More Punjabi Kahaniya  Posts
ਹਰ ਮੈਦਾਨ ਫਤਹਿ


ਹਰ ਮੈਦਾਨ ਫਤਹਿ|
ਸੱਜਣੋ, ਹਰੀ ਭਾਈ ਇਸਟੇਟ ਦੀ ਸਮੱਸਿਆ ਬਾਰੇ ਤੁਸੀਂ ਥੋੜਾ ਬਹੁਤ ਜਾਣ ਹੀ ਗਏ ਹੋ। ਮੈਂ ਹਮੇਸ਼ਾ ਵਿਉਂਤਾਂ ਬਣੌਦਾ ਰਹਿੰਦਾ ਸੀ ਕਿ ਕਿਸ ਤਰਾਂ ਇਸ ਦਾ ਸੁਧਾਰ ਕਰਾਂ ਤੇ ਕਿਥੋਂ ਸ਼ੁਰੂ ਕਰਾਂ, ਕਿਵੇਂ ਸ਼ੁਰੂ ਕਰਾਂ। ਮੈਂ ਕਿੰਨਾ ਵੀ ਖਤਰਾ ਉਠਾਕੇ, ਕਿੰਨੀ ਵੀ ਵਧੀਆ ਸਕੀਮ ਬਣਾ ਲੈਂਦਾ ਪਰ ਏਨੀ ਵਧੀਆਂ ਸਕੀਮ ਕਦੀ ਨਾ ਬਣਦੀ ਜਿੰਨੀ ਰੱਬ ਨੇ ਬਣਾ ਦਿੱਤੀ, ਤੇ ਉਹ ਵੀ ਕੇਵਲ 10-12 ਦਿਨਾ ਚ ਹੀ।
ਮੈ ਰੋਜ ਵਾਗੋਂ ਘਰੋਂ ਨਿਕਲਿਆ। ਅੱਜ ਰੱਬ ਵਲੋਂ ਹੀ ਮੈਂ ਆਪਣਾ ਵਧੀਆ ਸੂਟ ਪਾ ਕੇ ਨਿਕਲਿਆ ਸੀ । ਸ਼ਾਇਦ ਦਿਲ ਵਿਚ ਹੋਵੇ ਕਿ ਇਸਟੇਟ ਦਾ ਹਾਲ ਚਾਲ ਜਾਣਕੇ ਅੱਗੇ ਆਪਣੇ ਖਾਸ ਦੋਸਤ ਨਾਲ ਕਿਤੇ ਚੰਗੀ ਜਗ੍ਹਾ ਜਾਵਾਂਗੇ। ਮੈ ਮਨਮੋਹਨ ਸਿੰਘ ਟਾਈਪ ਅਸਮਾਨੀ ਪੱਗ, ਓਸੇ ਰੰਗ ਦੀ ਕੀਮਤੀ ਸ਼ਰਟ, ਨੇਵੀ ਬਲੂ ਟਾਈ ਤੇ ਨੇਵੀ ਬਲੂ ਪੈੰਟ ਨਾਲ ਟੌਰ ਕੱਢਕੇ ਘਰੋਂ ਨਿਕਲਿਆ ਸੀ। ਜਦੋਂ ਇਸਟੇਟ ਪਹੁੰਚਾ, ਕੀ ਦੇਖਦਾ ਹਾਂ ਕਿ ਡੇਵਿਡ ਨੇ ਅੱਜ ਕੁਰਸੀਆਂ ਵੀ ਨਹੀਂ ਹਟਾਈਆਂ ਤੇ ਨਾਲੇ ਮੈਨੂੰ ਦੋ ਕਦਮ ਅੱਗੇ ਆਕੇ ਗੁਡ ਮੌਰਨਿੰਗ ਬੁਲਾਈ, ਨਹੀਂ ਤਾਂ ਮੈਂ ਹੀ ਹਮੇਸ਼ਾਂ ਗੁਡ ਮੌਰਨਿੰਗ ਕਹਿੰਦਾ ਹੁੰਦਾ ਸੀ ਤੇ ਉਹ ਜਾਣਕੇ ਰਜਿਸਟਰ ਖੋਲਕੇ, ਸਿਰ ਨੀਵਾਂ ਕਰਕੇ ਬੈਠਾ ਰਹਿੰਦਾ ਸੀ। ਅੱਜ ਉਸਦੇ ਤੌਰ ਘੁੰਮੇ ਹੋਏ ਲੱਗ ਰਹੇ ਸਨ। ਪਸੀਨਾ ਆ ਰਿਹਾ ਸੀ। ਮੈਂ ਦੇਖਿਆ ਇਸਟੇਟ ਵਿਚ ਵੀ ਬੜੀ ਸ਼ਾਂਤੀ ਜਹੀ ਸੀ, ਕੰਮ ਬੰਦ ਸੀ। ਮੈ ਕਿਹਾ Any problem David ? (ਡੇਵਿਡ ਕੋਈ ਸਮੱਸਿਆ ਹੈ ?) ਉਹ ਕਹਿੰਦਾ – “ਸਿੰਘ ਸਾਹਬ, ਰਾਤੀਂ ਬਹੁਤ ਵੱਡੀ ਘਟਨਾ ਘਟ ਗਈ। ਮਜਦੂਰਾਂ ਦੀਆਂ ਝੌਂਪੜੀਆਂ ਵਿਚ ਕਿਸੇ ਮਜਦੂਰ ਦੀ ਕੁੜੀ ਦਾ ਵਿਆਹ ਸੀ। ਫੇਰੇ ਹੋ ਰਹੇ ਸਨ। ਗੁੰਡੇ ਆਏ, ਕੁੜੀ ਦੇ ਪਿਉ ਨੂੰ ਤੇ ਲਾੜੇ ਨੂੰ ਕੁੜੀ ਸਮੇਤ ਚੁੱਕ ਕੇ ਲੈ ਗਏ। ਪਤਾ ਨਹੀਂ ਕਿੱਥੇ ਲੈ ਗਏ, ਸਵੇਰੇ ਚਾਰ ਵਜੇ ਛੱਡ ਕੇ ਗਏ ਹਨ। ਮਜਦੂਰਾਂ ਨੇ ਹੜਤਾਲ ਕਰ ਦਿੱਤੀ ਹੈ, ਮੇਕਰ ਸਾਬ ਵੀ ਆਏ ਹੋਏ ਹਨ, ਪੁਲੀਸ ਵੀ ਆਈ ਹੋਈ ਹੈ, ਸੇਠ ਹਰੀ ਭਾਈ ਸਾਹਬ ਵੀ ਆਇਆ ਹੋਇਆ ਹੈ ਅਤੇ ਸਾਰੇ ਸਿੰਘਾਨੀ ਸਾਹਬ ਦੇ ਆਫਿਸ ਵਿਚ ਬੈਠੇ ਮੈਨੂੰ ਬੁਲਾ ਰਹੇ ਹਨ।”
ਏਨਾ ਕਹਿੰਦੇ ਕਹਿੰਦੇ ਉਸਦਾ ਸਾਹ ਫੁੱਲ ਗਿਆ ਤੇ ਵਰਦੀ ਪਸੀਨੇ ਨਾਲ ਤਰ ਹੋ ਗਈ।
ਮੈਂ ਉਸਦੀ ਗੱਲ ਸੁਣਕੇ ਨਾ ਤਾਂ ਘਬਰਾਇਆ, ਨਾ ਚਿੰਤਾ ਜਾਹਰ ਕੀਤੀ। ਮੈਂ ਕਿਹਾ -” ਡੇਵਿਡ ਤੂੰ ਕੀ ਆਂ ?”
ਉਹ ਕਹਿੰਦਾ, “ਸਕਿਉਰਿਟੀ ਅਫਸਰ।”
” ਤੇ ਮੈਂ ਕੀ ਹਾਂ ?” ਉਹ ਕਹਿੰਦਾ–,” ਆਪ ਚੀਫ ਸਕਿਉਰਿਟੀ ਅਫਸਰ।”
“ਵੱਡਾ ਅਤੇ ਸੀਨੀਅਰ ਕੌਣ ਹੈ ?”
