More Punjabi Kahaniya  Posts
ਖਾਲਸਾ


ਜਾਪਾਨ ਵਿਚ ਮਛੇਰੇ ਜਦੋਂ ਵੀ ਡੂੰਘੇ ਪਾਣੀਆਂ ਚੋਂ ਮੱਛੀਆਂ ਫੜ ਕੰਢੇ ਤੇ ਲੈ ਕੇ ਆਉਂਦੇ ਤਾਂ ਬਹੁਤੀਆਂ ਰਾਹ ਵਿਚ ਹੀ ਮਰ ਜਾਇਆ ਕਰਦੀ ਤੇ ਮੰਡੀ ਤੱਕ ਬੋ ਮਾਰਨ ਲੱਗ ਜਾਇਆ ਕਰਦੀਆਂ..!

ਫੇਰ ਜਪਾਨੀਆਂ ਨੇ ਮੱਛੀਆਂ ਨੂੰ ਜਿਉਂਦੇ ਅਤੇ ਤਾਜੇ ਰੱਖਣ ਲਈ ਇੱਕ ਹੱਲ ਲੱਭਿਆ ਗਿਆ..

ਨਿੱਕੇ-ਨਿੱਕੇ ਟੈਂਕ ਬਣਾਏ..ਓਹਨਾ ਵਿਚ ਪਹਿਲਾਂ ਨਿਯਮਿਤ ਮਾਤਰਾ ਵਿਚ ਮੱਛੀਆਂ ਭਰੀਆਂ ਜਾਂਦੀਆਂ..

ਫੇਰ ਮੱਛੀਆਂ ਦੇ ਭਰੇ ਹਰ ਟੈਂਕ ਵਿਚ ਇੱਕ ਨਿੱਕੀ ਜਿਹੀ ਸ਼ਾਰਕ ਮੱਛੀ ਛੱਡ ਦਿੱਤੀ ਜਾਂਦੀ..!

ਜਿਕਰਯੋਗ ਏ ਕੇ ਸਮੁੰਦਰ ਦੀ ਸ਼ਾਰਕ ਆਲੇ ਦਵਾਲੇ ਦੀਆਂ ਨਿੱਕੀਆਂ ਮੱਛੀਆਂ ਨੂੰ ਖਾ ਜਾਇਆ ਕਰਦੀ ਏ..!

ਹੁਣ ਟੈਂਕ ਵਿਚ ਸਟੋਰ ਕੀਤੀਆਂ ਮੱਛੀਆਂ ਨੇ ਅਵੇਸਲੇ ਰਹਿਣਾ ਛੱਡ ਦਿੱਤਾ..

ਹਮੇਸ਼ਾਂ ਚੁਸਤ ਦਰੁਸਤ ਹਰਕਤ ਕਰਦੀਆਂ ਦਾ ਸਾਰਾ ਧਿਆਨ ਕੋਲ ਹੀ ਵਿਚਰਦੇ ਹੋਏ ਦੁਸ਼ਮਣ ਵੱਲ ਹੁੰਦਾ..ਤੇ ਇਸੇ ਸਾਵਧਾਨੀ ਵਿਚ ਵਿਚਰਦੀਆਂ ਉਹ ਸਾਰੀਆਂ ਅਖੀਰ ਤੱਕ ਜਿਉਂਦਿਆਂ ਰਹਿੰਦੀਆਂ!

ਦੋਸਤੋ ਅਵੇਸਲਾ ਪਣ ਮੌਤ ਏ..ਖਾਤਮੇ ਦੀ ਨਿਸ਼ਾਨੀ ਏ..ਚਾਹੇ ਉਹ ਕੌਂਮਾਂ ਹੋਣ ਤੇ ਭਾਵੇਂ ਆਮ ਲੋਕ..

ਅਵੇਸਲਾ ਪਣ ਬੰਦੇ ਨੂੰ ਸਮੇ ਤੋਂ ਪਹਿਲਾਂ ਹੀ ਗੈਰ ਕੁਦਰਤੀ ਮੌਤ ਦੀ ਬੁੱਕਲ ਵਿਚ ਸੌਂਪ ਜਾਇਆ ਕਰਦਾ ਏ..!

