ਪੁਰਾਣੇ ਸਮੇਂ ਦੀ ਗੱਲ ਹੈ ਕਿ ਮਿਸਰ ਦੇ ਰਾਜ ਵਿੱਚ ਇੱਕ ਰਾਜਾ ਰਹਿੰਦਾ ਸੀ, ਜਿਸ ਦਾ ਨਾਮ ਮੁਲਤਾਨ ਸੀ । ਉਸ ਰਾਜੇ ਕੋਲ ਅਣਗਿਣਤ ਪੈਸਾ, ਜ਼ਮੀਨ ਆਦਿ ਸਨ । ਇਸ ਦੇ ਨਾਲ-ਨਾਲ ਉਹ ਆਪਣੇ ਅੰਦਰ ਹਉਮੈ ਦਾ ਸ਼ਹਿਦ ਆਪਣੇ ਨਾਲ ਭਰ ਰੱਖਿਆ ਸੀ । ਰਾਜਾ ਆਪਣੇ ਰਾਜ ਵਿੱਚ ਸਬ ਨਾਲ ਬੁਰਾ ਸਲੂਕ ਕਰਦਾ ਰਹਿੰਦਾ ਅਤੇ ਸਹੀ-ਗ਼ਲਤ ਨੂੰ ਨਾ ਸੁਣਨ ਦੀ ਬਜਾਏ ਆਪਣੇ ਗੁੱਸੇ ਨੂੰ ਕਾਬੂ ਕੀਤੇ ਬਿਨਾਂ ਬੇ-ਦੋਸ਼ੀਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦਾ ਸੀ । ਰਾਜਾ ਸਬ ਨਾਲ ਜ਼ੁਲਮ ਕਰਦਾ ਰਹਿੰਦਾ ਅਤੇ ਖੁਦ ਨੂੰ ਹੀ ਸਹੀ ਦੱਸਦਾ ਰਹਿੰਦਾ ।
ਇਸ ਤਰਾਂ ਦੇ ਅਨੇਕਾਂ ਬੁਰੇ ਕੰਮ ਕਰਨੇ ਦੀ ਉਸ ਨੂੰ ਆਦਤ ਪੈ ਚੁੱਕੀ ਅਤੇ ਇਹ ਕਰਮ ਕਮਾਉਣ ਦੇ ਲਈ ਕਦੇ ਵੀ ਥੱਕਦਾ ਨਹੀਂ ਸੀ । ਅਚਾਨਕ, ਰਾਜੇ ਦੀ ਮੌਤ ਦਾ ਵੇਲਾ ਨੇੜੇ ਆ ਗਿਆ । ਉਹ ਸੋਚਣ ਲੱਗਾ ਕਿ ਮੈਂ ਸਾਰੀ ਉਮਰ ਲੋਕਾਂ ਨਾਲ ਆਪਣੇ ਸਾਰੇ ਰਾਜ ਨਾਲ ਬਹੁਤ ਗੰਦਾ ਵਰਤਾਉ ਕੀਤਾ ਅਤੇ ਬੇ-ਜਾਨਾ ਦੀਆਂ ਜਾਨਾਂ ਲੀਤੀਆਂ ਅਤੇ ਹੁਣ ਮੇਰਾ ਅੰਤ ਨੇੜੇ ਆ ਚੁਕਿਆ ਹੈ । ਉਸ ਵਕ਼ਤ ਰਾਜੇ ਨੇ ਆਪਣੇ ਰਾਜ ਦੇ ਮੁਨਸ਼ੀ ਨੂੰ ਕਿਹਾ ਕਿ ਮੇਰੀ ਮੌਤ ਨੇੜੇ ਹੈ, ਕੋਈ ਹੱਲ ਦੱਸ ਇਸ ਤੋਂ ਬਚਣ ਲਈ । ਮੁਨਸ਼ੀ ਨੇ ਇਹ ਗੱਲ ਸੁਣ ਕੇ ਹੈਰਾਨ ਜਾਣਿਕ ਸੋਚਾਂ ਵਿੱਚ ਸੋਚ ਕੇ ਰਾਜੇ ਨੂੰ ਕਿਹਾ,” ਰਾਜਾ ਸਾਹਿਬ ਪਾਣੀ ਪੁੱਲ ਹੇਠਾਂ ਲੰਘ ਚੁੱਕਾ ਹੈ ਪਰ ਇਸ ਵੇਲੇ ਤੁਹਾਡੀ ਇੱਕ ਹੀ ਬੰਦਾ ਮਦਦ ਕਰ ਸਕਦਾ ਹੈ । ਉਹ ਕੌਣ ਹੈ ? ਹੁਣੇ ਬੁਲਾਓ, ਹੁਣੇ ।