More Punjabi Kahaniya  Posts
ਇਨਸਾਨ


ਕਿਸੀ ਸ਼ਰਮਨਾਕ ਹਰਕਤ ਲਈ ਅਕਸਰ ਕਿਹਾ ਜਾਂਦਾ ਹੈ ਕਿ ਕੀ ਤੂੰ ਜਾਨਵਰ ਹੈ? ਲੇਕਿਨ ਕੇਰਲ ਵਿਚ ਜੋ ਹੋਇਆ, ਉਸ ਤੋਂ ਬਾਅਦ ਇਹ ਕਹਾਵਤ ਸ਼ਾਇਦ ਬਦਲਣੀ ਪਵੇ! ਹੋਇਆ ਇੰਝ ਕਿ ਇਕ ਹੱਥਣੀ ਖਾਣ ਦੀ ਤਲਾਸ਼ ਵਿਚ ਜੰਗਲ ਤੋਂ ਸ਼ਹਿਰ ਵੱਲ ਆ ਗਈ, ਉਸਨੂੰ ਕਿਸੇ ਸਖਸ਼ ਨੇ ਅਨਾਨਾਸ 🍍 ਵਿਚ ਪਟਾਕੇ ਰੱਖ ਕੇ ਖਾਣ ਨੂੰ ਦੇ ਦਿੱਤੇ, ਜਿਸ ਤਰਾਂ ਹੀ ਉਸਨੇ ਉਹ ਅਨਾਨਾਸ ਖਾਣ ਦੀ ਕੋਸ਼ਿਸ਼ ਕੀਤੀ ਉਸ ਦੇ ਮੂੰਹ ਵਿਚ ਪਟਾਕੇ ਚੱਲਣ ਲੱਗੇ, ਦਰਦ ਨਾਲ ਕਰਹਾਉੰਦੀ ਉਹ ਜੰਗਲ ਵੱਲ ਭੱਜਣ ਲੱਗੀ ਰਸਤੇ ਵਿਚ ਉਸਨੂੰ ਇਨਸਾਨ ਵੀ ਮਿਲੇ ਇਕ ਪਿੰਡ ਵੀ ਆਇਆ ਉਸਨੇ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਇਆ, ਤੇ ਉਹ ਜੰਗਲ ਵਿਚ ਜਾ ਕੇ ਇਕ ਨਦੀ ਵਿਚ ਖੜ ਗਈ!
ਤਿੰਨ ਦਿਨ ਉਹ ਉਸੇ ਨਦੀ ਵਿਚ ਖੜ੍ਹੀ ਰਹੀ ਅਤੇ ਉਸਨੇ ਉੱਥੇ ਹੀ ਆਪਣੇ ਪ੍ਰਾਣ ਤਿਆਗ ਦਿੱਤੇ, ਜਦੋਂ ਉਸ ਹੱਥਣੀ ਦਾ ਪੋਸਟਮਾਰਟਮ ਹੋਇਆ ਤਾਂ ਡਾਕਟਰ...

ਵੀ ਖੁਦ ਨੂੰ ਰੋਣ ਤੋ ਰੋਕ ਨਹੀਂ ਸਕੇ…. ਜਦੋਂ ਉਹਨਾਂ ਪੋਸਟਮਾਰਟਮ ਦੌਰਾਨ ਦੇਖਿਆ ਕਿ ਉਹ ਹੱਥਨੀ ਕੱਲੀ ਨਹੀਂ ਮਰੀ ਸੀ, ਉਸਦੇ ਢਿੱਡ ਵਿਚ ਪਲ ਰਿਹਾ ਬੱਚਾ ਵੀ ਮਰ ਗਿਆ ਸੀ !
ਦਰਅਸਲ ਕਿਸੇ ਇਨਸਾਨ ਨੇ ਤਿੰਨ ਜਾਨਾਂ ਲੈ ਲਈਆਂ ਸਨ ਪਹਿਲੀ ਜਾਨ ਉਸ ਹੱਥਣੀ ਦੀ, ਦੂਜੀ ਉਸਦੇ ਢਿੱਡ ਵਿਚ ਪਲ ਰਹੇ ਬੱਚੇ ਦੀ ਤੀਜਾ ਉਸ ਭਰੋਸੇ ਦੀ ਜਿਹੜਾ ਹੱਥਨੀ ਨੇ ਉਸ ਇਨਸਾਨ ਤੇ ਕੀਤਾ ਸੀ! ਉਹ ਹੱਥਣੀ ਤਿੰਨ ਦਿਨ ਤੱਕ ਪਾਣੀ ਚ ਖੜੀ ਰਹੀ, ਅਤੇ ਉਸਨੇ ਆਪਣੇ ਕੋਲ ਕਿਸੇ ਵੀ ਇਨਸਾਨ ਨੂੰ ਨਹੀਂ ਆਉਣ ਦਿੱਤਾ, ਸ਼ਾਇਦ ਉਹ ਜਵਾਬ ਭਾਲ ਰਹੀ ਸੀ ਕਿ ਸਾਨੂੰ ਜਾਨਵਰ ਕਹਿਣ ਵਲਿਓ ਕੀ ਤੁਸੀਂ ਸਚਮੁੱਚ ਇਨਸਾਨ ਹੋ??

...
...



Related Posts

Leave a Reply

Your email address will not be published. Required fields are marked *

2 Comments on “ਇਨਸਾਨ”

  • ਮਨਿੰਦਰ ਕੌਰ

    ਸੁਣਨ ਵਿੱਚ ਆਇਆ ਕੇ ਉੱਥੋਂ ਲੋਕ ਜੰਗਲੀ ਜਾਨਵਰਾਂ ਨੂੰ ਖੇਤਾਂ ਵਿਚੋਂ ਭਜਾਉਣ ਲਈ ਅਕਸਰ ਇਹ ਤਰੀਕਾ ਅਪਣਾਉਂਦੇ ਆ, ਪਰ ਗੱਲ ਹੁਣ ਬਾਹਰ ਨਿਕਲੀ ਹੈ
    ਬਹੁਤ ਮਾੜਾ ਹੋਇਆ,

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)