More Punjabi Kahaniya  Posts
ਬੇਔਲਾਦ ਜਠਾਣੀਆਂ


ਜਨਵਰੀ ਅਠਾਹਠ।
ਉਫ।ਕਿੰਨੀ ਠੰਡ ਤੇ ਕੋਰਾ ਪੈ ਰਿਹਾ ਸੀ। ਦਿਨ ਦੇ ਦਸ ਵੱਜ ਗਏ ਸਨ, ਸੂਰਜ ਦੇਵਤੇ ਨੇ ਦਰਸ਼ਨ ਨਹੀਂ ਸੀ ਦਿੱਤੇ।
ਪਰ ਉਹ ਸੱਠ ਪੈਂਹਠ ਸਾਲ ਦੀ ਅੱਧਖੜ ਉਮਰ ਦੀ ਔਰਤ ਨੇ ਗੋਡਿਆਂ ਤੱਕ ਕਛਹਿਰਾ, ਗਲ ਖੱਦਰ ਦੀ ਬੁਨੈਣ ਪਾਈ, ਅੱਧੋਰਾਣੀ ਖੱਦਰ ਦੀ ਚਾਦਰ ਲਪੇਟੀ ਹੋਈ ਨੇ, ਝੋਲੀ ਵਿੱਚ ਨਵਜੰਮੇ ਬੱਚੇ ਨੂੰ ਚਮਚੇ ਨਾਲ ਦੁੱਧ ਪਿਲਾ ਰਹੀ ਸੀ।
ਵੱਡੀ ਡਾਕਟਰ ਨੇ ਜੱਚਾ ਨੂੰ ਚੈੱਕ ਕੀਤਾ, ਜੋ ਹੁਣ ਹੋਸ਼ ਵਿੱਚ ਸੀ,
“ਇਹ ਜੋ ਔਰਤ ਤੁਹਾਡੇ ਨਾਲ ਆਈ ਹੈ, ਮਾਂ ਏ ਜਾਂ ਸੱਸ, ਜਾਂ ਫਿਰ ਵੱਡੀ ਭੈਣ।
“ਨਹੀਂ। ਮੇਰੀ ਵੱਡੀ ਜਠਾਣੀ,, ਕਿਉਂ? ਉਹਨੇ ਸਵਾਲੀਆਂ ਨਜ਼ਰਾਂ ਨਾਲ ਪੁੱਛਿਆ।
ਤੁਹਾਡੀ ਕੰਡੀਸ਼ਨ ਬੜੀ ਸੀਰੀਅਸ ਸੀ, ਜਦੋਂ ਤੁਹਾਨੂੰ ਇੱਥੇ ਲੈ ਕੇ ਆਏ ਸੀ। ਵਿਚਾਰੀ ਉਦੋਂ ਦੀ ਸਿਮਰਨ ਕਰਦੀ ਅਰਦਾਸਾਂ ਕਰ ਰਹੀ ਸੀ, ਤੁਹਾਡੇ ਦੋਹਾਂ ਲਈ।
ਹੁਣ ਮੈਂ ਦੇਖਿਆ, ਆਹ ਤੇਰੇ ਕੱਪੜੇ ਉਹਨੇ ਆਪਣੇ ਗਲੋਂ ਲਾਹ ਕੇ ਦਿੱਤੇ, ਇਹਨੂੰ ਪੁਆ ਦਿਉ, ਇਹ ਬਚ ਜਾਏਗੀ ਤੇ ਸਾਰਾ ਟੱਬਰ ਬਚ ਜਾਏਗਾ।
ਘਰੋਂ ਅਜੇ ਉਹਨਾਂ ਦੇ ਕੱਪੜੇ ਹੋਰ ਸਮਾਨ ਨਹੀਂ ਸੀ ਲੈ ਕੇ ਆਏ, ਹਫੜਾ ਦਫੜੀ ਵਿੱਚ ਜਾਨ ਬਚਾਉਣ ਲਈ ਖਾਲੀ ਹੱਥੀਂ ਹੀ ਹਸਪਤਾਲ ਆ ਗਏ ਸਨ।
ਹੁਣ ਦਾ ਘਰਵਾਲਾ ਕੱਪੜੇ ਤੇ ਜ਼ਰੂਰੀ ਸਮਾਨ ਲੈ ਕੇ ਆ ਗਿਆ।
ਬਾਹਰ ਧੁੱਪ ਵੀ ਨਿਕਲ ਆਈ ਸੀ, ਉਸ ਔਰਤ ਨੇ ਹੁਣ ਮੋਟੇ ਕੱਪੜੇ ਪਾ ਕੇ ਬੱਚੇ ਨੂੰ ਵੀ ਬਾਹਰ ਲੈ ਆਈ।
ਲੰਘਦੀ ਹੋਈ ਨੇ, ਮੈਂ ਪੁੱਛ ਹੀ ਲਿਆ। ਤੁਸੀਂ ਬੜੀ ਜਦੋ ਜਹਿਦ ਕੀਤੀ ਏ, ਇਹਨਾਂ ਦੋਹਾਂ ਨੂੰ ਬਚਾਉਣ ਲਈ, ਐਨਾ ਤਾਂ ਕੋਈ ਆਪਣੀ ਨੂੰਹ, ਧੀ ਨਾਲ ਵੀ...

