More Punjabi Kahaniya  Posts
ਇੱਜ਼ਤਾਂ ਦੇ ਰਾਖੇ


ਮਿੰਨੀ ਕਹਾਣੀ
ਇੱਜ਼ਤਾਂ ਦੇ ਰਾਖੇ
ਜੋਤੀ ਵਕਤ ਨਾਲ ਹੀ ਸਟੇਸ਼ਨ ਪਹੁੰਚ ਗਈ ਸੀ । ਪਰ ਗੱਡੀ ਅੱਗੋਂ ਅੱਧਾ ਘੰਟਾ ਲੇਟ ਸੀ । ਥੋੜ੍ਹੀ ਥੋੜ੍ਹੀ ਦੇਰ ਕਰਦੇ ਗੱਡੀ ਪੂਰੇ ਦੋ ਘੰਟੇ ਲੇਟ ਆਈ। ਹੁਣ ਹਲਕਾ -ਹਲਕਾ ਹਨੇਰਾ ਵੀ ਹੋ ਗਿਆ ਸੀ ।
ਜੋਤੀ ਜਦ ਗੱਡੀ ‘ਚ ਸਵਾਰ ਹੋਈ ਤਾਂ ਉਸਨੇ ਦੇਖਿਆ ਕਿ ਗੱਡੀ ਲਗਪਗ ਖਾਲੀ ਹੀ ਸੀ। ਤੇ ਡੱਬਿਆਂ ਵਿੱਚ ਇੱਕਾ -ਦੁੱਕਾ ਸਵਾਰੀਆਂ ਹੀ ਬੈਠੀਆਂ ਸਨ । ਜੋਤੀ ਵੀ ਇੱਕ ਸੀਟ ਤੇ ਜਾ ਕੇ ਬੈਠ ਗਈ ਪਰ ਉਸ ਨੇ ਦੇਖਿਆ ਕੇ ਉਸ ਦੇ ਸਾਹਮਣੇ ਜੋ ਆਦਮੀ ਬੈਠਾ ਹੋਇਆ ਸੀ ਉਹ ਲਗਾਤਾਰ ਉਸ ਨੂੰ ਘੂਰ ਰਿਹਾ ਸੀ । ਜੋਤੀ ਥੋੜ੍ਹਾ ਘਬਰਾ ਗਈ ਤੇ ਅਗਲੇ ਡੱਬੇ ਵੱਲ ਵਧ ਉੱਥੇ ਜਾ ਬੈਠੀ। ਪਰ ਉੱਥੇ ਵੀ ਦੋ ਮੁੰਡੇ ਬੈਠੇ ਹੋਏ ਸੀ । ਉਹ ਵੀ ਉਸ ਨੂੰ ਸਿਰ ਤੋਂ ਪੈਰਾਂ ਤਕ ਤੱਕਣ ਲੱਗੇ । “ਕਿੱਥੇ ਜਾਣਾ ਜੇ ?” ਉਨ੍ਹਾਂ ਵਿੱਚੋਂ ਇੱਕ ਮੁੰਡੇ ਨੇ ਜਿਸ ਢੰਗ ਨਾਲ ਪੁੱਛਿਆ ਉਹ ਸੁਣ ਜੋਤੀ ਬੁਰੀ ਤਰ੍ਹਾਂ ਘਬਰਾ ਗਈ ਤੇ ਬੌਂਦਲੀ ਹੋਈ ਹੋਰ ਡੱਬਾ ਦੇਖਣ ਲੱਗੀ । ਸਾਰੇ ਡੱਬੇ ਤਕਰੀਬਨ ਖਾਲੀ ਹੀ ਸੀ । ਉਹ ਮੁੰਡੇ ਵੀ ਉਸ ਦੇ ਪਿੱਛੇ -ਪਿੱਛੇ ਤੁਰ ਪਏ ਤੇ ਮੰਦੀ ਸ਼ਬਦਾਵਲੀ ਬੋਲਣ ਲੱਗੇ । ਜੋਤੀ ਦੇ ਹੰਝੂ ਵਗ ਤੁਰੇ ।
ਅਚਾਨਕ ਉਸ ਨੇ ਦੇਖਿਆ ਇੱਕ ਡੱਬੇ ਵਿੱਚ ਦੋ ਨਿਹੰਗ ਸਿੰਘ ਬੈਠੇ ਹੋਏ ਸੀ । ਉਹ ਕਾਹਲੀ ਨਾਲ ਉਨ੍ਹਾਂ ਦੀ ਸਾਹਮਣੇ ਵਾਲੀ ਸੀਟ ਤੇ ਜਾ ਬੈਠੀ । ਇਹ ਦੇਖ ਮੁੰਡੇ ਥੋੜ੍ਹਾ ਪਿਛਾਂਹ ਹਟ ਗਏ । ਉਨ੍ਹਾਂ ਵਿੱਚੋਂ ਇੱਕ ਨਿਹੰਗ ਸਿੰਘ ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ ਸੀ । ਉਹ ਮੁੰਡੇ ਜੋਤੀ ਨੂੰ ਮੰਦੀ ਨਜ਼ਰ ਨਾਲ ਝਾਕਦੇ ਉੱਥੇ ਗੇੜੇ ਕੱਢਣ ਲੱਗੇ...


