More Punjabi Kahaniya  Posts
ਓੁਡੀਕ


ਕਹਾਣੀ ਓੁਡੀਕ
ਦਰੱਖਤ ਦੀ ਛਾਵੇਂ ਖਡ਼੍ਹੀ, ਮੇਹਰ ਕੌਰ ਦੀਆਂ ਅੱਖਾਂ, ਕਚਹਿਰੀ ਦੇ ਗੇਟ ਵੱਲ ਟਿਕੀਆਂ ਹੋਈਆਂ ਸਨ । ਪਰ ਜੀਤੇ ਨੂੰ ਅਜੇ ਵੀ ਜੇਲ੍ਹ ਚੋਂ , ਪੁਲਸ ਵਾਲੇ ਲੈ ਕੇ ਨਹੀਂ ਆਏ ਸਨ ਪੈਰਾਂ ਭਾਰ ਬੈਠਦਿਆਂ, ਆਪਣੇ ਆਪ ਨਾਲ ਗੱਲਾਂ ਕਰਨ ਲੱਗੀ ।ਵਾਹਿਗੁਰੂ ਮਿਹਰ ਕਰੀਂ, ਅੱਗੇ ਤਾਂ ਐਸ ਵੇਲੇ ਤਕ ਲੈ ਆਉਂਦੇ ਹਨ ।ਅੱਜ ਕਿਉਂ ਦੇਰ ਹੋਈ ਐ ? ਰੱਬਾ ਸੁੱਖ ਰੱਖੀਂ ।
ਉਸ ਨੂੰ ਦੂਰੋਂ ਪੁਲਸ ਵਾਲੇ ਜੀਤੇ ਨੂੰ ਲੈ ਕੇ ਆਉਂਦੇ ,ਨਜ਼ਰੀਂ ਪਏ ।ਤੇਜ ਕਦਮ ਉਸ ਵੱਲ ਵਧੇ , ਮੱਥਾ ਟੇਕਦਾ ਬੀਬੀ, ਜੁੱਗ ਜੁੱਗ ਜੀ ,ਮੇਰਾ ਪੁੱਤ ,ਕੀ ਗੱਲ ਲੇਟ ਹੋ ਗਏ ਅੱਜ ?ਗੱਲਾਂ ਕਰਦੇ ,ਕਰਦੇ ,ਬਖਸ਼ੀਖਾਨੇ ਜਾ ਸਿਪਾਹੀਆਂ ਨੇ ਜੀਤੇ ਨੂੰ ਬੰਦ ਕਰ ਤਾ ।ਬਖ਼ਸ਼ੀਖਾਨਾ ਉਹ ਹੁੰਦਾ ਹੈ ,ਜਿੱਥੇ ਤਰੀਕ ਦੀ ਆਵਾਜ਼ ਪੈਣ ਤੋਂ ਪਹਿਲਾਂ ਮੁਜਰਮਾਂ ਨੂੰ ਰੱਖਿਆ ਜਾਂਦਾ ਹੈ। ਬੀਬੀ ਕਿਉਂ ਤੰਗ ਹੁੰਦੀ ਹੈ ?ਪੁੱਤਰਾ, ਤੈਨੂੰ ਦੇਖਣ ਨੂੰ ਤਰਸੀ ਰਹਿੰਦੀ ਹਾਂ ।ਲਗਦਾ ,ਮਾਂ ਅੱਜ ਕੋਈ ਫੈਸਲਾ ਹੋ ਜੂ ।ਏਨੀ ਦੇਰ ਨੂੰ ,ਜੱਜ ਦੀ ਆਵਾਜ਼ ਪੈ ਗਈ ।ਜੀਤੇ ਨੂੰ ਜੱਜ ਦੇ ਕਮਰੇ ਵੱਲ ਪੁਲਸੀਏ ਲੈ ਗਏ ।
ਬਾਹਰ ਖਡ਼੍ਹੀ ਮੇਹਰ ਕੌਰ ਦੇ, ਹੱਥ ਰੱਬ ਵੱਲ ਅਰਦਾਸ ਕਰਨ ਚ ਜੁੜੇ ਰਹੇ। ਅੱਜ ਕੁੱਝ ,ਸਮਾਂ ਜ਼ਿਆਦਾ ਲੱਗਾ, ਕੋਈ ਅੱਧੇ ਘੰਟੇ ਬਾਅਦ ,ਜੀਤੇ ਨੇ ਆਵਾਜ਼ ਮਾਰੀ ਬੀਬੀ ਆਜਾ ,ਹੁਣ, ਇੱਥੇ ਨਹੀ ਉਡੀਕਣਾ ਪੈਣਾ ,ਸਜ਼ਾ ਬੋਲ ਗਈ ,ਪੰਜ ਸਾਲਾਂ ਦੀ। ਹੁਣ, ਤੂੰ ਜੇਲ੍ਹ ਆ ਜਾਇਆ ਕਰੀਂ। ਆਪਣਾ ਖਿਆਲ ਰੱਖੀਂ, ਕਹਿੰਦੇ ਜੀਤੇ ਨੂੰ ਪੁਲਸ ਵਾਲੇ ਗੱਡੀ ਚ ਚੜ੍ਹਾ ਲੈ ਗਏ ।
