More Punjabi Kahaniya  Posts
ਫ੍ਰੈਂਡ ਲਿਸਟ


ਇੱਕ ਸਹੇਲੀ ਨੇ ਸ਼ਿਕਾਇਤ ਕੀਤੀ ‘ਅਰੇ ਤੇਰੀ ਫ੍ਰੈਂਡ ਲਿਸਟ ਚ ਐਡ ਕੀਤੇ ਹੋਏ ਲੋਕ ਮੈਨੂੰ ਵੀ ਰਿਕੁਸਟ ਭੇਜੀ ਜਾਂਦੇ ਤੇ ਚਲੋ ਇੱਕ-ਦੋ ਕ ਭਲੇ ਲੱਗੇ ਮੈਂ ਐਡ ਵੀ ਕਰ ਲਏ ਤਾਂ ਉਹਨਾਂ ਮੈਸਜ਼ ਤੇ ਮੈਸਜ਼ ਘੱਲਣੇ ਸ਼ੁਰੂ ਕਰ ਦਿੱਤੇ
ਹੈਲੋ ਕਿਵੇਂ ਓ?
ਜਵਾਬ ਕਿਉਂ ਨਹੀਂ ਦਿੰਦੇ?
ਕਿੱਥੇ ਰਹਿੰਦੇ ਹੋ?
ਤੁਸੀਂ ਬਹੁਤ ਸੋਹਣੇ ਹੋ?
ਤੁਹਾਡੇ ਵਿਚਾਰ ਮੈਨੂੰ ਬੜੇ ਚੰਗੇ ਲੱਗਦੇ …ਆਦਿ !
ਮੈਂ ਤਾਂ ਉਹਨਾਂ ਨੂੰ ਬਲਾਕ ਮਾਰਤਾ!ਪਤਾ ਨਹੀਂ ਤੂੰ ਕਿਵੇਂ ਰੱਖੀ ਫਿਰਦੀ ਅਜਿਹੇ ਲੋਕਾਂ ਨੂੰ !’
ਸਹੇਲੀ ਦੀ ਕਹੀ ਗੱਲ ਨੇ ਮੇਰੇ ਉੱਪਰ ਗਹਿਰਾ ਅਸਰ ਕੀਤਾ ਤੇ ਮੈਂ ਵਿਚਾਰ ਕੀਤਾ।
ਘੋਰ ਵਿਚਾਰ ਕਰਨ ਤੋਂ ਬਾਅਦ ਕੁਝ ਗੱਲਾਂ ਸਮਝ ਆਈਆਂ ਕੇ ਆਖਿਰ ਕੁੜੀਆਂ ਆਪਣੀ ਪ੍ਰੋਫਾਈਲ ਤੇ ਲੌਕ ਕਿਉਂ ਲਗਾ ਰਹੀਆਂ ਹਨ ? ਸ਼ਾਇਦ ਇਸਦਾ ਏਹੀ ਅਸਲ ਕਾਰਨ ਹੈ ਕੇ ਲੋਕ ਸੰਦੇਸ਼ ਭੇਜ ਤੰਗ ਬਹੁਤ ਕਰਦੇ ਹਨ।
ਜੇਕਰ ਕੋਈ ਕੁੜੀ ਲਿਖਦੀ ਹੈ ਤਾਂ ਸਭ ਉਸਨੂੰ ਖੁੱਲੇ ਵਿਚਾਰਾਂ ਦੀ ਧਾਰਨੀ ਮੰਨ ਉਸਨੂੰ ਐਸੀ ਵੈਸੀ ਕੁੜੀ ਸਮਝਣ ਲੱਗ ਪੈਂਦੇ ਹਨ। ਜਿਆਦਾਤਰ ਲੋਕਾਂ ਨੂੰ ਲੱਗਦਾ ਹੈ ਕੇ ਇਹ ਕਲਾ ਦੇ ਖੇਤਰ ਚ ਆਈਆਂ ਕੁੜੀਆਂ ਨੂੰ ਮਾੜਾ-ਮੋਟਾ ਸੁਪੋਰਟ ਕਰ ਫਸਾਉਣਾ ਬਹੁਤ ਸੌਖਾ ਹੈ।ਲੋਕ ਇਹ ਸੋਚ ਰੱਖਦੇ ਹਨ ਇਹ ਕੜਵੀ ਸਚਾਈ ਹੈ ਇਸਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।
ਅੱਜ ਕੱਲ ਲੋਕ ਖੁੱਲੇ ਵਿਚਾਰਾਂ ਵਾਲੀ,ਮਾਡਰਨ ਔਰਤ ਪਸੰਦ ਕਰਦੇ ਹਨ ਪਰ ਸ਼ਰਤ ਇਹ ਹੈ ਕਿ ਉਹ ਗੁਆਂਢੀਆਂ ਦੀ ਹੋਵੇ।

