More Punjabi Kahaniya  Posts
ਜੈ ਦੇ ਜੀਵਨ ਦਾ ਵੱਡਾ ਸੱਚ


ਜੈ ਦੇ ਜੀਵਨ ਦਾ ਵੱਡਾ ਸੱਚ (ਕਹਾਣੀ)
ਕਹਿੰਦੇ ਜਿਸ ਮਨ ਵਿੱਚ ਸੇਵਾ ਕਰਨ ਦਾ ਚਾਅ ਹੋਵੇ ਉਸ ਮਨ ਜਿਨ੍ਹਾਂ ਕੋਈ ਸੱਚਾ-ਸੁੱਚਾ ਹਿਰਦਾ ਹੋ ਹੀ ਨਹੀ ਸਕਦਾ. ਸੇਵਾ ਦੀ ਸਿਖਿਆ ਬੱਚੇ ਨੂੰ ਸਭ ਤੋਂ ਪਹਿਲੇ ਆਪਣੇ ਮਾਂ ਬਾਪ ਕੋਲੋਂ ਫੇਰ ਅਧਿਆਪਕ ਕੋਲੋਂ ਮਿਲਦੀ ਹੈ .
ਇੱਕ ਅਜਿਹਾ ਹੀ 20 ਕੁ ਸਾਲ ਦਾ ਨੌਜੁਆਨ ਜੈ ਸਿੰਘ ਸੀ ਜੋ ਗੁਰੂ ਘਰ ਜਾਕੇ ਸੇਵਾ ਕਰਿਆ ਕਰਦਾ ਸੀ. ਬਹੁਤ ਨੇਕ ਬੱਚਾ ਸੀ. ਮਾਂ ਬਾਪ ਦਾ ਇਕਲੌਤਾ ਪੁੱਤਰ ਸੀ . ਜੈ ਦੇ ਪਿਤਾ ਕੋਲ 5 ਕਿੱਲੇ ਜ਼ਮੀਨ ਤੇ 10 ਮੱਝਾਂ ਸਨ. ਇੱਕ ਦਿਨ ਜੈ ਸੇਵਾ ਕਰਕੇ ਘਰ ਵੱਲ ਜਾਣ ਹੀ ਲੱਗਿਆ ਸੀ ਕਿ ਉਸਦਾ ਗੁਆਂਢੀ ਭੱਜਕੇ ਉਸਨੂੰ ਬੁਲਾਉਣ ਆਇਆ . ਕਹਿੰਦਾ ਤੇਰਾ ਬਾਪੂ ਕੰਬਾਈਨ ਤੋਂ ਡਿੱਗ ਗਿਆ. ਜਦੋ ਜੈ ਨੇ ਖੇਤ ਵਿੱਚ ਜਾਕੇ ਵੇਖਿਆ ਤਾਂ ਲਹੂ ਲੁਹਾਣ ਹੋਇਆ ਬਾਪੂ ਲਗਦਾ ਸੀ ਦੁਨੀਆ ਛੱਡ ਗਿਆ ਹੋਵੇ . ਪਰ ਵਾਹਿਗੁਰੂ ਦੀ ਕਿਰਪਾ ਨਾਲ ਸਾਹ ਚਲਦੇ ਸੀ. ਜੈ ਘਬਰਾਇਆ ਹੋਇਆ ਆਪਣੇ ਪਿਤਾ ਨੂੰ ਕੱਲਾ ਹੀ ਚੁੱਕ ਟਰਾਲੀ ਵਿੱਚ ਪਾਕੇ ਹਸਪਤਾਲ ਪਹੁੰਚ ਗਿਆ. ਹਸਪਤਾਲ ਵਿੱਚ ਡਾਕਟਰ ਨੇ ਕਿਹਾ ਜਲਦੀ ਨਾਲ 2 ਲੱਖ ਰੁਪਏ ਜਮਾ ਕਰਵਾਓ , ਹੁਣੇ ਅਪਰੇਸ਼ਨ ਕਰਨਾ ਪਵੇਗਾ. ਜੈ ਨੇ ਪੇਪਰ ਤੇ ਦਸਤਖ਼ਤ ਕਰ ਦਿੱਤੇ ਤੇ ਕਿਹਾ ਮੈਂ ਪੈਸੇ ਦਾ ਇੰਤਜਾਮ ਜ਼ਰੂਰ ਕਰਾਂਗਾ ਕ੍ਰਿਪਾ ਕਰਕੇ ਤੁਸੀਂ ਇਲਾਜ਼ ਸ਼ੁਰੂ ਕਰ ਦਿਓ ਜੀ . ਜੈ ਕੋਲ਼ ਘਰ ਵਿੱਚ ਏਨੇ ਪੈਸੇ ਨਹੀਂ ਸਨ . ਜੈ ਨੇ ਰਿਸ਼ਤੇਦਾਰਾਂ ਤੋਂ ਪੈਸੇ ਮੰਗੇ ਪਰ ਉਸਨੂੰ ਕਿਸੇ ਨੇ ਵੀ ਕੋਈ ਪੈਸਾ ਨਾ ਦਿੱਤਾ. ਖੇਤ ਵਿੱਚ ਖੜੇ ਟ੍ਰੈਕਟਰ ਟਰਾਲੀ ਵੇਚ ਉਸਨੇ ਪੈਸੇ ਦਾ ਇੰਤਜਾਮ ਕਰ ਲਿਆ. ਡਾਕਟਰ ਨੇ ਅਗਲੀ ਸਵੇਰ ਕਿਹਾ ਅਪਰੇਸ਼ਨ ਹੋ ਗਿਆ. ਤੇਰਾ ਬਾਪੂ 3-4 ਹਫਤੇ ਤੱਕ ਹਸਪਤਾਲ ਰਹੇਗਾ. ਰੋਜ਼-ਰੋਜ਼ ਡਾਕਟਰ ਹਜ਼ਾਰਾ ਰੁਪਏ ਲੈ ਲੈਂਦੇ. ਬਸ 3-4 ਹਫਤੇ ਤੱਕ ਕਈ ਲੱਖਾਂ ਰੁਪਏ ਲੱਗ ਗਏ . ਕਈ ਮੱਝਾਂ ਵੀ ਵੇਚ ਦਿੱਤੀ. ਜੈ ਦੀ ਮਾਂ ਬਾਪੂ ਨੂੰ ਬਿਸਤਰ ਤੇ ਪਿਆ ਦੇਖ ਰੋ-ਰੋ ਬਿਮਾਰ ਰਹਿਣ ਲੱਗ ਪਈ. ਬਾਪੂ ਨੂੰ ਡਾਕਟਰ ਨੇ 1 ਮਹੀਨੇ ਬਾਅਦ ਘਰ ਭੇਜ ਦਿੱਤਾ. ਪਰ ਬਾਪੂ ਨਾ ਖੜ ਸਕਦਾ ਸੀ ਤੇ ਨਾ ਹੀ ਚੱਲ ਸਕਦਾ ਸੀ. ਮਾਂ ਵੀ ਰੋਜ਼-ਰੋਜ਼ ਰੋਂਦੀ ਰਹਿੰਦੀ , ਜਿਸ ਨਾਲ 6 ਮਹੀਨੇ ਬਾਅਦ ਓਹਦੀ ਅੱਖਾਂ ਦੀ ਨਿਗ੍ਹਾ ਚਲੀ ਗਈ. ਹੁਣ ਜੈ ਹੀ ਘਰ ਦਾ ਸਾਰਾ ਕੰਮ ਕਰਦਾ ਉਹ ਆਪਣੇ ਮਾਤਾ-ਪਿਤਾ ਦੀ ਸੇਵਾ ਹੀ ਆਪਣਾ ਧਰਮ ਸਮਝਣ ਲੱਗਿਆ. ਇੱਕ ਦਿਨ ਰਾਤ ਦੀ ਰੋਟੀ ਵੇਲੇ ਉਹ ਰੱਬ ਨੂੰ ਯਾਦ ਕਰਦਾ ਤੇ ਬਹੁਤ ਰੋਂਦਾ ਹੈ . ਮਾਤਾ ਦੇਖ ਨੀ ਸਕਦੀ ਤੇ ਬਾਪੂ ਚੱਲ ਨੀ ਸਕਦਾ ਚੁੱਪ ਵੀ ਕੌਣ ਕਰਾਏ ? ਕਈ ਸਾਲ ਬੀਤ ਗਏ . ਇਲਾਜ ਕਰਾਉਂਦੀਆਂ ਸਾਰਾ ਕੁਝ ਵੇਚ ਦਿੱਤਾ.
ਇੱਕ ਸ਼ਾਮ ਉਸਨੂੰ ਦਰਵਾਜਾ ਖੜਕਣ ਦੀ ਆਵਾਜ਼ ਆਈ . ਇੱਕ ਬਜ਼ੁਰਗ ਜੋ ਵੇਖਣ ਨੂੰ ਮੰਗਤਾ ਲੱਗਦਾ ਸੀ ਬਾਹਰ ਖੜਾ ਸੀ. ਬਜ਼ੁਰਗ ਨੇ ਕਿਹਾ ਬੱਚੇ ਰੋਟੀ ਮਿਲ ਜਾਓ ? ਬਹੁਤ ਭੁੱਖ ਲੱਗੀ ਆ . ਜੈ ਨੇ ਕਿਹਾ ਬਾਬਾ ਜੀ ਜਰੂਰ...