ਰਾਜਾ ਮੁਲਤਾਨ ਨੇ ਜ਼ਲਦੀ ਵਿੱਚ ਆਪਣੇ ਮੁਨਸ਼ੀ ਨੂੰ ਇਹ ਸਵਾਲ ਪੁੱਛਦਿਆਂ ਕਿਹਾ । ਮੁਨਸ਼ੀ ਨੇ ਕਿਹਾ,” ਰਾਜਾ ਸਾਹਿਬ ਤੁਸੀਂ ਫੋਰਨ ਕੋਈ ਐਸੇ ਜਾਦੂਗਰ ਨੂੰ ਬੁਲਾਉ ਜੋ ਸਬ ਤੋਂ ਮਹਿੰਗਾ ਅਤੇ ਹਰ ਤਰਾਂ ਦੇ ਤਰੀਕਿਆਂ ਨੂੰ ਜਾਣਦਾ ਹੋਵੇ । ਰਾਜੇ ਨੇ ਉਸ ਦੀ ਗੱਲ ਸੁਣਦਿਆਂ ਆਪਣੇ ਪੜੋਸੀ ਰਾਜਿਆਂ ਅਤੇ ਦੂਰ-ਦੂਰ ਤੱਕ ਦੇ ਰਾਜਿਆਂ ਕੋਲ ਇਹ ਕਹਿ ਖਬਰ ਫਲਾ ਦਿੱਤੀ ਕਿ ਉਸ ਨੂੰ ਦੁਨੀਆ ਦਾ ਸਬ ਤੋਂ ਮਹਿੰਗੇ ਜਾਦੂਗਰ ਦੀ ਸਖਤ ਜਰੂਰਤ ਹੈ ਅਤੇ ਜੋ ਮੰਗ ਕਰੇਗਾ ਸਬ ਪੂਰੀ ਕੀਤੀ ਜਾਵੇਗੀ ।
ਪੜੋਸੀ ਰਾਜਿਆਂ ਨੇ ਹੰਕਾਰੀ ਰਾਜੇ ਦਾ ਇਹ ਹੁਕਮ ਸੁਨਣ ਤੋਂ ਬਾਅਦ ਤੁਰੰਤ ਹੀ ਇੱਕ ਮਹਿੰਗੇ ਜਾਦੂਗਰ ਨੂੰ ਤਲਾਸ਼ਦਿਆਂ ਉਸ ਨੂੰ ਮੁਲਤਾਨ ਰਾਜੇ ਕੋਲ ਭੇਜਿਆ ਗਿਆ । ਜਦੋਂ ਉਹ ਰਾਜੇ ਕੋਲ ਗਿਆ, ਰਾਜੇ ਨੇ ਕਿਹਾ,” ਕਿ ਜੋ ਤੂੰ ਇਨਾਮ ਕਹੇਂਗਾ ਤੈਨੂੰ ਉਹ ਮਿਲ ਜਾਵੇਗਾ ਪਰ ਮੇਰੀ ਮਦਦ ਕਰ, ਤੂੰ ਜਾਦੂਗਰ ਹੈਂ ਤੂੰ ਕੋਈ ਇਸ ਤਰਾਂ ਦਾ ਜਾਦੂ ਕਰ ਕਿ ਮੈਨੂੰ ਮੌਤ ਤੋਂ ਬਚਾ ਲੇਵੇ ਅਤੇ ਮੌਤ ਮੇਰੇ ਤੋਂ ਸਦਾ ਲਈ ਦੂਰ ਹੋ ਜਾਵੇ । ਜੇ ਤੇਰੇ ਕੋਲੋਂ ਇਹ ਕੰਮ ਨਾ ਹੋਇਆ ਤਾਂ ਤੇਰੀ ਮੌਤ ਤਹਿ ਹੋਵੇਗੀ ।
