More Punjabi Kahaniya  Posts
ਸਿਫਤ


ਕੀ ਕੁੜੀਆਂ ਦੀ ਸਿਫਤ ਕਰਨ ਲਈ ਮੁੰਡੇਆਂ ਨੂੰ ਨਿੰਦਣਾ ਜਰੂਰੀ ਹੈ ? ਮੈਂ ਇਹੋਜੇ ਕਈ ਸਟੇਟਸ ਕਵਿਤਾਵਾ ਕਹਾਣੀਆ ਵਾਕ ਸੁਣ, ਪੜ ਚੁਕੇਆ ਹਾਂ ,, ਜਿਸ ਵਿਚ ਕੁੜੀ ਨੂੰ ਚੰਗੇ ਦਿਖਾਉਣ ਲਈ ਮੁੰਡੇ ਨੂੰ ਬੁਰਾ ਦਿਖਾਇਆ ਜਾਂਦਾ ਹੈ | ਜਿਵੇਂ ਕੇ ” ਪੁੱਤ ਵੰਡਾਉਣ ਜਮੀਨਾ ਧੀਆਂ ਦੁਖ ਵੰਡਾਉਦੀਆਂ ਨੇ” ਇਹੋ ਜੇ ਹੋਰ ਬਹੁਤ ਸਾਰੇ ਵਾਕ ਕਿਸੇ ਕਹਾਣੀਆ ਨੇ ਜਿਥੇ ਕੁੜੀ ਨੂੰ ਉਚਾ ਦਿਖਾਉਣ ਲਈ ਮੁੰਡੇ ਨੂੰ ਨੀਵਾਂ ਦਿਖਾਇਆ ਜਾਂਦਾ ਹੈ ,,, ਇਕ ਹੋਰ ਵਾਕ ਹੈ ” ਪੁੱਤਰ ਮਿਠੜੇ ਮੇਵੇ ਰੱਬ ਸਬ ਨੂੰ ਦੇਵੇ “,,, ਜਾਂ ਇਹੋ ਜੇ ਹੋਰ ਵੀ ਵਾਕ ਨੇ ,, ਓਹਨਾ ਵਿਚ ਕਿਸੇ ਵੀ ਵਾਕ ਵਿਚ ਕੁੜਿਆ ਨੂੰ ਨੀਵਾਂ ਦਿਖਾ ਕੇ ਮੁੰਡੇਆਂ ਨੂੰ ਉਚਾ ਨਹੀ ਦਿਖਾਇਆ …. ਮੈਂ ਇਹ ਨਹੀਂ ਕਹਿੰਦਾ ਕਿ ਕੁੜੀਆਂ ਦੀ ਸਿਫਤ ਨਹੀਂ ਹੋਣੀ ਚਾਹੀਦੀ। ਚੰਗੇ ਬੰਦੇ ਨੂੰ ਤਾਂ ਸਹਾਰਨਾ ਚਾਹੀਦਾ ਹੀ ਆ ਪਰ ਉਸਦੇ ਵਿਰੋਧੀ ਲਿੰਗ ਨੂੰ ਨਿੰਦ ਕੇ ਨਹੀਂ। ਜੇ ਗੱਲ ਕਰੀਏ ਜਮੀਨ ਦੀ ਤਾਂ ਕਿਨੇ ਕੁ ਪੁੱਤ ਹੋਣਗੇ ਜਿਹੜੇ ਲੜ ਕੇ ਹੀ ਜਮੀਨ ਵੰਡਾਉਂਦੇ ਨੇ। ਜੇ ਉਹ ਜਮੀਨ ਵੀ ਸਾਂਭ ਦਾ ਤਾਂ ਸਾਰੀ ਉਮਰ ਕਮਾ ਕੇ ਆਪਣੇ ਮਾਂ ਬਾਪ, ਪਤਨੀ ਤੇ ਬੱਚਿਆਂ ਨੂੰ ਵੀ ਪਾਲਦੈ। ਜਮੀਨ ਵੀ ਵਿਆਹ ਤੋਂ ਬਾਅਦ ਹੀ ਕਿਉ ਵੰਡੀ ਜਾਂਦੀ ਆ। ਪੁਆੜੇ ਦੀ ਜੜ੍ਹ ਕਈ ਜਗ੍ਹਾ ਨੁੰਹ ਵੀ ਹੁੰੰਦੀ ਆ। ਆਪਣੀ ਮਾਨਸਿਕਤਾ ਹੀ ਅਜਿਹੀ ਬਣ ਗਈ ਹੈ ਕਿ ਕੁੜੀ ਹਮੇਸ਼ਾ ਸਹੀ ਹੁੰਦੀ ਤੇ ਮੁੰਡਾ ਗਲਤ। ਜਦੋਂ ਕੋਈ ਬਾਹਰ ਕਿਤੇ ਬਾਜਾਰ ਚ ਸੁਣਦਾ ਕਿ ਮੁੰਡੇ ਨੇ ਕੁੜੀ ‘ਤੇ ਹੱਥ ਚੁਕਿਆ ਤਾਂ ਬਿਨ੍ਹਾਂ ਕੁਝ ਜਾਣੇ ਕਹਿ ਦਿੱਤਾ ਜਾਂਦੈ ਕਿ “ਕਿੰਨ੍ਹਾਂ ਨਿਰਦਈ ਹੈ, ਕੁੜੀ ਤੇ ਹੱਥ ਚੁੱਕਦਾ ਹੈ।” ਜੇਕਰ...