. ਅੰਦਰ ਆ ਜਾਓ . ਉਹ ਬਜ਼ੁਰਗ ਨੂੰ ਰੋਟੀ ਪਾਕੇ ਦਿੰਦਾ ਤੇ ਆਪ ਮਾਤਾ-ਪਿਤਾ ਦੋਵਾਂ ਨੂੰ ਆਪ ਰੋਟੀ ਖੁਆਉਂਦਾ . 1 ਬੁਰਕੀ ਮਾਂ ਦੇ ਮੂੰਹ ਵਿੱਚ ਤੇ ਇੱਕ ਬੁਰਕੀ ਪਿਤਾ ਦੇ ਮੂੰਹ ਵਿੱਚ ਪਾ-ਪਾ ਉਸਨੇ ਸਾਰੀ ਰੋਟੀ ਖੁਆ ਦਿੱਤੀ. ਮਾਤਾ-ਪਿਤਾ ਨੂੰ ਕੁਰਲੀ ਕਰਾਈ ਹੱਥ ਧੁਆਏ ਤੇ ਬਰਤਨ ਚੁੱਕ ਲਏ . ਬਜ਼ੁਰਗ ਵੀ ਰੋਟੀ ਖਾਂ ਹਟਿਆ. ਫੇਰ ਜੈ ਨੇ ਬਜ਼ੁਰਗ ਨੂੰ ਵੀ ਕੁਰਲੀ ਕਰਾਈ ਹੱਥ ਧੁਆਏ ਬਰਤਨ ਚੁੱਕ ਲਏ. ਬਜ਼ੁਰਗ ਜਾਣ ਲਈ ਉਠਿਆ ਤਾਂ ਜੈ ਨੇ ਕਿਹਾ ਬਾਬਾ ਜੀ ਏਨੀ ਰਾਤ ਤੁਸੀਂ ਕਿਥੇ ਜਾਓਗੇ ? ਤੁਸੀਂ ਸਵੇਰੇ ਚੱਲ ਜਾਣਾ , ਰਾਤ ਸਾਡੇ ਕੋਲ ਰੁਕ ਜਾਓ. ਸਵੇਰੇ ਫੇਰ ਬਜ਼ੁਰਗ ਨੇ ਜਾਣ ਲਈ ਕਿਹਾ ਤਾਂ ਜੈ ਨੇ ਫੇਰ ਮਾਤਾ ਪਿਤਾ ਤੇ ਬਜ਼ੁਰਗ ਨੂੰ ਖਾਣਾ ਖੁਆਇਆ . ਖਾਣਾ ਬਜ਼ੁਰਗ ਲਈ ਲੜ ਵੀ ਬੰਨ ਦਿੱਤਾ. ਬਜ਼ੁਰਗ ਨੇ ਕਿਹਾ ਇੱਕ ਮੰਗ-ਮੰਗਲੇ ਪੁੱਤਰਾਂ ਤੂੰ ਸਾਨੂੰ ਖਾਣਾ ਖੁਆਇਆ. ਜੈ ਸੋਚੀ ਪੈ ਗਿਆ ਕਦੇ ਉਸ ਦਾ ਧਿਆਨ ਬਾਪੂ ਦੀਆਂ ਲੱਤਾਂ ਵੱਲ ਜਾਵੇ ਕਦੇ ਮਾਂ ਦੀਆਂ ਅੱਖਾਂ ਵੱਲ. ਫੇਰ ਉਹ ਰੱਬ ਨੂੰ ਯਾਦ ਕਰਦਿਆਂ ਬੋਲਿਆ “”ਮੇਰੀ ਮਾਂ ਮੇਰੇ ਬਾਪੂ ਨੂੰ ਕਦੇ ਟ੍ਰੈਕਟਰ ਚਲਾਉਦਾ ਵੇਖੇ ਤੇ ਕਦੇ ਮੱਝਾ ਨੂੰ ਪੱਠੇ ਪਾਉਦਾ ਵੇਖੇ. ਏ ਰੂਹ ਤੇ ਆਈ ਆਵਾਜ਼ ਓਹਨੇ ਬਜ਼ੁਰਗ ਨੂੰ ਰੱਬ ਸਮਝ ਬੋਲ ਦਿੱਤਾ . ਫੇਰ ਬਜ਼ੁਰਗ ਸਿਰ ਤੇ ਹੱਥ ਧਰ ਆਸ਼ੀਸ਼ ਦੇਕੇ ਚਲਾ ਗਿਆ. ਦੂਜੇ ਦਿਨ ਜਦੋ ਜੈ ਸੁੱਤਾ ਉਠਿਆ ਤਾਂ ਮਾਤਾ ਪਿਤਾ ਆਪਣੇ-ਆਪਣੇ ਮੰਜੇ ਤੇ ਨਹੀਂ ਸੀ . ਜੈ ਘਬਰਾ ਗਿਆ ਤੇ ਭੱਜ ਕੇ ਵਿਹੜੇ ਵੱਲ ਗਿਆ ਤਾਂ ਕੀ ਦੇਖਦਾ ਕਿ ਮਾਤਾ ਧਾਰ ਕੱਢ ਰਹੀ ਹੁੰਦੀ ਹੈ, ਤੇ ਬਾਪੂ ਮੱਝਾ ਨੂੰ ਪੱਠੇ ਪਾ ਰਿਹਾ ਹੁੰਦਾ . ਜੈ ਕਦੇ ਉਸ ਬਜ਼ੁਰਗ ਵਾਰੇ ਸੋਚ ਰਿਹਾ ਤੇ ਕਦੇ ਮਾਤਾ-ਪਿਤਾ ਦੀ ਬਿਮਾਰੀ ਵਾਰੇ. ਸੋਚਦੇ ਸੋਚਦੇ ਹੀ ਉਹ ਖੁਸ਼ੀ ਵਿੱਚ ਧਾਹਾਂ ਮਾਰ ਰੋਣ ਲੱਗ ਪਿਆ.
ਸਾਨੂੰ ਵਿਸ਼ਵਾਸ਼ ਕਰਨ ਲਈ ਕੁਝ ਸਮਾਂ ਲੱਗੇਗਾ ਪਰ ਜੈ ਦੇ ਜੀਵਨ ਦੀ ਇਹ ਵੱਡੀ ਸਚਾਈ ਹੈ. ਜਿਸ ਤੋਂ ਆਪਾ ਬਹੁਤ ਕੁਝ ਸਿਖ ਸਕਦੇ ਹਾਂ . ਜਿਸ ਪਰਿਵਾਰ ਵਿੱਚ ਬੱਚਾ ਸਮ੍ਜਦਾਰ ਹੋਵੇ ਉਸ ਪਰਿਵਾਰ ਦੇ ਮਾਪੇ ਸਭ ਦੁੱਖਾਂ ਨੂੰ ਮਾਤ ਪਾ ਸਕਦੇ ਹਨ. ਮਾਪਿਆਂ ਦੀ ਵੀ ਜਿੰਮੇਵਾਰੀ ਹੁੰਦੀ ਹੈ ਕਿ ਬੱਚੇ ਨੂੰ ਬਚਪਨ ਤੋਂ ਚੰਗੀ ਸਿੱਖਿਆ ਦੇਣੀ ਚਾਹੀਦੀ ਹੈ. ਤਾਂ ਹੀ ਬੱਚਾ ਚੰਗੇ ਜੀਵਨ ਦਾ ਧਨੀ ਬਣ ਸਕਦਾ ਹੈ. ਪਤਾ ਨਹੀਂ ਉਹ ਮਾਲਕ ਕਿਸ-ਕਿਸ ਰੂਪ ਵਿੱਚ ਆਉਂਦਾ ਹੈ,ਤੇ ਕਿਸ-ਕਿਸ ਤਰਾਂ ਸਾਡੀ ਪ੍ਰੀਖਿਆ ਲੈਂਦਾ ਹੈ. ਬਸ ਸਾਨੂੰ ਅਡੋਲ ਰਹਿਕੇ ਉਸ ਉਤੇ ਭਰੋਸਾ ਰੱਖਣਾ ਚਾਹੀਦਾ ਹੈ. ਰੱਬ ਤੇ ਭਰੋਸਾ ਰੱਖਣ ਤੇ ਰਿਸ਼ਤੇਦਾਰਾਂ ਦੇ ਲੋੜ ਪੈਣ ਤੇ ਕੰਮ ਨਾ ਆਉਣ ਦੀ ਬਹੁਤ ਡੂੰਗੀ ਮਿਸਾਲ ਸਾਨੂੰ ਜੈ ਦੇ ਜੀਵਨ ਵਿੱਚੋ ਮਿਲਦੀ ਹੈ .🙏🙏🙏🙏🙏🙏
ਸਰਬਜੀਤ
ਦੇਨੋਵਾਲ ਕਲਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)