/> ਆਪਣੇ ਘਰ ਦੀ ਨੂੰ ਦਬਾਅ ਕੇ ਰੱਖਣ ਚ ਸਭ ਨੂੰ ਸਕੂਨ ਮਿਲਦਾ ਹੈ।
ਖੁੱਲੇ ਵਿਚਾਰਾਂ ਵਾਲੀਆਂ ਜਦ ਸੋਸਲ ਮੀਡਿਆ ਤੇ ਐਕਟਿਵ ਹੁੰਦੀਆਂ ਹਨ ਤਾਂ ਸਭ ਉਹਨਾਂ ਦੇ ਫਰੈਂਡ ਬਣਨਾ ਲੋਚਦੇ ਹਨ ਤੇ ਫਿਰ ਫਰੈਂਡ ਬਣ ਇਨਬਾਕਸ ਚ ਜਾ ਸੰਦੇਸ਼ ਤੇ ਸੰਦੇਸ਼ ਭੇਜ ਤੰਗ ਕਰ ਦਿੰਦੇ ਹਨ।
ਮੰਨਦੇ ਹਾਂ ਸੋਸ਼ਲ ਮੀਡਿਆ ਸੋਸ਼ਲ ਹੋਣ ਦਾ ਜ਼ਰੀਆ ਹੈ ਪਰ ਜੋ ਸੋਸ਼ਲ ਹੋਣਾ ਲੋਚਦਾ ਹੋਵੇਗਾ/ਹੋਵੇਗੀ ਉਹ ਆਪੇ ਤੁਹਾਡੇ ਨਾਲ ਗੱਲ ਬਾਤ ਕਰ ਲਵੇਗੀ। ਤੁਸੀਂ ਉਹਨਾਂ ਨੂੰ ਸੰਦੇਸ਼ ਭੇਜ ਤੰਗ ਕਿਉਂ ਕਰਦੇ ਹੋ ?
ਕੁੜੀਆਂ ਨੂੰ ਆਪਣੇ ਅੰਦਰ ਬਦਨਾਮ ਹੋ ਜਾਣ ਦਾ ਡਰ ਪਾਲਣ ਲਈ ਮਜ਼ਬੂਰ ਕਿਉਂ ਕਰ ਦਿੰਦੇ ਹੋ ?
ਜੇਕਰ
ਤੁਸੀਂ ਚੰਗੇ ਇਨਸਾਨ ਹੋ,
ਸਕਾਰਾਤਮਿਕ ਸੋਚ ਦੇ ਧਾਰਨੀ ਹੋ ਤਾਂ ਜੋ ਕੁੜੀ ਲਿਖਦੀ ਹੈ ਸਾਹਿਤ ਦੇ ਖੇਤਰ ਚ ਅੱਗੇ ਵਧਣਾ ਲੋਚਦੀ ਹੈ ਉਸਨੂੰ ਇੱਕ ਅੱਧਾ ਸੰਦੇਸ਼ ਭੇਜ ਉਸਦੀ ਤਾਰੀਫ ਕਰ ਉਸਦੀਆਂ ਪੋਸਟਾਂ ਨੂੰ ਲਾਇਕ,ਸ਼ੇਅਰ,ਕਮੈਂਟ ਕਰ ਅਤੇ ਉਸਦੀਆਂ ਕਿਤਾਬਾਂ ਖਰੀਦ ਸਹੀ ਤਰੀਕੇ ਨਾਲ ਸੁਪੋਰਟ ਕਰੋ ਨਾ ਕੇ ਉਸਦੇ ਕੱਫਣ ਫਰੋਲਣ ਤੱਕ ਜਾਉ।
ਉਮੀਦ ਹੈ ਇਹ ਗੱਲਾਂ ਲੋਕਾਂ ਨੂੰ ਸਮਝ ਆਉਣਗੀਆਂ ਅਤੇ ਉਹ ਕੁੜੀਆਂ ਨੂੰ ਹਰਾਸ ਕਰਨਾ ਬੰਦ ਕਰਨਗੇ।
— ਜੱਸੀ ਧਾਲੀਵਾਲ

...
...



Related Posts

Leave a Reply

Your email address will not be published. Required fields are marked *

One Comment on “ਫ੍ਰੈਂਡ ਲਿਸਟ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)