ਉਹ ਕਹਿੰਦਾ – ” ਆਪ ਵੱਡੇ ਤੇ ਮੇਰੇ ਸੀਨੀਅਰ ਹੋ।”
ਮੈ ਕਿਹਾ,- “ਫਿਰ ਤੈਨੂੰ ਕਿਉਂ ਪਸੀਨੇ ਆ ਰਹੇ ਹਨ। ਤੇਰਾ ਕੰਮ ਹੈ ਜੋ ਵੀ ਘਟਨਾ ਘਟੀ ਹੈ, ਉਸਦੀ ਆਪਣੇ ਸੀਨੀਅਰ ਨੂੰ ਰਿਪੋਰਟ ਕਰਨੀ, ਜੋ ਤੂੰ ਕਰ ਚੁੱਕਾ ਹੈਂ। Now sit down in your chair,. ਅੱਗੇ ਮੈਂ ਜਾਣਾ ਜਾਂ ਮੇਰਾ ਕੰਮ। ਮੈ ਜਾਊਂਗਾ ਇੰਨਕੁਆਰੀ ਮੀਟਿੰਗ ਵਿਚ। ਮੇਰੇ ਹੁੰਦੇ ਹੋਏ, ਇਹ ਤੇਰਾ ਕੰਮ ਨਹੀ ।”
ਮੈਂ ਸਿੰਘਾਨੀ ਸਾਹਬ ਦੇ ਆਫਿਸ ਵਿਚ ਗਿਆ। ਮੈਂ ਦੇਖਿਆ 50 ਕੁ ਬੰਦੇ ਮਜਦੂਰ ਆਫਿਸ ਦੇ ਬਾਹਰ ਬੈਠੇ ਹਨ। ਬਾਕੀ ਹਜਾਰਾਂ ਦੀ ਗਿਣਤੀ ਵਿਚ ਕੰਮ ਛੱਡਕੇ ਦੂਰ ਬੈਠੇ ਹਨ। ਸਾਰਿਆਂ ਦੀਆਂ ਨਜ਼ਰਾਂ ਮੇਰੇ ਤੇ ਗੱਡੀਆਂ ਹੋਈਆਂ ਸਨ। ਉਹਨਾ ਚੋਂ ਕੋਈ ਵੀ ਅਜੇ ਮੈਨੂੰ ਜਾਣਦਾ ਨਹੀਂ ਸੀ। ਮੈਂ ਔਫਿਸ ਦੇ ਅੰਦਰ ਗਿਆ, ਉਹ ਸਾਰੇ ਮੈਨੂੰ ਹੀ ਉਡੀਕ ਰਹੇ ਸਨ। ਹਰੀ ਭਾਈ ਅਤੇ ਮੇਕਰ ਸਾਹਬ ਦੇ ਪਹਿਲੀ ਵਾਰੀ ਦਰਸ਼ਨ ਹੋਏ। ਪੁਲੀਸ ਵਲੋਂ ਆਇਆ ਹੋਇਆ ਸੀਨੀਅਰ ਪੁਲੀਸ ਇੰਸਪੈਕਟਰ ਸ਼ਿੰਗਾਰੇ ਮੈਨੂੰ ਨੇਵੀ ਵਿਚ ਹੀ ਜਾਣਦਾ ਸੀ। ਸਿੰਘਾਨੀ ਸਾਬ ਦੀ ਹਾਲਤ ਵੀ ਡੇਵਿਡ ਵਰਗੀ ਹੀ ਸੀ| ਉਸਨੂੰ ਵੀ ਮਾਲਕਾਂ ਅੱਗੇ ਕੋਈ ਜਵਾਬ ਸੁੱਝ ਨਹੀਂ ਸੀ ਰਿਹਾ। ਮੈਨੂੰ ਦੇਖਕੇ ਉਹ ਝੱਟ ਮੇਕਰ ਨੂੰ ਕਹਿੰਦਾ – “ਇਹ ਇਥੇ ਦਾ ਚੀਫ ਸਕਿਉਰਿਟੀ ਅਫਸਰ ਹੈ।” ਮਾਨੋ ਉਸਨੂੰ ਕੁਝ ਤਾਂ ਬੋਲਣ ਨੂੰ ਮਿਲਿਆ। ਸੀਨੀਅਰ ਪੁਲੀਸ ਇੰਸਪੈਕਟਰ ਸ਼ਿੰਗਾਰੇ ਨੇ ‘ਮੈਨੂੰ ਹੈਲੋ ਸਿੰਘ ਸਾਬ ਕਿਹਾ’।
ਮੈਂ ਸਭ ਨੂੰ ਨਮਸਤੇ ਬੁਲਾਕੇ ਆਪਣੀ ਪਹਿਚਾਣ ਦੱਸੀ ਤੇ ਨਾਲ ਹੀ ਦੱਸਿਆ ਕਿ ਮੈਨੂੰ ਹਫਤਾ ਕੁ ਪਹਿਲਾਂ...

