ਰਾਤ ਦੇ
ਦੋ ਕੁ ਵੱਜ ਗਏ ਸੀ।
ਘਰ ਦੀ ਲਾਇਟ ਅਚਾਣਕ ਚਲੀ ਗਈ
ਘਰ ‘ਚ ਪਈ ਕੱਲੀ ਔਰਤ ਦੀਆਂ ਅੱਖਾਂ ਦਸਤਕ ਨਾਲ ਖੁੱਲ ਗਈਆਂ।
ਜਦੋਂ ਓਹਨੇ ਦੇਖਿਆ
ਕਿ
ਚਾਰ ਬੰਦੇ ਪਿਸਤੌਲ ਨੂੰ ਤਾਨ ਕੇ
ਖੜੇ ਸੀ ।
ਉਨ੍ਹਾਂ ਨੇ ਬੱਚਿਆਂ ਨੂੰ ਡਰਾਇੰਗ ਰੂਮ ‘ਚ ਬੰਦ ਕਰ ਦਿੱਤਾ।
ਸਾਰੀਆਂ ਅਲਮਾਰੀਆਂ ਦੀ ਤਲਾਸ਼ੀ ਤੋਂ ਬਾਅਦ,
ਚੰਗੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਤੇ ਗਹਿਣੇ ਵੀ ਮਿਲੇ।
ਫਿਰ ਇੱਕ ਚੋਰ ਨੇ ਕਿਹਾ,
ਅਖੇ
“ਫ਼ੋਨ ਕਿੱਥੇ ਆ?
ਜੋ ਤੇਰੇ ਭਰਾ ਨੇ ਤੈਂਨੂੰ ਗਿਫਟ ਭੇਜਿਆ ਸੀ ? ਨਾਲੇ ਸੋਨੇ ਦਾ ਹਾਰ
ਜੋ ਤੇਰੇ ਪਤੀ ਨੇ ਤੈਂਨੂੰ ਵਰ੍ਹੇਗੰਢ ‘ਤੇ ਗਿਫ਼ਟ ਕੀਤਾ ਸੀ?
ਤੇ ਨਾਲੇ ਖਾਣ ਵਾਸਤੇ
ਖੋਏ ਦਾ ਡੱਬਾ ਵੀ ਲਿਆ ਕੱਢ ਕੇ
ਜਿਹੜਾ ਤੇਰੇ ਪੇਕਿਆਂ ਤੋਂ
ਤੀਆਂ ਦੇ ਸੰਧਾਰੇ ਵਿੱਚ ਆਇਆ...
ਆ।
ਕੱਢ ਕੇ ਛੇਤੀ-ਛੇਤੀ ਸਾਨੂੰ ਫੜਾ ਦੇ
ਨਹੀਂ ਸਾਥੋਂ ਖੂਨ-ਖਰਾਬਾ ਹੋ ਜਾਉਗਾ”।
ਔਰਤ ਨੇ
ਡਰ ਦੇ ਮਾਰੇ ਸਭ ਕੁਸ ਫੜਾਉਂਦੀ ਨੇ
ਹੈਰਾਨੀ ਨਾਲ ਪੁੱਛਿਆ,
ਕਹਿੰਦੀ
“ਪਰ ਥੋਨੂੰ ਏਹ ਸਭ ਕਿਵੇਂ ਪਤਾ ਏ”?
ਚੋਰ ਕਹਿੰਦੇ
ਲੈ !ਕਰਲੋ ਗੱਲ!
ਅਸੀਂ ਤੇਰੇ ਫੇਸਬੁੱਕ ਫ੍ਰੈਂਡ ਆਂ
ਆਹ ਸਾਰਾ ਕੁਸ ਤਾਂ
ਤੂੰ ਆਪ ਈ ਅਵਦੇ ਨਾਮ-ਸਰਨਾਂਵੇਂ ਸਮੇਤ
ਫੋਟੋਆਂ ਨੱਥੀ ਕਰਕੇ
ਆਪ ਈ ਪੋਸਟ,ਕਮੈਂਟ ਕਰ-ਕਰ
ਦੱਸਦੀ ਰਹਿੰਣੀ ਏ
ਕਿ
ਅੱਜ ਮੈਂ ਕੱਲੀ ਆਂ
ਅੱਜ ਆਹ ਹੋਇਆ,ਔਹ ਹੋਇਆ
ਅੱਜ ਅਸੀਂ
ਆਹ ਕੀਤਾ,ਫਲਾਣਾ ਕੀਤਾ
ਹੋਰ ਸਾਨੂੰ ਕਿਹੜਾ ਸੁਖਣੇ ਆਉਂਦੇ ਸੀ” :)ਕਾਪੀ