ਕੋਈ ਸੁਣੇ ਕਿ ਕੁੜੀ ਨੇ ਮੁੰਡੇ ਦੇ ਥੱਪੜ ਜੜ ਦਿੱਤਾ ਤਾਂ ਬਿਨ੍ਹਾਂ ਜਾਣੇ ਬਿਆਨ ਦੇ ਦਿੰਦੇਆ ਕਿ “ਜਰੂਰ ਮੁੰਡੇ ਨੇ ਕੋਈ ਛੇੜਖਾਨੀ ਕੀਤੀ ਹੋਣੀ।” ਜੇ ਕੋਈ ਮਰਦ ਔਰਤ ਤੇ ਹੱਥ ਚੁੱਕੇ ਤਾਂ ਉਹ ਜ਼ਾਲਿਮ। ਨਾਮਰਦ। ਪਰ ਜੇ ਔਰਤ ਆਪਣੇ ਮਰਦ ਨੂੰ ਕੁੱਟੇ ਤਾਂ ਸਾਰੇ ਮਖੌਲ ਕਰਦੇ ਆ ਕਿ ਦੇਖੌ ਔਰਤ ਤੋ ਥੱਪੜ ਖਾ ਰਿਆ। ਇਹ ਤਾਂ ਮਰਦ ਕਹਾਉਣ ਦੇ ਲਾਇਕ ਨਹੀਂ। ਮੈਨੂੰ ਉਨਾਂ ਫੇਸਬੁੱਕੀ ਵਿਦਵਾਨਾਂ ਤੇ ਹੈਰਾਨੀ ਹੁੰਦੀ ਜਿਹੜੇ ਕੁਝ ਗਲਤ ਲੋਕਾਂ ਕਰਕੇ ਪੂਰੀ ਮਰਦ ਜਾਤ ਨੂੰ ਗਾਲਾਂ ਦਿੰਦੇ ਆ। ਕੁਝ ਮਰਦ ਵੀ ਆਪਣੀ ਫੋਕੀ ਟੌਹਰ ਬਣਾਉਂਦੇ ਆ ਤੇ ਮਰਦਾਂ ਨੂੰ ਨਿੰਦ ਦਿੰਦੇ। ਇਕ ਬਲਾਤਕਾਰ ਦੀ ਘਟਨਾ ਤੇ ਅਮਿਤਾਬ ਬੱਚਨ ਨੇ ਕਿਹਾ ਕਿ “ਅਜਿਹੀਆਂ ਘਟਨਾਵਾਂ ਕਾਰਨ ਮਰਦ ਹੋਣ ਤੇ ਸ਼ਰਮ ਆਉਂਦੀ ਹੈ।” ਕਿਉਂ ਆਉਂਦੀ ਹੈ ਸ਼ਰਮ ? ਸ਼ਰਮ ਤਾਂ ਉਸਨੂੰ ਆਉਣੀ ਚਾਹੀਦੀ ਜਿਸਨੇ ਬਲਾਤਕਾਰ ਕੀਤਾ ਹੈ। ਦੂਜੇ ਮਰਦਾਂ ਨੂੰ ਸ਼ਰਮ ਕਿਊਂ। ਬਿਲਕੁਲ ਉਸਨੂੰ ਕੀਤੇ ਦੀ ਸਜਾ ਮਿਲਣੀ ਚਾਹੀਦੀ ਹੈ। ਪਰ ਉਨਾਂ ਲਈ ਕੋਈ ਨੀ ਬੋਲਦਾ ਜਿਹੜੇ ਮਰਦ ਬਲਾਤਕਾਰ ਦੇ ਝੂਠੇ ਮਾਮਲੇ ਚ ਫਸੇ ਬੈਠੇ ਆ। ਸੋ ਜੇ ਕਿਸੇ ਦੀ ਸਿਫਤ ਕਰਨੀ ਤਾਂ ਕਰੋ ਪਰ ਦੂਜੇ ਨੂੰ ਨੀਵਾਂ ਨਾ ਦਿਖਾਓ। ਇਜਤ ਦਾ ਠੇਕਾ ਸਿਰਫ ਕੁੜੀਆਂ ਨੇ ਥੋੜਾ ਚੁੱਕਿਆ ? ਇਜਤ ਤਾਂ ਦੋਵਾਂ ਦੀ ਬਰਾਬਰ ਹੋਣੀ ਚਾਹੀਦੀ। Gender mattar ਨਹੀਂ ਕਰਦਾ। ਗੁਣਾਂ ਦੀ ਅਹਿਮੀਅਤ ਹੋਣੀ ਚਾਹੀਦੀ ਹੈ। ਤੇ ਉਹ ਗੁਣ ਦੋਵਾਂ ਚ ਹੋ ਸਕਦੇ ਆ ।।
sukh

...
...



Related Posts

Leave a Reply

Your email address will not be published. Required fields are marked *

3 Comments on “ਸਿਫਤ”

  • 💯 % sehmat aa veer g , asal har koi apni chetna naal nahi sochde bus Kahli ch hunde ne , har koi majuda sathiti ni dekhda bus apne aap nu show off krn li jo jyada loka nu sahi lagda usda sath dinda

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)