ਨਹੀਂ ਕਰਦਾ।
ਤੁਸੀਂ ਤਾਂ ਫਿਰ ਇਹਦੀ ਜਠਾਣੀ ਲੱਗਦੇ ਹੋ।
ਇੱਥੇ ਦਰਾਣੀ ਜਠਾਣੀ ਦਾ ਮਸਲਾ ਨਹੀਂ, ਆਪਣੇ ਫਾਇਦੇ ਦਾ ਏ।
ਉਹਦੀ ਗੱਲ ਸੁਣ ਕੇ ਇੱਕ ਦਮ ਹੈਰਾਨ ਹੋ ਗਈ,ਅੱਛਾ ਸਵਾਰਥ ਹੋਇਆ।
ਹਾਂ, ਸਵਾਰਥ ਈ ਏ।
ਇਹ ਮੈਂ ਆਪਣੇ ਹੱਥੀਂ ਵਿਆਹੀ ਏ। ਮੈਂ ਸਾਰੀ ਉਮਰ ਔਲਾਦ ਦਾ ਸੁੱਖ ਨਹੀਂ ਵੇਖਿਆ। ਇਹਦੀ ਔਲਾਦ ਵਿੱਚੋਂ ਮੈਂ ਆਪਣੀ ਔਲਾਦ ਵੇਖਦੀ ਹਾਂ।
ਇਹਦੇ ਅੱਗੇ ਪੰਜ ਬੱਚੇ ਨੇ, ਉਹ ਵੀ ਅਸੀਂ ਰਲ ਕੇ ਹੀ ਪਾਲੇ ਨੇ, ਇਹ ਦੁੱਧ ਪਿਆਂਦੀ ਸੀ, ਮੈਂ ਸਾਂਭਦੀ ਸੀ। ਹੁਣ ਇਸ ਬੱਚੇ ਵਾਰੀ ਅੰਦਰੂਨੀ ਪ੍ਰਾਬਲਮ ਹੋਣ ਕਰਕੇ, ਕੇਸ ਸੀਰੀਅਸ ਹੋ ਗਿਆ।।
ਜੋ ਅਸੀਂ ਖਾਲੀ ਹੱਥ ਹਸਪਤਾਲ ਆ ਗਏ ਸੀ, ਕੱਪੜਾ ਲੱਤਾ ਲਿਆ ਨਹੀ ਸਕੇ, ਖੈਰ। ਹੁਣ ਦੋਵੇਂ ਮਾਂ ਪੁੱਤਰ ਠੀਕ ਹਨ।
ਪਰ, ਬੇਬੇ ਜੀ। ਐਨੀ ਠੰਢ ਵਿੱਚ ਤੁਸੀਂ ਕਛਹਿਰੇ, ਬੁਨੈਣ ਤੇ ਪਤਲੀ ਜਿਹੀ ਚਾਦਰ ਵਿੱਚ ਜੇ ਬੀਮਾਰ ਹੋ ਜਾਂਦੇ, ਫੇਰ????
“ਮੇਰੇ ਬੀਮਾਰ ਜਾਂ ਮਰਨ ਨਾਲ ਕੋਈ ਫਰਕ ਨਹੀ ਸੀ ਪੈਣਾ। ਪਰ ਇਹਦੇ ਮਰਨ ਨਾਲ ਮੈਂ ਸਿਰ ਤੋਂ ਪੈਰਾਂ ਤੱਕ ਦੱਬੀ ਜਾਣਾ ਸੀ, ਇਸ ਟੱਬਰ ਦੀ ਪੰਡ ਥੱਲੇ।।।
ਮੈਂ ਉਸ ਔਰਤਾਂ ਦੀਆਂ ਗੱਲਾਂ ਸੁਣ ਕੇ ਅੱਖਾਂ ਵਿੱਚ ਪਾਣੀ ਭਰ ਆਇਆ, ਕਿ ਇਹੋ ਜਿਹੀਆਂ ਵੀ ਬੇਔਲਾਦ ਜਠਾਣੀਆਂ ਹੁੰਦੀਆਂ ਨੇ, ਜੋ ਦਿਉਰ ਦੇ ਬੱਚਿਆਂ ਨੂੰ ਪਿਆਰ ਕਰਨ ਵਾਲੀਆਂ ਤੇ ਦਰਾਣੀਆਂ ਤੇ ਜਾਨ ਨਿਛਾਵਰ ਕਰਨ ਵਾਲੀਆਂ।।
ਗੁਰਮੀਤ ਕੌਰ ਬਾਜਵਾ।
27-6-2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)