ਕੋਈ 2014 ਦੀ ਗੱਲ ਆ ਗਰਮੀਆਂ ਦੇ ਦਿਨ ਸੀ ਮੈਂ ਪਿੰਡ ਦੇ ਸਕੂਲ ਵਿੱਚ ਪੜ੍ਹਦਾ ਹੁੰਦਾ ਸੀ ਮੈਨੂੰ ਮੇਰੇ ਸਾਰੇ ਯਾਰ ਮੈਨੂੰ ਮਨਪ੍ਰੀਤ ਨਾਮ ਨਾਲ ਜਾਂਣਦੇ ਸੀ ਤੇ ਮੈ 8 ਵੀ ਕੁ ਕਲਾਸ਼ ਵਿੱਚ ਪੜ੍ਹਦਾ ਸੀ।
ਓਹਨਾਂ ਦਿਨਾਂ ਵਿੱਚ ਨਵੇਂ ਦਾਖਲੇ ਸੁਰੂ ਹੋਏ ਸੀ ਮੈਨੂੰ ਇਕ ਨਵੀਂ ਦਾਖਲ ਹੋਈ ਕੁੜੀ ਬਹੁਤ ਪਸੰਦ ਆਈ ਜਦ ਮੈ ਓਹਨੂੰ ਪਿਹਲੀ ਵਾਰ ਦੇਖਿਆ ਸੀ ਉਹ ਵੀ ਮੇਰੇ ਵਾਂਗੂ ਹਸਮੁੱਖ ਜੇ ਸੁਭਾਅ ਦੀ ਸੀ ਇਕ ਹਫ਼ਤਾ ਤਾਂ ਮੈਨੂੰ ਓਹਦਾ ਨਾਮ ਨੀ ਕਿਸੇ ਤੋ ਪਤਾ ਚੱਲਿਆ ਉਹਦਾ ਨਾਮ ਹਰਪ੍ਰੀਤ ਸੀ ਮੈਨੂੰ ਓਹਦਾ ਨਾਮ ਬਹੁਤ ਵਧਿਆ ਲਗਦਾ ਹੁੰਦਾ ਸੀ ਓਹਨੂੰ ਹਸਦੀਆ ਦੇਖ ਮੈਨੂੰ ਬਹੁਤ ਖੁਸੀ ਹੁੰਦੀ ਸੀ ਉਹ ਦਾ ਭੋਲ਼ਾ ਜਾ ਚਿਹਰਾ ਸੀ ਤੇ ਉਹ ਅੱਖਾਂ ਬੰਦ ਕਰਕੇ ਹਸਦੀ ਸੀ ਉਹ ਮੋਟੀ ਜੀ ਗੋਲੋ ਮੋਲੋ ਜੀ ਮੈਨੂੰ ਬਹੁਤ ਪਿਆਰੀ ਲਗਦੀ ਹੁੰਦੀ ਸੀ ਓਹਨੂੰ ਦੇਖਦੇ ਦੇਖਦੇ ਚਲੋ ਟਾਇਮ ਲਗਦਾ ਗਿਆ ਪੜਾਈ ਤੋਂ ਵੀ ਦਿਲ ਉਠ ਗਿਆ ਜਦ ਉਹ ਮੈਨੂੰ ਥੋੜਾ ਥੋੜਾ ਬਲਾਉਣ ਲੱਗ ਗਈ। ਮੇਰੀ ਮਾੜੀ ਕਿਸਮਤ ਓਸ ਟਾਇਮ ਸੁਰੂ ਹੋਈ ਜਦ ਉਹਨੇ ਮੇਰੀ ਭੈਣ ਨਾਲ ਦੋਸਤੀ ਕਰ ਲਈ ਪਹਿਲਾ ਮੈਨੂੰ ਪਤਾ ਨਹੀਂ ਕਿ ਪਸੰਦ ਉਹ ਵੀ ਮੈਨੂੰ ਕਰਦੀ ਆ ਜਦ ਹੋਲੀ ਹੋਲੀ ਓਹਦੀ ਮੇਰੇ ਨਾਲ ਗੱਲ ਬਾਤ ਜਾਦਾ ਹੋਣ ਲੱਗ ਗਈ ਤਾਂ ਓਹਨੇ ਮੈਨੂੰ ਆਪ ਦੀ ਕਿਸੇ ਸਹੇਲੀ ਦੇ ਹੱਥ ਦੋਸਤੀ ਕਰਨ ਵਾਰੇ ਮੇਰਾ ਜਬਾਬ ਮੰਗਿਆ ਮੇਰੀ ਜ਼ਿੰਦਗੀ ਵਿੱਚ ਉਹ ਪਿਹਲੀ ਕੁੜੀ ਸੀ ਜਿਹਨੂੰ ਮੈ ਵੀ ਪਸੰਦ ਕੀਤਾ ਸੀ ਤੇ ਮੈ ਓਹਦੇ ਨਾਲ ਦੋਸਤੀ ਕਰਨਾ ਵੀ ਚਾਉਂਦਾ ਸੀ ਪਰ ਉਹਦੀ ਮੇਰੀ ਭੈਣ ਨਾਲ ਦੋਸਤੀ ਹੋਣ ਦੇ ਕਾਰਨ ਮੈ ਓਹਨੂੰ ਨਾਹ ਕਰ ਦਿੱਤੀ ਹੋਲੀ ਹੋਲੀ ਸਮਾ ਲਗਦਾ ਗਿਆ ਤੇ ਓਹਨੂੰ ਕੋਈ ਹੋਰ ਮੁੰਡਾ ਵੀ ਪਸੰਦ ਕਰਦਾ ਸੀ ਪਰ ਪਿਹਲੀ ਵਾਰ ਦੋਸਤੀ ਦਾ ਸਨੇਹਾ ਓਹਨੇ ਮੈਨੂੰ ਭੇਜਿਆ ਸੀ। ਓਹਦੀ ਦੋਸਤੀ ਨੂੰ ਨਾਹ ਕਰਕੇ ਮੈਨੂੰ ਬਹੁਤ ਬੂਰਾ ਲਗਿਆ ਪਰ ਮੈ ਮਜਬੂਰ ਸੀ ਮੈ ਆਪਣੀ ਭੈਣ ਕਰਕੇ ਓਹਦੇ ਨਾਲ ਦੋਸਤੀ ਨਾ ਕਰ ਸਕਿਆ। ਮੈ ਸੋਚਦਾ ਸੀ ਜੇ ਮੇਰੀ ਭੈਣ ਨੂੰ ਪਤਾ ਲਗਿਆ ਤਾਂ ਓਹਨੇ ਘਰ ਜਾਕੇ ਦਸ ਦੇਣਾ। ਮੈਂ ਇਹਨਾਂ ਗੱਲਾਂ ਤੋਂ ਬਹੁਤ ਡਰਦਾ ਹੁੰਦਾ ਸੀ । ਓਹਦੇ ਤੋ ਦੂਰ ਹੋਕੇ ਵੀ ਅਸੀਂ ਇਕ ਦੂਜੇ ਨੂੰ ਚੋਰੀ ਚੋਰੀ ਦੇਖਦੇ ਰਹਿਦੇ...
ਸੀ। ਕੋਈ ਦਿਨ ਨਹੀਂ ਉਹ ਜਿਸ ਦਿਨ ਮੈ ਓਹਨੂੰ ਯਾਦ ਨਾ ਕਰਦਾ ਉਹਦਾ ਮੈਨੂੰ ਪਤਾ ਨਹੀਂ ਸੀ। ਪਰ ਇਕ ਇਕ ਗੱਲ ਮੈਨੂੰ ਅੱਜ ਵੀ ਯਾਦ ਆ ਓਹਦੀ ਉਹ ਮੈਨੂੰ ਪ੍ਰੀਤ ਨਾਮ ਨਾਲ ਬਲਾਉਂਦੀ ਸੀ। ਸਮੇਂ ਦੇ ਨਾਲ ਸਾਡੀ ਬੋਲ ਚਾਲ ਵੀ ਜਮਾ ਬੰਦ ਹੋਗੀ ਜਦ ਮੈਨੂੰ ਪਤਾ ਲੱਗਿਆ ਕਿ ਓਹਦੀ ਉਸ ਮੁੰਡੇ ਨਾਲ ਗੱਲ ਹੋਗੀ ਜੋਂ ਓਹਨੂੰ ਪਸੰਦ ਕਰਦਾ ਸੀ। ਉਹ ਤਾਂ ਮੇਰੇ ਤੋਂ ਦੂਰ ਹੋਗੀ ਪਰ ਮੇਰੇ ਤੋ ਓਹਦੇ ਨਾਲੋਂ ਦੂਰ ਨਹੀਂ ਹੋਇਆ ਗਿਆ ਮੈ ਹਰ ਸਮੇਂ ਓਹਦੇ ਵਾਰੇ ਹੀ ਸੋਚਦਾ ਰਹਿੰਦਾ । ਪਰ ਓਹਨੂੰ ਇਸ ਗੱਲ ਤੋਂ ਕੋਈ ਫਰਕ ਨਹੀਂ ਸੀ ਪੈਂਦਾ ਉਹ ਮੈਨੂੰ ਆਪਣੇ ਦਿਲ ਵਿਚੋ ਕਡ ਚੁੱਕੀ ਸੀ ਉਹ ਆਪਣੀ ਜ਼ਿੰਦਗੀ ਵਿਚ ਅੱਗੇ ਵੱਧ ਗਈ ਮੈ ਓਹਦੇ ਵਾਰੇ ਹੀ ਸੋਚਦਾ ਰਹਿੰਦਾ ਮੇਰਾ ਪੜਾਈ ਵਿਚ ਜਮਾ ਦਿਲ ਨਹੀਂ ਲਗਦਾ ਸੀ ਸਾਰਾ ਕੱਲਾ ਬੈਠਾ ਰਹਿੰਦਾ ਸੀ ਮੇਰੀ ਪੜਾਈ ਵੀ ਖਰਾਬ ਹੋਗੀ ਮੇਰਾ ਕੁੱਸ ਵੀ ਕਰਨ ਨੂੰ ਦਿਲ ਨਾ ਕਰਿਆ ਕਰੇ ਜਦ ਮੈ ਕੁਸ ਨਾ ਪੜ੍ਹਿਆ ਮੈ 10 ਵੀ ਕਲਾਸ ਵਿਚੋ ਫੇਲ ਹੋਗਿਆ ਮੈਨੂੰ ਬਹੁਤ ਬੂਰਾ ਲਗਿਆ ਆਪਣੇ ਆਪ ਤੇ । ਵੀ ਮੈਨੂੰ ਓਹਨੂੰ ਨਾਹ ਨਹੀਂ ਕਰਨੀ ਚਾਹੀਦੀ ਸੀ ਵੀ ਜੋਂ ਵਧ ਵਿਚ ਹੁੰਦਾ ਦੇਖ ਲੈਦੇ । ਜਦ ਮੈ ਓਹਦੇ ਨਾਲ ਗੱਲ ਕਰਨ ਦੀ ਕੋਸਿਸ ਕਰਦਾ ਉਹ ਪਰਾ ਮੂੰਹ ਕਰਕੇ ਲੰਗ ਜਾਦੀ। ਮੈਨੂੰ ਵੀ ਬਹੁਤ ਬੂਰਾ ਲਗਦਾ ਹੁੰਦਾ ਸੀ ਵੀ ਹੁਣ ਮੈਨੂੰ ਬਲਾਉਦੀ ਵੀ ਨ੍ਹੀ। ਬਸ ਇਸੇ ਤਰਾ ਮੇਰੀ ਪਿਆਰ ਕਹਾਣੀ ਦਾ ਸਾਰਾ ਪਾਠ ਖਤਮ ਹੋਗਿਆ । ਮੁੜ੍ਹਕੇ ਅੱਜ ਤੱਕ ਨ੍ਹੀ ਮਿਲ਼ੇ। ਹੁਣ ਓਹਦੇ ਵਾਰੇ ਲਿੱਖ ਲਿੱਖ ਮੈ ਇਕ ਸ਼ਾਯਰ ਬਣ ਗਿਆ ਅੱਜ 6 ਸਾਲ ਹੋਗੇ ਆ ਇਸ ਗੱਲ ਨੂੰ।।
✍️ਲਿਖਤਾਂ ਅੱਜ ਵੀ ਜਾਰੀ ਨੇ ਮਨੀ ਗਿੱਲ ਦੀ ਕਲਮ ਚੋ
ਰੱਬ ਹਸਦੀ ਰੱਖੇ ਬਸਦੀ ਰੱਖੇ
ਓਹਨੂੰ ਖੁਸੀਆ ਵਿੱਚ ਨੱਚਦੀ ਰੱਖੇ
ਕੋਈ ਗਲਤੀ ਹੋਈ ਹੋਵੇ ਮਾਫ ਕਰਨਾ
ਤੇ ਕੋਈ ਨਾ ਕੋਈ ਆਪਣੀ ਸਲਾਹ ਜਰੂਰ ਦੇਣਾ
ਕੋਈ share ਕਰਨ ਲਈ only msg
Insta te follow kro Manny Gill 0061
Whatapp number 9153600061