ਉਹਦੀਆਂ ਅੱਖਾਂ ਚ ਲਾਲੀ ਸੀ..ਕਦ ਦਾ 6 ਕੁ ਫੁੱਟ ਦਾ ਜਵਾਨ..! />
ਮੈ ਆਪਣੇ ਆਪ ਨੁੰ ਵਾਰ ਵਾਰ ਪੁੱਛ ਰਹੀ ਸੀ ਕਿ..ਇਹ ਸੁਫਨਾ ਆ ਕਿ ਹਕੀਕਤ..!
ਮੈ ਝਕਦੀ ਹੋਈ ਜਦੋ ਕੋਲੋ ਲੰਘੀ ਤਾਂ ਉਹਨੇ ਮੇਰੇ ਲਈ ਰਾਹ ਛੱਡ ਦਿੱਤਾ..!
ਫੇਰ ਮੈ ਜਦੋ ਗੱਡੀ ਦੇ ਡੱਬੇ ਚ ਚੜਣ ਲੱਗੀ ਤਾਂ ਉਹਨੇ ਹਲੀਮੀ ਨਾਲ ਮੇਰਾ ਟੈਚੀ ਚੱਕ ਕੇ ਰੇਲ ਦੇ ਡੱਬੇ ਚ ਰੱਖ ਦਿੱਤਾ!
ਪਤਾ ਨਹੀ ਉਹ ਕੌਣ ਸੀ..ਪਰ ਉਹਦਾ ਉਥੇ ਹੋਣਾ ਮੈਨੂੰ ਸੁਰੱਖਿਅਤ ਹੋਣ ਦਾ ਅਹਿਸਾਸ ਕਰਾ ਰਿਹਾ ਸੀ!
ਉਹਦੇ ਹੱਥ ਚ ਕੋਈ ਪੰਜਾਬੀ ਦੀ ਕਿਤਾਬ ਵੀ ਸੀ..ੳੇਸ ਤੋਂ ਲਗਦਾ ਉਹ ਪੰਜਾਬ ਤੋਂ ਹੀ ਸੀ..!
ਪਹਿਲੀ ਵਾਰ ਹੋਇਆ ਕੇ ਉਹਨੇ ਮੇਰਾ ਨੰਬਰ ਨਹੀ ਮੰਗਿਆ..ਨਾਂ ਹੀ ਕੋਈ ਇਸ਼ਾਰਾ ਕਰ ਮੇਰੇ ਵੱਲ ਕੋਈ ਪਰਚੀ ਹੀ ਸੁੱਟੀ..!
ਪਰ ਜੋ ਵੀ ਸੀ ਇਕ ਚੰਗਾ ਅਹਿਸਾਸ ਸੀ..ਜੇ ਮਾੜੇ ਆ ਤਾਂ..ਚੰਗੇ ਵੀ ਬਥੇਰੇ ਆ!
ਮੇਰੇ ਪੰਜਾਬ ਦੇ ਪੁੱਤ ਇਹੀ ਜਹੇ ਹੀ ਹੋਣੇ ਚਾਹੀਦੇ!
ਏਨੇ ਨੂੰ ਗੱਡੀ ਤੁਰ ਪਈ ਸੀ..ਤੇ ਮੈ ਉਸ ਦੇ ਹੱਥ ਫੜੀ ਕਿਤਾਬ ਦਾ ਸਿਰਲੇਖ ਪੜਣ ਦੀ ਕੋਸ਼ਿਸ਼ ਕਰ ਰਹੀ ਸਾਂ..ਸ਼ਾਇਦ ਕਿਸੇ ਜਾਂਬਾਜ ਰਾਖੇ ਬਾਰੇ ਸੀ..!
ਅਮਨਦੀਪ ਸਿੰਘ ਬੈਂਸ
ਸੁਫਨਾ ਕਿ ਹਕੀਕਤ