ਹੀ ਇਥੇ ਦੀ ਵਿਗੜੀ ਕਾਨੂਨ ਵਿਵਸਥਾ ਨੂੰ ਠੀਕ ਕਰਨ ਲਈ , ਅਜੈੰਸੀ ਨੇ ਭੇਜਿਆ ਹੈ। ਮੈਂ ਦੇਖ ਰਿਹਾ ਸੀ ਕਿ ਪੱਗ ਵਾਲਾ ਸਰਦਾਰ ਹੋਣ ਦੇ ਨਾਤੇ, ਅਤੇ ਪੁਲੀਸ ਇੰਸਪੈਕਟਰ ਦਾ ਵਾਕਫ ਹੋਣ ਦੇ ਨਾਤੇ ਮੇਰੀ ਗੱਲ ਸਾਰੇ ਬੜੇ ਗੌਰ ਨਾਲ ਸੁਣ ਰਹੇ ਸਨ। ਮੈ ਕਿਹਾ- “ਮੈਨੂੰ ਰਾਤ ਵਾਲੀ ਘਟਨਾ ਦਾ ਹੱਦੋਂ ਵੱਧ ਦੁਖ ਹੈ। ਮੁਲਜ਼ਮਾਂ ਨੂੰ ਤਾਂ ਇੰਸਪੈਕਟਰ ਸ਼ਿੰਗਾਰੇ ਸਾਹਬ ਫੜ ਹੀ ਲੈਣਗੇ, ਪਰ ਇਹ ਘਟਨਾ ਘਟੀ ਹੀ ਕਿਉਂ, ਇਸਦਾ ਮੈਨੂੰ ਬਹੁਤ ਦੁੱਖ ਹੈ। ਮੈਂ ਕੁਝ ਦਿਨਾ ਚ ਇਥੇ ਦੇਖਿਆ ਹੈ ਕਿ ਇੱਥੇ ਦਾ ਸਾਰਾ ਸਕਿਉਰਿਟੀ ਸਟਾਫ ਹੈ ਤਾਂ ਬੜਾ ਕੁਸ਼ਲ, ਸਮਾਰਟ, ਅਤੇ ਇਮਾਨਦਾਰ, ਪਰ ਜਰਾ ਟਰੇਨਿੰਗ ਦੀ ਘਾਟ ਹੈ। ਮੈ ਬੜੀ ਛੇਤੀ ਸਿੰਘਾਨੀ ਸਾਹਬ ਦੀ ਆਗਿਆ ਨਾਲ ਕੁਛ ਸਕਿਉਰਿਟੀ ਵਿਵਸਥਾ ਵਿਚ ਸੁਧਾਰ ਕਰਨ ਵਾਲਾ ਹਾਂ ਤੇ ਮੈਂ ਕਸਮ ਖਾਂਦਾ ਹਾਂ ਕਿ ਇਸਤੋਂ ਬਾਦ, ਇਥੇ ਤਾਂ ਕੀ, ਲਾਗੇ ਸ਼ਾਗੇ ਵੀ ਐਸੀ ਘਟਨਾ ਨਹੀਂ ਘਟੇਗੀ।” (ਸਭ ਪਾਸੇ ਪਿੰਨ ਡ੍ਰੌਪ ਸਾਈਲੈਂਸ ਸੀ ) ਥੋੜਾ ਰੁਕ ਕੇ ਮੈਂ ਕਿਹਾ, “ਹੁਣ ਮੈਂ ਆਪ ਦੀ ਇਜਾਜਤ ਨਾਲ ਸਿੰਘਾਨੀ ਸਾਬ ਨੂੰ ਇਕ ਸਵਾਲ ਪੁੱਛਣਾ ਚਹੁੰਦਾ ਹਾਂ – ਸਿੰਘਾਨੀ ਸਾਬ, ਤੁਹਾਨੂੰ ਪਤਾ ਸੀ ਕਿ ਪਿਛਲੀ ਰਾਤ ਇਸ ਅਹਾਤੇ ਵਿਚ ਕੋਈ ਸ਼ਾਦੀ ਹੋ ਰਹੀ ਹੈ ?” ਸਿੰਘਾਨੀ ਕਹਿੰਦਾ ਨਹੀਂ। ਮੈਂ ਫਿਰ ਸਭ ਨੂੰ ਕਿਹਾ, ਇਥੇ ਹੀ ਗਲਤੀ ਹੋਈ ਹੈ। ਪ੍ਰੋਜੈਕਟ ਮੈਨੇਜਰ ਦੀ ਲਿਖਤ ਇਜਾਜਤ ਤੋਂ ਬਿਨਾ, ਅਹਾਤੇ ਵਿਚ ਕੋਈ ਫੰਕਸ਼ਨ ਹੋ ਹੀ ਨਹੀ ਸਕਦਾ। ਇਜਾਜਤ ਦੇਣ ਦੇ ਨਾਲ ਹੀ ਸਿੰਘਾਨੀ ਸਾਹਬ ਮੈਨੂੰ ਵੀ ਲਿਖਤ ਆਰਡਰ ਦਿੰਦੇ, ਕਿ ਸ਼ਾਦੀ ਵਿਚ ਸੁਰਕਸ਼ਾ ਦੀ ਜੁੰਮੇਦਾਰੀ ਉਠਾਵਾਂ। ਇਸ ਤਰਾਂ ਦੀਆਂ ਛੋਟੀਆਂ ਛੋਟੀਆਂ ਗਲਤੀਆਂ ਐਸੇ ਭਿਅੰਕਰ ਪ੍ਰਣਾਮ ਛਡਦੀਆਂ ਹਨ। ਪਰ ਅੱਜ ਤੋਂ ਕੀ, ਹੁਣ ਤੋਂ ਹੀ ਮੈਂ ਨਵੇਂ ਰੂਲ ਸਖਤੀ ਨਾਲ ਲਾ ਦਿੰਆਂਗਾ। ਐਸੀ ਘਟਨਾ ਕਦੀ ਨਹੀਂ ਘਟੇਗੀ।
ਇਹ ਸੁਣਕੇ ਸਿੰਘਾਨੀ ਸਾਬ ਦੀ ਜਾਨ ਚ ਜਾਨ ਆਈ, ਉਸਨੂੰ ਵੀ ਥੋੜਾ ਜਿਹਾ ਬਚਾਅ ਦਾ ਰਾਹ ਦਿਸ ਪਿਆ ਕਿ ਉਸਨੂੰ ਵਿਆਹ ਬਾਰੇ ਪਤਾ ਨਹੀ ਸੀ। ਸਾਰੇ ਪਤਵੰਤੇ ਸੱਜਣ ਮੇਰੀ ਸਖਸ਼ੀਅਤ ਤੋਂ ਪ੍ਰਭਾਵਤ ਹੋ ਚੁੱਕੇ ਸਨ। ਆਪਸ ਵਿਚ ਖੁਸਰ ਫੁਸਰ ਕਰ ਰਹੇ ਸਨ ਕਿ ਮੈਂ ਸਿੰਘਾਨੀ ਸਾਹਬ ਨੂੰ ਕਿਹਾ – “ਸਰ ਆਪਦੀ ਇਜਾਜਤ ਹੋਵੇ ਤਾਂ ਮੈਂ ਮਜਦੂਰਾਂ ਨੂੰ ਕੁਛ ਕਹਿਣਾ ਚਹੁੰਦਾ ਹਾਂ”। ਅੰਨ੍ਹਾ ਕੀ ਭਾਲੇ ਦੋ ਅੱਖਾਂ ? ਉਸਨੇ ਮੇਕਰ ਸਾਹਬ ਦੀਆਂ ਅੱਖਾਂ ਨਾਲ ਅੱਖਾਂ ਮਿਲਾਈਆਂ, ਤੇ ਕਿਹਾ ਹਾਂ ਹਾਂ ਕਿਉਂ ਨਹੀਂ। ਮੈ ਗੁਰੂ ਮਹਾਰਾਜ ਨੂੰ ਧਿਆਉਂਦਾ ਹੋਇਆ, ਥੋੜਾ ਥੋੜਾ ਡਰਦਾ ਹੋਇਆ, ਬਾਹਰ ਬੈਠੇ 50 ਕ ਮਜਦੂਰਾਂ ਕੋਲ ਗਿਆ। ਇਸ਼ਾਰੇ ਨਾਲ ਦੂਰੋਂ ਹੋਰ ਵੀ 50-60 