ਅਸਲ ਵਿਚ ਮਰਿਆ ਕੌਣ?

7

ਲੱਖਾ ਸਿੰਘ ਇਕ ਗਰੀਬ ਕਿਸਾਨ ਹੈ ਪਰ ਉਸਦਾ ਇਕ ਸੁਪਨਾ ਹੈ ਕਿ ਉਸਦੀ ਧੀ ਇਕ ਵੱਡੀ ਡਾਕਟਰ ਬਣਜੇ। ਬਲਜਿੰਦਰ ਗੁੱਡੀਆਂ ਵਰਗੀ ਕੁੜੀ ਹੈ ਭਾਵ ਬਹੁਤ ਸੋਹਣੀ ਹੈ ਅੱਜ ਉਹਦਾ ਬਾਰਵੀਂ ਦਾ ਰਿਜਲਟ ਆਉਣਾ ਹੈ ਤੇ ਉਹ ਅਵਲ ਦਰਜੇ ਤੇ ਆਈ। ਲੱਖਾ ਸਿੰਘ ਆਪਣੀ ਧੀ ਦੇ ਸਿਰ ਤੇ ਹੱਥ ਫੇਰ ਕੇ ਕਹਿੰਦਾ ਹੈ ਕਿ ਦੱਸ ਧੀਏ ਕੀ ਲੈਣਾ ਤੂੰ ਤੇਰਾ ਬਾਪੂ ਅੱਜ ਬਹੁਤ ਖੁਸ਼ ਹੈ। ਬਲਜਿੰਦਰ ਕਹਿੰਦੀ ਬਾਪੂ ਤੈਨੂੰ ਯਾਦ ਆ ਮੈਨੂੰ ਸ਼ੀਰੂ ਖੱਤਰੀ ਦੀ ਦੁਕਾਨ ਤੇ ਸੂਟ ਪਸੰਦ ਆਇਆ ਸੀ ਪਰ ਮਹਿੰਗਾ ਬੜਾ ਸੀ ਪੂਰੇ 2000 ਦਾ ਸੀ ਤੇ ਮੇਰੇ ਕੋਲ ਐਨੇ ਪੈਸੇ ਨਹੀਂ ਸੀ ਜੁੜੇ ਸਿਰਫ 235 ਰੁ ਸੀ ਮੈਨੂੰ ਉਹ ਸੂਟ ਦਵਾ ਦੇ।

ਲੱਖਾ ਸਿੰਘ ਨੇ ਹਾਮੀ ਭਰ ਦਿੱਤੀ ਪਰ ਉਸ ਦੇ ਕੋਲ ਸਾਰੇ ਪੈਸੇ ਜੋੜ ਵੀ 350 ਘਟਦੇ ਸੀ। ਕਿੱਦਾਂ ਵੀ ਕਰਕੇ ਲੱਖੇ ਨੇ ਧੀ ਨੂੰ ਸੂਟ ਲੈ ਦਿੱਤਾ ਬਲਜਿੰਦਰ ਬਹੁਤ ਖੁਸ਼ ਸੀ ਪਰ ਉਹਦੀ ਮਾਂ ਬਹੁਤ ਨਰਾਜ ਹੋਈ ਉਹਨੇ ਲੱਖੇ ਨੂੰ ਪੁੱਛਿਆ ਕਿ ਐਨੇ ਪੈਸੇ ਕਿੱਥੋਂ ਆਏ ਲੱਖੇ ਨੇ ਦੱਸਿਆ ਕਿ ਉਂਝ ਤਾਂ ਸੀ ਬਸ ਥੋੜੇ ਜੇ ਘਟਦੇ ਸੀ ਮੈਂ ਖੂਨ ਕਢਾਤਾ ਥੋੜਾ ਜਾ ਬਸ ਪੂਰੇ ਹੋ ਗਏ। ਮੈਂ ਧੀ ਨੂੰ ਖੁਸ਼ ਵੇਖਣਾ ਚਾਹੁੰਨਾ ਨਾਲੇ ਅਗਲੀ ਫਸਟ ਆਈ ਆ।

ਹੁਣ...

