More Punjabi Kahaniya  Posts
ਅੱਜਕਲ-3, ਭਾਗ ਪਹਿਲਾ


ਮੇ ਸ਼ਹਿਰ ਦੇ ਬਾਹਰ ਨਿਕਲ ਰੋਡ ਕਿਨਾਰੇ ਇੱਕ ਗੰਨੇ ਦੀ ਰੋਹ ਦੀ ਰੇਹੜੀ ਕੋਲ ਰੋਹ ਪੀਣ ਲਈ ਰੁਕੀਆਂ, ਠੀਕ ਮੇਰੇ ਪਿੱਛੇ ਇੱਕ ਐਕਟਿਵਾ ਵੀ ਆਣ ਰੁਕੀ, ਜਿਵੇ ਹੀ ਮੇ ਪਿੱਛੇ ਨੂੰ ਧਿਆਨ ਮਾਰਿਆ ਤਾ ਮੇਰੀ ਨਜ਼ਰਾ ਜੌਂ ਦੀ ਤਿਉ ਹੀ ਦੇਖਦੀਆ ਰਹਿ ਗਈਆ,
ਕਾਲੇਆ ਲੰਬਿਆਂ ਸੌਣ ਦੀਆ ਘਟਾਵਾਂ ਵਰਗੀਆਂ ਜ਼ੁਲਫ਼ਾਂ,
ਮੁਸਕਰਾਉਂਦਾ ਹੋਇਆ ਚੰਨ ਦੇ ਨੂਰ ਵਰਗਾ ਚਹਿਰਾ ਤੇ ਜਗ-ਮਗ ਕਰਦੇ ਤਾਰਿਆਂ ਵਰਗੀਆਂ ਦੋ ਅੱਖਾਂ ਤੇ ਹਲਕੇ ਗੁਲਾਬੀ ਸੂਟ ਦੇ ਵਿੱਚ ਗੁਲਾਬ ਵਰਗੀ ਕੁੜੀ, ਮੇ ਤਾ ਬਸ ਦੇਖਦਾ ਹੀ ਰਹਿ ਗਿਆ,
ਏਨੇ ਨੂੰ ਰੇਹੜੀ ਵਾਲੇ ਨੇ ਰੋਹ ਦਾ ਗਿਲਾਸ ਫੜ ਹੱਥ ਅੱਗੇ ਨੂੰ ਵਧਾਇਆ ਤੇ ਕਹਾ “ਲੋ ਸਰ ਤੁਹਾਡੀ ਰੋਹ” ਤਾਂ ਮੇਰਾ ਇੱਕ ਦਮ ਉਸ ਕੁੜੀ ਤੋ ਧਿਆਨ ਹਟ ਰੇਹੜੀ ਵਾਲੇ ਵੱਲ ਚਲਾ ਗਿਆ, ਮੇ ਰੋਹ ਪਿਕੇ ਅਤੇ ਪੈਸੇ ਦੇਕੇ ਮੋਟਰ ਸਾਇਕਲ ਨੂੰ ਕਿਕ ਮਾਰ ਉਥੋਂ ਚਲ ਪਿਆ,
ਅੱਗੇ ਜਾਕੇ ਮੇ ਆਪਣੇ ਮਾਮੇ ਦੇ ਪਿੰਡ ਨੂੰ ਜਾਣ ਲਈ ਨਹਿਰ ਵਾਲੇ ਰਸਤੇ ਵੱਲ ਮੋਟਰ ਸਾਇਕਲ ਮੋੜ ਲਿਆ, ਇਹ ਰਸਤਾ ਮਾਮੇ ਦੇ ਪਿੰਡ ਨੂੰ ਸ਼ੋਰਟ ਕਟ ਹੋ ਜਾਂਦਾ ਸੀ ਰਸਤਾ ਕੱਚਾ ਸੀ ਅਤੇ ਦੋਨੋ ਪਾਸਿਆਂ ਤੋਂ ਦਰੱਖਤਾਂ ਤੇ ਝਾੜੀਆਂ ਨਾਲ ਘਿਰਿਆਂ ਹੋਇਆ ਸੀ, ਇਸ ਲਈ ਇਸ ਰਸਤੇ ਤੋ ਲੋਕ ਆਉਣਾ-ਜਾਣਾ ਬਹੁਤ ਘੱਟ ਕਰਦੇ ਸਨ ਜਿਆਦਾ ਤਰ ਇਹ ਰਸਤਾ ਸੁਨਸਾਨ ਹੀ ਰਹਿੰਦਾ ਸੀ.