ਆਓ ਕੌਮ ਨੂੰ ਦਰਪੇਸ਼ ਮਸਲਿਆਂ ਦੀ ਗੱਲ ਕਰੀਏ..

ਅਕਸਰ ਹੀ ਸਭ ਤੋਂ ਪਹਿਲਾਂ ਆਰ.ਐੱਸ.ਐੱਸ,ਡੇਰਾ ਵਾਦ,ਝੂਠੇ ਸਾਧ,ਪੰਜਾਬੀ ਬੋਲੀ ਦਾ ਘਾਣ,ਪਾਣੀਆਂ ਦੀ ਲੁੱਟ,ਸਿੱਖੀ ਸਿਧਾਂਤ ਨੂੰ ਖੋਰਾ,ਗ੍ਰੰਥਾਂ ਵਿਚ ਮਿਲਾਵਟ,ਜਵਾਨੀ ਦਾ ਘਾਣ,ਨਸ਼ਿਆਂ ਦੇ ਦਰਿਆਵਾਂ ਦੀ ਗੱਲ ਕੀਤੀ ਜਾਂਦੀ ਏ..

ਅਸਲ ਵਿਚ ਇਹ ਸਭ ਕੁਝ ਸਾਡੇ ਟੈਂਕਾਂ ਵਿਚ ਛੱਡੀਆਂ ਹੋਈਆਂ ਉਹ ਸ਼ਾਰਕਾਂ ਹਨ ਜੋ ਸਾਨੂੰ ਅਵੇਸਲੇ ਹੋਣ ਤੋਂ ਬਚਾਈ ਰੱਖਦੀਆਂ..ਵੇਲੇ ਕੁਵੇਲੇ ਟੁੰਬਦੀਆਂ ਹਨ..ਹੱਲਾਸ਼ੇਰੀ ਦਿੰਦੀਆਂ ਹਨ ਕੇ ਅੱਖਾਂ ਖੁੱਲੀਆਂ ਰੱਖੋ..ਢਿੱਲੇ ਨਾ ਪਵੋ..ਨਹੀਂ ਤੇ ਚਾਰੇ ਪਾਸਿਓਂ ਹੁੰਦੇ ਹਮਲਿਆਂ ਵਿਚ ਮੁੱਕ ਜਾਵੋਗੇ..

ਤੇ ਅਸੀ ਗੈਰ ਕੁਦਰਤੀ ਮੌਤ ਦੀ ਬੁੱਕਲ ਵਿਚ ਪੈਣ ਤੋਂ ਵਾਕਿਆ ਹੀ ਕੁਝ ਹੱਦ ਤੱਕ ਬੱਚੇ ਰਹਿੰਦੇ ਹਾਂ..!

ਕਲਪਨਾ ਕਰੋ ਜੇ ਦਸਮ ਪਿਤਾ ਚਮਕੌਰ ਦੇ ਗੜੀ ਵਿਚ ਅਵੇਸਲੇ ਹੋ ਗਏ ਹੁੰਦੇ..

ਬੰਦਾ ਬਹਾਦੁਰ ਗੁਰਦਾਸ ਨੰਗਲ...

ਦੀ ਗੜੀ ਵਿਚ ਇਹ ਸੋਚ ਢਿੱਲਾ ਪੈ ਗਿਆ ਹੁੰਦਾ ਕੇ ਦਿੱਲੀ ਨਾਲ ਸਮਝੌਤਾ ਹੋ ਹੀ ਜਾਣਾ..ਕੀ ਲੋੜ ਏ ਮੌਤ ਨੂੰ ਮੱਥਾ ਲਾਉਣ ਦੀ!

ਚੁਰਾਸੀ ਅਤੇ ਮਗਰੋਂ ਦਾ ਸੰਤਾਪ ਅਸਲ ਵਿਚ ਕੁੱਬੇ ਦੇ ਪਿੱਛੇ ਵੱਜੀ ਐਸੀ ਲੱਤ ਸਾਬਤ ਹੋਈ ਜਿਸਨੇ ਉਸਦਾ ਕੁੱਬ ਸਿੱਧਾ ਕਰ ਦਿੱਤਾ..

