More Punjabi Kahaniya  Posts
ਨੇੜਿਉ ਤੱਕੀ ਮੌਤ


ਕਈ ਸਾਲ ਪਹਿਲਾਂ ਦੀ ਗੱਲ ਹੈ, ਮੈਂਨੂੰ ਕਈ ਦਿਨ
ਬੁਖਾਰ ਚੜ੍ਹਦਾ ਰਿਹਾ, ਸਾਰੇ ਟੈਸਟ ਕਰਵਾਏ, ਡਾਕਟਰ ਤੋਂ ਦਵਾਈ ਵੀ ਲਈ,ਪਰ ਮਾਸਾ ਵੀ ਫਰਕ ਨਾ ਪਿਆ। ਇਕ ਦਿਨ ਮੇਰੀ ਬਹੁਤ ਬੁਰੀ ਹਾਲਤ ਸੀ, ਫਿਰ ਵੀ ਡਿੱਗਦੀ ਢਹਿੰਦੀ ਨੇ ਬੱਚਿਆਂ ਨੂੰ ਸਕੂਲ ਤੋਰਿਆ, ਪਤੀ ਵੀ ਕੰਮ ਤੇ ਚਲੇ ਗਏ। ਮੇਰੀ ਹਾਲਤ ਬਹੁਤ ਖਰਾਬ ਹੋ ਗਈ, ਘਰ ਮੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਮੈਂ ਬੈਡ ਤੇ ਲੇਟ ਗਈ। ਮੈਨੂੰ ਇੰਜ ਲੱਗਾ ਮੇਰੀ ਜਾਨ ਨਿਕਲ ਚੱਲੀ ਹੈ, ਮੈਂ ਮਨ ਵਿਚ ਕਿਹਾ ਸਿਆਣੇ ਕਹਿੰਦੇ ਹੁੰਦੇ ਇਨਸਾਨ ਦੀ ਜਾਨ ਲੱਤਾਂ ਰਾਹੀਂ ਨਿਕਲਦੀ ਹੈ, ਹੁਣ ਮੈਂ ਖਤਮ ਹੋ ਚਲੀ ਹਾਂ। ਮੈਂ ਅੰਦਰਲੇ ਦਰਵਾਜ਼ੇ ਵੱਲ ਦੇਖਿਆ, ਤੇ ਕਿਹਾ,” ਦਰਵਾਜ਼ਾ ਖੁੱਲ੍ਹਾ ਹੈ, ਆਪੇ ਜਦੋਂ ਕੋਈ ਘਰ ਆਊ, ਗੇਟ ਟੱਪ ਕੇ ਅੰਦਰ ਆ ਕੇ ਦੇਖ ਲੈਣਗੇ।”
ਇਨੇ ਨੂੰ ਕੀ ਹੋਇਆ, ਮੈਂ ਨਾ ਤਾਂ ਜਾਗਦੀ ਸੀ, ਨਾ ਸੁੱਤੀ ਸੀ, ਮੈਨੂੰ ਇੰਜ ਦਿਸਿਆ ਤਿੰਨ ਅਜੀਬ ਕਿਸਮ ਦੇ ਬੁੱਤ ਸਨ ,ਵੱਖਰੇ ਰੰਗ ਹਰਾ, ਕਾਲਾ,ਤੇ ਲਾਲ, ਮੋਟੇ ਤੇ ਮਧਰੇ ਕੱਦ। ਇਕ ਨੇ ਮੇਰਾ ਗਲਾ ਦੱਬਿਆ, ਦੂਸਰਾ ਮੇਰੇ ਉਪਰ ਬੈਠਾ ਸੀ ਤੇ ਤੀਸਰਾ ਮੇਰੀਆਂ ਲੱਤਾਂ ਖਿੱਚ ਰਿਹਾ ਸੀ। ਫਿਰ ਮੈਨੂੰ ਇੰਜ ਦਿਸਿਆ ਮੈਂ ਗੁਰਦੁਆਰੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਕੋਲ਼ੋਂ ਅਵਾਜ਼ ਆਈ, ਬਾਹਰ ਨਿਕਲੋ, ਉਹ ਤਿੰਨੇ ਬੁੱਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖੜੇ ਹੋ ਗਏ, ਇਕ ਜ਼ਬਰਦਸਤ ਫਾਇਰ ਦੀ ਅਵਾਜ਼ ਆਈ, ਉਹ ਪਤਾ ਨਹੀਂ ਕਿਧਰ ਉੱਡ ਗਏ। ਮੈਂ ਇੱਕਦਮ ਹੋਸ਼ ਵਿਚ ਆਈ। ਮੈਂ ਆਪਣੇ ਆਪ ਨੂੰ ਬਿਲਕੁਲ ਤੰਦਰੁਸਤ ਮਹਿਸੂਸ ਕੀਤਾ। ਮੈਂ ਬਹੁਤ ਜ਼ਿਆਦਾ ਹੈਰਾਨ ਸੀ ਇਹ ਮੇਰੇ ਨਾਲ ਕੀ ਹੋਇਆ। ਮੈਂ ਉੱਠੀ ਰਸੋਈ ਵਿਚ ਗਈ, ਸਾਰਾ ਖਲਾਰਾ ਸਾਂਭਿਆ, ਭਾਂਡੇ ਸਾਫ਼ ਕੀਤੇ। ਮੇਰੇ ਖਿਆਲ ਵਿਚ ਬਾਰ ਬਾਰ ਆ ਰਿਹਾ ਸੀ, ਇਹ...