ਮੇ ਮੇਨ ਰੋਡ ਤੋ ਅਜੇ ਕਰੀਬ ਦੋ ਕੁ ਸੋ ਮੀਟਰ ਅੱਗੇ ਗਿਆ ਸੀ ਕਿ ਮੇਰੇ ਫੋਨ ਦੀ ਰਿੰਗ ਵੱਜੀ ਮੇ ਫੋਨ ਸੁਣਨ ਲਈ ਮੋਟਰ ਸਾਇਕਲ ਰੋਕ ਲਿਆ, ਫੋਨ ਮੇਰੇ ਦੋਸਤ ਦਾ ਸੀ, ਮੇ ਗੱਲ ਕਰਕੇ ਜਿਵੇ ਹੀ ਮੋਬਾਇਲ ਆਪਣੀ ਜੇਬ ਵਿੱਚ ਪਾਉਣ ਲੱਗਾ ਤਾਂ ਮੇਰੇ ਬਰਾਬਰ ਆਕੇ ਇੱਕ ਇਕਟਿਵਾ ਰੁਕੀ ਅਤੇ ਕੁੱਝ ਬੋਲ ਮੇਰੇ ਕੰਨਾਂ ਵਿੱਚ ਗੂੰਜੇ
ਮੇਰਾ ਦਿਲ ਧਕ-ਧਕ ਕਰਨ ਲੱਗ ਪਿਆ ਮੈਂ ਹੱਕਾ ਬੱਕਾ ਹੈਰਾਨ ਖੜ੍ਹ ਦਾ ਖੜ੍ਹਾ ਕਿ ਦੇਖ ਰਿਹਾ ਸੀ ਕਿ ਇਹ ਉਹੀ ਕੁੜੀ ਸੀ ਜੋ ਪਿੱਛੇ ਗੰਨੇ ਦੇ ਜੂਸ ਵਾਲੀ ਰੇਹੜੀ ਕੋਲ ਮੇਰਾ ਪਿੱਛੇ ਰੁਕੀ ਸੀ, ਉਹ ਮੈਨੂੰ ਕੁੱਝ ਕਹਿ ਰਹਿ ਸੀ ਅਤੇ ਮੈਨੂੰ ਉਸਦੀ ਇਹ ਗੱਲ ਬਿਲਕੁੱਲ ਪੱਲੇ ਨਹੀਂ ਪਈ ਰਹੀ ਸੀ ਕਿ ਉਹ ਕਿ ਕਹਿ ਰਹੀ ਹੈ.
ਉਸਨੇ ਫਿਰ ਆਪਣੀ ਗੱਲ ਦੁਹਰਾਉਂਦੇ ਹੋਇਆ ਬੋਲਿਆ, “ਕਿ ਤੁਸੀਂ ਇੱਕ ਦਿਨ ਲਈ ਮੇਰੇ ਬੋਏ ਫਰੈਂਡ ਬਣੋਗੇ” ਮੇ ਹੈਰਾਨ ਸੀ ਇੱਕ ਅਜਨਬੀ ਕੁੜੀ ਦੇ ਮੂੰਹੋਂ ਇਹ ਸਭ ਸੁਣਕੇ,
ਕੋਈ ਅੰਦਾਜਾ ਵੀ ਨਹੀਂ ਲੱਗਾ ਸਕਦਾ ਕਿ ਇਹ ਬੋਲ ਸੁਨਕੇ ਮੇਰੀ ਸਤਿਥੀ ਉਸ ਵੇਲੇ ਕਿ ਸੀ ਤੇ ਮੇਰੇ ਉਪਰ ਕਿ ਬੀਤ ਰਹੀ ਸੀ.
