More Punjabi Kahaniya  Posts
ਮੁਹੱਬਤੀ ਕਿੱਸੇ


ਉਹ ਮੈਨੂੰ ਕਿਸੀ ਦੇ ਮੰਗਣੇ ਤੇ ਸਿਰਫ ਇੱਕ ਵਾਰ ਹੀ ਦਿੱਸੀ..
ਬੱਸ ਵੇਖਦਾ ਹੀ ਰਹਿ ਗਿਆ..ਉਸਦੇ ਤਿੱਖੇ ਨੈਣ ਨਕਸ਼ਾਂ ਅਤੇ ਭੋਲੀ ਜਿਹੀ ਸੂਰਤ ਨੇ ਉਸਦੇ ਗਲ਼ ਪਾਏ ਸਧਾਰਨ ਜਿਹੇ ਸੂਟ ਵੱਲ ਧਿਆਨ ਹੀ ਨਾ ਜਾਣ ਦਿੱਤਾ..!
ਜਦੋਂ ਵਿਆਹ ਦੀ ਗੱਲ ਚੱਲੀ ਤਾਂ ਸਾਰਿਆਂ ਸਾਹਵੇਂ ਓਸੇ ਦਾ ਹੀ ਜਿਕਰ ਕਰ ਦਿੱਤਾ..
ਭੁਚਾਲ ਜਿਹਾ ਆਗਿਆ..ਆਖਣ ਲੱਗੇ ਕਿਥੇ ਅਮਰੀਕਾ ਦਾ ਗ੍ਰੀਨ ਕਾਰਡ ਹੋਲਡਰ ਤੇ ਕਿਥੇ ਗੋਹਾ ਕੂੜਾ ਕਰਦੀ ਸਧਾਰਨ ਜਿਹੇ ਟੱਬਰ ਵਿਚ ਪਲੀ ਹੋਈ ਆਮ ਜਿਹੀ ਕੁੜੀ..!
ਦਿਲ ਦਰਿਆ ਸਮੁੰਦਰੋਂ ਡੂੰਘੇ..ਕੌਣ ਦਿਲਾਂ ਦੀਆਂ ਜਾਣੇ..ਮੇਰੀ ਉਸਦੇ ਨਾਮ ਤੇ ਪੱਕੀ ਲਕੀਰ ਹੀ ਵੱਜ ਗਈ..!
ਫੇਰ ਇੱਕ ਦਿਨ ਜਦੋਂ ਮਾਂ ਨੇ ਪਾਣੀ ਵਾਰ ਬਰੂਹਾਂ ਤੋਂ ਅੰਦਰ ਲੈ ਆਂਦੀ ਤਾਂ ਸੱਚ ਮੰਨਿਓਂ ਚਾਰੇ ਪਾਸੇ ਚਾਨਣ ਪੱਸਰ ਗਿਆ..
ਸਭ ਤੋਂ ਵੱਧ ਨਰਾਜਗੀ ਨਿੱਕੀ ਭੂਆ ਨੂੰ ਹੋਈ..ਉਸਦੇ ਸਹੁਰਿਆਂ ਵਾਲੇ ਪਾਸੋਂ ਲਿਆਧੇ ਸਾਕ ਨੂੰ ਨਾਂਹ ਜੂ ਹੋ ਗਈ ਸੀ..!
ਫੇਰ ਬਹਾਨੇ-ਬਹਾਨੇ ਨਾਲ ਲਿਆਂਦੇ ਦਾਜ ਦੀਆਂ ਗਿਣਤੀਆਂ ਮਿਣਤੀਆਂ ਜਿਹੀਆਂ ਹੋਣ ਲੱਗੀਆਂ..ਕਦੀ ਉਸਦੇ ਬਣਨ ਫੱਬਣ ਦੇ ਤਰੀਕਿਆਂ ਦਾ ਮੌਜੂ ਬਣਾਇਆ ਜਾਂਦਾ..ਕੱਪੜੇ ਧੋਣ ਵਾਲੀ ਮਸ਼ੀਨ ਚਲਾਉਣੀ ਨਾ ਆਈ ਤਾਂ ਵੱਡਾ ਮਸਲਾ ਬਣਾ ਦਿੱਤਾ ਗਿਆ!
ਉਸਦੀ ਇੱਕ ਵੱਡੀ ਸਿਫਤ ਸੀ..
ਭਾਵੇਂ ਘਿਓ ਦਾ ਘੜਾ ਵੀ ਕਿਓਂ ਨਾ ਡੁੱਲ ਜਾਵੇ..ਅੱਗੋਂ ਹੱਸਦੀ ਰਹਿੰਦੀ..ਅਗਲਿਆਂ ਨੂੰ ਹੋਰ ਗੁੱਸਾ ਚੜ ਜਾਂਦਾ ਕੇ ਆਖੀਆਂ ਦਾ ਗੁੱਸਾ ਕਿਓਂ ਨਹੀਂ ਕਰਦੀ..!