ਕੋਈ ਚਮਤਕਾਰ ਹੋਇਆ ਹੈ। ਮੈਂ ਘਰ ਨੂੰ ਜਿੰਦਰਾ ਲਾਇਆਂ ਚਾਬੀ ਗੁਆਂਢੀਆਂ ਨੂੰ ਫੜਾਈ ਤੇ ਦਰਬਾਰ ਸਾਹਿਬ ਚਲੀ ਗਈ। ਇਸਨਾਨ ਕਰਕੇ ਮੱਥਾ ਟੇਕਿਆ, ਕੀਰਤਨ ਸੁਣਿਆ ਤੇ ਫਿਰ ਲੰਗਰ ਵੱਲ ਚਲੀ ਗਈ, ਲੰਗਰ ਛਕਣ ਤੋਂ ਬਾਅਦ ਭਾਂਡਿਆਂ ਦੀ ਸੇਵਾ ਵਿਚ ਮਗਨ ਹੋ ਗਈ। ਸ਼ਾਮੀਂ ਪੰਜ ਕੁ ਵਜੇ ਵਾਪਸ ਆਈ। ਮੇਰੇ ਭਤੀਜੇ ਨੇ, ਜੋ ਮੇਰੇ ਕੋਲ ਰਹਿੰਦਾ ਸੀ, ਦੱਸਿਆਂ, ਭੂਆ ਜੀ ਅੱਜ ਸਵੇਰੇ ਆਪਣੇ ਗੁਆਂਢੀਆਂ ਦਾ ਡੈਡੀ ਮਰ ਗਿਆ, ਉਹ ਉਸ ਦਾ ਸੰਸਕਾਰ ਵੀ ਕਰ ਆਏ।
ਮੈਂ ਉਸੇ ਵੇਲੇ ਉਨ੍ਹਾਂ ਦੇ ਘਰ ਅਫਸੋਸ ਕਰਨ ਚਲੀ ਗਈ। ਸਾਰੇ ਕਹਿ ਰਹੇ ਸੀ, ਚੰਗਾ ਭਲਾ ਸੀ, ਮਿੰਟਾਂ ਵਿਚ ਮੌਤ ਹੋ ਗਈ। ਮੈਂ ਬੈਠੀ ਇਹੋ ਸੋਚ ਰਹੀ ਸੀ, ਕਿਤੇ ਇਹਦੇ ਨਾਲ ਉਹੋ ਤਾਂ ਨੀ ਹੋਇਆ। ਜੋ ਮੇਰੇ ਨਾਲ ਹੋਣ ਲੱਗਾ ਸੀ।
ਉਹ ਦਿਨ ਮੈਨੂੰ ਕਦੀ ਨਹੀਂ ਭੁੱਲਦਾ, ਹਮੇਸ਼ਾ ਮੇਰੇ ਦਿਮਾਗ ਵਿਚ ਰਹਿੰਦਾ, ਇਹ ਕੀ ਸੀ ? ਮੈਂ ਆਪਣੀ ਮੌਤ ਨੂੰ ਬਿਲਕੁਲ ਨੇੜਿਉ ਤੱਕਿਆ ਹੈ। ਹੁਣ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ। ਪਤਾ ਲੱਗ ਗਿਆ ਜਦੋਂ ਵੀ ਮੌਤ ਆਉਣੀ ਰੱਬ ਨੇ ਹੋਰਨਾਂ ਗੱਲਾਂ ਬਾਤਾਂ ਵਿਚ ਪਾ ਕੇ ਲੈ ਜਾਣਾ। ਕੋਈ ਤਕਲੀਫ਼ ਨਹੀਂ ਹੋਣੀ। ਇਹ ਮੇਰੀ ਹੱਡਬੀਤੀ ਦਾਸਤਾਨ ਹੈ। ਹੋਰ ਵੀ ਕਈਆਂ ਨਾਲ ਅਜਿਹਾ ਕੁਝ ਬੀਤਿਆ ਹੋਵੇਗਾ। ਪਤਾ ਨਹੀਂ ਜੋ ਅਜਿਹੇ ਵਰਤਾਰੇ ਵਰਤਦੇ ਹਨ ਇਹ ਕੀ ਹਨ, ਕੋਈ ਚਮਤਕਾਰ ਹਨ ਜਾਂ ਕੀ ਹਨ ? ਕਈ ਸਾਲ ਹੋ ਗਏ ਮੈਂ ਅਜੇ ਤੱਕ ਸਮਝ ਨਹੀਂ ਪਾਈ।
ਬਲਵਿੰਦਰ ਕੌਰ, ਅੰਮ੍ਰਿਤਸਰ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)