ਜਾਦੂਗਰ ਇਹ ਸੁਣ ਕੇ ਡਰ ਗਿਆ ਕਿਉਂਕਿ ਜਾਦੂਗਰ ਨੂੰ ਆਪਣੇ ਕਿਤੇ ਕੰਮ ਦੇ ਪੈਸਿਆਂ ਤੋਂ ਮਤਲਬ ਸੀ । ਰਾਜਾ ਕਿ ਜਾਣੇ, ਜਾਦੂਗਰ ਤਾਂ ਫਿਰ ਵੀ ਇੱਕ ਇੰਸਾਨ ਸੀ ਅਤੇ ਇਹ ਮੌਤ ਕਿਸ ਨੂੰ ਨਹੀਂ ਆਉਂਦੀ ? ਜਦੋਂ ਲਿਖਿਆ ਓਦੋਂ ਇੰਸਾਨ ਦੀ ਮੌਤ ਤਹਿ ਹੈ, ਬੰਦੇ ਦੀ ਮੌਤ ਚਾਹੇ ਮਿਸਰ ਤੋਂ ਭਾਰਤ ਜਾ ਪਹੁੰਚ ਕੇ ਕਿਉਂ ਨਾ ਹੋ ਜਾਵੇ । ਜਾਦੂਗਰ ਸੋਚਾਂ ਵਿੱਚ ਪੈ ਗਿਆ, ਫਿਰ ਉਸ ਨੂੰ ਆਪਣੇ ਪੁਰਾਣੇ ਦਿਨ ਯਾਦ ਕਰਦਿਆਂ ਇੱਕ ਜਾਦੂ ਕਰਨ ਲਗਿਆ । ਜੋ ਕਿ ਉਹ ਆਪਣੇ ਪਿੰਡ ਦੀਆਂ ਕਬਰਾਂ ਕੋਲ ਜਾਦੂ ਕਰਦਾ ਹੁੰਦਾ ਸੀ, ਜਿਵੇਂ ਕਿ ਕਿਸੇ ਜਿਉਂਦੇ ਨੂੰ ਮੌਤ ਅਤੇ ਕਿਸੇ ਮਰੇ ਹੋਏ ਇੰਸਾਨ ਵਿੱਚ ਜਾਨ ਪਾ ਦਿੰਦਾ ਸੀ । ਉਸ ਨੇ ਇਹ ਤਰੀਕਾ ਸੋਚਦਿਆਂ ਰਾਜਾ ਜੀ ਨੂੰ ਕਿਹਾ,” ਰਾਜਾ ਸਾਹਿਬ...
ਤੁਸੀਂ ਇਨ੍ਹੇ ਵੱਡੀ ਸੰਖਿਆ ਦੇ ਮਾਲਕ, ਮੈਨੂੰ ਤੁਹਾਡਾ ਹੁਕਮ ਕਬੂਲ ਹੈ ।
ਰਾਜਾ ਮੁਲਤਾਨ ਨੂੰ ਇਹ ਗੱਲ ਸੁਣਦਿਆਂ ਅਤੇ ਖੁਦ ਨੂੰ ਹਲਾਸ਼ੇਰੀ ਮਿਲਦਿਆਂ ਜਾਦੂਗਰ ਨੂੰ ਕੁੱਝ ਸੋਨੇ ਦੇ ਸਿੱਕਿਆਂ ਦੀ ਪੰਝ ਥੈਲੀਆਂ ਦੇ ਨਾਲ ਹੀਰੇ-ਜਵਾਹਰਾਤ ਵੀ ਦੇ ਦਿੱਤੇ । ਜਾਦੂਗਰ ਨੂੰ ਇਹ ਸਬ ਮਿਲਦਿਆਂ ਉਸ ਦੀ ਜੀਬ ਵਿੱਚ ਲਾਲਚ ਵੱਧ ਗਿਆ । ਜਾਦੂਗਰ ਨੇ ਤੁਰੰਤ ਰਾਜਾ ਸਾਹਿਬ ਲਈ ਮੌਤ ਤੋਂ ਬੱਚਣ ਲਈ ਹੱਲ ਕੱਢਣੇ ਸ਼ੁਰੂ ਕਰ ਦਿੱਤੇ । ਜਾਦੂਗਰ ਨੇ ਆਪਣੀ ਹੱਡ-ਤੋੜਵੀ ਮਿਹਨਤ ਕਰਨੇ ਤੋਂ ਬਾਅਦ ਰਾਜਾ ਮੁਲਤਾਨ ਨੂੰ ਕਿਹਾ,” ਰਾਜਾ ਸਾਹਿਬ ਆਪਣੇ ਸਿਪਾਹੀਆਂ ਨੂੰ ਇੱਕ ਚਿੱਟੇ ਰੰਗ ਦੀ ਚੋੜੀ ਅਤੇ ਲੰਮੀ ਚਾਦਰ ਲਿਆਉਣ ਦਾ ਹੁਕਮ ਦੇਵੋ । ਜਾਦੂਗਰ ਨੇ ਇਹ ਸਬ ਮੰਗਵਾਉਣ ਤੋਂ ਪਹਿਲਾ ਰਾਜਾ ਸਾਹਿਬ ਨੂੰ ਕਹਿ ਦਿੱਤਾ ਕਿ ਤੁਹਾਡੀ ਮੌਤ ਤੁਹਾਨੂੰ ਲੱਭਦੀ ਥੱਕ ਜਾਵੇਗੀ, ਅਤੇ ਤੁਸੀਂ ਸਦਾ ਹੀ ਜੀਵਤ ਰਹੋਗੇ । ਜਿਵੇਂ ਹੀ ਜਾਦੂਗਰ ਨੇ ਕਿਹਾ ਉਸ ਨੂੰ ਚਾਦਰ ਹਾਸਿਲ ਹੋ ਗਈ । ਇਸ ਬਾਅਦ ਜਾਦੂਗਰ ਨੇ ਚਿੱਟੀ ਚਾਦਰ ਨਾਲ ਰਾਜਾ ਮੁਲਤਾਨ ਨੂੰ ਆਪਣੇ ਸਾਹਮਣੇ ਖੜ੍ਹਾ ਕਰ ਪੂਰਾ ਲਪੇਟ ਕੇ, ਇੱਕ ਬਾਰੀਕੀ ਜਿਹੀ ਰੱਸੀ ਨਾਲ ਬੰਨ ਦਿੱਤਾ । ਅਚਾਨਕ ਹੀ ਰਾਜਾ ਸਾਹਿਬ ਗਾਇਬ ਹੋ ਜਾਂਦੇ ਅਤੇ ਉਹ ਉਸ ਥਾਂ ਚੱਲ ਜਾਂਦੇ ਜਿੱਥੇ ਕਿਸੇ ਦੇ ਜਾਣ ਦੀ ਕੋਈ ਸੋਚ ਨਹੀਂ ਜਾਂਦੀ ।
ਜਾਦੂਗਰ ਉਸ ਹੰਕਾਰੀ ਰਾਜੇ ਨੂੰ ਮੌਤ ਤੋਂ ਬਚਾਉਣ ਲਈ ਧਰਤੀ ਦੀ ਅਖੀਰਲੀ ਬੁਰ ਤੇ ਪਹੁੰਚਾ ਦਿੰਦਾ ਹੈ । ਜਿੱਥੇ ਕਿ ਧਰਤੀ ਦੀ ਪਰਤ ਸ਼ੁਰੂ ਅਤੇ ਖਤਮ ਹੁੰਦੀਆਂ ਹਨ । ਉਸ ਰਾਜੇ ਦੀ ਮੌਤ ਜਰੂਰ ਲਿੱਖੀ ਹੋਈ ਸੀ, ਪਰਮਾਤਮਾ ਨੇ ਵੇਖਿਆ ਕਿ ਇਹ ਜ਼ਾਲਮ ਮੌਤ ਤੋਂ ਬੱਚਣ ਦੇ ਅਨੇਕ ਤਰਾਂ ਦੇ ਹੱਲ ਕੱਢਦਾ ਫਿਰ ਰਿਹਾ ਹੈ ਤਾਂ ਪਰਮਾਤਮਾ ਆਪਣੇ ਇੱਕ ਫਰਿਸ਼ਤੇ ਨੂੰ ਰਾਜੇ ਦੀ ਮੌਤ ਨੂੰ ਲੈਣ ਲਈ ਧਰਤ ਦੇ ਅਖੀਰਲੇ ਪਰਤ ਤੇ ਭੇਜ ਦਿੰਦਾ ਹੈ । ਜੋ ਫਰਿਸ਼ਤਾ ਰੱਬ ਜੀ ਨੇ ਭੇਜਿਆ ਉਹ ਖੁਦ ਸੋਚਾਂ ਵਿੱਚ ਪੈ ਗਿਆ ਕਿ ਇੱਥੇ ਕਿਹੜਾ ਮੂਰਖ ਆਵੇਗਾ ? ਇਹ ਕੋਈ ਰਹਿਣ-ਸਹਿਣ ਦੀ ਥਾਂ ਵੀ ਨਹੀਂ ਹੈ, ਨਾ ਹੀ ਕੋਈ ਇਸ ਪਰਤ ਤੇ ਮੈਨੂੰ ਕੋਈ ਨਜ਼ਰ ਆ ਰਿਹਾ । ਪਤਾ ਨਹੀਂ ਰੱਬ ਜੀ ਨੇ ਮੈਨੂੰ ਕਿਉਂ ਇੱਥੇ ਭੇਜਿਆ ?