“ਮੇ ਚੰਗੇ ਸੰਸਕਾਰ ਅਤੇ ਇਕ ਚੰਗੇ ਖਾਨਦਾਨ ਦਾ ਮੁੰਡਾ ਹਾਂ, ਪਿਆਰ ਤੇ ਵਿਆਹ ਨੂੰ ਲੈਕੇ ਮੇਰਾ ਅਜੇ ਕੋਈ ਵਿਚਾਰ ਨਹੀਂ ਹੈ, ਮੇ ਪਹਿਲਾਂ ਇੱਕ ਵਾਰ ਪਿਆਰ ਦੇ ਚੱਕਰ ਵਿੱਚ ਫਸ ਚੁੱਕਾ ਹਾਂ ਸਾਡੀ ਪਿਆਰ ਕਹਾਣੀ ਕੋਈ ਬਾਹਲੀ ਦੇਰ ਤੱਕ ਨਹੀਂ ਚੱਲੀ, ਉਹ ਕੁੜੀ ਬੇਵਫਾ ਨਿਕਲੀ, ਉਹ ਸਿਰਫ ਮੇਨੂ ਹੀ ਨਹੀਂ ਇਸ ਦੁਨੀਆਂ ਨੂੰ ਹੀ ਛੱਡਕੇ ਚਲੀ ਗਈ ਅਤੇ ਮੇਨੂ ਇਸ ਦੁਨੀਆਂ ਤੇ ਕੱਲਿਆ ਛੱਡ ਗਈ, ਮੇ ਚਾਹਕੇ ਵੀ ਓਸਨੂੰ ਅਜੇ ਤੱਕ ਨਹੀਂ ਭੁਲਾ ਸਕਿਆ, ਹੁਣ ਮੈਂ ਪਿਆਰ ਵਿਆਰ ਵਾਲੇ ਇਸ ਝਮੇਲੇ ਤੋ ਕੋਹਾ ਦੂਰ ਹੀ ਰਹਿੰਦਾ ਹਾਂ, ਹੁਣ ਮੇਰੇ ਘਰ ਵਾਲੇ ਜਿੱਥੇ ਮੇਰੇ ਵਿਆਹ ਕਰਨ ਗੇ, ਮੇ ਉੱਥੇ ਹੀ ਕਰਾਵਾਂ ਗਾ, ਮੇਰੇ ਘਰ ਵਾਲਿਆਂ ਨੇ ਮੇਰੇ ਲਈ ਕੁੜੀ ਵੇਖ ਰੱਖੀ ਹੈ ਅਤੇ ਅਗਲੇ ਮਹੀਨੇ ਮੇਰਾ ਮੰਗਣਾ ਹੈ, ਮੈਂ ਕੁੱਝ ਦਿਨਾਂ ਲਈ ਇਥੇ ਆਪਣੇ ਮਾਮੇ ਕੋਲ ਆਇਆ ਹੋਇਆ ਹਾਂ ਅਤੇ ਮੇਰਾ ਰਿਸ਼ਤਾ ਵੀ ਮੇਰੀ ਮਾਮੀ ਹੀ ਕਰਵਾ ਰਹੀ ਹੈ,” ਏਨੀਆਂ ਸਾਰੀਆਂ ਗੱਲਾਂ ਮੇ ਇੱਕੇ ਸਾਹੇ ਹੀ ਆਪਣੇ ਮੂਹੋਂ ਬੋਲ ਗਿਆ.
ਇਹ ਸਭ ਸੁਣਕੇ ਉਹ ਹੱਸਣ ਲੱਗ ਪਇ ਅਤੇ ਬੋਲ਼ੀ “ਮੈਂ ਤੁਹਨੂੰ ਇੱਕ ਦਿਨ ਲਈ ਬੋਏ ਫਰੈਂਡ ਬਣਨ ਲਈ ਕਿਹਾ ਸਾਰੀ ਉਮਰ ਲਈ ਨਹੀਂ”
“ਮੇ ਤੁਹਾਂਨੂੰ ਜਾਣਦਾ ਨਹੀ ਤੁਸੀ ਕੌਣ ਹੋ ਕੌਣ ਨਹੀਂ ਫਿਰ ਇਹ ਸਭ ਕਿਵੇ ਹੋ ਸਕਦਾ……ਮੇ ਇੱਕ ਅਜੀਬ ਜੇਹਿ ਕਸ਼ੁਮਕਸ ਦੇ ਵਿੱਚ ਸੀ.
“ਜਾਣਦੇ ਨਹੀਂ ਤਾਂ ਹੀ ਤਾ ਇੱਕ ਦਿਨ ਲਈ ਬੋਲਿਆ ਹੇਮਸ਼ਾ ਲਈ ਨਹੀਂ, ਦਰਾਸਲ ਗੱਲ ਇਸ ਤਰਾਂ ਹੈ ਕਿ ਮੇਰੇ ਘਰ ਵਾਲੇ ਮੇਰੀ ਆਰੇਜ...

