More Punjabi Kahaniya  Posts
ਖੱਬਲ਼ ਸਾਡਾ ਟੱਬਰ ਡੀਲਾ ਸਾਡਾ ਕਬੀਲਾ


ਇਸ ਕਹਾਵਤ ਦਾ ਅਰਥ ਸਾਫ ਸਮਝ ਆਉਦਾ ਹੈ ਕਿ ਹਰ ਇੱਕ ਪੰਜਾਬੀ ਆਪਣੀ ਧਰਤੀ ਨਾਲ ਮਨ ਤੋ ਜੁੜਿਆ ਹੋਇਆ ਹੈ ਭਾਂਵੇਂ ਕੋਈ ਕਿਸੇ ਵੀ ਦੇਸ ਦੇ ਕੋਨੇ ਵਿੱਚ ਵੱਸਦਾ ਹੈ ਪਰ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ। ਪੁਰਾਣੇ ਸਮੇ ਵਿੱਚ ਜਦੋ ਕਿਸੇ ਮਾ ਦਾ ਪੁੱਤ ਖੇਤ ਨੂੰ ਜਾਂਦਾ ਸੀ ਤਾਂ ਮਾਂ ਕਹਿੰਦੀ ਹੁੰਦੀ ਸੀ “ਪੁੱਤ ਖੇਤ ਨੂੰ ਚੱਲਿਆ ਤਾਂ ਸਿਰ ਤੇ ਪਰਨਾ ਬੰਨ ਕੇ ਜਾਵੀ ਨੰਗੇ ਸਿਰ ਖੇਤ ਨੂੰ ਨਹੀ ਜਾਂਦੇ ਹੁੰਦੇ” ਅਤੇ ਬੀਬੀਆਂ ਆਪ ਵੀ ਸਿਰ ਢੱਕ ਕੇ ਖੇਤ ਨੂੰ ਜਾਂਦੀਆ ਸਨ। ਇੰਨਾ ਸਤਿਕਾਰ ਖੇਤਾਂ ਦਾ ਕਰਦੇ ਸੀ। ਤਾਂ ਹੀ ਤਾਂ ਕਹਿਦੇ ਨੇ ਕਿ ਜਮੀਨ ਜੱਟ ਦੀ ਮਾਂ ਹੈ। ਸਾਰੇ ਸਾਲ ਦਾ ਅੰਨਾਜ ਅਤੇ ਕਾਫੀ ਜਰੂਰਤਾਂ ਸਾਡੀਆਂ ਖੇਤਾਂ ਵਿਚੋ ਹੀ ਪੂਰੀਆਂ ਹੋ ਜਾਦੀਆਂ ਹਨ। ਜੇ ਕਿਸੇ ਨੂੰ ਨੋਕਰੀ ਨਹੀ ਵੀ ਮਿਲਦੀ ਤਾ ਵੀ ਫਿਕਰ ਵਾਲੀ ਕੋਈ ਗੱਲ ਨਹੀ। ਪਰ ਅੱਜ ਦੇ ਸਮੇ ਹਰ ਕੋਈ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾ ਨੂੰ ਤੁਰ ਪਏ। ਹਰ ਕੋਈ ਆਪਣੇ ਬੱਚਿਆ ਦਾ ਚੰਗਾਂ ਭਵਿੱਖ ਬਣਾਉਣਾ ਚਾਹਦਾ ਹੈ। ਇਸ ਲਈ ਚਾਹੇ ਸਾਨੂੰ ਆਪਣੀ ਜਮੀਨ ਵੀ ਵੇਚਣੀ ਪੈ ਜਾਵੇ। ਚੰਗੀ ਗੱਲ ਹੈ ਪਰ ਮੈ ਕਈ ਵਾਰ ਸਟੂਡੈਂਟ ਨੂੰ ਮਿਲ ਕੇ ਗੱਲ ਕਰਦੀ ਹਾ ਤਾਂ ਕੋਈ ਵੀ ਸਟੂਡੈਂਟ ਵਿਦੇਸ਼ਾ ਵਿਚ ਆ ਕੇ ਬਹੁਤਾ ਖੁਸ਼ ਨਹੀ। ਹਰ ਕੋਈ ਪੰਜਾਬ ਨੂੰ ਮਿਸ ਕਰਦਾ ਹੈ ਅਤੇ ਸਰਕਾਰ ਤੇ ਦੋਸ਼ ਲਾਉਦਾ ਹੈ ਕਿ ਸਾਡੀਆਂ ਪੜਾਈਆਂ ਦੀ ਕੋਈ ਕਦਰ ਨਹੀ ਕੀਤੀ ਜੇ ਸਾਨੂੰ ਚੰਗੀ ਨੋਕਰੀ ਮਿਲ ਜਾਂਦੀ ਚੰਗਾ ਰੁਜਗਾਰ ਮਿਲਦਾ ਤਾਂ ਅਸੀ ਕਿਉ ਆਪਣਾ ਵਤਨ...