ਸਜ਼ਾ ਵਾਲੀ ਗੱਲ ਸੁਣ ਕੇ , ਮੇਹਰ ਕੌਰ ਪੱਥਰ ਹੀ ਹੋ ਗਈ ।ਉਸ ਦੀਆਂ ,ਸੋਚਾਂ ਦੀ ਲੜੀ ਫਿਲਮ ਬੰਨ੍ਹ ਚੱਲ ਪਈ। ਜੀਤਾਂ ਮਾਂ ਬਾਪ ਦਾ ,ਇਕਲੌਤਾ ਤੇ ਸਾਊ ਪੁੱਤਰ ਸੀ। ਬਾਪੂ ਦੀ ਮੌਤ ਤੋਂ ਬਾਅਦ, ਉਹ ਨੇੜੇ ਸ਼ਹਿਰ ਚ ਇਕ ਫੈਕਟਰੀ ਚ ਕੰਮ ਕਰਨ ਲੱਗ ਪਿਆ ਸੀ। ਸਵੇਰੇ ਕੰਮ ਤੇ ਜਾਂਦਾ ਅਤੇ ਸ਼ਾਮ ਨੂੰ ਸਿੱਧਾ ਘਰ ਆਉਂਦਾ ਸੀ। ਇਕ ਦਿਨ ,ਉਹ ਕੰਮ ਤੋਂ ਘਰ ਆ ਰਿਹਾ ਸੀ ।ਪਿੰਡ ਦੇ ਬਾਹਰ ਹੀ, ਤਿੰਨ ਵੈਲੀ ਜਿਹੇ ਮੁੰਡੇ ,ਰਾਣੋ ਨੂੰ ਘੇਰੀ ਖੜ੍ਹੇ ਸਨ। ਰਾਣੋ ਉਨ੍ਹਾਂ ਦੇ ਪਿੰਡ ਦੇ ਪੰਚ ਦੀ ਕੁੜੀ ਸੀ। ਉਹ ਸ਼ਾਇਦ ,ਅੱਜ ਕਾਲਜੋਂ ਲੇਟ ਹੋ ਗਈ ਸੀ ।ਜੀਤੇ ਨੇ ਸਾਈਕਲ ਰੋਕ, ਲਲਕਾਰਾ ਮਾਰਿਆ ।ਮੁੰਡੇ ,ਕੁਝ ਪਿੱਛੇ ਹਟ ਗਏ। ਭੈਣੇ ,ਤੂੰ ਘਰ ਚੱਲ ਕਹਿੰਦਿਆਂ,...

ਉਸਨੇ ਰਾਣੋ ਨੂੰ ਪਿੰਡ ਵੱਲ ਤੋਰ ਦਿੱਤਾ। ਵੈਲੀ ਉਸਦੇ ਗਲ ਪੈ ਗਏ। ਇੱਕ ਜੀਪ ਚੋਂ ਕਿਰਪਾਨ ਕੱਢ ਕੇ ਲੈ ਆਇਆ ।ਜੀਤੇ ਨੇ ਹਿੰਮਤ ਕਰ ਕਿਰਪਾਨ ਖੋਹ ਲਈ, ਤਿੰਨੇ ਨਸ਼ੇ ਨਾਲ ਰੱਜੇ ਹੋਈ ਸੀ ।ਇਕ ਲੋਹੇ ਦੀ ਰਾਡ ਕੱਢ ਕੇ ਜੀਤੇ ਨੂੰ ਮਾਰਨ ਲੱਗਾ, ਤਾਂ ,ਉਸ ਨੇ ਅੰਨ੍ਹੇਵਾਹ ਕ੍ਰਿਪਾਣ ਘੁਮਾ ਦਿੱਤੀ। ਇਕ ਦੇ ਹੱਥ ਤੇ ਲੱਗੀ, ਤਿੰਨੋਂ ਆਪਣੀ ਵਾਹ ਲੱਗਦੀ ਨਾ ਦੇਖ, ਭੱਜ ਉੱਠੇ ।ਜੀਤਾ ਨਾਲ ਦੇ ਖੇਤਾਂ ਚ ਕਿਰਪਾਨ ਸੁੱਟ ਕੇ, ਘਰ ਨੂੰ ਆ ਗਿਆ ।ਰਾਤ ਦੀ ਰੋਟੀ ਪਾਣੀ ਖਾ ਕੇ ਸੌਂ ਗਿਆ ।
ਪਰ ਸਵੇਰੇ ਤੜਕੇ ਚਾਰ ਵੱਜਦੀਆਂ ਨੂੰ ,ਦਰਵਾਜ਼ਾ ਖੜਕਿਆ, ਮੇਹਰ ਕੌਰ ਨੇ ਬੂਹਾ ਖੋਲ੍ਹਿਆ ਤੇ, ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ । ਪੁਲੀਸ ਵਾਲਾ ਬੋਲਿਆ ਮਾਤਾ ਜੀਤਾ ਕਿੱਥੇ ਹੈ ? ਜੀਤਾ ਵੀ ਅੰਦਰੋਂ ਉੱਠ ਕੇ ਬਾਹਰ ਆ ਗਿਆ। ਪੁਲਸ ਨੇ ਫੜ ਜੀਪ ਚ ਬਿਠਾ ਲਿਆ। ਨਾਲ ਦੇ ,ਘਰੋਂ ਪੰਚ ਅਤੇ ਉਸਦੀ ਕੁੜੀ ਰਾਣੋ ਵੀ ਬਾਹਰ ਆ ਗਈ। ਰਾਣੋ ਨੇ ਪੁਲਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ । ਪਰ ਪੰਚ ਨੇ ਇੱਜ਼ਤ ਦੇ ਡਰੋਂ ਰਾਣੋ ਨੂੰ ਚੁੱਪ ਕਰਵਾ ਦਿੱਤਾ ।
ਜਿਤਾ ਥਾਣੇ ,ਥਾਣੇਓੁ, ਕਚਹਿਰੀ ਤੇ ਕਚਹਿਰੀਓਂ ਜੇਲ੍ਹ ਪੁੱਜ ਗਿਆ ।
ਮੇਹਰ ਕੌਰ ਨੇ, ਪੰਚਾਇਤ ਦਾ ਮਿੰਨਤ ਤਰਲਾ ਕੀਤਾ। ਤਾਂ ,ਉਸ ਨੂੰ ਫਰੀ ਚ, ਵਕੀਲ ਸਰਕਾਰੀ ਸੰਸਥਾ ਵੱਲੋਂ ਮਿਲ ਗਿਆ। ਗਵਾਹ ਉਨ੍ਹਾਂ ਨੇ ਪੈਸੇ ਦੇ ਜ਼ੋਰ ਤੇ, ਆਪਣੇ ਹੱਕ ਚ ਭੁਗਤਾ ਲਏ ।ਵਕੀਲ ਵੀ ਕਮਜ਼ੋਰ ਨਿਕਲਿਆ, ਤੇ ਤਿੱਨ ਸੌ ਸੱਤ ਅਤੇ ਪਤਾ ਨਹੀਂ ਕਿੰਨੀਆਂ ਕੁ ਹੋਰ ਧਰਾਵਾਂ ਚ, ਪੰਜ ਸਾਲ ਦੀ ਸਜ਼ਾ ਜੀਤੇ ਨੂੰ ਬੋਲ ਗਈ ।
ਸੋਚਾਂ ਚ ਗਵਾਚੀ ਮੇਹਰ ਕੌਰ ਨੂੰ, ਕਿਸੇ ਨੇ ਆ ਹਿਲਾਇਆ, ਮਾਤਾ ਕੀਹਨੂੰ ਉਡੀਕਦੀ ਏ? ਕਚਹਿਰੀ ਤਾਂ ਬੰਦ ਹੋ ਗਈ ।ਮੇਹਰ ਕੌਰ ਓੁਠਕੇ ,ਪਿੰਡ ਵੱਲ ਜਾਣ ਵਾਲੇ ਟੈਂਪੂ ਨੂੰ ,ਫੜਨ ਲਈ ਤੁਰ ਪਈ। ਨਾਲੇ ਮੂੰਹ ਚ ਬੁੜ ,ਬੁੜਾਈ ,ਉਡੀਕ ਤਾਂ, ਵੀਰਾ ,ਹੁਣ ਸ਼ੁਰੂ ਹੋਈ ਹੈ। ਉਡੀਕ ਤਾਂ , ਵੀਰਾ, ਹੁਣ ਸ਼ੁਰੂ ਹੋਈ ਹੈ । ਸਮਾਪਤ
ਗੁਰਨਾਮ ਬਾਵਾ (ਅੰਬਾਲਾ )
8307364301

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)