ਅਸੀਂ ਅਜੇ ਬਿਸਤਰੇ ‘ਚ ਈ ਅਰਾਮ ਫ਼ਰਮਾ ਰਹੇ ਹੁੰਦੇ ਸੀ, ਬਾਪੂ ਮੂੰਹ-ਨ੍ਹੇਰੇ ਸੂਰਜ ਦੀ ਟਿੱਕੀ ਚੜ੍ਹਣ ਤੋਂ ਪਹਿਲਾਂ ਈ ਸੈਕਲ ‘ਤੇ ਪੱਠੇ ਲੈਣ ਚਲਿਆ ਜਾਂਦਾ ਸੀ, ਸਾਨੂੰ ਕਈ ਵਾਰ ਪਤਾ ਵੀ ਲੱਗ ਜਾਣਾ ਤਾਂ ਸੋਚਣਾ,”ਸੁਬ੍ਹਾ-ਸੁਬ੍ਹਾ ਕਿੰਨੀ ਸੋਹਣੀ ਨੀਂਦ ਆਉਂਦੀ ਏ…ਪਰ ਬਾਪੂ ਪਿੱਛੇ ਪਤਾ ਨੀਂ ਕੌਣ ਪਿਆ ਏ…ਜੋ ਉੱਠਣ ਸਾਰ ਭੱਜ ਪੈਂਦਾ ਏ ਖੇਤ ਨੂੰ!”
ਹੁਣ ਮੈਂ ਆਪ ਵੀ ਘੁਸ-ਮੁਸੇ ਘਰੋਂ ਚੱਲ ਪੈਂਦਾ ਵਾਂ, ਕਈ ਵਾਰ ਨੀਂਦ ਵੀ ਪੂਰੀ ਨੀਂ ਹੁੰਦੀ, ਸਿਰ ਦਰਦ ਵੀ ਕਰ ਰਿਹਾ ਹੁੰਦਾ ਏ ਤੇ ਸਰੀਰ ਅਰਾਮ ਮੰਗਦਾ ਹੁੰਦੈ ਪਰ ਜਾਹ ਖਾਂ, ਕਦੇ ਨੇਮ ਟੁੱਟਣ ਦਿੱਤਾ ਹੋਵੇ! ਹੁਣ ਜਾ ਕੇ...
ਅਲਾਰਮਾਂ ਦੇ ਵੱਜਣ ਤੋਂ ਪਹਿਲਾਂ ਜਗਾਕੇ ਕੰਮ ‘ਤੇ ਤੋਰਨ ਵਾਲ਼ੀ ਸ਼ੈਅ ਦੀ ਸਮਝ ਲੱਗੀ ਏ!
ਜੇਕਰ ਮਾਂ ਬੋਹੜ ਦੀ ਛਾਂ ਏ… ਤਾਂ ਬਾਪੂ ਕਈ ਇੰਚੀ ਮੋਟੀ ਬੁਲੇਟ-ਪਰੂਫ਼ ਢਾਲ਼ ਏ!
ਜੋ ਬਾਪ ਬਣਕੇ ਵੀ ਆਪਣੇ ਬਾਪ ਦੀ ਘਾਲਣਾ ਦੀ ਕਦਰ ਨਹੀਂ ਕਰਦਾ ਉਹ ਆਪ ਵੀ ਅਣਗੌਲ਼ੇ ਜਾਣ ਦਾ ਹੱਕਦਾਰ ਏ।
ਬਲਜੀਤ ਖ਼ਾਨ ਸਪੁੱਤਰ ਜਨਾਬ ਬਿੱਲੂ ਖ਼ਾਨ। ਬਾਈ ਨਵੰਬਰ, ਵੀਹ ਸੌ ਇੱਕੀ।
Harnek Singh
moral story