More Punjabi Kahaniya  Posts
ਨਖਸ਼ੋਂ


ਇੱਕ ਵੀਰ ਨਾਲ ਗਰਾਰੀ ਫਸ ਗਈ..
ਕਹਿੰਦਾ ਕੋਈ ਉੱਤੋਂ ਥੱਲੇ ਖਿਸਕੀ ਆਉਂਦੇ ਭਾਰੇ ਪੱਥਰ ਨੂੰ ਹੱਥ ਨਾਲ ਕਿੱਦਾਂ ਰੋਕ ਸਕਦਾ..
ਫੇਰ ਉਸ ਥਾਂ ਪੰਜੇ ਦਾ ਨਿਸ਼ਾਨ ਕਿੱਦਾਂ ਲੱਗ ਸਕਦਾ?
ਲੱਖਾਂ ਦੀ ਫੌਜ ਨਾਲ ਸਿਰਫ ਚਾਲੀ ਸਿੰਘ ਕਿੱਦਾਂ ਲੜ ਸਕਦੇ?
ਚੁਰਾਸੀ ਦੀ ਮਿਸਾਲ ਦਿੱਤੀ..ਆਖਿਆ ਦਰਬਾਰ ਸਾਬ ਵੀ ਤੇ ਲੜੇ ਹੀ ਸੀ..!

ਬਚਿੱਤਰ ਸਿੰਘ ਨੇ ਸਿਰਫ ਇੱਕ ਨਾਗਣੀ ਨਾਲ ਮਸਤ ਹਾਥੀ ਨੂੰ ਕਿੱਦਾਂ ਮਾਰ ਦਿੱਤਾ?
ਮੰਜੀ ਸਾਬ ਕਥਾ ਕਰਦੇ ਸੰਤ ਨੂੰ ਜਦੋਂ ਇਹ ਸਵਾਲ ਪੁੱਛਿਆ ਤਾਂ ਅੱਗੋਂ ਆਖਣ ਲੱਗਾ ਭਾਈ ਤੂੰ ਹੁਣ ਤੱਕ ਸਿਰਫ ਹਾਥੀ ਹੀ ਵੇਖੇ ਨੇ..ਬਚਿੱਤਰ ਸਿੰਘ ਨੀ..!

ਕਿੰਨੀਆਂ ਕਰਾਮਾਤਾਂ ਬਾਰੇ ਤਰਕ ਦਲੀਲਾਂ ਨਾਲ ਵਾਸਤਾ ਪਿਆ ਹੀ ਰਹਿੰਦਾ!

ਪੂਰਾਣੀ ਬਾਈਬਲ ਵਿੱਚ ਦੋ ਹਜਾਰ ਸਾਲ ਪੂਰਾਣੀ ਇੱਕ ਕਰਾਮਾਤ ਦਾ ਜਿਕਰ ਆਉਂਦਾ..
ਮਿਸਰ ਦੀ ਹੁਕੂਮਤ ਤੋਂ ਤੰਗ ਆਕੇ ਚਾਲੀ ਹਜਾਰ ਯਹੂਦੀ ਮੱਸਿਆ ਦੀ ਕਾਲੀ ਰਾਤ ਨੂੰ ਸ਼ਹਿਰੋਂ ਚੋਰੀ ਭੱਜ ਉੱਠੇੇ..
ਰਾਜੇ ਨੂੰ ਪਤਾ ਲਗਾ..ਮਗਰ ਫੌਜ ਲਾ ਦਿੱਤੀ..
ਯਹੂਦੀ ਭੱਜਦੇ ਭੱਜਦੇ ਲਾਲ ਸਾਗਰ ਦੇ ਕੰਢੇ ਤੇ ਅੱਪੜ ਗਏ!
ਅਗੇ ਡੂੰਗਾ ਸਮੁੰਦਰ ਤੇ ਮਗਰ ਮਿਸਰੀ ਫੌਜ..ਆਖਣ ਲੱਗੇ ਹੁਣ ਕੀ ਕਰੀਏ..
ਧਾਰਮਿਕ ਲੀਡਰ ਆਖਣ ਲੱਗਾ ਹੁਣ ਤੇ ਸਾਨੂੰ ਕਰਾਮਾਤ ਹੀ ਬਚਾ ਸਕਦੀ ਏ..ਅਰਦਾਸ ਕਰੋ..!
ਅਰਦਾਸ ਕੀਤੀ..ਫੇਰ ਆਕਾਸ਼ਵਾਣੀ ਹੋਈ..ਸਮੁੰਦਰ ਨੂੰ ਸੋਟੀ ਨਾਲ ਛੁਹੋ..!
ਇੰਝ ਹੀ ਕੀਤਾ..ਸਮੁੰਦਰ ਦੋ ਹਿੱਸਿਆਂ ਵਿਚ ਵੰਡਿਆ ਗਿਆ..ਰਾਹ ਬਣ ਗਿਆ..
ਸਾਰੇ...

