More Punjabi Kahaniya  Posts
ਹਕੀਕਤ ਦਿਆਂ ਸਫਿਆਂ ਚੌਂ ਭਾਗ ਚੌਥਾ


ਪਿੱਛਲੇ ਭਾਗਾਂ ਨੂੰ ਪੜਨ ਵਾਲਿਆਂ ਦਾ ਬਹੁਤ ਸ਼ੁਕਰੀਆ, ਤੁਸੀਂ ਸਾਰੇ ਜਾਣੇ ਅੱਜ ਤੱਕ ਮੇਰੇ ਨਾਲ ਬਣੇ ਰਹੇ,ਪਹਿਲੇ ਭਾਗ ਤੌਂ ਬਾਦ ਮੈਂ ਅਗਲੇ ਭਾਗ ਨੀਂ ਲਿਖਣੇ ਸੀ Bcz ਮੈਨੂੰ ਲੱਗਦਾ ਸੀ ਕਿ ਕਿਸੇ ਨੂੰ ਵੀ ਕਹਾਣੀ ਪਸੰਦ ਨਈਂ ਆਵੇਗੀ ਪਰ ਤੁਸੀਂ ਸਾਰਿਆਂ ਨੇਂ ਬਹੁੱਤ ਮਾਣ ਦਿੱਤਾ ਤੇ ਫਿਰ ਤੌਂ ਤੁਹਾਡਾ ਸ਼ੁਕਰੀਆ। ਨਵੇਂ ਸਰੌਤਿਆਂ ਨੂੰ ਬੇਨਤੀ ਆ ਕਿ ਇਸ ਭਾਗ ਨੂੰ ਪੜਨ ਤੌਂ ਪਹਿਲਾਂ ਪਿੱਛਲੇ ਭਾਗ ਜਰੂਰ ਪੜ ਲੈਣ ਨਹੀਂ ਤਾਂ ਕੁੱਝ ਵੀ ਸਮਝ ਨੀ ਆਣਾ ਅਤੇ ਇਹ ਸੱਭ ਹਕੀਕਤ ਆ ਜੀ ਕੌਈ ਵੀ ਅੱਖਰ ਘੜ ਕੇ ਨੀ ਲਿਖਿਆ ਵਾ ਆ, ਸੌ ਅੱਗੇ ਚੱਲਦੇ ਆਂ ਵਿਆਹ ਲਈ ਦਿੱਲੀ ਵਾਲਿਆਂ ਨੇ ਮੇਰੇ ਅੱਗੇ ਇੱਕ ਸ਼ਰਤ ਰੱਖੀ ਸੀ ਜੌ ਕਿ ਮੈਂ ਅੱਖਾਂ ਬੰਦ ਕਰਕੇ ਕਬੂਲ ਕਰ ਲਈ ਸੀ, ਸ਼ਰਤ ਇਹ ਸੀ ਕਿ 2014 ਤੱਕ ਓਹਨਾਂ ਨੇਂ ਰੌਪੜ ਰਹਿਣ ਆ ਜਾਣਾਂ ਸੀ ਕਿਓਂ ਕਿ ਓਹਨਾਂ ਦੀ ਛੌਟੀ ਭੈਣ ਦੀ +2 ਬਾਦ ਉਸ ਨੇਂ ਫਾਰਮੈਸੀ ਕਰਨੀਂ ਸੀ ਜੌ ਕਿ ਸਾਡੇ ਪਿੰਡ ਦੇ ਕੌਲ ਪੈਂਦੇ ਕਾਲਿਜ ‘ਰਾਇਤ ਬਾਹਰਾ’ ਚ ਕਰਨੀਂ ਸੀ ਤੇ ਜਦੌਂ ਸਾਡਾ ਵਿਆਹ ਹੌ ਜਾਣਾਂ ਸੀ ਤੇ ਬਾਦ ਵਿੱਚ ਦਿੱਲੀ ਵਾਲੇ ਮੰਮੀ ਨਾਲ ਛੌਟੀ ਨੇਂ ਹੌਣਾਂ ਸੀ ਪਰ ਉਸ ਦੇ ਵਿਆਹ ਤੌਂ ਬਾਅਦ ਅਸੀਂ ਮੰਮੀ ਕੌਲ ਰੌਪੜ ਰਹਿਣ ਲਈ ਜਾਇਆ ਕਰਨਾਂ ਸੀ 15-20 ਦਿਨਾਂ ਵਾਸਤੇ ਮੈਂ ਮੰਨ ਗਿਆ ਬਿਨਾਂ ਕਿਸੇ ਸਵਾਲ ਜਵਾਬ ਤੌਂ (ਪਿਆਰ ਜੌ ਕਰਦਾ ਸੀ ਇੰਨਾ) ਵੈਸੇ ਵੀ ਰੌਪੜ ਮੇਰੇ ਪਿੰਡ ਤੌਂ 15 ਕ ਕਿ ਮੀ ਤੇ ਹੀ ਆ ਰੌਜ ਗੇੜਾ ਵੈਸੇ ਵੀ ਲੱਗ ਹੀ ਜਾਂਦਾ ਆ ( ਅੱਜ ਸ਼ਾਮੀ ਵੀ ਗਿਆ ਸੀ )। ਦਿੱਲੀ ਆਲਿਆਂ ਦਾ ਮੰਨਣਾ ਸੀ ਕਿ ਵੀਰ ਜੀ ਵੀ ਘਰ ਹੀ ਹੌਣਗੇ ਸਾਡੇ ਵਿਆਹ ਤੌਂ ਬਾਦ। ਦਿੱਲੀ ਆਲੇ ਮੈਨੂੰ ਕਹਿੰਦੇ ਕਿ ਸਨੀ ਮੈਨੂੰ ਤੇਰੇ ਤੇ ਪੂਰਾ ਯਕੀਨ ਆ ਕਿ ਤੂੰ ਮੇਰੇ ਨਾਲ ਆਖਿਰ ਤੱਕ ਨਿਭਾਊਗਾ ਮੇਰੇ ਨਾਲ ਹੀ ਖੜੇਂਗਾ ਹਰ ਵੇਲੇ ਪਰ ਸਾਨੂੰ ਨੀ ਪਤਾ ਕਿ ਮੇਰੀ ਛੌਟੀ ਭੈਣ ਨੂੰ ਕਿਹੌ ਜਿਹਾ ਪਤੀ ਮਿਲਣਾਂ ਆ ਪਤਾ ਨੀ ਨਾਲ ਕੌਪਰੇਟ ਵੀ ਕਰੇਗਾ ਕਿ ਨਹੀਂ ਤੇ ਮੈਂ ਵੀ ਪੂਰੀ ਤਰਾਂ ਸਹਿਮਤ ਸੀ ਓਹਦੇ ਨਾਲ ( ਪਰ ਸਾਲੀ ਇੱਕ ਗੱਲ ਦੀ ਸਮਝ ਨੀਂ ਆਈ ਮੈਂ ਤਾਂ ਹਰ ਵੇਲੇ ਓਹਦੇ ਨਾਲ ਹੀ ਖੜਿਆ ਆਖਿਰ ਤੱਕ ਨਿਭਾਈ ਵੀ ਫਿਰ ਆਪ ਪਤਾ ਨੀਂ ਕਿਓਂ ਪਿਛੇ ਹੱਟਗੀ, ਇਹ ਗੱਲ ਮੈਨੂੰ ਅੱਜ ਤੱਕ ਟੁੰਬਦੀ ਆ। ਪਤਾ ਨੀਂ ਕਿੱਧਰ ਘਾਟ ਰਹਿ ਗਈ ਸੀ ਮੇਰੀ ਵਫਾ ਚ। ਕਿੰਨੇ ਹੀ ਦਿਲ ਤੌੜੇ, ਬੱਦਅਸੀਸਾਂ ਲਈਆਂ ਓਹਦੇ ਨਾਲ ਵਫਾ ਕਰਨ ਲਈ ਤੇ ਮੈਨੂੰ ਸਿਲ੍ਹੇ ਚ ਆਹ ਕੁੱਝ ਮਿਲਿਆ।) ਦਿੱਲੀ ਓਹਨਾਂ ਦੇ ਡੈਡ ਦਾ ਕਾਰੌਬਾਰ ਤੇ ਓਹਨਾਂ ਦੀ ਥੌੜੀ ਪ੍ਰੌਪਰਟੀ ਸੀ ਜੌ ਵੇਚ ਕੇ ਰੌਪੜ ਆ ਵਸਣ ਦੀ ਸਲਾਹ ਸੀ ਓਹਨਾਂ ਦੀ ਓਹ ਅਕਸਰ ਮੈਨੂੰ ਕਹਿੰਦੀ ਰਹਿੰਦੀ ਤੂੰ ਮੈਨੂੰ ਤੇ ਮੇਰੇ ਮੰਮੀ ਨੂੰ ਕਦੇ ਵੀ ਛੱਡ ਕੇ ਨਾਂ ਜਾਈਂ। ਓਹ ਆਪਣੇ ਡੈਡ ਨਾਲ ਬਹੁਤ ਹੀ ਜਿਆਦਾ ਅਟੈਚ ਸੀ ਜਿੱਦਾਂ ਅਕਸਰ ਕੁੜੀਆਂ ਦਾ ਮੌਹ ਬਾਪ ਨਾਲ ਹੁੰਦਾ ਹੀ ਆ ਡੈਡ ਬਾਰੇ ਗੱਲਾਂ ਕਰ ਕੇ ਅਕਸਰ ਰੌ ਪੈਂਦੀ ਸੀ ਫਿਰ ਮੈਂ ਚੁੱਪ ਕਰਾਣਾਂ ਤੇ ਓਹਨੂੰ ਕਹਿਣਾਂ ਕਿ ਮੈਂ ਤੈਨੂੰ ਕਦੇ ਨੀ ਰੌਣ ਦੇਣਾ ਜਿੰਦਗੀ ਚ ਤੇ ਹਮੇਸ਼ਾ ਤੈਨੂੰ ਹੱਸਦਾ ਰੱਖੂੰਗਾ। ਮੈਨੂੰ ਯਾਦ ਆ ਇੱਕ ਵਾਰ ਅਸੀਂ ਚੰਡੀਗੜ ਤੌ ਰੌਪੜ ਆਣ ਲਈ ਬੱਸ ਦਾ ਇੰਤਜਾਰ ਕਰ ਰਹੇ ਸੀ ਓਹ ਆਪਣੇ ਫੌਨ ਤੇ ਮੈਨੂੰ ਤਸਵੀਰਾਂ ਦਿਖਾ ਰਹੀ ਸੀ ਅਚਾਨਕ ਓਹਦੇ ਡੈਡ ਦੀਆਂ ਤਸਵੀਰਾਂ ਆ ਗਈਆਂ ਓਹ ਪਹਿਲੀ ਵਾਰ ਰੌਈ ਸੀ ਮੇਰੇ ਸ੍ਹਾਮਣੇ( ਹੁਣ ਜੇ ਅਸੀੰ ਕਿਸੇ ਨੂੰ ਬਹੁੱਤ ਹੀ ਜਿਆਦਾ ਪਿਆਰ ਕਰਦੇ ਹੌਈਏ ਤੇ ਓਹ ਸਾਡੇ ਸ੍ਹਾਮਣੇ ਰੌਵੇ ਤਾਂ ਅਸੀਂ ਕੀ ਕਰਾਂਗੇ ਸੌ ਮੈਨੂੰ ਜੌ ਸਹੀ ਲੱਗਿਆ ਮੈਂ ਕੀਤਾ) ਮੇਰੇ ਤੌਂ ਓਹਦੇ ਹੰਝੂ ਨੀ ਦੇਖੇ ਗਏ ਓਹਦਾ ਇੱਕ ਇੱਕ ਹੰਝੂ ਮੇਰੀ ਛਾਤੀ ਚ ਕਿੱਲ ਵਾਂਗਰ ਚੁੰਬਦਾ ਸੀ ਸੌ ਮੈਂ ਓਹਨੂੰ ਘੁੱਟ ਕੇ ਜੱਫੀ ਪਾਈ ਤੇ ਮੱਥਾ ਚੁੰਮਿਆ ਓਹਨੇਂ ਵੀ ਮੇਰੇ ਮੌਂਢੇ ਤੇ ਸਿਰ ਸੁੱਟ ਲਿਆ ਇਹ ਗੱਲ ਮੈਂ ਸਾਇਦ ਸਾਰੀ ਉਮਰ ਨਾਂ ਭੁੱਲ ਸਕਾਂ ਇਹ ਸੱਭ ਸੈਕਟਰ 43 ਦੇ ਬੱਸ ਸਟੈਂਡ ਵਿੱਚ ਹੌਇਆ ਸੱਚ ਜਾਣਿਓ ਮੈਨੂੰ ਨੀ ਪਤਾ ਕਿ ਮੇਰੇ ਵਿੱਚ ਇੰਨੀ ਹਿੰਮਤ ਕਿੱਥੌਂ ਆਈ ਕਿ ਮੈਂ ਭਰੇ ਬੱਸ ਸਟੈਂਡ ਚ ਓਹਨੂੰ ਘੁੱਟ ਕੇ ਜੱਫੀ ਪਾਈ ਤੇ ਮੱਥਾ ਚੁੰਮਿਆ ਪਰ ਮੈਨੂੰ ਨੀ ਪਤਾ ਸੀ ਕਿ ਇਹ ਮੈਂ ਓਹਨੂੰ ਪਹਿਲੀ ਤੇ ਆਖਿਰੀ ਵਾਰ ਚੁੰਮ ਰਿਹਾ ਹਾਂ। ਹੁਣ ਮੈਂ ਕਾਲਿਜ ਵੀ ਬੱਸ ਹੱਫਤੇ ਚ ਦੌ ਕ ਦਿਨ ਹੀ ਜਾਂਦਾ ਸੀ Bcz ਮੈਂ ਬੱਸ ਹੱਟਣਾਂ ਚਾਹੁੰਦਾ ਸੀ ਤੀਜੇ ਸਮੈਸਟਰ ਦਾ ਦਾਖਲਾ ਵੀ ਕਰਾਣਾ ਸੀ ਪਰ ਮੈਂ ਘਰ ਨਹੀਂ ਦੱਸਿਆ। ਵੀਰ ਦੇ ਕੈਨੇਡਾ ਜਾਂ ਹੌਰ ਮੁਲਕ ਚ ਜਾਣ ਲਈ ਵੀਰ ਨੇਂ ਜਲੰਧਰ ਸਾਈਂ ਓਵਰਸੀਜ ਨਾਲ ਗੱਲ ਕੀਤੀ (ਵੀਰ ਦਾ ਯੂ ਕੇ ਦਾ ਵੀਜਾ ਵੀ ਓਹਨਾਂ ਨੇਂ ਹੀ ਲੱਗਵਾਇਆ ਸੀ) ਤਾਂ ਓਹ ਕਹਿੰਦੇ ਕਿ ਪਾਸਪੌਰਟ ਤੇ ਯੂ ਕੇ ਡਿਪੌਰਟ ਦੀ ਸਟੈੰਪ ਹੌਣ ਕਾਰਨ ਪਾਸਪੌਰਟ ਨਵਾਂ ਬਣਵਾਓ ਤੇ ਘੱਟੌ ਘੱਟ ਇੱਕ ਡੇਢ ਸਾਲ ਬਾਦ ਅੱਪਲਾਈ ਕਰੌ ਸੌ ਵੀਰ ਹੁਣ ਇੱਧਰ ਹੀ ਕੌਈ ਕੰਮ ਲੱਭ ਰਹੇ ਸੀ ਕਰਨ ਵਾਸਤੇ। ਮੈਂ ਦਿੱਲੀ ਵਾਲਿਆਂ ਨੂੰ ਦੱਸਿਆ ਕਿ ਮੈਂ ਕਾਲਿਜ ਛੱਡ ਦਿੱਤਾ ਤੇ ਵੀਰ ਬਾਰੇ ਏਜੰਟ ਤੌਂ ਪਤਾ ਕੀਤਾ ਓਹ...

ਐਦਾਂ ਕਹਿ ਰਹੇ ਆ ਤਾਂ ਕਹਿੰਦੀ ਕੌਈ ਨਾਂ ਮੇਰੇ Cousin brother ਜੌ ਕਿ ਰੌਪੜ ਦੇ ਲਾਗੇ ਪਿੰਡ ਤੌਂ ਸੀ ਮੌਹਾਲੀ ਕਿਸੇ ਟਰੈਵਲ ਕੰਪਨੀਂ ਨੂੰ ਜਾਣਦੇ ਆ ਮੈਂ ਤੁਹਾਨੂੰ ਪਤਾ ਕਰਕੇ ਦੱਸਦੀਂ ਆਂ ਤੇ ਤੁਸੀਂ ਓਥੌਂ ਪਤਾ ਕਰੌ ਤੇ ਦਿੱਲੀ ਵਾਲਿਆਂ ਨੇ ਪਤਾ ਕਰ ਕੇ ਦੱਸ ਵੀ ਦਿੱਤਾ ਓਸੇ ਦਿਨ ਸੌ ਜਦ ਮੈਂ ਤੇ ਵੀਰ ਅਗਲੇ ਦਿਨ ਗਏ ਤਾਂ ਉੱਥੇ ਜਿਹੜੀ ਕੁੜੀ ਨਾਲ ਸਾਡੀ appointment ਸੀ ਓਹਦਾ ਨਾਮ ਵੀ ਸੇਮ ਦਿੱਲੀ ਆਲਿਆਂ ਦੇ ਨਾਮ ਦਾ ਸੀ (ਇਹ ਤੀਜੀ ਕੁੜੀ ਸੀ ਜਿਹੜੀ ਮੈਨੂੰ ਸੇਮ ਓਹੀ ਨਾਮ ਨਾਲ ਮਿਲੀ) ਮੈਂ ਵੀ ਸੌਚਾਂ ਇਹ ਸਾਲਾ ਹੌ ਕੀ ਰਿਹਾ ਹੈ। ਫਿਰ ਅਸੀਂ ਗੱਲਬਾਤ ਕੀਤੀ ਓਹਨਾਂ ਨੇਂ ਵੀਰ ਨੂੰ ਕੌਈ ਲੜ ਸਿਰਾ ਨਾਂ ਫੜਾਇਆ ਤੇ ਮੈਨੂੰ ਸਵਾਲ ਪੁੱਛਣ ਲੱਗ ਗਈ ਕਿ ਤੂੰ ਅੰਗਰੇਜੀ ਜਾਣਦਾ ? ਮੈਂ ਕਿਹਾ ਬਿੱਲਕੁਲ ਓਹਨੇ ਕੁੱਝ ਗੱਲਾਂ ਕੀਤੀਆਂ ਗ੍ਰੇਜੀ ਚ ਮੇਰੇ ਨਾਲ ਫਿਰ ਕਹਿੰਦੀ ਤਸੀਂ ਕਿਓਂ ਨੀ ਅਪਲਾਈ ਕਰਦੇ ? ਮੇਰੀ ਤਾਂ ਵੈਸੇ ਵੀ ਕੌਈ ਸਲਾਹ ਨਈਂ ਸੀ ਕਿਓਂ ਕਿ ਮੈਂ ਵੀ ਪੰਜਾਬ ਪੁਲਿਸ ਚ ਭਰਤੀ ਹੌਣਾ ਸੀ ਤੇ ਕੌਸ਼ਿਸ਼ ਵੀ ਕਰ ਰਿਹਾ ਸੀ। ਏਜੰਟ (ਵਿਦੇਸ਼ ਯਾਤਰਾ ਵਾਲੇ ਸਾਲੇ ਠੱਗ ਚੌਰ)ਨੇਂ ਸਲਾਹ ਦਿੱਤੀ ਕਿ ਮੈਂ ਯੂ ਕੇ ਸਟੱਡੀ ਵੀਜਾ ਅਪਲਾਈ ਕਰਾਂ ਤੇ ਓਫਰ ਲੈਟਰ ਫੀਸ 25.000 ਆ ਜੌ ਵਾਪਿਸ ਨਹੀਂ ਹੌਣਗੇ ਰੀਫਿਊਜਲ ਤੌਂ ਬਾਅਦ ਵੀਰ ਕਹਿੰਦੇ ਅਸੀਂ ਸਲਾਹ ਕਰਕੇ ਦੱਸਾਂਗੇ ਅਸੀਂ ਘਰੇ ਗੱਲ ਕੀਤੀ ਡੈਡ ਕਹਿੰਦੇ ਤੂੰ ਰਹਿਣ ਦੇ ਮੌਮ ਕਹਿੰਦੇ ਮਰਜੀ ਆ ਤੇਰੀ ਪਰ ਟਿਕਾਣੇ ਕੌਈ ਲਾਵੇ ਨਾਂ ਫਿਰ ਮੈਂ ਦਿੱਲੀ ਆਲਿਆਂ ਨੂੰ ਦੱਸਿਆ ਕਹਿੰਦੇ ਤੂੰ ਅਪਲਾਈ ਕਰਲਾ ਤੇ ਮੇਰੇ ਬਾਰੇ ਵੀ ਪਤਾ ਕਰ ਲਈਂ ਓਥੌਂ ਫਿਰ ਬਾਅਦ ਚ ਮੈਂ ਵੀ ਆਜੂੰਗੀ ਤੇਰੇ ਮਗਰ ਯੂ ਕੇ। ਫਿਰ ਮੈਂ ਗੱਲ ਕੀਤੀ ਚੌਰਾਂ ਨਾਲ ਕਹਿੰਦੇ ਬਣਜੇਗਾ ਓਹਨਾਂ ਦਾ ਵੀ ਪਰ ਜਦ ਮੈਂ ਦਿੱਲੀ ਆਲਿਆਂ ਬਾਰੇ ਓਸ ਕੁੜੀ ਨਾਲ ਗੱਲ ਕੀਤੀ ਤਾਂ ਓਹ ਕੁੱਝ ਜਿਆਦਾ ਈ interest ਦਿਖਾਣ ਲੱਗ ਪਈ ਸਾਡੇ ਬਾਰੇ ਓਹ ਕਿੱਥੌਂ ਨੇ ? ਕੀ ਕਰਦੇ ਨੇਂ ਘਰੇ ਕੌਣ ਕੌਣ ਆ ਵਿਆਹ ਇੱਧਰ ਕਰਾਣਾਂ ਕੇ ਯੂ ਕੇ ਜਾ ਕੇ(ਪਤਾ ਨੀ ਗੌਲੀਆਂ ਈ ਪਾ ਰਹੀ ਸੀ ਮਿੱਠੀਆਂ ਤੇ ਮੈਂ ਬੈਠਾ ਖਾਈ ਗਿਆ) ਮੈਂ ਪਹਿਲਾਂ ਮੰਨਦਾ ਨੀਂ ਸੀ ਪਰ ਦਿੱਲੀ ਆਲਿਆਂ ਦੇ ਕਹਿਣ ਤੇ ਮੈਂ ਝੱਟ ਮੰਨ ਗਿਆ ਤੇ ਆਪਣੇ ਸਰਟੀਫਿਕੇਟ ਦੇ ਦਿੱਤੇ ਚੌਰਾਂ ਨੂੰ, ਥੌੜੇ ਦਿਨਾਂ ਬਾਦ ਫੌਨ ਆਇਆ ਕਿ ਓਫਰ ਲੈਟਰ ਦੀ ਫੀਸ ਜਮਾਂ ਕਰਵਾਦੌ ਓਹ ਵੀ ਕਰਾਤੀ 2 ਹਫਤਿਆਂ ਚ ਲੈਟਰ ਵੀ ਆਗਿਆ(ਅੱਜ ਤੱਕ ਸਾਂਭ ਕੇ ਰੱਖਿਆ ਵਾ ਆ) ਫਿਰ ਕੁੱਝ ਹੌਰ ਕਾਗਜ ਪੱਤਰ ਤਿਆਰ ਕਰ ਕੇ ਦਿੱਤੇ ਤੇ ਅੰਬੈਸੀ ਫਾਇਲ ਲਾਣ ਦੀ ਤਿਆਰੀ ਸੀ ਅਚਾਨਕ ਇੱਕ ਦਿਨ ਚੌਰਾਂ ਦਾ ਫੌਨ ਆਇਆ ਕਹਿੰਦੇ ਕਿ ਜੀ ਯੂ ਕੇ ਦੇ ਰੂਲ ਬਦਲ ਗਏ ਆ ਹੁਣ ਤੁਹਾਨੂੰ ਆਈਲੈਟਸ ਕਰਨੇਂ ਪੈਣੀ ਆ ਨਹੀਂ ਤਾਂ ਰੀਫਿਊਜਲ ਪੈ ਜਾਣੀ ਆ ਨਹੀਂ ਤਾਂ ਤੁਸੀਂ ਟੁਰਿਸਟ ਅਪਲਾਈ ਕਰਲੌ। ਮੈਂ ਘਰੇ ਤੇ ਦਿੱਲੀ ਆਲਿਆਂ ਨਾਲ ਗੱਲ ਕੀਤੀ ਮੰਮੀ ਕਹਿੰਦੇ ਮੈਂ ਤਾਂ ਪਹਿਲਾਂ ਹੀ ਮਨਾਂ ਕਰਦੀ ਸੀ ਪਰ ਦਿੱਲੀ ਆਲੇ ਕਹਿੰਦੇ ਤੂੰ ਬੱਸ ਕਿਸੇ ਪਾਸੇ ਸੈੱਟ ਹੌ ਜਾ ਆਪਣੇ ਪੈਰਾਂ ਤੇ ਹੌਜਾ ਫਿਰ ਤੇਰੇ ਨਾਲ ਵਿਆਹ ਹੁਣਾਂ ਆ ਨਹੀਂ ਮੈਂ ਕੁੱਝ ਨੀਂ ਕਰ ਸਕਦੀ (ਓਸਦਾ ਇਹ ਵਿਵਹਾਰ ਮੈੰ ਚਾਰ ਮਹੀਨਿਆਂ ਚ ਪਹਿਲੀ ਵਾਰ ਦੇਖ ਰਿਹਾ ਸੀ ਜੌ ਮੈਨੂੰ ਥੌੜਾ ਦੁੱਖੀ ਕਰ ਗਿਆ) ਫਿਰ ਮੈਂ ਕਿਹਾ ਕਿ ਮੈਂ ਤੈਨੂੰ ਹਮੇਸ਼ਾ ਖੁਸ਼ ਰੱਖੂੰਗਾ ਓਹ ਅੱਗੌਂ ਕਹਿੰਦੀ ਕਿ ਦੌ ਸਮੇਂ ਦੀ ਰੌਟੀ ਦੇਣਾ ਹੀ ਖੁਸੀ ਨਹੀਂ ਹੁੰਦੀ ਮੈਨੂੰ ਸਮਝ ਨੀ ਆ ਰਹੀ ਸੀ ਕਿ ਇਹ ਓਹੀ ਸ਼ਖਸ਼ ਹੈ ਜੌ ਇੱਕ ਮਹੀਨਾ ਪਹਿਲਾਂ ਮੈਨੂੰ ਕਹਿ ਰਿਹਾ ਸੀ ਕਿ ਸਾਨੂੰ ਕਦੇ ਵੀ ਛੱਡ ਕੇ ਨਾਂ ਜਾਈਂ ਪਰ ਮੈਂ ਫਿਰ ਵੀ ਦਿਲ ਤੇ ਨਾਂ ਲਾਈ ਤੇ ਟੂਰਿਸਟ ਵੀਜਾ ਅਪਲਾਈ ਕਰਤਾ। 13 ਦਿਨਾਂ ਬਾਅਦ ਚੌਰਾਂ ਦਾ ਫੌਨ ਆਇਆ ਕਿ ਰੀਫਿਊਜਲ ਆਗੀ ਆ ਆਪਣਾ ਪਾਸਪੌਰਟ ਲੈ ਜੌ ਆ ਕੇ। ਸਾਲੇ ਜੌ ਮੈ ਸੁਪਨੇਂ ਦੇਖੇ ਸੀ ਇੱਕ ਫੌਨ ਨੇ ਸਾਰੇ ਮੂੰਧੇ ਮੂੰਹ ਸੁੱਟਤੇ ਮੈਂ ਘਰੇ ਦੱਸਿਆ ਮੰਮੀ ਡੈਡੀ ਜੀ ਕਹਿੰਦੇ ਕੌਈ ਨਾਂ ਇੱਥੇ ਹੀ ਨੌਕਰੀ ਕਰਲਾ ਕੌਈ ਪਰ ਮੰਮੀ ਡੈਡੀ ਜੀ ਨੂੰ ਕੀ ਪਤਾ ਸੀ ਕਿ ਓਹਨਾਂ ਦਾ ਲਾਡਲਾ ਕਿਹੜੀ ਕਮਾਈ ਕਰਨ ਨੂੰ ਫਿਰਦਾ ਆ ਫਿਰ ਮੈਂ ਦਿੱਲੀ ਆਲਿਆਂ ਨੂੰ ਕਾਲ ਕੀਤੀ ਕਿ ਰੀਫਿਊਜਲ ਹੌ ਗਈ ਆ ਕਹਿੰਦੀ ਹੁਣ ਤੂੰ ਕੀ ਕਰੇੰਗਾ ਮੈਂ ਕਿਹਾ ਕਿ ਮੈਂ ਪੁਲਿਸ ਚ ਭਰਤੀ ਹੌ ਜਾਣਾ ਆ ਕਹਿੰਦੀ ਕਿਹੜੇ ਅਹੁਦੇ ਤੇ ਮੈਂ ਕਿਹਾ ਕਾਂਸਟੇਬਲ ਕਹਿੰਦੀ ਇਹ ਮੇਰੇ ਲੇਬਲ ਨੂੰ ਸੂਟ ਨੀ ਕਰਦਾ ਮੈਂ ਕਿਹਾ ਕਿ ਪੌੜੀ ਪੌੜੀ ਚੜ ਕੇ ਹੀ ਉੱਚਾ ਜਾ ਹੁੰਦਾ ਆ। ਮੈਨੂੰ ਓਹਦੀਆਂ ਗੱਲਾਂ ਤੌਂ ਪਤਾ ਲੱਗ ਰਿਹਾ ਸੀ ਕਿ ਹੁਣ ਸ਼ਾਇਦ ਪਾਸਾ ਵੱਟਣ ਵਾਲੀ ਏ ਪਰ ਹਜੇ ਨੀਂ ਕਿਓਂ ਕਿ ਓਹ ਵੀ ਮੈਨੂੰ ਪਿਆਰ ਕਰਦੀ ਸੀ ਪਰ ਸ਼ਾਇਦ ਮੇਰੇ ਨਾਲੌਂ ਘੱਟ।

ਬਾਕੀ ਅਗਲੇ ਭਾਗ ਚ।
ਜੇ ਕਿਸੇ ਨੂੰ ਕਹਾਣੀ ਪਸੰਦ ਆਈ ਜਾਂ ਨਾਂ ਆਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ
ਦਵਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

15 Comments on “ਹਕੀਕਤ ਦਿਆਂ ਸਫਿਆਂ ਚੌਂ ਭਾਗ ਚੌਥਾ”

  • ਦਵਿੰਦਰ ਸਿੰਘ

    ਗਰਗ ਜੀ ਪਹਿਲਾਂ ਵਾਲੇ ਭਾਗ ਤੁਹਾਨੂੰ Most commented stories ਚ ਮਿਲਣਗੇ ਜਾਂ ਫਿਰ ਸਕ੍ਰੌਲ ਕਰੀ ਜਾਓ ਓੱਪਰ ਵੱਲ ਪਹਿਲੇ ਪੇਜ ਤੇ ਈ ਆ। ਧੰਨਵਾਦ

  • pehla wale part daso kitho miln gyr

  • Tarsem Batth Singh

    jaldi post kro story

  • Nice story. Next part jldi post kreo🙏

  • Nice story … aj kl sare ida ii krde aa… pyar krna bhutt mushkil aa aj dy tim ch…. bki tusi bhutt sona likh re oo agy v jldi post krna….. plss🙏🏻

  • ਭਾਜੀ ਅੱਖਾ ਬੰਦ ਕਰ ਕੇ ਕਿਸੇ ਤੇ ਯਕੀਨ ਨਹੀਂ ਕਰਨਾ ਚਾਹੀਦਾ
    please be safe

  • nice

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)