ਆਪਣੀ ਮਨਜਿੰਦਰ ਲਈ ਰਿਸ਼ਤਾ ? “ਮਾਂ ਨੇ ਹੈਰਾਨੀ ਨਾਲ ਪੁੱਛਿਆ”
ਹਾਂ ਆਪਣੀ ਮਨਜਿੰਦਰ ਲਈ ਮੁੰਡਾ ਚੰਗੇ ਘਰ ਦਾ ਹੈ ਨਾਲੇ ਇਟਲੀ ਚ ਪੱਕਾ ਪਰਿਵਾਰ ਇੱਥੇ ਰਹਿੰਦਾ ਆਪਣੀ ਮਨਜਿੰਦਰ ਨੂੰ ਵੀ ਇਟਲੀ ਨਾਲ ਹੀ ਲੈ ਕੇ ਜਾਉ। ਬਾਪੂ ਜੀ ਨੇ ਕਿਹਾ
ਪਰ ਮਨਜਿੰਦਰ ਦੀ ਪੜ੍ਹਾਈ ਮਾਂ ਦੀ ਗੱਲ ਹਲੇ ਮੂੰਹ ਚ ਸੀ ਕਿ ਬਾਪੂ ਜੀ ਨੇ ਕਹਿ ਦਿੱਤਾ।
ਬਹੁਤ ਹੋ ਗਈ ਪੜ੍ਹਾਈ, ਪੜ੍ਹ ਲਿਖ ਵੀ ਤਾਂ ਵਿਆਹ ਕਰਵਾਉਣਾ ਸਾਡੇ ਜੱਟ ਜਿੰਮੀਦਾਰਾਂ ਦੇ ਨਸੀਬਾਂ ਚ ਨੌਕਰੀਆਂ ਨਹੀਂ। ਤੂੰ ਬਸ ਮਨਜਿੰਦਰ ਨੂੰ ਰਾਜੀ ਕਰ ਵਿਆਹ ਲਈ।
ਏਨਾ ਹੁਕਮ ਸੁਣਾ ਰੋਟੀ ਪਾਣੀ ਛੱਕ ਬਾਪੂ ਜੀ ਸੌਣ ਲਈ ਚਲੇ ਗਏ।
ਮਾਂ ਨੇ ਵੀ ਚੁੱਲ੍ਹਾ ਚੌਕਾਂ ਸਾਂਭ ਮੰਜੇ ਨੂੰ ਫੜ੍ਹ ਲਿਆ।
ਨ੍ਹੇਰ ਰਾਤ ਆਪਣੇ ਅੰਦਰ ਕਿੰਨੇ ਕਹਿਰ ਲੁਕੋ ਕੇ ਰੱਖਦੀ ਤੇ ਸਵੇਰ ਹੁੰਦੇ ਉਜਾਗਰ ਕਰ ਦੇਂਦੀ, ਇਸਦਾ ਪਤਾ ਤਾਂ ਅੱਖ ਖੁੱਲਿਆ ਹੀ ਲਗਦਾ।
ਮਾਵਾਂ ਧੀਆਂ ਦਾ ਇਕ ਪਰਦਾ ਹੁੰਦਾ ਸਿਆਣੇ ਆਖਦੇ, ਮਾਂ ਧੀ ਦੇ ਦਿਲ ਦੀਆਂ ਸਭ ਜਾਣਦੀ ਹੁੰਦੀ। ਮਨਜਿੰਦਰ ਦੇ ਮੰਮੀ ਜੀ ਵੀ ਜਾਣਦੇ ਸੀ ਕਿ ਮਨਜਿੰਦਰ ਪੜ੍ਹ ਕੇ ਨੌਕਰੀ ਕਰ ਆਪਣੇ ਪੈਰਾਂ ਤੇ ਖੜਨਾ ਚਾਹੁੰਦੀ ਸੀ। ਪਰ ਉਸਦੇ ਬਾਪੂ ਜੀ ਤਾਂ ਕੁਝ ਹੋਰ ਹੀ ਹੁਕਮ ਦੇ ਗਏ।
ਧੀ ਦੀ ਖੁਸ਼ੀ ਦੇਖੇ ਕੇ ਪਤੀ ਦਾ ਹੁਕਮ ਮੰਨੇ। ਹੁਣ ਸਵਾਲ ਜਵਾਬ ਦੀ ਵਾਰੀ ਮਨਜਿੰਦਰ ਦੀ ਮੰਮੀ ਦੀ ਸੀ। ਪਰ ਇਹ ਸਵਾਲ ਕਿਥੇ ਲੈ ਜਾਣ ਕਿਸੇ ਨੂੰ ਨਹੀਂ ਪਤਾ ਫੇਰ ਸੋਚਾਂ ਦੀ ਲੜੀ ਤਾਂ ਕਦੇ ਵੀ ਨਹੀਂ ਟੁੱਟਦੀ।
