More Punjabi Kahaniya  Posts
ਹਾਸ ਵਿਅੰਗ


ਹਾਸ ਵਿਅੰਗ 😊
” ਕਾਫੀ ਚਿਰ ਪਹਿਲਾਂ ਦੀ ਗੱਲ ਐ ,ਮੈਂ ਧੋਬੀ ਕੋਲੋਂ ਕੱਪੜੇ ਪ੍ਰੋਸ ਕਰਾਉਣ ਲਈ ਗਿਆ, ਮੇਰੇ ਖੜਿਆਂ ਇੱਕ ਹੋਰ ਬੰਦਾ ਕੱਪੜਿਆਂ
ਦੀ ਗੱਠੜੀ ਲੈ ਕੇ ਆ ਗਿਆ,
” ਐਨੇ ਨੂੰ ਕੀ ਹੋਇਆ, ਕੋਈ ਪਤੀ ਪਤਨੀ ਬਜਾਰੋਂ ਘਰ ਦਾ
ਸੌਦਾ ਪੱਤਾ ਲੈ ਕੇ ਸਾਈਕਲ ਤੇ ਆ ਰਹੇ ਸੀ,ਜਦੋਂ ਉਹ ਧੋਬੀ
ਦੀ ਦੁਕਾਨ ਕੋਲ ਆਏ, ਅੱਗੇ ਕੋਈ ਚੀਜ਼ ਆਗੀ ਤੇ ਸਾਈਕਲ
ਟੇਢਾ ਹੋ ਗਿਆ, ਟੋਕਰੀ ਆਲਾ ਸਮਾਨ ਸੜਕ ਤੇ ਖਿੱਲਰ ਗਿਆ ।
” ਬੰਦੇ ਨੇ ਪਹਿਲਾਂ ਸਾਈਕਲ ਖੜਾ ਕੀਤਾ, ਫੇਰ ਉਹ ਸਮਾਨ
ਨੁੰ ਚੁੱਕ ਚੁੱਕ ਕੇ ਟੋਕਰੀ ਵਿੱਚ ਰੱਖਣ ਲੱਗ ਗਿਆ, ਜਨਾਨੀ ਅਰਾਮ ਨਾਲ ਖੜੀ ਵੇਖੀ ਗਈ ।
” ਗੱਠੜੀ ਆਲਾ ਬੰਦਾ ਉਹਨਾਂ ਵੱਲ ਵੇਖਕੇ ਧੋਬੀ ਨੁੰ ਕਹਿੰਦਾ,
ਵੇਖਲਾ ਯਾਰ ਆਹ ਬੰਦਾ ਕਿੰਨਾ ਜਨਾਨੀ ਥੱਲੇ ਲੱਗੈ ।
” ਧੋਬੀ ਕਹਿੰਦਾ ਤੈਨੂੰ ਕਿਵੇਂ ਪਤਾ ?
” ਉਹ ਕਹਿੰਦਾ, ਆਪੋ ਆਪਣੇ ਤਜਰਬੇ ਦੀ ਗੱਲ ਬਾਈ ,ਬੱਸ ਵੇਖਕੇ
ਈ ਪਤਾ ਲੱਗ ਜਾਂਦੈ ।
” ...

ਜਦੋਂ ਧੋਬੀ ਨੇ ਉਸਦੀ ਕੱਪੜਿਆਂ ਆਲੀ ਗੱਠੜੀ ਖੋਲੀ, ਅੱਠ ਦਸ
ਭਾਰੇ ਭਾਰੇ ਸੂਟ ਸਲਵਾਰਾਂ ਦੇ ਵਿਚਾਲਿਉਂ ਉਸਦਾ ਬੌਦਲਿਆ ਜਿਹਾ
ਇੱਕ ਕੁੜਤਾ ਪਜਾਮਾ ਕੱਢ ਕੇ ਪਾਸੇ ਰੱਖਤਾ, ਧੋਬੀ ਉਸ ਬੰਦੇ ਵੱਲ
ਟੇਢਾ ਜਿਹਾ ਝਾਕ ਕੇ ਕਹਿੰਦਾ, ਆਹੋ ਬਾਈ ਆਪੋ ਆਪਣੇ ਤਜ਼ਰਬੇ
ਦੀ ਗੱਲ ਐ, ਅਸੀਂ ਵੀ ਕੱਪੜਿਆਂ ਦੀ ਗੱਠ ਖੋਲ ਕੇ ਪਤਾ ਲਾ
ਲਈਦਾ ਕਿ ਬੰਦੇ ਦੀ ਘਰ ਵਿੱਚ ਕਿੰਨੀ ਕੁ ਪੁੱਛ ਗਿੱਛ ਐ ।
” ਉਹ ਕੱਚਾ ਜਿਹਾ ਹੁੰਦਾ ਧੋਬੀ ਨੁੰ ਕਹਿੰਦਾ, ਠੀਕ ਐ ਬਾਈ ਮੈਂ
ਚੱਲਦਾ, ਹੁਣ ਮੈਂ ਕੱਲ੍ਹ ਆਉਂਗਾ ਕੱਪੜੇ ਲੈਣ,
ਉਹ ਨੀ ਫੇਰ ਖੜਿਆ 😂😂
,,,,,,,,, ਸਤਵੰਤ ,

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)