ਫੇਰ ਇੱਕ ਦਿਨ ਜਹਾਜੇ ਚੜ ਬਾਹਰ ਆ ਗਈ..
ਇਥੋਂ ਦੀ ਸੰਘਰਸ਼ਮਈ ਜਿੰਦਗੀ ਦਾ ਆਗਾਸ..ਨਵਾਂ ਮੁਲਖ..ਨਵੇਂ ਲੋਕ..ਨਵੀਂ ਜਿੰਦਗੀ..ਖੁੱਲ੍ਹਾ ਡੁੱਲ੍ਹਾ ਵੱਖਰਾ ਜਿਹਾ ਡਰਾਉਣਾ ਮਾਹੌਲ..ਇੱਕ ਵਾਰ ਤੇ ਕਹਿੰਦੇ ਕਹਾਉਂਦੇ ਵੀ ਲੀਹੋਂ ਉੱਤਰ ਹੀ ਜਾਇਆ ਕਰਦੇ ਨੇ..!
ਖੈਰ ਇਸਤੋਂ ਕਈ ਗਲਤੀਆਂ ਵੀ ਹੋਈਆਂ ਪਰ ਨਾ ਤਾਂ ਕਦੇ ਆਪ ਮਜਾਕ ਉਡਾਇਆ ਤੇ ਨਾ ਹੀ ਕਿਸੇ ਹੋਰ ਨੂੰ ਉਡਾਉਣ ਦਿੱਤਾ..ਅੰਦਰੋਂ ਅਵਾਜ ਆਇਆ ਕਰਦੀ ਕੇ ਜਜਬਾਤਾਂ ਦੀ ਚਾਸ਼ਨੀ ਵਿਚ ਡੁੱਬੀ ਇਸ ਸੱਚੀ ਮੁਹੱਬਤ ਨੂੰ ਕਦੇ ਵੀ ਹੰਕਾਰ ਵਾਲੀ ਤੱਕੜੀ ਤੇ ਨਾ ਤੋਲੀਂ..
ਇਹ ਸੋਚ ਭਾਰੂ ਹੁੰਦਿਆਂ ਹੀ ਇਸਦੇ ਹਰ ਮਾਮਲੇ ਵਿਚ ਮੇਰੀ ਇੱਕ ਖਾਸ ਜੁਮੇਵਾਰੀ ਬਣ ਜਾਇਆ ਕਰਦੀ..ਕੇ ਮਿੱਠੇ ਬੇਰਾਂ ਨਾਲ ਲੱਦੀ ਹੋਈ ਇਸ ਬੇਰੀ ਨੂੰ ਕਦੀ ਵੀ ਕੋਈ ਬਾਹਰੀ ਢੇਮ ਨਹੀਂ ਵੱਜਣ ਦੇਣੀ..!
ਮੇਰੀ ਦਾਦੀ ਅਕਸਰ ਹੀ ਆਖਿਆ ਕਰਦੀ ਸੀ ਕੇ ਕਿਸੇ ਬੇਗਾਨੇ ਦੀਆਂ...

ਗਲਤੀਆਂ ਅਤੇ ਨਾਸਮਝੀਆਂ ਨੂੰ ਕਦੀ ਵੀ ਦੁਨੀਆ ਸਾਹਵੇਂ ਵੱਡਾ ਮਸਲਾ ਬਣਾ ਕੀ ਨਹੀਂ ਦਰਸਾਉਣਾ ਚਾਹੀਦਾ..ਸੱਚਾ ਰੱਬ ਨਰਾਜ ਹੁੰਦਾ..ਪਰ ਇਹ ਤੇ ਫੇਰ ਵੀ ਆਪ ਸਹੇੜੀ ਹੋਈ ਸੀ..ਮੇਰੀ ਨਿੱਕੀ ਜਿਹੀ ਧੀ ਨੂੰ ਜਨਮ ਦੇਣ ਵਾਲੀ ਦੁਖਾਂ-ਸੁਖਾਂ ਵਿਚ ਮੇਰੀ ਭਾਈਵਾਲ..ਉਹ ਵੀ ਏਨੇ ਭਾਰੀ ਸੰਘਰਸ਼ ਅਤੇ ਵਿਰੋਧ ਦੇ ਚੱਲਦੇ ਹੋਏ ਵਿਆਹ ਕੇ ਲਿਆਂਧੀ ਹੋਈ..!
ਆਪਣੇ ਕਈ ਜਾਣਕਾਰਾਂ ਨੇ ਇਤਿਹਾਸ ਫਰੋਲ ਇਸਦੀ ਹਿਸਟਰੀ ਕੱਢ ਲਿਆਂਧੀ..ਅਖ਼ੇ ਪਿੱਛੋਂ ਗੋਹਾ ਕੂੜਾ ਕਰਦੀ ਆਈ ਏ..ਇੱਕ ਦੋ ਵਾਰ ਗਰਮ ਗਰਮੀ ਵੀ ਹੋ ਗਈ..ਏਦਾਂ ਦੇ ਯਾਰ ਬੇਲੀ ਅਤੇ ਬਹੁਤ ਸਾਰੇ ਹੋਰ ਜਾਣਕਾਰ ਛੱਡ ਵੀ ਦਿੱਤੇ..!
