More Punjabi Kahaniya  Posts
ਦਾਣੇ


ਮੇਲੋ ਹੁਰਾਂ ਦੇ ਘਰ ਦਾਣੇ ਮੁੱਕ ਗਏ । ਇਕ ਸਵੇਰ ਘਰ ਦੀਆਂ ਪੌੜੀਆਂ ਹੇਠਾਂ ਪੰਜਾਹ ਕਿੱਲੋ ਦਾ ਭਰਿਆ ਥੈਲਾ ਕਣਕ ਦਾ ਪਿਆ ਸੀ । ਉਸ ਸਵੇਰ ਮੇਲੋ ਵੀ ਦੇਰ ਨਾਲ਼ ਉੱਠੀ ਸੀ । ਅਖੇ,”ਜੈ ਖਾਣੇ ਦਾ ਸਿਰ ਦਰਦ ਕਰੀ ਜਾਂਦੈ । ਮੀਤੋ ਦੇ ਬਾਪੂ ਤੂੰ ਹੀ ਚਾਹ ਰੱਖ ਦੇਅ ।”
ਤੇ ਜਦੋਂ ਲੀਲਾ ਬਾਹਰ ਨਿੱਕਲ਼ਿਆ,ਖੁਸ਼ੀ ‘ਚ ਚੀਕਾਂ ਮਾਰਦਾ ਆਵੇ,”ਨੀ ਮੇਲੋ,ਐਂ ਬਹੁੜਦਾ ਰੱਬ । ਆਪਣੇ ਘਰ ਕੋਈ ਕਣਕ ਦਾ ਥੈਲਾ ਸਿੱਟ ਗਿਆ ।”
“ਹੈਂਅਅਅਅ ਆਹ ਤਾਂ ਕਮਾਲ ਈ ਹੋ ਗੀ’ ।”...

ਮੇਲੋ ਦਾ ਦੁਖਦਾ ਸਿਰ ਜਣੀਂ ਫੁਰਰ ਹੋ ਗਿਆ ਸੀ ।
ਕਈ ਦਿਨ ਝੱਲ੍ਹਾ ਲੀਲਾ ਤੇ ਛੋਟੇ ਛੋਟੇ ਤਿੰਨੇ ਜਵਾਕ, ਘਰ ਅਚਾਨਕ ਆਈ ਕਣਕ ਦੀ ਜੋਰ ਸ਼ੋਰ ਨਾਲ਼ ਐਡਵੋਟਾਈਜਮੈਂਟ ਕਰਦੇ ਰਹੇ ।
ਮੇਲੋ ਤੇ ਮੱਘਰ ਛੜੇ ਤੋਂ ਬਗੈਰ ਪੂਰਾ ਪਿੰਡ ਜਾਣਦਾ ਸੀ ਕਿ ਕਣਕ ਸੁੱਟਣ ਵਾਲ਼ਾ “ਰੱਬ” ਕੌਣ ਸੀ ?

ਜਸਵਿੰਦਰ ਪੰਜਾਬੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)