ਬਲਜਿੰਦਰ ਦਾ ਅਖਰੀਲਾ ਸਾਲ ਹੈ ਭਾਵ ਉਹਨੇ ਡਾਕਟਰ ਬਣ ਜਾਣਾ ਹੈ ਪਰ ਉਹਨੂੰ ਲੱਖ ਰੁਪਏ ਚਾਹੀਦੇ ਸੀ ਫੀਸ ਭਰਨ ਲਈ ਕਿਵੇਂ ਵੀ ਕਰਕੇ ਲੱਖੇ ਨੇ ਫੀਸ ਦਾ ਇੰਤਜਾਮ ਕਰ ਦਿੱਤਾ ਉਹਦੀ ਘਰਵਾਲੀ ਨੇ ਪੁੱਛਿਆ ਕਿ ਐਨਾ ਪੈਸਾ ਕਿੱਥੋਂ ਲਿਆਂਦਾ ਬੈਂਕ ਤਾਂ ਨੀ ਲੁੱਟਿਆ ਤਾਂ ਉਹਨੇ ਦੱਸਿਆ ਕਿ ਨਹੀਂ ਭਾਗਵਾਨੇ ਆਹ ਤਾਂ ਜਿਹੜੇ ਬੰਦੇ ਨੂੰ ਮੈਂ ਖੂਨ ਦਿੱਤਾ ਸੀ ਉਹਦੇ ਵਿਚਾਰੇ ਦੇ ਗੁਰਦੇ ਖਰਾਬ ਸੀ ਦੋਵੇਂ ਮੈਂ ਇਕ ਗੁਰਦਾ ਵੇਚ ਦਿੱਤਾ। ਹੁਣ ਤੂੰ ਆਹ ਮੇਰੀ ਧੀ ਨੂੰ ਨਾ ਦੱਸੀ ਐਵੇਂ ਵਿਚਾਰੀ ਫਿਕਰ ਕਰੂਗੀ।

ਅੱਜ ਦੇ ਦਿਨ ਦਾ ਲੱਖੇ ਨੂੰ ਬੇਸਬਰੀ ਨਾਲ ਇੰਤਜਾਰ ਸੀ।ਅੱਜ ਬਲਜਿੰਦਰ ਨੇ ਡਾਕਟਰ ਬਣ ਕੇ ਘਰ ਆਉਣਾ ਸੀ ਪਰ ਅੱਜ ਬਲਜਿੰਦਰ ਨਹੀਂ ਬਲਕਿ ਉਹਦੀ ਲਾਸ਼ ਆਈ ਉਹਨੇ ਆਤਮਹੱਤਿਆ ਕਰ ਲਈ ਕਿਉਂ ਕਿ ਉਸਦਾ ਪ੍ਰੇਮੀ ਉਸਨੂੰ ਧੋਖਾ ਦੇ ਗਿਆ ਸੀ।

ਹੁਣ ਤੁਸੀਂ ਦੱਸੋ… ਅਸਲ ਵਿਚ ਮਰਿਆ ਕੌਣ?

ਮੰਨਿਆ ਪਿਆਰ ਨੂੰ ਅਸੀਂ ਸਭ ਕੁਝ ਮੰਨਦੇ ਹਾਂ ਪਰ ਜੇਕਰ ਤੁਸੀਂ ਆਪਣਾ ਪਿਆਰ ਗਵਾ ਬੈਠੇ ਹੋ ਤਾਂ ਇਕ ਵਾਰ ਡੂੰਘਾ ਸਾਹ ਲੈ ਕੇ ਆਪਣੇ ਮਾਂ ਪਿਉ ਬਾਰੇ ਜਰੂਰ ਸੋਚੋ। ਤੁਹਾਨੂੰ ਪਿਆਰ ਹੋਰ ਵਧੀਆ ਮੁੰਡੇ ਕੁੜੀ ਦੇ ਰੂਪ ਵਿੱਚ ਵੀ ਮਿਲ ਸਕਦਾ ਹੈ ਪਰ ਤੁਹਾਡੇ ਮਾਂ ਬਾਪ ਨੂੰ ਉਹਨਾਂ ਦੇ ਧੀ ਪੁੱਤ ਵਾਪਸ ਨੀ ਮਿਲ ਸਕਦੇ।
ਅਗਿਆਤ

Leave A Comment!

(required)

(required)


Comment moderation is enabled. Your comment may take some time to appear.

Comments

6 Responses

 1. khushdeep

  this is a grate story

 2. karandeep singh

  😢😓🙏

 3. Sukhman

  🙏🏼🙏🏼

 4. Kuldeep kaur

  😔😔🙏

 5. Jaspreet Kaur

  🙏🙏

 6. Rajveer Dhaliwal

  🙏🏻

Like us!