ਸੋਚਦਿਆਂ-ਸੋਚਦਿਆਂ ਸਮਾਂ ਆਇਆ ਕਿ ਉਸ ਰੱਬ ਜੀ ਵਲੋਂ ਭੇਜੇ ਫਰਿਸ਼ਤੇ ਅੱਗੇ ਰਾਜਾ ਮੁਲਤਾਨ ਸਾਹਮਣੇ ਆ ਕੇ ਖੜ ਗਿਆ । ਆਖਿਰ, ਉਹ ਰੱਬ ਦਾ ਭੇਜਿਆ ਫਰਿਸ਼ਤਾ ਰਾਜੇ ਨੂੰ ਮੌਤ ਦਾ ਹਾਰ ਪਾ ਕੇ ਆਪਣੇ ਨਾਲ ਨਰਕਾਂ ਵੱਲ ਨੂੰ ਲੈ ਜਾਂਦਾ ਹੈ ।
ਇਸ ਕਹਾਣੀ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਅਸੀਂ ਰੱਬ ਨਾਲ ਮਾੜਾ ਕਰਕੇ ਮਾਫੀ ਮੰਗ ਲੈਂਦੇ ਹਾਂ ਤਾਂ ਉਹ ਜਰੂਰ ਮਾਫ ਕਰ ਦੇਵੇਗਾ ਲੇਕਿਨ ਜੇ ਅਸੀਂ ਇਨਸਾਨਾਂ ਨਾਲ ਹੀ ਮਾੜਾ ਕਰਦੇ ਹਾਂ, ਉਹਨਾਂ ਦੀ ਜਾਨਾਂ ਲੈ ਕੇ ਬੁਰਾ ਸਲੂਕ ਕਰਦੇ ਹਾਂ ਅਤੇ ਉਹ ਸਾਡੀ ਮੌਤ ਤੋਂ ਬਾਅਦ ਵੀ ਤੁਹਾਨੂੰ ਬੁਰਾ ਭਲਾ ਬੋਲਣ ਤਾਂ ਸਮਝੋ ਕਿ ਰੱਬ ਵੀ ਉੱਥੇ ਮਦਦ ਨਹੀਂ ਕਰ ਸਕਦਾ । ਜ਼ਿੰਦਗੀ ਬਹੁਤ ਛੋਟੀ ਹੈ ਅਸੀਂ ਕਿਸੇ ਨਾਲ ਨਫ਼ਰਤ ਕਰਕੇ ਜਾਂ ਕਿਸੇ ਬਾਰੇ ਬੁਰਾ ਸੋਚ ਕੇ ਆਪਣੀ ਝੂਠੀ ਹਉਮੈ ਨੂੰ ਸੰਤੁਸ਼ਟ ਕਰ ਸਕਦੇ ਹਾਂ, ਪਰ ਮੇਰੇ ਤੇ ਵਿਸ਼ਵਾਸ ਕਰੋ ਸਾਡੇ ਅੰਦਰ ਦਾ ਵਿਅਕਤੀ ਕਦੇ ਵੀ ਖੁਸ਼ ਨਹੀਂ ਹੋਵੇਗਾ । ਇਸ ਲਈ ਹਮੇਸ਼ਾਂ ਸਾਡੇ ਆਲੇ ਦੁਆਲੇ ਪਿਆਰ ਅਤੇ ਇੰਸਾਨੀਅਤ ਦੀ ਕਦਰ ਨੂੰ ਸਾਂਝਾ ਕਰੋ ।
ਲਿਖਤ : ਜਿਤੇਸ਼ ਤਾਂਗੜੀ