ਮੇਰਜ਼ ਕਰਵਾਉਣਾ ਚਹੁੰਦੇ ਨੇ ਅਤੇ ਮੈ ਉਹਨਾਂ ਦੀ ਸਹਿਮਤੀ ਨਾਲ ਉਹ ਜਿੱਥੇ ਮਰਜੀ ਮੇਰਾ ਵਿਆਹ ਕਰਨ ਮੇ ਤਿਆਰ ਹਾਂ, ਹੋ ਸਕਦਾ ਦੋ ਚਾਰ ਮਹੀਨਿਆਂ ਨੂੰ ਮੇਰਾ ਵਿਆਹ ਹੋ ਜਾਵੇ, ਮੇਰੇ ਘਰ ਵਾਲੇ ਬੜੇ ਸਖ਼ਤ ਸੁਭਾਹ, ਗਰਮ ਖਿਆਲੀ ਤੇ ਪੁਰਾਣੀ ਰੂੜੀਵਾਦੀ ਸੋਚ ਵਾਲੇ ਨੇ, ਬੋਏ ਫਰੈਂਡ ਤਾ ਬਹੁਤ ਦੂਰ ਦੀ ਗੱਲ ਮੈਨੂੰ ਕਿਸੇ ਮੁੰਡੇ ਦੋਸਤੀ ਵੀ ਕਰਨ ਦੀ ਇਜਾਜ਼ਤ ਨਹੀਂ”
“ਪਰ ਮੇਰੀ ਸਾਰੀਆਂ ਸਹੇਲੀਆਂ ਦੇ ਬੋਏ ਫਰੈਂਡ ਨੇ ਉਹਨਾਂ ਦਾ ਕਹਿਣਾ ਹੈ ਕਿ ‘ਵਿਆਹ ਦਾ ਮਜਾ ਤਾ ਲਵ ਮੇਰਜ਼ ਵਿੱਚ ਹੀ ਹੈ ਬੋਏ ਫਰੈਂਡ ਬਣਾ ਲਾਈਫ ਇੰਜੋਏ ਕਰਨ ਚ ਬਹੁਤ ਮਜਾ ਹੈ’, ਪਰ ਮੇਰਾ ਕੋਈ ਬੋਏ ਫਰੈਂਡ ਨਹੀਂ ਹੈ”
“ਮੈ ਜਾਣਦੀ ਹਾਂ ਕਿ ਮੈਂ ਬੜੀ ਸੈਂਸਟਿਵ ਕੁੜੀ ਹਾਂ ਅਗਰ ਕਿਸੇ ਨੂੰ ਪਿਆਰ ਕਰਾਂਗੀ ਤਾ ਬੜੀ ਗਹਿਰਾਈ ਨਾਲ ਕਰਾਗੀ, ਇਸ ਕਰਕੇ ਮੈਂ ਵੀ ਇਸ ਪਿਆਰ-ਵਿਆਰ ਵਾਲੇ ਮਸਲੇ ਵਿੱਚ ਨਹੀਂ ਪੈਣਾ ਚਹੁੰਦੀ ਅਤੇ ਤੁਹਾਂਨੂੰ ਵੀ ਮੈਂ ਬਿਲਕੁੱਲ “ਅੱਜਕਲ” ਦੀਆ ਕੁੜੀਆਂ ਦੀ ਤਰਾਂ ਨਹੀਂ ਲੱਗ ਰਹਿ ਹੋਵਾਗੀ, ਮੇਰਾ ਵਿਸ਼ਵਾਸ ਕਰੋ ਮੇ ਐਵੇ ਦੀ ਹੀ ਹਾਂ, ਫਿਲਹਾਲ ਮੈਂ ਇੱਕ ਦਿਨ ਬੋਏ ਫਰੈਂਡ ਵਾਲੀ ਜ਼ਿੰਦਗੀ ਜੀਕੇ ਅਤੇ ਇੰਜੋਏ ਕਰਕੇ ਦੇਖਣਾ ਚਹੁੰਦੀ ਹੈ”.
“ਜੇਕਰ ਕਿਤੇ ਉਸ ਇੱਕ ਦਿਨ ਦੀ ਜਿੰਦਗੀ ਤੋ ਸਾਡੇ ਦੋਹਾ ਚੋ ਕਿਸੇ ਕਿਸੇ ਨੂੰ ਕਿਸੇ ਲਈ ਫੀਲਿੰਗ ਆ ਗਈ ਤਾਂ” ਮੇ ਉਸਨੂੰ ਸਵਾਲ ਕੀਤਾ.
“ਕੁੱਜ ਨਹੀਂ ਹੁੰਦਾ ਇੱਕ ਦਿਨ ਦੀ ਗੱਲ ਹੈ, ਅਸੀਂ ਇਸਨੂੰ ਇੱਕ ਦਿਨ ਦੀ ਗੱਲ ਸਮਝ ਕੇ ਭੁੱਲ ਜਾਵਾਗੇ, ਤੁਸੀ ਵੀ ਏਹੀ ਸੋਚਕੇ ਮੇਰੇ ਨਾਲ ਆਉਣਾ ਹੈ, ਬਸ ਇੱਕ ਦਿਨ ਦੇ ਲਈ ਬਹੁਤ ਸਾਰਾ ਘੁੰਮਾਗੇ ਫਿਰਾਗੇ ਮੌਜ-ਮਸਤੀ ਕਰਾਗੇ ਬਹੁਤ ਸਾਰਾ ਇੰਜੋਏ ਕਰਾਗੇ, ਦੱਸੋ ਕਿ ਖਿਆਲ ਹੈ ਤੁਹਾਡਾ, ਵੈਸੇ ਵੀ ਮੈਂ ਉਮਰ ਚ ਤੁਹਾਡੇ ਨਾਲੋਂ ਪੰਜ ਸਾਲ ਵੱਡੀ ਹਾਂ.” ਉਹ ਮੇਰਿਆ ਗੱਲਾਂ ਦਾ ਜਵਾਬ ਦੇਂਦੇ ਹੋਈ ਬੋਲੀ.
“ਤੁਹਾਂਨੂੰ ਮੇਰੀ ਉਮਰ ਬਾਰੇ ਕਿਵੇਂ ਪਤਾ” ਮੇ ਉਸਨੂੰ ਪੁੱਛਿਆ.
“ਤੁਸੀਂ ਅੱਜ ਸ਼ਹਿਰ ਚ ਜਿਸ ਦੁਕਾਨ ਤੋ ਆਪਣੇ ਡਰਾਈਵਿੰਗ ਲਾਇਸੈਂਸ ਦੀ ਫੋਟੋ ਕਾਪੀ ਕਾਰਵਾਈ ਸੀ, ਮੇ ਵੀ ਉਸ ਦੁਕਾਨ ਤੇ ਮਜ਼ੂਦ ਸੀ ਉਸ ਵੇਲੇ ਤੁਹਾਡੇ ਲਾਇਸੇਂਸ ਤੇ ਤੁਹਾਡੀ date of birth ਦੇਖੀ ਸੀ”
ਹੁਣ ਮੈਨੂੰ ਕੁੱਝ ਸਮਝ ਆ ਰਿਹਾ ਸੀ ਫੋਟੋ ਸਟੇਟ ਵਾਲੀ ਦੁਕਾਨ ਤੇ ਜਦ ਮੈਂ ਅਪਣੇ ਡਰਾਈਵਿੰਗ ਲਾਇਸੈਂਸ ਦੀ ਫੋਟੋ ਕਾਪੀ ਕਰਵਾ ਰਿਹਾ ਸੀ ਤਾਂ ਇਹ ਕੁੜੀ ਉੱਥੇ ਵੀ ਆਈ ਸੀ ਦੁਕਾਨ ਤੇ ਜਿਆਦਾ ਰਸ਼ ਤੇ ਮੈਨੂੰ ਜਲਦੀ ਹੋਣ ਕਾਰਨ ਮੇ ਉਸ ਵੇਲੇ ਜਿਆਦਾ ਧਿਆਨ ਨਹੀਂ ਦਿੱਤਾ, ਗੰਨੇ ਦੇ ਰਸ ਵਾਲੀ ਰੇਹੜੀ ਕੋਲ ਵੀ ਇਹ ਮੇਰੇ ਪਿੱਛੇ ਹੀ ਆਈ ਸੀ ਅਤੇ ਹੁਣ ਏਥੋਂ ਤੱਕ ਵੀ।
ਉਹ ਫਿਰ ਬੋਲੀ “ਮੈਨੂੰ ਪਤਾ ਹੈ ਤੁਸੀਂ ਇੱਕ ਸਰਿਫ਼ ਮੁੰਡੇ ਹੋ ਏਨਾ ਕੁ ਤਾ ਮੇ ਤੁਹਾਡੇ ਬਾਰੇ ਜਾਣਦੀ ਹਾਂ, ਤੁਸੀ ਮੇਰਾ ਗ਼ਲਤ ਫਾਇਦਾ ਨਹੀਂ ਚੱਕੋ ਗੇ ਇਸੇ ਲਈ ਮੇ ਇਹ ਪਸਤਾਵ ਤੁਹਾਂਨੂੰ ਦੇ ਰਹੀ ਹਾਂ”.
