More Punjabi Kahaniya  Posts
ਪੁਰਾਣਾ ਪੰਜਾਬ


ਕੱਚਾ ਘਰ ਖੁੱਲ੍ਹਾ ਵੇਹੜਾ ਜਿੱਥੇ 4ਪਰਿਵਾਰ ਚਾਚੇ ਦਾ, ਦਾਦਾ ਦਾਦੀ, ਮਾਤਾ ਪਿਤਾ ਅਤੇ ਤਾਇਆ ਤਾਈ ਖੁੱਲੀ ਰੌਣਕ ਬੱਚਿਆਂ ਦਾ ਹੜ੍ਹ ਪੈਂਦਾ ਰੌਲਾ ਕਿਸੇ ਮੇਲੇ ਦੇ ਦ੍ਰਿਸ਼ ਨਾਲੋਂ ਘੱਟ ਨਹੀਂ ਸੀ ਹੁੰਦਾ। ਇਕ ਚੁੱਲ੍ਹਾ ਹੁੰਦਾ ਸੀ, ਕਮਾਉਣ ਵਾਲੇ ਹਰ ਘਰ ਵਿਚੋਂ ਇਕ ਅਤੇ ਖਾਣ ਵਾਲੇ 4-5 ਹੁੰਦੇ ਸੀ। ਘਰ ਵਿਚ ਬਰਕਤ ਵੀ ਪੂਰੀ ਹੁੰਦੀ ਸੀ। ਆਪਸੀ ਮੋਹ ਪਿਆਰ। ਉਹ ਦੁਨੀਆ ਬਲੈਕ & ਵਾਈਟ ਟੀਵੀ ਵਰਗੀ ਹੁੰਦੀ ਸੀ ਪਰ ਸਭ ਤੋਂ ਰੰਗੀਨ ਸੀ। ਉਹ ਸਮਾਂ ਹਰ ਢਲਦੀ ਸ਼ਾਮ ਨੂੰ ਘਰਾਂ ਵਿੱਚੋਂ ਨਿਕਲਦਾ ਧੂਆਂ, ਮਾਈ ਬੈਠੀ ਭੱਠੀ ਤੇ ਦਾਣੇ ਭੁੰਨਦੀ , ਬਲਦਾਂ ਦੇ ਗਲ ਖੜਕਦੀ ਟੱਲੀ ਤੇ ਬਾਬੇ ਖੇਤਾਂ ਵਿਚੋਂ ਪੱਠੇ ਵੱਢ ਕੇ ਲੈਉਂਦੇ ਜੋ ਪੰਜਾਬ ਤੇ ਪੰਜਬੀਅਤ ਨੂੰ ਦਰਸਾਉਂਦਾ ਮਾਹੌਲ ਸੀ। ਹਾਸਾ ਠੱਠਾ ਹੁੰਦਾ ਬੂਰੀਆਂ ਮੱਝਾਂ ਏਦਾਂ ਬੰਨੀਆ ਹੁੰਦੀਆਂ ਸੀ ਹਰ ਘਰ ਦੇ ਕਿੱਲਿਆਂ ਉੱਤੇ ਜਿਵੇ 2018 ਵਿਚ ਡਾਕਟਰਾਂ ਦੀ ਦੁਕਾਨ ਕੋਲ ਲੱਗੀ ਭੀੜ। ਘਰਾਂ ਵਿਚ ਖੁਸ਼ੀ ਹੁੰਦੀ ਸੀ ਪਰ ਬਿਮਾਰੀ ਬੋਹਤ ਘੱਟ। ਕਈ ਕਈ ਮਹੀਨੇ ਬਾਰਿਸ਼ ਨਹੀਂ ਸੀ ਰੁਕਦੀ ਹੁੰਦੀ। ਖੁਲ ਕੇ ਬਰਸਾਤਾਂ ਪੈਂਦੀਆਂ ਸੀ। ਸਾਰੇ ਪਾਸੇ ਦਰਖਤ ਹੀ ਦਰਖਤ। ਸਾਉਣ ਦੇ ਮਹੀਨੇ ਤੀਆਂ ਦਾ ਤਿਉਹਾਰ ਕੁੜੀਆਂ ਰਲ ਕੇ ਮੰਨਓਦੀਆਂ ਤੇ ਨਵ ਵਿਆਹੀਆਂ ਜੋ ਸਾਉਣ ਰਹਿਣ ਆਉਂਦੀਆਂ।ਸਾਰਾ ਪਿੰਡ ਇਕ ਹੁੰਦਾ। ਪਿੰਡ ਦੇ ਮੁੰਡੇ ਕੁੜੀਆਂ ਇਕੱਠੇ ਖੇਡ ਦੇ ਰਹਿੰਦੇ ਤੇ ਨੀਅਤ ਵੀ ਕਿਸੇ ਬਾਹਰਲੇ ਮੁਲਖ ਦੀ ਝੀਲ ਦੇ ਨੀਲੇ ਪਾਣੀ ਵਾਂਗ ਸਾਫ ਹੁੰਦੀ ਸੀ। ਸਮਾਂ ਏਨਾ ਤਬਦੀਲ ਹੋਇਆ ਕੇ ਸਭ ਕੁਜ ਥੋੜੇ ਜਿਹੇ ਸਮੇ...

