More Punjabi Kahaniya  Posts
ਗਲਤਫਹਿਮੀ


ਮਹੀਨਾ ਭਰ ਪੇਕੇ ਰਹਿ ਕੇ ਮੁੜੀ ਨੂੰਹ ਦਾ ਅਚਾਨਕ ਹੀ ਬਦਲਿਆ ਬਦਲਿਆ ਜਿਹਾ ਰਵਈਆ ਦੇਖ ਸੱਸ ਅਕਸਰ ਹੀ ਫਿਕਰਾਂ ਵਿੱਚ ਪੈ ਜਾਂਦੀ..!
ਸੋਚਦੀ ਹੁਣ ਇਸ ਨੇ ਪਤਾ ਨੀ ਕਿਹੜਾ ਪੁੱਠਾ ਚੱਕਰ ਚਲਾਉਣਾ ਜਿਹੜੀ ਅਚਾਨਕ ਹੀ ਗੁੜ ਨਾਲੋਂ ਵੀ ਮਿੱਠੀ ਹੋ ਗਈ ਏ..!
ਓਧਰ ਕੰਮਾਂ ਕਾਰਾਂ ਵਿਚ ਰੁੱਝੀ ਹੋਈ ਨੂੰਹ ਦਾ ਧਿਆਨ ਅਕਸਰ ਹੀ ਪਿੱਛੇ ਆਪਣੇ ਪੇਕੇ ਘਰ ਤਿੰਨ ਭਰਜਾਈਆਂ ਹੱਥੋਂ ਹਰ ਵੇਲੇ ਹੀ ਜਲੀਲ ਹੁੰਦੀ ਰਹਿੰਦੀ ਆਪਣੀ ਬੁੱਢੀ ਮਾਂ ਵੱਲ ਚਲਾ ਜਾਂਦਾ!
ਫੇਰ ਨਾਲ ਹੀ ਬਾਹਰ ਥੜੇ ਤੇ ਬੈਠੇ ਬਾਬਾ ਜੀ ਚੇਤੇ ਆ ਜਾਂਦੇ..ਜੋ ਅਕਸਰ ਹੀ ਆਖਿਆ ਕਰਦੇ..ਓਏ ਭਲਾ ਕਰਿਆ ਕਰੋ..ਇੱਕ ਥਾਂ...

ਕੀਤਾ ਪੁੰਨ ਕਿਸੇ ਦੂਜੀ ਥਾਂ ਖੁਦ ਦੇ ਰਿਸਦੇ ਹੋਏ ਜਖਮਾਂ ਤੇ ਠੰਡ ਪਾਉਣ ਕੰਮ ਜਰੂਰ ਹੀ ਕਰਿਆ ਕਰਦਾ ਏ..!
ਚਿਰੋਕਣ ਤੋਂ ਤੁਰੀ ਆ ਰਹੀ ਇੱਕ ਗਲਤਫਹਿਮੀ ਹੁਣ ਵਕਤੀ ਖੁਸ਼ ਫਹਿਮੀ ਦਾ ਰੂਪ ਧਾਰਨ ਕਰ ਗਈ ਸੀ ਅਤੇ ਕਲਾ ਕਲ਼ੰਧਰ ਵੱਸੇ ਤੇ ਘੜਿਓਂ ਪਾਣੀ ਨੱਸੇ ਵਾਲੇ ਬਦਨਾਮ ਵੇਹੜੇ ਵਿਚ ਹੁਣ ਅਕਸਰ ਹੀ ਰਹਿਮਤਾਂ ਵਾਲਾ ਮੀਂਹ ਵਰਦਾ ਹੀ ਰਹਿੰਦਾ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)