More Punjabi Kahaniya  Posts
ਜਵਾਨੀ ਦੀ ਚਲਾਕੀ ਜਾ ਅੱਲੜਪੁਣੇ ਦੀ ਗਲਤੀ


ਜਵਾਨੀ ਦੀ ਚਲਾਕੀ ਜਾ ਅੱਲੜਪੁਣੇ ਦੀ ਗਲਤੀ ਇੱਕ ਸੱਚੀ ਘਟਨਾਵਾ ਤੇ ਅਧਾਰਤ ਕਹਾਣੀ ਹੈ। ਇਹ ਇੱਕ ਕਹਾਣੀ ਚੜਦੀ ਜਵਾਨੀ ਤੇ ਅੱਲੜਪੁਣੇ ਵਿੱਚ ਆਪਣੇ ਘਰ ਅਤੇ ਬਾਕੀ ਸਭ ਕੁਝ ਭੁੱਲ ਕੇ ਬੱਸ ਆਪਣੇ ਯਾਰਾ (ਮਿੱਤਰਾਂ) ਨੂੰ ਆਪਣੀ ਜ਼ਿੰਦਗੀ ਮੰਨ ਚੁੱਕੇ ਉਸ ਪਾਤਰ ਦੀ ਹੈ। ਜੋ ਆਪਣੇ ਬਚਪਨੇ ਤੋਂ ਜਵਾਨੀ ਤੱਕ ਦਾ ਸਫਰ ਤੈਅ ਕਰਦਾ ਕਰਦਾ ਪੈਰ ਜਮੀਨ ਤੇ ਲਗਾਉਣਾ ਹੀ ਭੁੱਲ ਗਿਆ ਸੀ। ਇਸ ਕਹਾਣੀ ਦੇ ਪਾਤਰ ਦਾ ਨਾਮ ਲਵੀਂ ਹੈ (ਬਦਲੀਆਂ ਹੋਇਆ ਨਾਮ)।
         ਲਵੀਂ ਨੇ ਆਪਣੇ ਬਾਰਵੀ ਜਮਾਤ ਦੇ ਪੇਪਰਾਂ ਤੋ ਬਾਅਦ ਅੱਗੇ ਦੀ ਪੜਾਈ ਲਈ ਸੋਚਨਾ ਸ਼ੁਰੂ ਕਰ ਦਿੱਤਾ ਸੀ। ਉਹ ਇੰਜੀਨੀਅਰਿੰਗ ਦੀ ਪੜਾਈ ਲਈ ਕਾਲਜ ਲੱਭ ਰਿਹਾ ਸੀ ਜਿਸ ਵਿੱਚ ਉਸਨੂੰ ਬਿਨਾ ਕਿਸੇ ਪੇਪਰ ਦੇ ਦਾਖਲਾ ਮਿਲ ਜਾਵੇ। ਉਹ ਕਾਲਜ ਦੀ ਭਾਲ ਵਿੱਚ ਦਿਨ ਦਾ ਇੱਕ ਵੱਡਾ ਹਿੱਸਾ ਫੋਨ ਉੱਤੇ ਇਟਰਨੈਟ ਤੇ ਗੁਜਾਰਦਾ ਸੀ। ਪੰਜਾਬ ਦੇ ਬਾਕੀ ਨੋਜਵਾਨਾਂ ਦੀ ਤਰ੍ਹਾਂ ਲਵੀਂ ਵੀ ਚੰਡੀਗੜ੍ਹ ਦੇ ਕਿਸੇ ਕਾਲਜ ਵਿੱਚ ਦਾਖਲਾ ਲੈਣਾ ਚਾਹੁੰਦਾ ਸੀ। ਕਿਉਂਕੀ ਚੰਡੀਗੜ੍ਹ ਬਾਰੇ ਉਹਨੇ ਆਪਣੇ ਯਾਰਾਂ ਤੋਂ ਬਹੁਤ ਸੁਣਿਆ ਸੀ। ਉਹ ਅਕਸਰ ਆਪਣੇ ਯਾਰਾਂ ਤੋਂ ਚੰਡੀਗੜ੍ਹ ਦੇ ਨਜਾਰੇ ਅਤੇ ਕੁੜੀਆਂ ਦੇ ਖੁੱਲੇ ਸੁਭਾਅ ਬਾਰੇ ਗੱਲਾਂ ਸੁਣਦਾ ਰਹਿੰਦਾ ਸੀ। ਲਵੀ ਦੇ ਮਨ ਵਿੱਚ ਚੰਡੀਗੜ੍ਹ ਦੀ ਇੱਕ ਖਾਸ ਜਗ਼੍ਹਾ ਬਣ ਚੁੱਕੀ ਸੀ ਤੇ ਹੁੱਣ ਲਵੀਂ ਨੇ ਚੰਡੀਗੜ੍ਹ ਜਾਣ ਦੀ ਜਿੱਦ ਫੜ ਲਈ ਸੀ।
       ਲਵੀ ਦਾ ਪਰਿਵਾਰ ਇੱਕ ਸਧਾਰਨ ਜਿਹਾ ਕਿਸਾਨ ਪਰਿਵਾਰ ਸੀ। ਲਵੀ ਦੇ ਪਿਤਾ ਪੰਜ ਏਕੜ ਜਮੀਨ ਵਿੱਚ ਖੇਤੀ ਕਰਦੇ ਸੀ। ਲਵੀ ਦੇ ਪਿਤਾ ਹਰਬੰਸ ਸਿੰਘ ਅਾਪਣੇ ਪਿਤਾ ਦੀ ਛੋਟੀ ਉਮਰ ਵਿੱਚ ਮੋਤ ਹੋਣ ਕਰਕੇ ਸਕੂਲ ਵਿੱਚ ਜਿਆਦਾ ਸਮਾ ਜਾ ਨਹੀਂ ਪਾਏ ਉਹ ਤਕਰੀਬਨ ਅਨਪੜ੍ਹ ਹੀ ਰਹਿ ਗਿਆ ਸੀ। ਪਰ ਉਹ ਆਪਣੇ ਮੁੰਡੇ ਲਵੀਂ ਨੂੰ ਵੱਦ ਤੋ ਵੱਧ ਪੜਾਉਣਾ ਛਾਹੁੰਦਾ ਸੀ। ਲਵੀਂ ਨੇ ਹਰਬੰਸ ਸਿੰਘ ਦੀ ਅਨਪੜ੍ਹਤਾ ਦਾ ਫੈਦਾ ਚੱਕਦੇ ਹੋਏ ਚੰਡੀਗੜ੍ਹ ਦੇ ਇੱਕ ਕਾਲਜ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਦੀ ਸਿਫਤ ਵਿੱਚ ਅੰਗ੍ਰੇਜ਼ੀ ਦੇ ਭਾਰੀ ਭਾਰੀ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਪੜਾਈ ਲਈ ਇੱਕ ਚੰਗੀ ਜਗ੍ਹਾ ਦੱਸਦੇ ਹੋਏ ਮਨਾਂ ਲਿਆ ਸੀ। ਇਸ ਕਾਲਜ ਵਿੱਚ ਲਵੀਂ ਦੇ ਇੱਕ ਦੋ ਯਾਰ (ਮਿੱਤਰ) ਪਹਿਲਾਂ ਤੋਂ ਹੀ ਪੜਦ੍ ਸੀ। ਉਹਨਾਂ ਦੇ ਕਹਿਣ ਉੱਤੇ ਹੀ ਲਵੀਂ ਨੇ ਆਪਣੇ ਘਰ ਦੀਆਂ ਨੂੰ ਕਾਲਜ ਲਈ ਮਨਾਈਆਂ ਸੀ। ਚੰਡੀਗੜ੍ਹ ਲਵੀਂ ਦੇ ਪਿੰਡ ਤੋ ਲਗਭਗ 200 ਕਿ ਮੀ ਸੀ ਹਰਬੰਸ ਸਿੰਘ ਲਵੀਂ ਨੂੰ ਇਕੱਲਾ ਇੰਨੀ ਦੂਰ ਨਹੀਂ ਭੇਜਣਾ ਚਾਹੁੰਦਾ ਸੀ ਤੇ ਉਸ ਧੀ ਆਰਥਿਕ ਹਾਲਤ ਵੀ ਕੋਈ ਬਾਹਲੀ ਚੰਗੀ ਨਹੀਂ ਸੀ। ਪਰ ਆਪਣੇ ਇੱਕਲੌਤੇ ਪੁੱਤਰ ਦੀ ਜਿੱਦ ਕਰਕੇ ਉਸ ਕਾਲਜ ਵਿੱਚ ਜਾਣ ਲਈ ਮੰਨ ਗਿਆ ਸੀ।
         ਕਾਲਜ ਵਿੱਚ ਜਾਣ ਲਈ ਇੱਕ ਦਿਨ ਸਵੇਰੇ ਲਵੀ ਦੀ ਮਾਸੀ ਦੇ ਮੁੰਡੇ ਨੂੰ ਬੁਲਾਇਆ ਗਿਆ ਜੋ ਲਵੀ ਤੋ ਦੋ ਕੁ ਸਾਲ ਹੀ ਵੱਡਾ ਸੀ। ਲਵੀ ਨੇ ਉਸਨੂੰ ਵੀ ਪਹਿਲਾਂ ਹੀ ਆਪਣੇ ਵੱਲ ਦਾ ਕਰ ਲਿਆ ਸੀ। ਉਹ ਤਕਰੀਬਨ ਦੁਪਿਹਰ ਗਿਆਰਾਂ ਵਜੇ ਦੇ ਕਰੀਬ ਕਾਲਜ ਵਿੱਚ ਪਹੁੰਚ ਜਾਦੇ ਹਨ। ਹਰਬੰਸ ਕਾਲਜ ਦੀਆਂ ਉਚਿਆਂ ਇਮਾਰਤਾਂ  ਅਤੇ ਕਾਲਜ ਵਿਚਲੀ ਸਫਾਈ ਤੋ ਬਹੁਤ ਭਰਵਾਵੀਤ ਹੁੰਦਾ ਹੈ। ਕਾਲਜ ਅੰਦਰ ਐਡਮਿਸ਼ਨ ਡਿਪਾਰਟਮੇਂਟ ਦੀ ਮੈਡਮ ਹਰਬੰਸ ਸਿੰਘ ਨੂੰ ਆਪਣੇ ਕਾਲਜ ਦੀਆਂ ਪ੍ਰਾਪਤੀਆਂ ਤੇ ਲਾਈਬ੍ਰੇਰੀ ਦਿਖਾ ਕੇ  ਫੀਸ ਜਮ੍ਹਾਂ ਕਰਵਾ ਲੈਦੀ ਹੈ ਤੇ ਬਾਕੀ ਬਚਦੀ ਫੀਸ ਬਾਅਦ ਵਿੱਚ ਕਲਾਸਾ ਸਮੇ ਜਮ੍ਹਾਂ ਕਰਵਾਉਂਣ ਲਈ ਕਹਿੰਦੀ ਹੈ। ਸ਼ਾਮ ਨੂੰ ਘਰ ਜਾਦੇ ਸਮੇ ਅਤੇ ਆਉਣ ਸਮੇ ਚੰਡੀਗੜ੍ਹ ਨੂੰ ਦੇਖ ਕੇ ਲਵੀਂ ਆਪਣੇ ਦੋਸਤਾ ਵੱਲੋ ਦੱਸੀਆਂ ਗੱਲਾਂ ਸੱਚ ਜਾਪਣ ਲੱਗ ਜਾਂਦਾ ਹੈ। ਸ਼ਾਮ ਨੂੰ ਉਹ ਆਪਣੇ ਘਰ ਅਾ ਜਾਦੇ ਹਨ। 
          ਕਾਲਜ ਲਈ ਕੱਪੜੇ ਅਤੇ ਹੋਰ ਸਮਾਨ ਦੀ ਖਰੀਦ ਕਰਦੇ ਕਰਦੇ ਕਾਲਜ ਸ਼ੁਰੂ ਹੋਣ ਦਾ ਦਿਨ 16 ਜੁਲਾਈ ਆ ਜਾਂਦਾ ਹੈ। ਲਵੀਂ ਦਾ ਦੋਸਤ ਸ਼ੈਰੀ ਜੋ ਪਹਿਲਾਂ ਹੀ ਉਸ ਕਾਲਜ ਵਿੱਚ ਪੜਦਾ ਸੀ ਆਪਣੇ ਨਾਲ ਰਹਿਣ ਲਈ ਕਹਿੰਦਾ ਹੈ। ਘਰ ਵਾਲੇ ਵੀ ਲਵੀ ਦਾ ਦੋਸਤ ਹੋਣ ਕਰਕੇ ਉਸ ਨੂੰ ਇਜਾਜ਼ਤ ਦੇ ਦਿੰਦੇ ਹਨ। ਹੁੱਣ ਲਵੀਂ ਦੋ ਦਿਨਾਂ ਪਹਿਲਾਂ ਹੀ ਚੰਡੀਗੜ੍ਹ ਚਲਾ ਜਾਂਦਾ ਹੈ ਤੇ ਸ਼ੈਰੀ ਨਾਲ ਰਹਿਨਾ ਸਟਾਰਟ ਕਰ ਦਿੰਦਾ ਹੈ। ਸ਼ੈਰੀ ਮੋਹਾਲੀ ਵਿੱਚ ਇੱਕ ਕੋਠੀ ਕਿਰਾਏ ਤੇ ਲੈ ਕੇ ਆਪਣੇ ਦੋ ਹੋਰ ਦੋਸਤਾ ਨਾਲ ਰਹਿੰਦਾ ਹੈ। ਲਵੀਂ ਸਵੇਰੇ 4 ਵਜੇ ਦੀ ਪਹਿਲੀ ਬੱਸ ਫੜੵ ਕੇ 8 ਕੁ ਵਜੇ ਤੱਕ ਕੋਠੀ ਪਹੁੰਚ ਜਾਦਾ ਹੈ। ਦਿਨ ਵਿੱਚ ਸਾਰਾ ਦਿਨ ਚੰਡੀਗੜ੍ਹ ਘੁੰਮਣ ਤੋ ਬਾਅਦ ਸਾਰੇ ਕੋਠੀ ਆ ਜਾਦੇ ਹਨ। ਸ਼ੈਰੀ ਤੇ ਉਸਦੇ ਦੋਸਤ ਲਾਡੀ ਅਤੇ ਤਾਰੀ ਸ਼ੈਰੀ ਨੂੰ ਸਮਾਨ (ਚਰਸ ਤੇ ਸ਼ਰਾਬ) ਲਿਆਉਣ ਲਈ ਕਹਿੰਦੇ ਹਨ। ਸ਼ੈਰੀ ਦੋਵੇਂ ਚੀਜ਼ਾਂ ਲੈ ਕੇ ਅੱਧੇ ਘੰਟੇ ਬਾਅਦ ਕੋਠੀ ਆ ਜਾਦਾ ਹੈ ਤੇ ਸਾਰੇ ਦੋਸਤ ਮਿਲ ਕੇ ਸ਼ਰਾਬ ਤੇ ਚਰਸ ਪਿਣਾ ਸ਼ੁਰੂ ਕਰ ਦਿੰਦੇ ਹਨ। ਲਵੀਂ ਨੂੰ ਵੀ ਕਮਰੇ ਵਿੱਚੋਂ ਬੁਲਾ ਲਿਆ ਜਾਦਾ ਹੈ। ਲਵੀਂ ਉਹਨਾਂ ਨੂੰ ਦੇਖ ਕੇ ਹੈਰਾਨ ਤਾ ਹੁੰਦਾ ਪਰ ਕੁਝ ਬੋਲਦਾ ਨਹੀਂ। ਸ਼ੈਰੀ ਲਵੀ ਨੂੰ ਵਾਰ ਵਾਰ ਸ਼ਰਾਬ ਤੇ ਚਰਸ ਪਿਣ ਲਈ ਕਹਿੰਦਾ ਹੈ ਪਰ ਲਵੀ ਦੋਵਾ ਚੀਜ਼ਾਂ ਲਈ ਮਨੵਾ ਕਰ ਦਿੰਦਾ ਹੈ। ਤੇ ਸਿਰਫ ਕੋਲਡਿ੍ਕ ਹੀ ਪਿਦਾ ਹੈ। ਦੂਸਰੇ ਦਿਨ ਜਦੋਂ ਸ਼ੈਰੀ ਤੇ ਬਾਕੀ ਦੋਸਤ ਸ਼ਰਾਬ ਤੇ ਚਰਸ ਪਿਣ ਲਗ ਜਾਦੇ ਹਨ ਲਵੀਂ ਵੀ ਉਹਨਾਂ ਦੇ ਕੋਲ ਬੈਠ ਜਾਦਾ ਹੈ ਪਰ ਅੱਜ ਸ਼ੈਰੀ ਤੇ ਬਾਕੀ ਦੋਸਤਾ ਦੇ ਕਹਿਣ ਕਰਕੇ ਸਿਰਫ ਸਵਾਦ (ਟੇਸਟ) ਲਈ ਇੱਕ ਪੈੱਗ ਪੀ ਲੈਦਾ ਹੈਪਰ ਚਰਸ ਲਈ ਮਨੵਾ ਕਰ ਦਿੰਦਾ ਹੈ। ਇੱਕ ਇੱਕ ਕਰਕੇ ਲਵੀਂ ਮਨੵਾ ਕਰਦੇ ਕਰਦੇ ਚਾਰ ਪੰਜ ਪੈੱਗ ਪੀ ਲੈਦਾ ਹੈ।
         16 ਜੁਲਾਈ ਕਾਲਜ ਦੇ ਪਹਿਲੇ ਦਿਨ ਰਾਤ ਨੂੰ ਸ਼ਰਾਬ ਪਿਣ ਕਰਕੇ ਲਵੀਂ ਸਵੇਰੇ ਦੇਰ ਨਾਲ ਉਠਣ ਕਰਕੇ ਕਾਲਜ ਸਮੇ ਤੋ ਦੇਰ ਨਾਲ ਪਹੁੰਚਦਾ ਹੈ। ਕਾਲਜ ਵਿੱਚ ਆਪਣੀ ਕਲਾਸ ਨੂੰ ਲੱਭਦੇ ਲੱਭਦੇ ਉਹ ਇੱਕ ਸਾਵਲੇ ਜਿਹੇ ਰੰਗ ਦੀ ਕੁੜੀ ਸਿਮਰਨ ਨੂੰ ਮਿਲਦਾ ਹੈ ਜੋ ਲਵੀ ਵਾਂਗ ਹੀ ਕਲਾਸ ਲੱਭ ਰਹੀ ਹੁੰਦੀ ਹੈ। ਦੋਨਾਂ ਨੂੰ ਆਪਸ ਵਿੱਚ ਗੱਲ ਕਰਦੇ ਹੋਏ ਪਤਾ ਲੱਗਦਾ ਹੈ ਕਿ ਉਹ ਦੋਵੇਂ ਇੱਕ ਹੀ ਕਲਾਸ ਵਿੱਚ ਹਨ। ਤੇ ਕਲਾਸ ਨੂੰ ਜਾਦੇ ਸਮੇ ਸਿਮਰਨ ਲਵੀਂ ਨੂੰ ਦਸਦੀ ਹੈ ਕਿ ਉਹ ਮੋਹਾਲੀ ਆਪਣੇ ਮਾਮੇ ਘਰ ਰਹਿੰਦੀ ਹੈ ਤੇ ਸਵੇਰੇ ਉਸਦੀ ਸਕੂਟੀ ਪਕਚਰ ਹੋਣ ਕਰਕੇ ਲੇਟ ਹੋ ਗਈ ਹੈ। ਕਲਾਸ ਵਿੱਚ ਪਹੁੰਚਨ ਤੇ ਟੀਚਰ ਨੂੰ ਲਵੀ ਕਲਾਸ ਨਾ ਲੱਭਣ ਦਾ ਬਹਾਨਾ ਲਗਾ ਦਿੰਦਾ ਹੈ। ਤੇ ਦੋਨੋ ਕਲਾਸ ਵਿੱਚ ਇਕੱਠੇ ਬੈਠ ਜਾਦੇ ਹਨ। ਸ਼ਾਮ ਤੱਕ ਕਾਲਜ ਖਤਮ ਹੁੰਦੇ ਹੁੰਦੇ ਦੋਨੇ ਚੰਗੇ ਦੋਸਤ ਬਣ ਜਾਂਦੇ ਹਨ। ਸ਼ਾਮ ਨੂੰ ਕਾਲਜ ਖਤਮ ਹੋਣ ਤੋ ਬਾਅਦ ਲਵੀ ਕੋਠੀ ਆ ਜਾਦਾ ਹੈ ਤੇ ਸਿਮਰਨ ਘਰ ਚਲੀ ਜਾਦੀ ਹੈ। ਜਦੋ ਸ਼ਾਮ ਨੂੰ ਸਾਰੇ ਦੋਸਤ ਸ਼ਰਾਬ ਪਿਣ ਲਈ ਇਕੱਠੇ ਬੈਠ ਦੇ ਹਨ ਤਾ ਲਵੀ ਕੱਲ ਦੀ ਤਰ੍ਹਾਂ ਸ਼ਰਾਬ ਲਈ ਵਾਰ ਵਾਰ ਮਨੵਾ ਨੀ ਕਰਦਾ ਤੇ ਅਸਾਨੀ ਨਾਲ ਸ਼ਰਾਬ ਪਿਣ ਲਗ ਜਾਂਦਾ ਹੈ। ਸ਼ਰਾਬ ਪਿਦੇ ਪਿਦੇ ਲਵੀ ਆਪਣੇ ਦੋਸਤਾਂ ਨੂੰ ਕਾਲਜ ਵਾਰੇ ਤੇ ਸਿਮਰਨ ਵਾਰੇ ਦੱਸਦਾ ਹੈ। ਸਾਰੇ ਹੀ ਜਨੇ ਬਹੁਤ ਰੂਚੀ ਨਾਲ ਲਵੀਂ ਦੀ ਗੱਲ ਸੁਣਦੇ ਹਨ। ਤਾਰੀ ਲਵੀ ਨੂੰ ਪੁੱਛਦਾ ਹੈ ਕਿ ਉਸ ਨੇ ਸਿਮਰਨ ਦਾ ਫੋਨ ਨੰਬਰ ਲਿਆ ਹੈ ਜਾ ਨਹੀਂ ਤੇ ਗੱਲ ਕਿੱਥੇ ਤੱਕ ਵਧੀ ਹੈ। ਲਵੀ ਸਿਮਰਨ ਨੂੰ ਸਾਵਲੀ ਤੇ ਜਿਆਦਾ ਸੋਹਣੀ ਨਾ ਹੋਣ ਕਰਕੇ ਨੰਬਰ ਨਾ ਲੈਣ ਦੀ ਗੱਲ ਕਹਿੰਦੇ ਹਨ। ਸਾਰੇ ਦੋਸਤ ਉਸਨੂੰ ਕਹਿੰਦੇ ਹਨ ਕਿ ਕੁਝ ਨੀ ਹੁੰਦਾ ਸਿਮਰਨ ਸੋਹਣੀ ਨਾ ਹੋਵੇ ਪਰ ਉਸ ਨਾਲ ਲਵੀਂ ਨੂੰ ਗੱਲ ਕਰਨੀ ਚਾਹੀਦੀ ਹੈ। ਭਾਵੇਂ ਲਵੀਂ ਸਿਮਰਨ ਨਾਲ ਸ਼ਰੀਰਕ ਸਬੰਧ ਬਣਾ ਕੇ ਅਤੇ ਸਭ ਚੀਜ਼ਾਂ ਦਾ ਤਰੀਕਾ ਸਿੱਖ ਕੇ ਛੱਡ ਦਵੇ। ਓਧਰ ਸਿਮਰਨ ਵੀ ਰਾਤ ਨੂੰ ਆਪਣੇ ਬੈੱਡ ਤੇ ਪਈ ਲਵੀਂ ਵਾਰੇ ਸੋਚ ਰਹੀ ਸੀ। ਲਵੀਂ ਸਿਮਰਨ ਲਾਲੋ ਜਿਆਦਾ ਸੋਹਣਾ ਸੀ। ਤੇ ਸਿਮਰਨ ਨੂੰ ਲਵੀ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਸੀ।
       ਕਾਲਜ ਦੇ ਦੂਸਰੇ ਦਿਨ ਲਵੀਂ ਕਲਾਸ ਵਿੱਚ ਕਲ ਲੇਟ ਹੋਣ ਕਰਕੇ ਅੱਜ ਸਮੇਂ ਤੋਂ ਪਹਿਲਾਂ ਹੀ ਚਲਾ ਗਿਆ। ਸਿਮਰਨ ਵੀ ਲੈਕਚਰ ਸ਼ੁਰੂ ਹੋਣ ਤੋਂ 15 ਕੁ ਮਿਨਟ ਪਹਿਲਾਂ ਆ ਜਾਂਦੀ ਹੈ। ਤੇ ਲਵੀਂ ਇਕੱਲਾ ਬੈਠੀਆਂ ਦੇਖ ਉਸ ਨਾਲ ਜਾ ਕੇ ਬੈਠ ਜਾਦੀ ਹੈ। ਤੇ ਦੋਨੋ ਗੱਲਾਂ ਕਰਨ ਲੱਗ ਜਾਦੇ ਹਨ ਕਾਲਜ ਵਾਰੇ। ਗੱਲਾ ਕਰਦੇ ਕਰਦੇ ਟੀਚਰ ਕਲਾਸ ਵਿੱਚ ਆ ਜਾਦੀ ਹੈ ਤੇ ਲੈਕਚਰ ਸ਼ੁਰੂ ਹੋ ਜਾਦਾ ਹੈ। ਲੈਕਚਰ ਇੱਕ ਤੋ ਬਾਅਦ ਦੂਜਾ ਚੱਲਦਾ ਰਹਿੰਦਾ ਹੈ। ਤੇ ਲੰਚ ਵਿੱਚ ਲਵੀਂ ਸਿਮਰਨ ਨੂੰ ਬਾਏ ਕਹਿ ਕੇ ਸ਼ੈਰੀ ਤੇ ਬਾਕੀ ਦੋਸਤਾ ਕੋਲ ਚਲਾ ਜਾਂਦਾ ਹੈ। ਸ਼ੈਰੀ ਤੇ ਬਾਕੀ ਧੋਸਤ ਕੰਟੀਨ ਵਿੱਚ ਲੰਚ ਕਰਦ੍...