ਛੱਡਦੇ। ਸਟੂਡੈਂਟ ਕਨੇਡਾ ਸਰਕਾਰ ਤੋ ਖੁਸ਼ ਹਨ ਤੇ ਧੰਨਵਾਦ ਕਰਦੇ ਹਨ ਕਨੇਡਾ ਸਰਕਾਰ ਦਾ ਜਿਨਾਂ ਨੇ ਸਾਡੀ ਕਦਰ ਕੀਤੀ। ਜਾਤ-ਪਾਤ ਦੇ ਵਿਤਕਰੇ ਤੋ ਬਿਨਾ ਸਾਨੂੰ ਇੱਕ ਸਮਾਨ ਰੋਜਗਾਰ ਦਿਤਾ। ਅੱਜ ਦੇ ਸਮੇ ਹਰ ਕਿਸੇ ਦੇ ਮਨ ਵਿੱਚ ਡਰ ਹੈ ਕਿ ਬਜੁਰਗਾਂ ਦੀ ਬਣਾਈ ਜਮੀਨ ਪਤਾ ਨਹੀ ਸਾਡੇ ਕੋਲ ਰਹਿਣੀ ਵੀ ਹੈ ਜਾਂ ਨਹੀ। ਪੰਜਾਬ ਦੇ ਸਿਰ ਤੇ ਖਤਰੇ ਦੇ ਬੱਦਲ ਮਡਰਾ ਰਹੇ ਹਨ। ਦੋ ਸਾਲ ਹੋ ਚੱਲੇ ਸਾਰੀ ਦੁਨੀਆਂ ਤੇ ਕਰੋਨਾ ਨੇ ਕਹਿਰ ਢਾਇਆ। ਕਰੋਨਾ ਦੇ ਨਾਲ ਹੀ ਪੰਜਾਬ ਤੇ ਤਿੰਨ ਕਾਲੇ ਕਨੂਨਾ ਨੇ ਕਹਿਰ ਢਾਇਆ। ਵਿਦੇਸੀ ਸਰਕਾਰਾ ਨੇ ਕਰੋਨਾ ਤੋ ਲੋਕਾਂ ਨੂੰ ਬਚਾਉਣ ਵਾਸਤੇ ਆਰਥਿਕ ਤੇ ਮਾਨਸਿਕ ਸਹਾਇਤਾ ਪੂਰੀ ਤਰਾਂ ਦਿੱਤੀ। ਪਰ ਭਾਰਤ ਤੋ ਆਪਾਂ ਸਭ ਜਾਣੂ ਹੀ ਹਾ। ਕਿਸਾਨਾ ਨੂੰ ਤਾ ਕਰੋਨਾ ਤੋ ਵੀ ਜਿਆਦਾ ਖਤਰਾ ਕਾਲੇ ਕਨੂੰਨਾ ਦਾ ਪੈ ਗਿਆ ਜਦੋ ਸਾਰੀ ਦੁਨੀਆ ਦੇ ਲੋਕ ਕਰੋਨਾ ਤੋ ਡਰ ਕੇ ਘਰਾਂ ਵਿੱਚ ਵੱੜ ਗਏ ਸੀ ਤਾ ਕਿਸਾਨ ਵਿਚਾਰੇ ਬਾਹਰ ਸੜਕਾਂ ਤੇ ਬੈਠੇ ਸਨ। ਹਰਾਨੀ ਦੀ ਗੱਲ ਹੈ ਕਿ ਦਸ ਮਹਿਨੇ ਹੋ ਚੱਲੇ ਤੇ ਦੇਸ ਦਾ ਰਾਜਾ ਆਰਾਮ ਨਾਲ ਸੌ ਜਾਦਾ ਹੈ। ਹੁਣ ਸਭ ਨੂੰ ਬਸ ਇਸੇ ਸਮੇ ਦੀ ਉਡੀਕ ਹੈ ਕਿ ਕਦੋ ਕਾਲੇ ਕਨੂੰਨ ਰੱਦ ਹੋਣ ਤੇ ਸਾਰੇ ਕਿਸਾਨ ਆਪਣੇ-ਆਪਣੇ ਘਰ ਵਾਪਸ ਜਾਣ।
ਬਲਜੀਤ ਕੌਰ ਚਿੱਲਾ (ਕਨੇਡਾ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)