ਕੁਝ ਸੋਚਾਂ ਸੋਚਦੀ ਧੀ ਨੀਂਦ ਦੇ ਹੁਲਾਰੇ ਚ ਸੀ ਤੇ ਓਹੀ ਸਥਿਤੀ ਮਾਂ ਦੀ ਸੀ ਸੋਚਾਂ ਸੋਚਦੀ ਨੂੰ ਕਦੋਂ ਨੀਂਦ ਆ ਗਈ ਪਤਾ ਹੀ ਨਾ ਲੱਗਾ।
ਗੁਰਦੁਆਰੇ ਚੋ ਆਉਂਦੀ ਸਪੀਕਰ ਦੀ ਆਵਾਜ਼ ਨੇ ਮਾਂ ਤੇ ਬਾਪੂ ਜੀ ਦੀ ਨੀਂਦ ਵਿਚਲੇ ਸੁਪਨਿਆਂ ਦੀ ਤੰਦ ਤੋੜ ਦਿੱਤੀ । ਤਾਂ ਦੋਵੇ ਪਰਮਾਤਮਾ ਦਾ ਨਾਮ ਲੈਂਦੇ ਆਪੋ ਆਪਣੇ ਕੰਮੀ ਲੱਗ ਗਏ।
ਕੁਝ ਦੇਰ ਬਾਅਦ ਰੋਜ ਦੀ ਤਰ੍ਹਾਂ ਮਨਜਿੰਦਰ ਵੀ ਉੱਠ ਖੜੀ ਤੇ ਕਾਲਜ ਜਾਣ ਦੀ ਤਿਆਰੀ ਕਰਨ ਲੱਗ ਗਈ।
ਮਾਂ ਦੇਖਦੀ ਰਹੀ ਪਰ ਕੁਝ ਬੋਲੀ ਨਾ, ਧੀ ਨੂੰ ਸਵੇਰੇ ਹੀ ਉਦਾਸ ਨਹੀਂ ਕਰਨਾ ਚਾਹੁੰਦੀ ਸੀ। ਪਰ ਵਾਰ ਵਾਰ ਬਾਪੂ ਜੀ ਦੇ ਬੋਲ ਕੇ ਮਨਜਿੰਦਰ ਨੂੰ ਸਵੇਰੇ ਵਿਆਹ ਲਈ ਮਨਾ ਲਈ ਕੰਨਾਂ ਚ ਗੂੰਝਦੇ ਰਹੇ। ਓਧਰ ਮਨਜਿੰਦਰ ਇਸ਼ਨਾਨ...
ਕਰ ਨਵੇਂ ਕੱਪੜੇ ਪਾ ਵਾਲ ਸਵਾਰਨ ਲੱਗ ਗਈ ਤਾਂ ਮਾਂ ਨੇ ਆਵਾਜ਼ ਦਿੱਤੀ।
ਮਨਜਿੰਦਰ……ਹਾਜ਼ੀ ਮੰਮੀ ਆਈ ਮੈਂ
ਕੋਲ ਆ ਮਨਜਿੰਦਰ ਨੇ ਮਾਂ ਨੂੰ ਪੁੱਛਿਆ, ਹਾਜ਼ੀ ਤੁਸੀਂ ਬੁਲਾਇਆ ਮੈਨੂੰ
ਹਾਂ ਧੀਏ ਮੈਨੂੰ ਲੱਗਦਾ ਅੱਜ ਮੇਰੀ ਸਿਹਤ ਠੀਕ ਨਹੀਂ। ਕੀ ਹੋਇਆ ਮੰਮੀ ਮਨਜਿੰਦਰ ਫ਼ਿਕਰ ਨਾਲ ਮਾਂ ਦੇ ਮੱਥੇ ਤੇ ਹੱਥ ਰੱਖਦੀ ਬੁਖਾਰ ਚੈੱਕ ਕਰਨ ਲੱਗ ਗਈ।
ਮਾਂ ਨੇ ਹੱਥ ਹਟਾਉਂਦੀ ਨੇ ਕਿਹਾ ਬੁਖਾਰ ਨਹੀਂ ਹੈ ਬਸ ਅੱਜ ਚਿੱਤ ਜਿਹਾ ਨਹੀਂ ਠੀਕ ਤੂੰ ਅੱਜ ਕਾਲਜ ਨਾ ਜਾ ਮੇਰੇ ਕੋਲ ਘਰ ਰਹਿ।