ਹੋਏ ਲਵੀਂ ਨੂੰ ਸਿਮਰਨ ਦਾ ਨਾਮ ਲੈ ਕੇ ਵਾਰ ਵਾਰ ਛੇਡ ਦੇ ਹਨ ਤੇ ਕੀ ਕੀ ਗੱਲ ਕੀਤੀ ਪੁੱਛਦੇ ਹਨ। ਉਹ ਲਵੀਂ ਨੂੰ ਨੰਬਰ ਲੈਣ ਲਈ ਫੇਰ ਕਹਿੰਦੇ ਨੇ ਲਵੀਂ ਵੀ ਹਾਂ ਜਰੂਰ ਕਹਿ ਕੇ ਕਲਾਸ ਵਿੱਚ ਚਲਾ ਜਾਦਾ। ਹਜ੍ ਲੈਕਚਰ ਸ਼ੁਰੂ ਹੋਣ ਵਿੱਚ ਸਮਾਂ ਬਾਕੀ ਸੀ। ਕਲਾਸ ਵਿੱਚ ਸਿਮਰਨ ਇਕੱਲੀ ਬੈਠੀ ਹੁੰਦੀ ਹੈ ਲਵੀ ਵੀ ਉਸਦੇ ਕੇਲ ਬੈਠ ਜਾਦਾ ਤੇ ਇੱਕ ਦੂਜੇ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ।ਉਹ ਕੁਝ ਸਕੂਲ ਦੀਆਂ ਗੱਲਾਂ ਕਰਦੇ ਤੇ ਕੁਝ ਆਪਣੇ ਘਰ ਦੀਆਂ। ਗੱਲਾਂ ਕਰਦੇ ਕਰਦੇ ਲੈਕਚਰ ਸ਼ੁਰੂ ਹੋ ਜਾਦਾ ਤੇ ਦੋਵੇ ਪੜੵਨਾ ਸ਼ੁਰੂ ਕਰ ਦਿੰਦੇ ਹਨ। ਸ਼ਾਮ ਨੂੰ ਘਰ ਜਾਣ ਦੇ ਸਮੇਂ ਜਦੋਂ ਉਹ ਕਲਾਸ ਤੋ ਬਾਹਰ ਆਉਂਦੇ ਸਮੇ ਲਵੀ ਸਿਮਰਨ ਤੋ ਚੰਡੀਗੜ੍ਹ ਦੀਆਂ ਕੁਝ ਜਗ੍ਹਾ ਵਾਰੇ ਜਾਨਣ ਦੇ ਬਹਾਣੇ ਫੋਨ ਨੰਬਰ ਮੰਗਦਾ ਹੈ। ਸਿਮਰਨ ਵੀ ਬਿਨਾ ਕਿਸੀ ਦੇਰੀ ਤੋ ਆਪਣਾ ਨੰਬਰ ਦੇ ਦਿੰਦੀ ਹੈ।
       ਰਾਤ ਨੂੰ ਕੋਟੀ ਜਾਣ ਤੋਂ ਬਾਅਦ ਲਵੀ ਸਿਮਰਨ ਨਾਲ ਮੈਸਜਸ ਵਿੱਚ ਗੱਲ ਕਰਨਾ ਸ਼ੁਰੂ ਕਰ ਦਿੰਦਾ ਤੇ ਦੇਰ ਰਾਤ ਤੱਕ ਦੋਵੇਂ ਗੱਲਾਂ ਕਰਦੇ ਰਹਿੰਦੇ ਹਨ। ਦੋਵੇਂ ਰਾਤ ਨੂੰ 1 ਵਜੇ ਤੱਕ ਗੱਲਾਂ ਕਰਦੇ ਰਹਿੰਦੇ ਹਨ। ਤਾਰੀ ਵੀ ਲਵੀ ਦੇ ਨਾਲ ਹੀ ਪਿਆ ਸੀ ਤੇ ਸਿਮਰਨ ਨਾਲ ਗੱਲ ਕਰਨ ਤੇ ਜਵਾਬ ਦੇਣ ਵਿੱਚ ਲਵੀ ਦੀ ਮਦੱਦ ਕਰ ਰਿਹਾ ਸੀ। ਅਗਲੇ ਦਿਨ ਫਿਰ ਸਿਮਰਨ ਤੇ ਲਵੀ ਇਕੱਠੇ ਬੈਠ ਦੇ ਹਨ ਤੇ ਦੇਰ ਰਾਤ ਤੱਕ ਗੱਲ ਕਰਦੇ ਰਹਿੰਦੇ ਹਨ। ਇਹ ਸਿਲਸਿਲਾ 5-6 ਮਹਿਨੇ ਤੱਕ ਚਲਦਾ ਰਹਿੰਦਾ ਹੈ। ਸਿਮਰਨ ਲਵੀ ਨੂੰ ਪਸੰਦ ਕਰਨ ਲੱਗ ਗਈ ਸੀ। ਫਿਰ ਇੱਕ ਦਿਨ ਸ਼ੈਰੀ ਤੇ ਲਾਡੀ ਦੀ ਹੱਲਾਸ਼ੇਰੀ ਦੇਣ ਮਗਰੋਂ ਲਵੀ ਸਿਮਰਨ ਨੂੰ ਪਰਪੋਜ ਕਰ ਦਿੰਦਾ ਹੈ ਤੇ ਸਿਮਰਨ ਵੀ ਬਿਨਾ ਝਿਜਕ ਤੋ ਹਾਂ ਕਹਿ ਦਿੰਦੀ ਹੈ। ਤੇ ਦੋਵੇਂ ਪਿਆਰ ਦੀਆਂ ਗੱਲਾ ਕਰਦੇ ਰਹਿੰਦੇ ਹਨ। ਤੇ ਇਦਾ ਗੱਲਾਂ ਕਰਦੇ ਕਰਦੇ ਉਹਨਾਂ ਨੂੰ ਸਾਲ ਤੋ ਉਪਰ ਸਮਾਂ ਹੋ ਜਾਂਦਾ ਹੈ। ਦੋਨੋ ਇੱਕ ਦੂਜੇ ਨੂੰ ਕਿਸ ਤਾ ਕਰ ਲੈਂਦੇ ਹਨ ਪਰ ਸ਼ਰੀਰਕ ਸਬੰਦ ਨਹੀਂ ਬਣਾਉਦੇ। ਸਿਮਰਨ ਦੇ ਰੰਗ ਕਰਕੇ ਲਵੀ ਉਸ ਨੂੰ ਕਦੀ ਕਲਾਸ ਤੋ ਬਾਹਰ ਨਹੀਂ ਮਿਲਦਾ ਸੀ। ਪਰ ਸਿਮਰਨ ਇਸ ਸਮੇ ਤੱਕ ਲਵੀ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਜਾਦੀ ਹੈ।ਇਸ ਸਮੇਂ ਤੱਕ ਲਵੀ ਵੀ ਚਰਸ ਪੀਣ ਲੱਗ ਗਿਆ ਸੀ। ਲਵੀ ਦੇ ਦੋਸਤ ਦੀ ਸਹੇਲੀ ਅਕਸਰ ਕੋਠੀ ਆਉਦੀ ਸੀ ਤੇ ਉਹ ਦੋਵੇਂ ਸ਼ਰੀਰਕ ਸਬੰਦ ਵੀ ਬਨਾਉਦੇ ਸੀ। ਲਾਡੀ ਲਵੀ ਨੂੰ ਸਿਮਰਨ ਨੂੰ ਕੋਠੀ ਲੈ ਕੇ ਆਉਣ ਲਈ ਵਾਰ ਵਾਰ ਬੋਲਦਾ ਰਹਿੰਦਾ ਸੀ। ਲਵੀ ਵੀ ਸਿਮਰਨ ਨੂੰ ਕੋਠੀ ਆਉਣ ਲਈ ਕਈ ਵਾਰ ਕਿਹਾ ਸੀ ਪਰ ਉਹ ਮਨੵਾ ਕਰ ਦਿੰਦੀ ਸੀ। ਇੱਕ ਦਿਨ ਲਵੀ ਸਿਮਰਨ ਨੂੰ ਆਪਣੇ ਪਿਆਰ ਦੀ ਸੋਹ ਦੇ ਕੇ ਤੇ ਵਿਆਹ ਕਰਵਾਉਣ ਲਈ ਬੋਲ ਕੇ ਕੋਠੀ ਜਾਣ ਲਈ ਮਨਾ ਲੈਦਾਂ ਹੈ। ਲਵੀ ਆਪਣੇ ਦੋਸਤਾਂ ਨੂੰ ਫੋਨ ਕਾਲਜ ਤੋ ਲੇਟ ਆਉਣ ਲਈ ਕਹਿ ਦਿੰਦਾ ਤੇ ਉਹ ਸਿਮਰਨ ਨੂੰ ਕੋਠੀ ਲੈ ਜਾਂਦਾ ਤੇ ਦੋਵੇਂ ਸ਼ਰੀਰਕ ਸਬੰਦ ਵੀ ਬਣਾਉਂਦੇ ਹਨ। ਸ਼ਾਮ ਨੂੰ ਸਿਮਰਨ ਘਰ ਚਲੀ ਜਾਦੀ ਹੈ।
         ਲਵੀ ਨਾਲ ਸ਼ਰੀਰਕ ਸਬੰਦ ਬਨਾਉਣ ਤੋ ਬਾਅਦ ਸ਼ਿਮਰਨ ਦਾ ਪਿਆਰ ਲਵੀ ਨਾਲ ਪਹਿਲਾਂ ਨਾਲੋਂ ਵੀ ਜਿਆਦਾ ਹੋ ਜਾਂਦਾ ਹੈ। ਤੇ ਉਹ ਲਵੀ ਨਾਲ ਵਿਆਹ ਤੋ ਬਾਅਦ ਦੀਆਂ ਗੱਲਾਂ ਕਰਨ ਲੱਗ ਜਾਦੀ ਹੈ ਪਰ ਲਵੀ ਹਰ ਵਾਰ ਗੱਲ ਨੂੰ ਕਿਸੇ ਹੋਰ ਪਾਸੇੇ ਘੁਮਾ ਕੇ ਗੱਲ ਟਾਲ ਜਾਦਾ ਸੀ। ਇਹ ਸਿਲਸਿਲਾ ਕਈ ਮਹਿਨੇ ਤੱਕ ਚਲਦਾ ਰਹਿੰਦਾ। ਇਸ ਸਮੇ ਦੁਰਾਨ ਕਈ ਵਾਰ ਉਹ ਸ਼ਰੀਰਕ ਸਬੰਦ ਵੀ ਬਨਾਉਦੇ ਹਨ। ਸਿਮਰਨ ਕਦੀ ਵੀ ਲਵੀ ਦੇ ਦੋਸਤਾ ਨੂੰ ਮਿਲੀ ਨਹੀਂ ਸੀ ਬਸ ਉਹਨਾਂ ਦਾ ਨਾਮ ਹੀ ਸੁਣੀਆਂ ਸੀ। ਸ਼ੈਰੀ ਤੇ ਤਾਰੀ ਆਪਣੀ ਪੜਾਈ ਪੂਰੀ ਹੋਣ ਤੋ ਬਾਅਦ ਵੀ ਸੱਪਲੀਆ ਕਰਕੇ ਕੋਠੀ ਹੀ ਰਹਿੰਦੇ ਹਨ। ਇੱਕ ਦਿਨ ਤਾਰੀ ਤੇ ਸ਼ੈਰੀ ਲਵੀ ਨੂੰ ਚਰਸ ਦੇ ਨਸ਼ੇ ਵਿੱਚ ਕਹਿੰਦੇ ਹਨ ਕਿ ਉਹ ਸਿਮਰਨ ਨੂੰ ਲੈ ਕੇ ਕੋਟੀ ਆਵੇ ਤੇ ਦੋਵੇਂ ਸ਼ਰੀਰਕ ਸਬੰਦ ਬਨਾਉਣ ਤੇ ਅਸੀਂ ਉਸੀ ਸਮੇ ਉਪਰ ਦੀ ਕੋਠੀ ਆ ਜਾਵਾਂਗੇ । ਤੂੰ ਸਿਮਰਨ ਨੂੰ ਕਹਿ ਦੇਵੀ ਕੀ ਕੋਠੀ ਦਾ ਮਾਲਕ ਆ ਗਿਆ ਤੇ ਸਿਮਰਨ ਨੂੰ ਆਪਣੇ ਘਰ ਦੱਸੇ ਜਾਣ ਤੇ ਪੁਲੀਸ ਦਾ ਡਰ ਦੇ ਕੇ  ਸਾਡੇ ਨਾਲ ਸ਼ਰੀਰਕ ਸਬੰਦ ਬਨਾਉਣ ਲਈ ਮਜਬੂਰ ਕਰੀ। ਲਵੀ ਇਸ ਲਈ ਪਹਿਲਾਂ ਤਾ ਮਨੵਾ ਕਰ ਦਿੰਦਾ ਹੈ ਪਰ ਤਾਰੀ ਕਹਿੰਦਾ ਹੈਕੀ ਤੂੰ ਕਹਿੜਾ ਉਸ ਨਾਲ ਵਿਆਹ ਕਰਵਾਉਣਾ ਤੇਰੇ ਲਈ ਤਾ ਉਹ ਸਿਰਫ ਟਾਇਮ ਪਾਸ ਹੀ ਹੈ। ਸ਼ੈਰੀ ਉਸ ਨੂੰ ਆਪਣੀ ਯਾਰੀ ਦੀ ਸੋਹ ਦਿੰਦਾ ਹੈ। ਲਵੀ ਬਸ ਆਪਣੇ ਯਾਰਾ ਨੂੰ ਹੀ ਰੱਬ ਮੰਨਦਾ ਸੀ ਕਿਉਂਕਿ ਉਹਨਾਂ ਨੇ ਲਵੀ ਦੇ ਘਰ ਦੀਆਂ ਨੂੰ ਕਈ ਵਾਰ ਝੂਠ ਬੋਲ ਕੇ ਬਚਾਇਆ ਸੀ। ਲਵੀ ਮੰਨ ਜਾਦਾ ਹੈ ਤੇ ਦੂਸਰੇ ਦਿਨ ਐਵੇ ਹੀ ਕਰਦਾ ਹੈ। ਸਿਮਰਨ ਲਵੀ ਨੂੰ ਪਿਆਰ ਕਰਦੀ ਸੀ ਤੇ ਉਸ ਉੱਤੇ ਭਰੋਸਾ ਵੀ ਕਰਦੀ ਸੀ। ਲਵੀ ਦੇ ਆਪਣੇ ਘਰ ਤੇ ਜਿੰਦਗੀ ਤਬਾਹ ਹੋਣ ਦਾ ਡਰ ਦੱਸਕੇ ਸਿਮਰਨ ਤੋ ਸ਼ੈਰੀ ਤੇ ਤਾਰੀ ਨਾਲ ਸ਼ਰੀਰਕ ਸਬੰਦ ਬਨਾਉਣ ਲਈ ਰਾਜੀ ਕਰ ਲੈਂਦਾ ਹੈ। ਇਸ ਘਟਨਾ ਤੋ ਬਾਅਦ ਐਵੇ ਕਈ ਵਾਰ ਹੁੰਦਾ ਹੈ। ਲਵੀ ਦੇ ਨਾਲ ਨਾਲ ਸ਼ੈਰੀ ਤੇ ਤਾਰੀ ਵੀ ਸਿਮਰਨ ਨਾਲ ਕਈ ਵਾਰ ਸ਼ਰੀਰਕ ਸਬੰਦ ਬਨਾਉਣਦੇ ਹਨ।
         ਹੁਣ ਕਾਲਜ ਖਤਮ ਹੋ ਜਾਦਾ ਹੈ ਤੇ ਲਵੀ  ਸਿਮਰਨ ਤੇ ਬਾਕੀ ਵੀ ਘਰ ਚਲੇ ਜਾਂਦੇ ਹਨ। ਸਿਮਰਨ ਲਵੀ ਨੂੰ ਦਿਨ ਵਿੱਚ ਕਈ ਵਾਰ ਘਰ ਦੀਆਂ ਨਾਲ ਵਿਆਹ ਦੀ ਗੱਲ ਕਰਨ ਲਈ ਕਹਿੰਦੀ ਹੈ। ਪਰ ਲਵੀ ਹਰ ਵਾਰ ਕੋਈ ਨਾ ਕੋਈ ਬਹਾਨਾ ਲਗਾ ਕੇ ਉਸ ਨੂੰ ਟਾਲ ਦਿੰਦਾ ਸੀ। ਕਾਲਜ ਖਤਮ ਹੋਣ ਦੇ ਦੋ ਮਹੀਨਿਆਂ ਬਾਅਦ ਸਿਮਰਨ ਨੂੰ ਉਲਟੀਆਂ ਲੱਗ ਜਾਦੀਆ ਹਨ । ਸਿਮਰਨ ਨੂੰ ਡਾਕਟਰ ਕੋਲ ਜਾ ਕੇ ਪਤਾ ਲੱਗਦਾ ਹੈ ਕਿ ਉਹ ਪੈ੍ਗਨਟ ਹੈ। ਇਸ ਗੱਲ ਦੇ ਪਤਾ ਲੱਗਣ ਤੋ ਬਾਅਦ ਲਵੀ ਨੂੰ ਹਰ ਘੰਟੇ ਫੋਨ ਕਰਕੇ ਵਿਆਹ ਲਈ ਕਹਿਣ ਲੱਗ ਜਾਦੀ ਹੈ। ਸ਼ਾਮ ਨੂੰ ਲਵੀ ਸ਼ਰਾਬ ਦੇ ਨਸ਼ੇ ਵਿੱਚ ਸਿਮਰਨ ਨੂੰ ਵਿਆਹ ਲਈ ਮਨੵਾ ਕਰਕੇ ਤੇ ਉਸਨੂੰ ਸਿਰਫ ਟਾਇਮ ਪਾਸ ਦੱਸ ਕੇ ਬੁਰਾ ਭਲਾ ਬੋਲਦਾ ਹੈ ਤੇ ਫੋਨ ਕੱਟ ਦਿੰਦਾ ਹੈ। ਕਈ ਦਿਨ ਲਵੀ ਦੇ ਫੋਨ ਨਾ ਚੱਕਣ ਕਰਕੇ ਸਿਮਰਨ ਲਵੀ ਵਾਰੇ ਆਪਣੇ ਘਰ ਦੱਸ ਦਿੰਦੀ ਹੈ। ਸਿਮਰਨ ਦੇ ਘਰ ਦੇ ਸਿਮਰਨ ਬਹੁਤ ਗਾਲ੍ਹਾਂ ਕਢਦੇ ਹਨ। ਤੇ ਦੁਜੇ ਦਿਨ ਪੰਚਾਇਤ ਨੂੰ ਲੈ ਕੇ ਲਵੀ ਦੇ ਘਰ ਚਲੇ ਜਾਂਦੇ ਹਨ। ਪਰ ਲਵੀ ਸਿਮਰਨ ਨਾਲ ਵਿਆਹ ਲਈ ਵਾਰ ਵਾਰ ਜਵਾਬ ਦਿੰਦਾ ਰਹਿੰਦਾ ਹੈ   ਪਰ ਲਵੀ ਦੇ ਘਰ ਦੀਆਂ ਨੂੰ ਪੁਲੀਸ ਵਿੱਚ ਜਾਣ ਦੀ ਧਮਕੀ ਦੇਣ ਤੋ ਬਾਅਦ ਤੇ ਪਿੰਡ ਵਿੱਚ ਬਦਨਾਮੀ ਦੇ ਡਰ ਤੋ ਤੇ ਪਿੰਡ ਦੇ ਸਿਆਣੇ ਬੰਦਿਆਂ ਦੇ ਦਵਾਬ ਕਰਕੇ ਸਿਮਰਨ ਅਤੇ ਲਵੀ ਦੇ ਵਿਆਹ ਲਈ ਮੰਨ ਜਾਦੇ ਹਨ।
           ਇੱਕ ਹਫਤੇ ਬਾਅਦ ਲਵੀ ਤੇ ਸਿਮਰਨ ਦਾ ਸਧਾਰਨ ਜਿਹੇ ਤਰੀਕੇ ਨਾਲ ਵਿਆਹ ਹੋ ਜਾਂਦਾ ਹੈ। ਵਿਆਹ ਤੋ ਬਾਅਦ ਲਵੀ ਇੱਕ ਦਿਨ ਸ਼ੈਰੀ ਤੇ ਤਾਰੀ ਨੂੰ ਫੋਨ ਕਰਕੇ ਸਾਰੀ ਗੱਲ ਦੱਸਦਾ ਹੈ ਉਹ ਦੋਵੇਂ ਲਵੀ ਦਾ ਮਜ਼ਾਕ ਉਡਾਉਂਦੇ ਹੋਏ ਫੋਨ ਕੱਟ ਦਿੰਦੇ ਹਨ। ਤੇ ਉਸ ਤੋ ਬਾਅਦ ਲਵੀ ਦਾ ਫੋਨ ਨਹੀਂ ਚੱਕਦੇ। ਇਸ ਸਮੇਂ ਤੱਕ ਲਵੀ ਨੂੰ ਆਪਣੀ ਅੱਲੜਪੁਣੇ ਦੀ ਗਲਤੀ ਬਾਰੇ ਇਹਸਾਸ ਹੋ ਗਿਆ ਸੀ।ਲਵੀ ਨੂੰ ਇਹ ਵੀ ਨੀ ਪਤਾ ਸੀ ਕਿ ਸਿਮਰਨ ਦੇ ਢਿੱਡ ਵਿੱਚਲਾ ਬੱਚਾ ਉਸਦਾ ਹੈ ਜਾ ਨਹੀਂ। ਲਵੀ ਹੁਣ ਕੁਝ ਵੀ ਨਹੀਂ ਕਰ ਸਕਦਾ ਸੀ।ਹੁਣ ਲਵੀ ਸਾਰੇ ਪਿੰਡ ਵਿੱਚ ਜਾ ਕਿਸੇ ਹੋਰ ਨਾਲ ਨਜਰਾਂ ਨਹੀਂ ਮਿਲਾ ਪਾਉਂਦਾ ਤੇ ਉਸ ਨੂੰ ਲੱਗਦਾ ਕਿ ਸਾਰੇ ਲੋਕ ਉਸ ਪਰ ਹੀ ਹੱਸ ਰਹੇ ਹਨ। ਸਿਮਰਨ ਹਜੇ ਵੀ ਲਵੀ ਨੂੰ ਪਿਆਰ ਕਰਦੀ ਸੀ ਪਰ ਲਵੀ ਉਸ ਨਾਲ ਕਦੀ ਆਪਣੀ ਅੱਖ ਨੀ ਮਿਲਾ ਪਾਉਦਾ ਸੀ। ਲਵੀ ਅਕਸਰ ਇਕੱਲਾ ਜਾਕੇ ਖੇਤ ਵਿੱਚ ਬੈਠ ਜਾਦਾ ਸੀ ਤੇ ਇਸ ਸਵਾਲ ਦੇ ਜਵਾਬ ਦੀ ਭਾਲ ਕਰਦਾ ਰਹਿੰਦਾ ਸੀ ਕੀ ਇਹ ਉਸਦੀ ਜਵਾਨੀ  ਦੀ ਚਲਾਕੀ ਸੀ  ਜਾ ਅੱਲੜਪੁਣੇ ਦੀ ਗਲਤੀ ਸੀ।….. 
                     
      ( ਹਰਿੰਦਰ ਗਿੱਲ ) Tulewal

...
...



Related Posts

Leave a Reply

Your email address will not be published. Required fields are marked *

5 Comments on “ਜਵਾਨੀ ਦੀ ਚਲਾਕੀ ਜਾ ਅੱਲੜਪੁਣੇ ਦੀ ਗਲਤੀ”

  • reality

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)