ਪਾਠ ਖ਼ਤਮ ਹੁੰਦੇ ਹੀ ਸਿੰਘਾਂ ਨੇ ਉਨ੍ਹਾਂ ਦੋਵੇਂ ਮੁੰਡਿਆਂ ਨੂੰ ਧੌਣ ਤੋਂ ਫੜ ਕੇ ਦਬੋਚ ਲਿਆ । ਉਨ੍ਹਾਂ ਵਿੱਚੋਂ ਇੱਕ ਨਿਹੰਗ ਸਿੰਘ ਗਰਜ ਕੇ ਬੋਲਿਆ , “ਧੀਏ ਤੂੰ ਬੇਫ਼ਿਕਰ ਹੋ ਕੇ ਸਫਰ ਕਰ । ਸਾਡੇ ਹੁੰਦਿਆਂ ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ । ਹੁਣ ਮੁੰਡਿਆਂ ਵੱਲੋਂ ਬਹੁਤ ਵਾਰ ਮੁਆਫੀ ਮੰਗਣ ਤੇ ਉਨ੍ਹਾਂ ਨੇ ਮਸਾਂ ਹੀ ਉਨ੍ਹਾਂ ਨੂੰ ਛੱਡਿਆ ।
ਨਿਹੰਗ ਸਿੰਘ ਹੁਣ ਬੜੀ ਹੀ ਮਿੱਠੀ ਆਵਾਜ਼ ਵਿੱਚ ਵਾਹਿਗੁਰੂ ਦਾ ਜਾਪ ਕਰਨ ਲੱਗੇ । ਜੋਤੀ ਨੂੰ ਇਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਸਵਰਗ ਵਿਚ ਆ ਗਈ ਹੋਵੇ । ਇਹ ਸੁਣ ਉਹ ਹੋਰ ਵੀ ਸਹਿਜ ਹੋ ਗਈ ਕਿ ਨਿਹੰਗ ਸਿੰਘ ਵੀ ਉਸੇ ਦੇ ਸ਼ਹਿਰ ਦੇ ਹੀ ਸਨ ।
ਜਦ ਗੱਡੀ ਉਸ ਦੇ ਸ਼ਹਿਰ ਪੁੱਜੀ ਤਾਂ ਕਾਫੀ ਹਨੇਰਾ ਪੈ ਗਿਆ ਸੀ। ਸਿੰਘ ਕੁੜੀ ਨੂੰ ਉਸ ਦੇ ਘਰ ਤਕ ਮਹਿਫੂਜ਼ ਛੱਡਕੇ ਆਏ । ਘਰ ਪਹੁੰਚਦੇ ਹੀ ਜੋਤੀ ਦੇ ਖ਼ੁਸ਼ੀ ਨਾਲ ਅੱਥਰੂ ਛਲਕ ਪਏ ਤੇ ਉਹ ਦੋਵੇਂ ਹੱਥ ਜੋੜੀ ਬੋਲੀ ,” ਅੱਜ ਤਕ ਸੁਣਿਆ ਹੀ ਸੀ ਕਿ ਗੁਰੂ ਦੇ ਸਿੰਘ ਇੱਜ਼ਤਾਂ ਦੇ ਰਾਖੇ ਹੁੰਦੇ ਨੇ । ਤੇ ਅੱਜ ਅੱਖੀਂ ਦੇਖ ਵੀ ਲਿਆ ।” ਜੋਤੀ ਦੇ ਸਿਰ ਤੇ ਹੱਥ ਰੱਖਦੇ ਦੋਵੇਂ ਨਿਹੰਗ ਸਿੰਘ ਆਪਣੇ ਰਾਹ ਪੈ ਗਏ।
ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ ।
ਫਿਰੋਜ਼ਪੁਰ ਸ਼ਹਿਰ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)