More Punjabi Kahaniya  Posts
ਛੋਟੀ ਜਾਤ


ਛੋਟੀ ਜਾਤ ਦਾ ਹੌਣ ਕਰਕੇ ਉਹਨੂੰ ਪਿੰਡ ਵਿੱਚ ਬਹੁਤ ਦਰਦ ਹੰਡਾਉਣਾ ਪਿਆ । ਪਿੰਡ ਵਾਲੇ ਆਮ ਹੀ ਉਸ ਨਾਲ ਵਿਤਕਰਾ ਰੱਖਦੇ ਸਨ । ਉਹ ਕਦੇ ਵੀ ਕਿਸੇ ਤਿਉਹਾਰ ਤੇ ਮੰਦਿਰ ਨਹੀਂ ਸੀ ਜਾ ਸਕਦਾ । ਉਹਨੂੰ ਪਿੰਡ ਦੇ ਖੂਹ ਤੋਂ ਪਾਣੀ ਭਰਨ ਦੀ ਵੀ ਮਨਾਹੀ ਸੀ ।
ਇਸ ਲਈ ਉਹ ਸਾਰਿਆਂ ਤੋਂ ਵੱਖ ਹੀ ਰਹਿੰਦਾ ਸੀ । ਉਸ ਨੇ ਕਦੇ ਵੀ ਇਸ ਗੱਲ ਨੂੰ ਜ਼ਿਆਦਾ ਗੰਭੀਰ ਨਹੀ ਲਿਆ । ਜਦੋਂ ਉਸਦਾ ਵਿਆਹ ਹੋਇਆ ਤੇ ਘਰਵਾਲੀ ਆ ਗਈ ਤਾਂ ਉਸ ਨੇ ਆਪਣੀ ਘਰਵਾਲੀ ਨੂੰ ਇਸ ਸਭ ਬਾਰੇ ਦੱਸਿਆ । ਪਰ ਘਰਵਾਲੀ ਪੜੀ ਲਿਖੀ ਸੀ ਜਿਸ ਕਰਕੇ ਉਸ ਨੇ ਸਮਾਜ ਨੂੰ ਬਦਲਣਾ ਚਾਹਿਆ । ਉਸ ਦੀ ਘਰਵਾਲੀ ਮੰਦਿਰ ਚਲੀ ਗਈ ਜਿਸ ਤੋਂ ਪੂਜਾਰੀ ਭੜਕ ਉੱਠੇ ਅਤੇ ਉਸ ਨੂੰ ਬੂਰੀ ਤਰਾਂ ਮਾਰਨ ਕੁੱਟਣ ਲੱਗੇ । ਜਿਵੇਂ ਤਿਵੇਂ ਕਰਕੇ ਉਸਨੇ ਆਪਣੀ ਘਰਵਾਲੀ ਨੂੰ ਬਚਾਇਆ ਅਤੇ ਘਰ ਲੈ ਆਇਆ।
#tajikatri
ਘਰ ਆਕੇ ਉਹਨੇ ਆਪਣੀ ਘਰਵਾਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ । ਘਰਵਾਲੀ ਦਾ ਮੰਨਣਾ ਸੀ ਕਿ ਅਸੀਂ ਵੀ ਸਮਾਜ ਦਾ ਹਿੱਸਾ ਹਾਂ । ਅਸੀਂ ਆਪਣੀ ਮਹਿਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਹਾਂ ਕਹਿੜਾ ਕਿਸੇ ਤੋਂ ਮੰਗ ਕੇ ਖਾਂਦੇ ਹਾਂ ? ਫ਼ਿਰ ਸਾਡੇ ਨਾਲ ਵਿੱਤਕਰਾ ਕਿਉਂ ?? ਪ੍ਰਮਾਤਮਾ ਨੇ ਸਭ ਨੂੰ ਇੱਕੋ ਜਿਹੇ ਬਣਾਇਆ ਹੈ ਜਦ ਪਰਮਾਤਮਾ ਵਿੱਤਕਰਾ ਨਹੀਂ ਕਰਦਾ ਤਾਂ ਸਮਾਜ ਕੌਣ ਹੁੰਦਾ ਹੈ ਛੋਟੀ ਵੱਡੀ ਜਾਤ ਬਣਾਉਣ ਵਾਲਾ ??
ਉਹ ਪ੍ਰੇਸ਼ਾਨ ਸੀ ਕਿ ਹੁਣ ਘਰਵਾਲੀ ਨੂੰ ਮਨਾਵਾਂ ਜਾਂ ਸਮਾਜ ਨੂੰ । ਅਖੀਰ ਉਸਨੇ ਘਰਵਾਲੀ ਨੂੰ ਹੀ ਸਮਝਾਇਆ ਅਤੇ ਵਾਧਾ ਕੀਤਾ ਕਿ ਇਸ ਸਮਸਿਆ ਦਾ ਹਲ ਜ਼ਰੂਰ ਕੱਢੇਗਾ ।
ਕੁੱਝ ਸਮਾਂ ਬੀਤਣ ਤੋਂ ਬਾਅਦ ਉਹਨਾਂ ਘਰ ਪੁੱਤਰ ਹੋਇਆ । ਹੁਣ ਘਰਵਾਲੀ ਫਿਰ ਪ੍ਰੇਸ਼ਾਨ ਸੀ । ਘਰਵਾਲੀ ਨੇ ਉਸ ਨੂੰ ਕਿਹਾ ਕਿ ਮੈਂ ਨਹੀਂ ਚਾਹੁੰਦੀ ਕਿ ਜੋ ਵਿਤਕਰੇ ਅਤੇ ਦੁੱਖ ਪ੍ਰੇਸ਼ਾਨੀਆਂ ਅਸੀਂ ਝੱਲੀਆਂ ਉਹ ਸਾਡਾ ਬੱਚਾ ਵੀ...