ਪਹਿਲਾਂ ਡਰਾਈਵਿੰਗ ਲਾਈਸੇਂਸ ਤੇ ਫੇਰ ਪੜਾਈ ਦੀਆਂ ਕਲਾਸਾਂ..ਪਤਾ ਨੀ ਕਿੱਦਾਂ ਸਾਰਾ ਕੁਝ ਪਹਿਲੀ ਵਾਰੀ ਵਿਚ ਹੀ ਕਲੀਅਰ ਕਰ ਗਈ..ਮਗਰੋਂ ਹਰ ਮੈਦਾਨ ਫਤਹਿ!
ਅੱਜ ਏਨੇ ਸਾਲਾਂ ਮਗਰੋਂ ਸਧਾਰਨ ਜਿਹੇ ਪਿੰਡ ਦੀ ਗੋਹਾ ਕੂੜਾ ਕਰਦੀ ਹੋਈ ਓਸੇ ਕੁੜੀ ਨੂੰ ਜਦੋਂ ਗੋਰਿਆਂ ਦੇ ਜੁਆਕ ਪੜਾਉਂਦੀ ਹੋਈ ਨੂੰ ਵੇਖਦਾ ਹਾਂ ਤਾਂ ਕਿਸੇ ਦੀਆਂ ਆਖੀਆਂ ਦੋ ਗੱਲਾਂ ਚੇਤੇ ਆ ਜਾਂਦੀਆਂ..ਪਹਿਲੀ ਇਹ ਕੇ ਇਸ ਦੁਨੀਆਂ ਦਾ ਕੋਈ ਵੀ ਖੱਬੀ-ਖ਼ਾਂ ਮਾਂ ਦੀ ਕੁੱਖੋਂ ਵਿਚੋਂ ਸਿੱਖ ਕੇ ਨਹੀਂ ਆਉਂਦਾ..
ਅਤੇ ਦੂਜਾ..ਹਰ ਕਾਮਯਾਬ ਤੀਵੀਂ ਪਿੱਛੇ ਉਸਦੇ ਨਾਲਦੇ ਵੱਲੋਂ ਉਸ ਲਈ ਸਿਰਜਿਆ ਹੋਇਆ ਮਾਫਿਕ ਜਿਹਾ ਇੱਕ ਘਰੇਲੂ ਮਾਹੌਲ ਅਤੇ ਪੈਰ ਪੈਰ ਤੇ ਬਿਨਾ ਸ਼ਰਤ ਦਿੱਤੀ ਹੋਈ ਸੁਹਿਰਦ ਸੁਪੋਰਟ ਹੁੰਦੀ ਏ!
ਸੋ ਦੋਸਤੋ ਰੂਹਾਨੀ ਅਤੇ ਜਿਸਮਾਨੀ ਮੁਹੱਬਤ ਵਿਚ ਬੱਸ ਇਹੀ ਫਰਕ ਹੁੰਦਾ ਏ..
ਰੂਹਾਨੀ ਮੁਹੱਬਤ ਹਯਾਤੀ ਦੇ ਲੰਮੇ ਸਫ਼ਰ ਵਿਚ ਨਿੱਕੇ ਮੋਟੇ ਗੁੱਸੇ ਗਿਲੇ ਅਤੇ ਨਫ਼ੇ ਨੁਕਸਾਨ ਲਾੰਬੇ ਰੱਖ ਸਿਵਿਆਂ ਦੀ ਰਾਖ ਤੱਕ ਸਾਥ ਨਿਭਾਉਂਦੀ ਏ..!
ਤੇ ਜਿਸਮਾਨੀ ਆਕਰਸ਼ਣ..ਸਰੀਰਾਂ ਦੀ ਵਕਤੀ ਭੁੱਖ ਮਿਟ ਜਾਣ ਮਗਰੋਂ ਇੱਕ ਦੂਜੇ ਤੋਂ ਅੱਕ ਤੇ ਵੱਖ ਹੋਣ ਲਈ ਕੋਈ ਨਾ ਕੋਈ ਨਿੱਕਾ-ਮੋਟਾ ਬਹਾਨਾ ਲ਼ੱਭ ਹੀ ਲਿਆ ਕਰਦੀ ਏ..!
ਜ਼ਮਾਨਾ ਲੱਖ ਦਿਲਾਂ ਦੀ ਗੱਲ ਕਰਦਾ ਹੋਵੇ ਪਰ ਸ਼ਕਲਾਂ ਸੂਰਤਾਂ ਤੋਂ ਸ਼ੁਰੂ ਹੋਏ ਕਿੰਨੇ ਸਾਰੇ ਮੁਹੱਬਤੀ ਕਿੱਸੇ ਅਜੇ ਵੀ ਬੈੰਕ ਬੈਲੈਂਸਾਂ ਤੇ ਹੀ ਜਾ ਮੁੱਕਦੇ ਨੇ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)