚ ਗਵਾਚ ਗਿਆ ਕੇ ਮੀਡਿਆ ਵਿਚ ਸਾਡਾ ਨੁਕਤਾ-ਏ-ਨਜਰ ਛਾਪਿਆ ਹੀ ਨਹੀਂ ਜਾਂਦਾ..ਸੋ ਅਸਾਂ ਫੈਸਲਾ ਕੀਤਾ ਕੇ ਜਦੋਂ ਜਿਥੇ ਮੌਕਾ ਮਿਲਿਆ ਇੰਝ ਹੀ ਆਪਣੀ ਗੱਲ ਸਮਝਾਇਆ ਕਰਾਂਗੇ!
ਦੋਸਤੋ ਹਰ ਮੁਸ਼ਕਿਲ ਦਾ ਹੱਲ ਏ..ਬੱਸ ਉਂਗਲ ਥੋੜੀ ਟੇਢੀ ਕਰਨੀ ਪੈਂਦੀ ਏ..!
ਅਜੋਕਾ ਘਟਨਾ ਕਰਮ..ਬੁਲੰਦੀਆਂ ਛੋਹ ਰਹੀ ਕੌਂਮ ਪਤਾ ਨੀ ਕਿੱਧਰ ਨੂੰ ਤੋਰ ਦਿੱਤੀ..ਅਖ਼ੇ ਸ਼ਿਵਾ ਨਾਮ ਸੀ ਉਸਦਾ..ਜਰੂਰ ਕਿਸੇ ਅਨੰਦ ਨੇ ਭੇਜਿਆ ਹੋਣਾ..ਅਨੰਦ ਨੂੰ ਕਿਸੇ ਸੰਧੂ ਨੇ ਪੈਸੇ ਦਿੱਤੇ ਹੋਣੇ..ਨਾ ਮੁੱਕਣ ਵਾਲੀ ਲੜੀ..!
ਗੁਰਬਤ ਮਾਰਿਆ ਮੁਲਖ..ਅਗਲਾ ਸ਼ਿਵਾ ਸ਼ਾਇਦ ਇਹ ਵੀ ਨੀ ਜਾਣਦਾ ਹੋਵੇ ਕੇ ਪਹਿਲੇ ਦਾ ਕੀ ਹਸ਼ਰ ਕੀਤਾ..!
ਡਿਸ੍ਕਵਰੀ ਚੈਨਲ..ਕਿੰਨੇ ਸਾਰੇ ਜੰਗਲੀ ਕੁੱਤਿਆਂ ਵਿਚ ਘਿਰਿਆ ਹੋਇਆ ਸ਼ੇਰ..ਕੋਈ ਏਧਰੋਂ ਵੱਢਦਾ ਕੋਈ ਓਧਰੋਂ..ਸਮਝ ਨਹੀਂ ਪੈਂਦੀ ਹੁਣ ਕੀ ਕਰੇ..ਅਚਾਨਕ ਬਾਕੀ ਦੇ ਯਾਰ ਬੇਲੀ ਆਪਣੇ ਓਥੇ ਅੱਪੜ...

ਜਾਂਦੈ..ਸਾਰੇ ਕੁੱਤੇ ਦੌੜ ਜਾਂਦੈ..!
ਪਰ ਜਿਹਨਾਂ ਅੱਜ ਸਾਨੂੰ ਬਚਾਉਣਾ ਸੀ ਉਹ ਖੁਦ ਬੱਕਰੀ ਬਣੇ ਲਿਲਕੜੀਆਂ ਕੱਢ ਰਹੇ ਅਖ਼ੇ ਕੰਪਲੈਕਸ ਵਿਚ ਚਿੱਟ ਕੱਪੜੀਏ ਪੁਲਸ ਵਾਲੇ ਤਾਇਨਾਤ ਕਰ ਦੇਵੋ..!
ਇਹੋ ਕੰਮ ਕਰਨਾ ਸੀ ਤਾਂ ਕਰੋੜਾ ਅਰਬਾਂ ਦਾ ਬਜਟ ਕਿਸ ਕੰਮ ਦਾ..!
ਆਪ ਹਿਸਾਬ ਲਾ ਲਵੋ ਜਿਸ ਦਿਨ ਸੋਨੇ ਨੂੰ ਜੰਗ ਲੱਗਣਾ ਸ਼ੁਰੂ ਹੋ ਗਿਆ ਲੋਹਾ ਵਿਚਾਰਾ ਕੀ ਕਰੂ..!
ਦੱਸਦੇ ਇੱਕ ਵੇਰ ਕਿਸੇ ਨੂੰ ਵਿਓਪਾਰੀ ਦੇ ਮੂਤਰ ਦੀ ਲੋੜ ਪੈ ਗਈ..ਉਹ ਉਸਦੀ ਹੱਟੀ ਤੇ ਚਲਾ ਗਿਆ..ਅੱਗਿਓਂ ਬੋਤਲ ਫੜ ਪੁੱਛਦਾ..ਹਾਂ ਦੱਸ ਕਿੰਨੇ ਦਾ ਪਾਵਾ..?
ਅੱਜ ਓਹੀ ਵਿਓਪਾਰੀ ਸਾਡੇ ਕੈਦੀ ਵੀ ਰਿਹਾ ਕਰੂ..ਫਾਂਸੀਆਂ ਵੀ ਰੱਦ ਹੋਣਗੀਆਂ..ਸਾਢੇ ਤਿੰਨ ਲੱਖ ਦਾ ਕਰਜਾ ਵੀ ਮੁਆਫ ਹੋਵੇਗਾ..ਬਦਲੇ ਵਿਚ ਉਸ ਦੀ ਅੱਖ ਵਿਲੱਖਣਤਾ ਵਾਲੇ ਸਿਧਾਂਤ ਤੇ ਏ..ਹਮੇਸ਼ਾਂ ਬਿਪਰਨ ਕੀ ਰੀਤ ਤੋਂ ਸੁਚੇਤ ਕਰਦੇ ਉਸ ਸਿਧਾਂਤ ਤੇ..ਇੱਕ ਦਿਨ ਸਾਡੇ ਵਿਚੋਂ ਹੀ ਨਿੱਕਲੇ ਸੌ ਤੇ ਹੁਣ ਸਾਡੇ ਵਿਚ ਹੀ ਜਜਬ ਹੋ ਜਾਵੋ!
ਸਾਨੂੰ ਜੰਗ ਨਵੀਂ ਪੇਸ਼ ਹੋਈ..ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ..ਵਾਕਿਆ ਹੀ ਦਿੱਲੀ ਕੋਲ ਖੁਦ ਨੂੰ ਦਰਵੇਸ਼ ਸਾਬਤ ਕਰ ਲਈ ਅੰਨਾ ਪੈਸਾ ਹੈ..ਮੀਡਿਆ ਹੈ..ਸਾਧਨ ਨੇ..ਲੰਮਾ ਚੌੜਾ ਸਿਸਟਮ ਏ ਤੇ ਸਾਡੇ ਕੋਲ ਕੀ ਹੈ ਸਿਰਫ ਦਸਮ ਪਿਤਾ ਦੀ ਚੜ੍ਹਦੀ ਕਲਾ ਵਾਲਾ ਸਿਧਾਂਤ..!
ਫਰਜ ਕਰੋ ਹਰ ਔਕੜ ਵੇਲੇ ਵੀ ਨਿੰਮਾ ਨਿੰਮਾ ਮੁਸ੍ਕੁਰਾਉਂਦਾ ਰਹਿੰਦਾ ਚਾਰ ਦਹਾਕੇ ਪਹਿਲੋਂ ਵਾਲਾ ਸੰਤ ਜੇ ਅੱਜ ਜਿਉਂਦਾ ਹੁੰਦਾ ਤਾਂ ਭੰਬਲਭੂਸੇ ਵਿਚ ਪਿਆਂ ਨੂੰ ਏਨੀ ਗੱਲ ਜਰੂਰ ਆਖਦਾ ਸਿੰਘੋ ਢਹਿੰਦੀ ਕਲਾ ਵੱਲ ਜਾਣ ਬਾਰੇ ਕਦੀ ਵੀ ਨਾ ਸੋਚਿਓ..ਇੰਝ ਪਹਿਲੀ ਵੇਰ ਨਹੀਂ ਹੋਇਆ..ਹੁੰਦਾ ਹੀ ਆਇਆ ਤੇ ਅੱਗੋਂ ਵੀ ਹੁੰਦਾ ਹੀ ਰਹਿਣਾ..ਬੱਸ ਚੋਜੀ ਪ੍ਰੀਤਮ ਦਸਮ ਪਿਤਾ ਦੇ ਆਸੇ ਮੁਤਾਬਿਕ ਚੌਕੰਨੇ ਹੋ ਕੇ ਤੁਰੇ ਜਾਓ..ਕਲਾ ਜਰੂਰ ਵਰਤੇਗੀ..!
ਪੰਜਾਬ ਵਿਚ ਜੰਮਿਆਂ ਨੂੰ ਤਾਂ ਨਿੱਤ ਮੁਹਿੰਮਾਂ..ਓਹੀ ਪੰਜਾਬ ਜਿਸਦੀ ਹੋਂਦ ਹੀ ਗੁਰੂਆਂ ਦੇ ਨਾਮ ਤੇ ਟਿਕੀ ਹੋਈ ਏ!
ਆਓ ਹੁਣ ਗੱਲ ਨੂੰ ਸਮੇਟੀਏ ਅਤੇ ਇੱਕ ਵਾਰ ਫੇਰ ਫਤਹਿ ਦੀ ਸਾਂਝ ਪਾਈਐ..ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)