ਝੇਲੇ । ਘਰਵਾਲੀ ਨੇ ਫਰਿਆਦ ਕੀਤੀ ਕਿ ਇਸ ਸਮਸਿਆ ਦਾ ਹਲ ਕਰ ।
#tajikatri
ਫਿਰ ਕੀ ਸੀ ਆਪਣੀ ਔਲਾਦ ਲਈ ਕੌਣ ਕੀ ਨਹੀਂ ਕਰਦਾ । ਉਹ ਆਪਣੀ ਘਰਵਾਲੀ ਅਤੇ ਬੱਚੇ ਨੂੰ ਲਏ ਕੇ ਦੂਜੇ ਸ਼ਹਿਰ ਚਲਾ ਗਿਆ ਜਿੱਥੇ ਉਸ ਨੂੰ ਕੋਈ ਨਹੀਂ ਸੀ ਜਾਣਦਾ ਉੱਥੇ ਉਸ ਨੇ ਕਿਸੇ ਨੂੰ ਆਪਣੇ ਬਾਰੇ ਨਹੀਂ ਦੱਸਿਆ । ਕੋਈ ਪੁੱਛਦਾ ਵੀ ਤਾਂ ਕਹਿ ਦਿੰਦਾ ਸੀ ਕਿ ਮੈਂ ਪੰਡਿਤ ਹਾਂ ।
ਫ਼ਿਰ ਕੀ ਸੀ ਸਾਰੇ ਇਲਾਕੇ ਵਿੱਚ ਪੰਡਿਤ ਜੀ ਪੰਡਿਤ ਜੀ ਹੌਣ ਲੱਗ ਪਈ ਅਤੇ ਜੋ ਲੋਕ ਉਸਨੂੰ ਆਪਣੇ ਨੇੜੇ ਆਉਣ ਤੋਂ ਵੀ ਰੋਕਦੇ ਸਨ ਉਹ ਵੀ ਉਸਨੂੰ ਆਪਣੇ ਘਰ ਵਿਆਹਾਂ ਸ਼ਾਦੀਆਂ ਅਤੇ ਖਾਣੇ ਤੇ ਬੁਲਾਉਣ ਲੱਗ ਪਏ ।
ਉਹ ਲੋਕਾਂ ਦੀ ਮਾਨਸਿਕਤਾ ਦੇਖ ਕੇ ਹੈਰਾਨ ਸੀ ਕਿ ਇਹ ਲੋਕ ਕਿਵੇਂ ਭਗਵਾਨ ਦੇ ਬਣਾਏ ਹੋਏ ਇਨਸਾਨ ਨੂੰ ਇੱਕ ਸ਼ਬਦ, ਇੱਕ ਜਾਤ ਆਦਿ ਨਾਲ ਵੰਡ ਲੈਂਦੇ ਹਨ । ਜਦੋਂ ਮੈਂ ਪਿੰਡ ਸੀ ਤਾਂ ਇਨ੍ਹਾਂ ਦੇ ਧਰਮ ਭਰਿਸ਼ਟ ਹੁੰਦੇ ਸਨ । ਇੱਥੇ ਆਕੇ ਸ਼ਬਦ ਬਦਲਿਆ (ਪੰਡਿਤ ਬਣਿਆ) ਤਾਂ ਧਰਮ ਨੂੰ ਕੋਈ ਫ਼ਰਕ ਨਹੀਂ ਪਿਆ ।
ਖ਼ੈਰ ਹੁਣ ਉਸਦਾ ਬੱਚਾ ਵੀ ਵੱਡਾ ਹੋ ਗਿਆ ਅਤੇ ਉਹ ਸੱਚ ਮੁੱਚ ਇੱਕ ਮੰਦਿਰ ਵਿੱਚ ਪੰਡਿਤ ਬਣ ਗਿਆ ਪਰ ਉਸ ਨੇ ਆਪਣੇ ਬੱਚੇ ਨੂੰ ਇਹ ਤਾਲੀਮ ਚੰਗੀ ਤਰ੍ਹਾਂ ਦਿੱਤੀ ਹੈ ਕਿ ਸਭ ਇਨਸਾਨ ਇੱਕ ਸਮਾਨ ਹੁੰਦੇ ਹਨ । ਜਿਸ ਕਾਰਨ ਉਸਦਾ ਬੱਚਾ ਬਿਨਾਂ ਕਿਸੇ ਭੇਦ-ਭਾਵ ਦੇ ਹਰ ਇੱਕ ਨੂੰ ਇੱਕ ਸਮਾਨ ਦੇਖਦਾ ਹੈ।
ਨੋਟ : ਮੈਂ ਕਿਸੇ ਦਿਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਬਸ ਇੱਕ ਕੋਸ਼ਿਸ਼ ਕੀਤੀ ਹੈ ਇਹ ਸਮਝਾਉਣ ਦੀ ਕਿ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ।
ਧੰਨਵਾਦ 🙏
….. ਤਾਜੀ ਕੱਤਰੀ…..

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)