More Punjabi Kahaniya  Posts
ਕਰੋਨਾ ਦਾ ਸਹਿਮ


ਕਰੋਨਾ ਦਾ ਸਹਿਮ
ਮਨਦੀਪ ਵੱਲੋਂ ਆਪਣੀ ਸਿਹਤ ਠੀਕ ਨਾਂ ਹੋਣ ਕਾਰਨ ਅਖਬਾਰ ਪੜਦਿਆ ਪੜਦਿਆ ਉਸ ਵਿੱਚ ਛਪੇ ਕਈ ਬਾਬਿਆਂ ਦੇ ਇਸ਼ਤਿਹਾਰ ਵੇਖ ਜਿਨਾ ਵਿੱਚ ਕਿ ਘਰ ਬੈਠੇ ਹੀ ਹਰ ਮੁਸਕਿਲ ਦਾ ਹੱਲ ਕਰ ਦੇਣ ਦੇ ਦਾਅਵੇ ਵੇਖ ਕੇ ਉਹਨਾ ਵਿੱਚੋਂ ਕਿਸੇ ਬਾਬੇ ਦੇ ਨੰਬਰ ਤੇ ਫ਼ੋਨ ਮਿਲਾਇਆ ਜਾਂਦਾ ਹੈ.ਤਾ ਅੱਗੋਂ ਸਾਰੀ ਗੱਲ ਸੁਣ ਕੇ ਉਸਦਾ ਦਿਲ ਟਿਕਾਣੇ ਆ ਜਾਂਦਾ ਹੈ ਕਿੳ ਕਿ ਬਾਬਾ ਜੀ ਸਭ ਸਮੱਸਿਆਵਾਂ ਹੱਲ ਕਰਨ ਦਾ ਦਾਅਵਾ ਕਰਦੇ ਹਨ ਭਾਵੇਂ ਬਿਮਾਰੀ ਹੋਵੇ ,ਕਲੇਸ਼ ,ਵਪਾਰ ਨੁਕਸਾਨ ਆਦਿ ,ਤਾਂ ਮਨਦੀਪ ਵੱਲੋਂ ਬਾਬਾ ਜੀ ਨੂੰ ਆਪਣੀ ਪਰੇਸ਼ਾਨੀ ਦੱਸੀ ਜਾਂਦੀ ਹੈ.ਕਿ ਵਿਦੇਸ਼ੀ ਯਾਤਰਾ ਤੋਂ ਬਾਅਦ ਉਸਨੂੰ ਕਰੋਨਾ ਨਾਂ ਦੀ ਬਿਮਾਰੀ ਹੋ ਗਈ ਹੈ।ਸੋ ਤੁਹਾਡੇ ਕੋਲ ਤਾਂ ਹਰ ਸਮੱਸਿਆ ਦਾ ਹੱਲ ਹੈ ਸੋ ਤੁਸੀਂ ਮੈਂਨੂੰ ਦੱਸੋ ਮੈ ਕਦੋਂ ਤੇ ਕਿੱਥੇ ਤੁਹਾਡੇ ਕੋਲ ਆਵਾ ਤਾਂ ਜੋ ਤੁਸੀਂ ਮੇਰੇ ਫਾਡਾ ਜਾ ਦਵਾ ਦਾਰੂ ਕਰ ਮੈਨੂੰ ਠੀਕ ਕਰ ਦਿੳ।ਤਾਂ ਅੱਗੋਂ ਕਰੋਨਾ ਦਾ ਨਾਂ ਸੁਣ ਕੇ ਭਗਤਾ ਤੇਰੀ ਅਵਾਜ਼ ਨਹੀਂ ਆ ਰਹੀ “ਹੈਲੋ ਹੈਲੋ “ਜ਼ਰਾ ਉੱਚੀ ਬੋਲੋ ਤੋਂ ਬਾਅਦ ਫ਼ੋਨ ਵਿੱਚੋਂ ਟੀ”ਟੀ ਟੀ”ਦੀ...

ਅਵਾਜ਼ ਆਉਣ ਲੱਗ ਜਾਂਦੀ ਹੈ ।ਬਹੁਤ ਕਰਨੀ ਵਾਲੇ ਬਾਬਾ ਜੀ ਵੱਲੋਂ ਫ਼ੋਨ ਕੱਟ ਦਿੱਤਾ ਜਾਂਦਾ ਹੈ ਅਤੇ ਇਹ ਸਭ ਤੋਂ ਬਾਅਦ ਮਨਦੀਪ ਦਾ ਜ਼ੋਰਦਾਰ ਹਾਸਾ ਨਿਕਲ ਆਉਂਦਾ ਹੈ ਕਿੳ ਕਿ ਉਸਨੂੰ ਕੋਈ ਕਰੋਨਾ ਵਾਇਰਸ ਨਹੀਂ ਹੈ,ਉਸਨੇ ਤਾਂ ਸਮੇਂ ਦੇ ਹਾਲਤਾਂ ਨੂੰ ਵੇਖ ਕੇ ਇੰਨਾਂ ਫਰਜੀ ਬਾਬਿਆਂ ਨੂੰ ਪਰਖਣ ਦਾ ਯਤਨ ਕੀਤਾ ਹੈ।ਜੋ ਕਿ ਭੋਲੇ ਭਾਲੇ ਲੋਕਾਂ ਨੂੰ ਕਿਵੇਂ ਠੱਗਦੇ ਹਨ ਇਹ ਆਖ ਕੇ ਕਿ ਉਹ ਤਾਂ ਘਰ ਬੈਠੇ ਹੀ ਤੁਹਾਡੇ ਗ੍ਰਹਿਾ ਦੀ ਦਿਸ਼ਾ ਬਦਲ ਦਿੰਦੇ ਹਨ ,ਜਦੋਂ ਕਿ ਅਜਿਹਾ ਕੁਝ ਵੀ ਨਹੀਂ ਹੁੰਦਾ ,ਕਰੋਨਾ ਦਾ ਡਰ ਇੰਨਾਂ ਬਾਬਿਆਂ ਵਿੱਚ ਵੀ ਉਂਨਾਂ ਹੀ ਹੈ ਜਿਨਾ ਕਿ ਆਮ ਲੋਕਾਂ ਵਿੱਚ ਸੋ ਅਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਹੈ।ਅਤੇ ਮਨਦੀਪ ਵੱਲੋਂ ਫੇਰ ਕਿਸੇ ਹੋਰ ਬਾਬੇ ਨੂੰ ਫ਼ੋਨ ਮਿਲਾ ਕੇ ਪਰਖਣ ਦਾ ਯਤਨ ਕੀਤਾ ਜਾਂਦਾ ਹੈ।
ਲਿਖਤ -ਬਲਜੀਤ ਕੌਰ ਗਿੱਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)