ਵਿੱਚ ਨਾਲ ਹੀ ਰੋੜ੍ਹ ਕੇ ਲੈ ਗਿਆ। ਅੱਜ ਉਹ ਸਭ ਕੁਜ ਇਕ ਕਿਤਾਬੀ ਰੀਲ ਬਣ ਕੇ ਰਹਿ ਗਈ। ਮੈਂ ਇਸ ਮਾਹੌਲ ਵਿਚੋਂ ਥੋੜਾ ਬਹੁਤ ਮਹੌਲ ਅੱਖੀਂ ਦੇਖਿਆ ਹੈ। ਪਰ ਬੋਹਤ ਵਾਰ ਸੋਚਦਾ ਹੁਣ ਉਹ ਕੱਚੇ ਕੋਠੇ ਜੋ ਜੇਠ ਹਾੜ ਦੀ ਧੁੱਪ ਵਿਚ ਠੰਡੇ ਅਤੇ ਪੋਹ ਦੇ ਕੱਕਰ ਵਿਚ ਨਿੱਘੇ ਹੁੰਦੇ ਸੀ। ਸਾਡੇ ਬੋਹਤ ਲੋਕ ਪਿੰਡਾਂ ਵਿਚੋਂ ਸ਼ਹਿਰ ਵਿਚ ਆਣ ਵੱਸੇ ਅਤੇ ਪਿੰਡ ਵਾਲੇ ਹੋਲੀ ਬਾਕੀ ਸ਼ਹਿਰ ਦੀ ਰੀਸ ਵਿੱਚ ਆਪਣੇ ਵਿਰਸੇ ਦੀਆਂ ਜੜ੍ਹ ਵਿਚ ਪਾਣੀ ਦੀ ਜਗਾਹ ਤੇਲ ਪਾਉਣ ਲੱਗ ਗਏ। ਪੰਜਾਬ ਦੇ ਬੋਹਤ ਵਿਰਲੇ ਅਤੇ ਘੱਟ ਪਿੰਡ ਹੋਣ ਗੇ ਜਿਥੇ ਸੱਥ ਅਤੇ ਏਕਤਾ ਹੋਏਗੀ ਨਹੀਂ ਹਰ ਪਿੰਡ ਵੰਡਿਆ ਪਿਆ ਜਾਤਾਂ ਦੇ ਅਲਗ ਅਲਗ ਗੁਰਦਵਾਰੇ ਬਣਾ ਕੇ ਅਲਗ ਅਲਗ ਮੜ੍ਹੀਆਂ ਬਣਾ ਕੇ। ਬੋਹਤ ਕੁਜ ਹੈ ਜੋ ਹਜੇ ਵੀ ਲਿਖਣਾ ਬਾਕੀ ਹੈ। ਬਸ ਮੈਨੂੰ ਇਸ ਮਾਰਡਨ ਯੁੱਗ ਤੋੰ ਉਹ ਪਛੜਿਆ ਯੁੱਗ ਸਹੀ ਲਗਦਾ ਸੀ ਜਿਥੇ ਘਰਾਂ ਵਿਚ ਫੁੱਟ ਦੀ ਜਗ੍ਹਾ ਇਕ ਚੁੱਲ੍ਹਾ ਹੁੰਦਾ ਸੀ।ਮਾਹੌਲ ਏਨੀ ਜਲਦੀ ਤਬਦੀਲ ਹੋ ਗਿਆ ਕਿ ਅਸੀਂ ਸਭ ਇਸ ਬਾਰੇ ਚੰਗੀ ਤਰ੍ਹਾਂ ਵਾਕਿਫ ਹਾਂ। ਦੁਨੀਆ ਏਦਾਂ ਪਲਟ ਗਈ ਜਿਵੇ ਕਿਸੇ ਨੇ ਘੜਾ ਫੜ ਕੇ ਘੁੰਮਾ ਦਿੱਤਾ ਹੋਏ। ਬਾਕੀ ਹੋਰ ਕੋਸ਼ਿਸ਼ ਕਰਾਂ ਗਾ ਲਿਖਣ ਦੀ।
ਸੰਧੂ ਦਿਲਜੀਤ

...
...



Related Posts

Leave a Reply

Your email address will not be published. Required fields are marked *

6 Comments on “ਪੁਰਾਣਾ ਪੰਜਾਬ”

  • Awesome 👌👌
    Sandhu saab

  • Boht khoob . Keep it up

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)