ਮਜਦੂਰ ਬੁਲਾ ਲਏ। ਉਹਨਾ ਦੀਆਂ ਅੱਖਾਂ ਵਿਚ ਇਕ ਸਰਦਾਰ ਵਾਸਤੇ ਇੱਜਤ ਮੈਨੂੰ ਦਿਸ ਪਈ ਸੀ। ਮੈਂ ਉਹਨਾ ਨੂੰ ਕਿਹਾ – “ਭਾਈਓ, ਮੇਰਾ ਨਾਮ ਭੁਪਿੰਦਰ ਸਿੰਘ ਹੈ। ਮੈ ਯਹਾਂ ਮਾਲਿਕੋਂ ਕੀ ਤਰਫ ਸੇ ਨਹੀਂ ਆਇਆ। ਮੁਝੇ ਸਰਕਾਰ ਨੇ ਆਪ ਕੇ ਲੀਏ ਭੇਜਾ ਹੈ। ਆਪਕੀ ਤਕਲੀਫੇਂ ਦੁਖ ਬੇਇਨਸਾਫੀ, ਦੂਰ ਕਰਨੇ ਕੇ ਲਿਏ ਭੇਜਾ ਹੈ । ਜੋ ਕੁਛ ਯਹਾਂ ਕਲ ਰਾਤ ਹੂਆ ਹੈ, ਮੈਂ ਅਗਰ ਥੋੜਾ ਪਹਿਲੇ ਆ ਜਾਤਾ ਤੋ ਐਸਾ ਕਭੀ ਨਾ ਹੋਤਾ। ਆਪ ਅਪਨੇ ਹਰ ਕਿਸਮ ਕੇ ਮਸਲੇ ਆਜ ਸੇ ਸੀਧੇ ਮੇਰੇ ਪਾਸ ਲਾਓਗੇ। ਮੇਰਾ ਕਹਿਨਾ ਵੀ ਮਾਨੋਗੇ। ਆਪਕੇ ਆਸ ਪਾਸ ਝੌਂਪੜੀ ਬਨਾ ਕਰ ਕੋਈ ਅਨਜਾਨ ਜੋ ਯਹਾਂ ਕਾਮ ਨਹੀਂ ਕਰਤਾ, ਰਹਿ ਰਹਾ ਹੋ ਤੋ ਮੁਝੇ ਆ ਕਰ ਫੌਰਨ ਬਤਾਓ, ਆਪਕਾ ਨਾਮ ਗੁਪਤ ਰੱਖਾ ਜਾਏਗਾ। ਮੈਂ ਬਚਨ ਦੇਤਾ ਹੂੰ ਕਿ ਜੋ ਕਲ ਕੀ ਘਟਨਾ ਕੇ ਲਿਯੇ ਜੁੰਮੇਦਾਰ ਹੈਂ ਵੋ ਜਲਦੀ ਹੀ ਸਲਾਖੋਂ ਕੇ ਪੀਛੇ ਹੋਂਗੇ। ਅਬ ਸੰਘਾਨੀ ਸਾਬ ਆਏਂਗੇ, ਉਨਕੀ ਬਾਤ ਮਾਨ ਕਰ ਕਾਮ ਸ਼ੁਰੂ ਕਰੋ। ਅਪਨੇ ਭਾਈ ਪਰ ਭਰੋਸਾ ਰੱਖੋ ।” ਅਖੀਰਲੀ ਗੱਲ ਨੂੰ ਪਰਭਾਵ ਸ਼ਾਲੀ ਬਣਾਉਣ ਲਈ ਮੈਂ ਆਪਣੀ ਛਾਤੀ ਤੇ ਹੱਥ ਰੱਖਕੇ ਕਹੀ ਸੀ।
(ਮੇਰੀ ਜੀਵਨ ਯਾਤਰਾ ਭਾਗ -੨ ਵਿਚੋਂ)
Bhupinder Singh Chadha.

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)