ਹੁਣ ਮੇਰੇ ਚੇਹਰੇ ਤੇ ਥੋੜੀ ਜੇਹਿ ਮੁਸਕਾਨ ਆਈ ਮੇਰੇ ਸਾਹਾ ਚ ਸਾਹ ਆਏ, ਮਨ ਅੰਦਰ ਇੱਕ ਅਜੀਬ ਜੇਹਿ ਖੂਸ਼ੀ ਫੀਲ ਕੀਤੀ, ਅਤੇ ਮੇਰੇ ਤੋਂ ਨਾਂਹ ਨਾ ਕਹਿ ਹੋਇਆ ਮੇ ਇਸਨੂੰ ਹਾਂ ਬੋਲਕੇ ਕਿਹਾ “ਠੀਕ ਹੈ ਪਰਸੋਂ ਠੀਕ 8 ਵਜੇ ਉਸੇ ਹੀ ਫੋਟੋ ਸਟੇਟ ਵਾਲੀ ਦੁਕਾਨ ਦੇ ਸਾਮਣੇ ਆ ਜਾਣਾ, ਪਰਸੋਂ ਮੇ ਤੁਹਾਂਨੂੰ ਉਥੇ ਹੀ ਮਿਲਾਗਾ ਅਤੇ ਪੂਰੇ ਦਿਨ ਤੁਹਾਡਾ ਬੋਏ ਫਰੈਂਡ ਹੀ ਹਾਂ”.
“Ok, thank you!” ਇਹਨਾਂ ਕਹਿਕੇ ਉਹ ਉਥੋਂ ਚਲੀ ਗਈ।
ਮੇ ਵੀ ਘਰ ਵਾਪਸ ਆਕੇ ਪੁਰਾ ਦਿਨ ਇਹਨਾਂ ਹੀ ਖਿਆਲ ਵਿੱਚ ਉਲਝਿਆ ਤੇ ਸੋਚਦਾ ਰਿਹਾ।
(ਬਾਕੀ ਅਗਲੇ ਭਾਗ ਚ)
।। ✍️ਬਲਦੀਪ ਸਿੰਘ ਖੱਖ ।।
“ਤੁਹਾਨੂੰ ਇਹ ਕਹਾਣੀ ਕਿਵੇ ਦੀ ਲੱਗੀ ਆਪਣੀ ਰਾਏ ਜਰੂਰ ਦੇਣਾ, ਸਿਰਫ ਪੜਕੇ ਹੀ ਨਾ ਛੱਡ ਦਿਆਂ ਕਰੋ, ਤੁਹਾਡੇ ਫੀਡ ਬੈਕ ਤੋ ਪਤਾ ਲਗਦਾ ਕੀ ਕਹਾਣੀ ਵਧੀਆ ਹੈ ਜਾ ਨਹੀ।”
“ਧੰਨਵਾਦ, ਰੱਬ ਰਾਖਾ🙏

...
...



Related Posts

Leave a Reply

Your email address will not be published. Required fields are marked *

One Comment on “ਅੱਜਕਲ-3, ਭਾਗ ਪਹਿਲਾ”

  • ਬਹੁਤ ਸੋਹਣੀ ਕਹਾਣੀ ਹੈ-ਬਾਈ ਜੀ ਇਸ ਕਹਾਣੀ ਦਾ ਦੁੱਜਾ ਭਾਗ ਕੀ ਹੈ9877844357

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)