ਠੀਕ ਹੈ ਮੈਂ ਕਾਲਜ ਨਹੀਂ ਜਾਂਦੀ ਪਰ ਤੁਸੀਂ ਜਾਉ ਅੰਦਰ ਅਰਾਮ ਕਰੋ ਮੈਂ ਕੰਮ ਆਪ ਕਰ ਲਵਾਂਗੀ ਨਾਲੇ ਤੁਸੀਂ ਮੈਨੂੰ ਸਵੇਰੇ ਆਪਣੇ ਨਾਲ ਹੀ ਉੱਠਾ ਦੇਣਾ ਸੀ ਮਨਜਿੰਦਰ ਨੇ ਮਾਂ ਦਾ ਫ਼ਿਕਰ ਜਤਾਉਂਦੀ ਨੇ ਕਿਹਾ।
ਮਾਵਾਂ ਧੀਆਂ ਗੱਲਾਂ ਕਰ ਹੀ ਰਹੀਆਂ ਸੀ ਕਿ ਕਿਰਤ ਨੇ ਗੇਟ ਖੜਕਾਉਂਦੀ ਨੇ ਮਨਜਿੰਦਰ ਨੂੰ ਆਵਾਜ਼ ਦਿੱਤੀ।
ਮਨਜਿੰਦਰ……ਆਜਾ ਬਾਹਰ ਹਲੇ ਤੱਕ ਸੁੱਤੀ ਪਈ ਕਾਲਜ ਨਹੀਂ ਜਾਣਾ।
ਕਿਤੇ ਕਲ ਦੀ ਸੋਚਦੀ ਸੋਚਦੀ ਬੁੱਢੀ ਤਾਂ ਨਹੀਂ ਹੋ ਗਈ ਸੱਚੀ।
ਚੁੱਪ ਕਰ ਤੂੰ ਸਵੇਰੇ ਹੀ ਮਜ਼ਾਕ ਮਸਤੀ ਸ਼ੁਰੂ ਹੋ ਗਈ ਤੇਰੀ ਮਨਜਿੰਦਰ ਨੇ ਬਾਹਰ ਆ ਕਿਰਤ ਨੂੰ ਜਵਾਬ ਦਿੱਤਾ ਤੇ ਹੱਸਣ ਲੱਗ ਪਈਆਂ।
ਦੇਖ ਭਈ ਮਨਜਿੰਦਰ ਮਜ਼ਾਕ ਮਸਤੀ ਸਾਡੇ ਨੌਜਵਾਨਾਂ ਦੇ ਕੰਮ ਤੁਸੀਂ ਬੁੱਢੇ ਕੀ ਜਾਣੋ ਕਹਿ ਕੇ ਕਿਰਤ ਹੋਰ ਖਿੜਖਿੜਾ ਕੇ ਹੱਸ ਪਈ ਤੇ ਮਨਜਿੰਦਰ ਨੂੰ ਹੱਸਦਾ ਦੇਖ ਕਹਿੰਦੀ ਕੁੜੀਏ ਦੰਦ ਤੇਰੇ ਹਲੇ ਡਿੱਗੇ ਨਹੀਂ ਵਾਲ ਵੀ ਸੁੱਖ ਨਾਲ ਕਾਲੇ ਨੇ ਮਤਲਬ ਹਲੇ ਜਵਾਨ ਹੈ ਤੂੰ।
ਚੱਲ ਚੁੱਕ ਕਿਤਾਬਾਂ ਕਾਲਜ ਚਲੀਏ
ਨਹੀਂ ਅੱਜ ਤੂੰ ਇਕੱਲੀ ਜਾ ਕਾਲਜ ਨੂੰ ਮੈਂ ਘਰ ਰਹਿਣਾ ਮੰਮੀ ਦੀ ਤਬੀਅਤ ਠੀਕ ਨਹੀਂ ਮਨਜਿੰਦਰ ਨੇ ਕਿਹਾ।
ਕੀ ਹੋਇਆ ਆਂਟੀ ਜੀ ਨੂੰ ਮੈਂ ਪਤਾ ਲੈ ਲਵਾਂ ਕਹਿ ਕਿਰਤ ਅੰਦਰ ਨੂੰ ਆਉਣ ਲੱਗੀ ਤਾਂ ਮਨਜਿੰਦਰ ਨੇ ਰੋਕ ਲਿਆ ਉਸ ਨੂੰ।
ਤੂੰ ਹੁਣ ਕਾਲਜ ਜਾ ਮੰਮੀ ਅਰਾਮ ਕਰ ਰਹੇ ਆਉਂਦੇ ਹੋਏ ਪਤਾ ਲੈ ਜਾਈ ਨਾਲੇ ਮੈਨੂੰ ਅੱਜ ਦੇ ਕਾਲਜ ਦੇ ਕੰਮ ਦੇ ਨੋਟਸ ਦੇਂਦੀ ਜਾਈ।
ਬਾਕੀ ਅਗਲੇ ਭਾਗ ਚ
Jas Meet