ਅੱਜ ਦੁਨੀਆ ਦੇ ਹਰ ਮੁਲਖ ਵਿਚ ਪੰਜਾਬ ਵੱਸਿਆ ਹੋਇਆ ਹੈ..!

ਚੁਰਾਸੀ ਦੇ ਨਵੰਬਰ ਮਹੀਨੇ ਦੀ ਪਹਿਲੀ ਤਰੀਕ ਤੱਕ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਜਿਆਦਾਤਰ ਪਗੜੀ ਧਾਰੀ ਵੀਰ ਇਸ ਸੋਚ ਕਰਕੇ ਅਵੇਸਲੇ ਹੋ ਗਏ ਸਨ ਕੇ ਉਹ ਤਾਂ ਕਾਂਗਰਸੀ ਹਨ..ਵੱਡੇ ਵੱਡੇ ਅਹੁਦਿਆਂ ਤੇ ਤਾਇਨਾਤ ਹਨ..ਫੌਜ ਵਿਚ ਅਫਸਰ ਹਨ..ਅਗਲਿਆਂ ਮੋਢਿਆਂ ਤੇ ਲੱਗੇ ਰੈਂਕ ਅਤੇ ਸੀਨਿਆਂ ਤੇ ਲੱਗੇ ਬਹਾਦੁਰੀ ਦੇ ਮੈਡਲਾਂ ਸਣੇ ਅੱਗ ਦੀ ਭੇਂਟ ਚਾੜ ਦਿੱਤੇ..!

ਉੱਨੀ ਸੌ ਪਚਾਸੀ ਦੀ ਨਵੰਬਰ ਮਹੀਨੇ ਦੀ ਇੱਕ ਸੁਵੇਰ ਨੂੰ ਫਰੰਟੀਅਰ ਮੇਲ ਰਾਹੀਂ ਪਿਤਾ ਜੀ ਨਾਲ ਕਿਸੇ ਕੰਮ ਦਿੱਲੀ ਅੱਪੜਿਆ..

ਪਹਾੜ ਗੰਜ ਵਾਲੇ ਪਾਸੇ ਇੱਕ ਅਮ੍ਰਿਤਧਾਰੀ ਆਟੋ ਵਾਲੇ ਦਾ ਸਵਾਰੀ ਚੁੱਕਣ ਤੋਂ ਨਾਲਦਿਆਂ ਨਾਲ ਝਗੜਾ ਹੋ ਗਿਆ..ਅਗਲਿਆਂ ਪੈਂਦੀ ਸੱਟੇ ਸਾਲ ਪਹਿਲਾਂ ਵਰਤਾਏ ਕਤਲਿਆਮ ਦਾ ਮੇਹਣਾ ਮਾਰ ਦਿੱਤਾ..!

ਗੁਰੂ ਦੇ ਸਿੰਘ ਨੇ ਝੱਟ ਪੱਟ ਪਿੱਛੇ ਰੱਖੀ ਕਿਰਪਾਨ ਕੱਢ ਲਈ ਤੇ ਅਗਲੇ ਪਾਸੇ ਤੋਂ ਚੜ ਆਈ ਵੱਡੀ ਸਾਰੀ ਭੀੜ ਨੂੰ ਗੁਰੂ ਵੱਲੋਂ ਬਖਸ਼ਿਆ ਜੈਕਾਰਾ ਛੱਡ ਉਚੀ ਸਾਰੀ ਵੰਗਾਰਿਆਂ..!

ਯਕੀਨ ਮੰਨਿਓਂ ਉਸ ਦਿਨ ਵਾਪਰੇ ਇਸ ਵਰਤਾਰੇ ਨੂੰ ਵੇਖ ਇਹ ਪੱਕਾ ਯਕੀਨ ਹੋ ਗਿਆ ਸੀ ਕੇ ਹਰ ਵੇਲੇ ਜਾਗਰੂਪ ਅਤੇ ਤਿਆਰ ਬਰ ਤਿਆਰ ਆਪਣੀ ਆਈ ਤੇ ਆ ਗਿਆ ਖਾਲਸਾ ਵਾਕਿਆ ਹੀ ਸਵਾ ਲੱਖ ਨਾਲ ਲੜਨ ਦੀ ਸਲਾਹੀਅਤ ਰੱਖਦਾ ਏ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)