ਡਰਨ ਕੋਈ ਅੱਗੇ ਨਾ ਹੋਵੇ..
ਜੇ ਪਾਣੀ ਦੇ ਦੋਵੇਂ ਪਾਸੇ ਆਪਸ ਵਿਚ ਮਿਲ ਗਏ ਫੇਰ ਕੀ ਕਰਾਂਗੇ..!

ਸੋਚ ਹੀ ਰਹੇ ਸਨ ਕੇ “ਨਖਸ਼ੋਂ” ਨਾਮ ਦਾ ਬਾਰਾਂ ਸਾਲ ਦਾ ਮੁੰਡਾ ਗੁਰੂ ਦੇ ਪੈਰੀ ਹੱਥ ਲਾ ਉਸ ਸਮੁੰਦਰੀ ਰਾਹ ਵਿਚ ਦੌੜ ਪਿਆ..!
ਬਾਕੀ ਵੀ ਦਲੇਰ ਹੋ ਕੇ ਮਗਰ ਨੂੰ ਹੋ ਤੁਰੇ..ਸਾਰੇ ਯਹੂਦੀ ਸੁਰਖਿਅਤ ਥਾਂ ਅੱਪੜ ਗਏ!

ਸੰਨ ਅਠਤਾਲੀ ਵਿਚ ਇਸਰਾਈਲ ਨਾਮ ਦਾ ਆਪਣਾ ਮੁਲਖ ਬਣਾ ਲੈਣ ਮਗਰੋਂ ਪਹਿਲਾ ਸਮੁੰਦਰੀ ਜਹਾਜ ਬਣਾਇਆ..ਪਾਰਲੀਮੈਂਟ ਦੋਚਿੱਤੀ ਵਿਚ ਸੀ..ਇਸਦਾ ਨਾਮ ਕੀ ਰਖੀਏ?

ਪ੍ਰਧਾਨ ਮੰਤਰੀ ਆਖਣ ਲੱਗਾ ਇਸਦਾ ਨਾਮ “ਨਖਸ਼ੋਂ” ਹੋਵੇਗਾ..
ਇਸੇ ਨੇ ਹੀ ਤਾਂ ਕੌਮ ਨੂੰ ਡੁੱਬਣੋਂ ਬਚਾਇਆ ਸੀ ਤੇ ਇਹ ਹੁਣ ਵੀ ਸਾਡੀ ਰਖਿਆ ਕਰੇਗਾ!
ਦੱਸਦੇ ਇਹ ਜਹਾਜ ਅਜੇ ਵੀ ਪਾਣੀਆਂ ਵਿਚ ਤਾਰੀਆਂ ਲਾ ਰਿਹਾ ਏ!

ਵਿਓਪਾਰ,ਸਾਇੰਸ,ਰਾਜਨੀਤੀ,ਖੇਡਾਂ,ਸਮਾਜਿਕ ਵਿਕਾਸ,ਫ਼ਿਲਮਾਂ,ਰਿਸਰਚਾਂ,ਨੋਬਲ ਇਨਾਮ,ਵੱਡਿਆਂ ਜੋਬਾਂ ਅਤੇ ਹੋਰ ਵੀ ਕਿੰਨਾ ਕੁਝ..
ਯਹੂਦੀ ਅੱਜ ਹਰ ਪਾਸੇ ਛਾਏ ਹੋਏ ਨੇ..
ਪਰ ਕਿਸੇ ਵੀ ਯਹੂਦੀ ਦਾ ਬੱਚਾ ਵਡੇਰਿਆਂ ਨੂੰ ਇਹ ਸਵਾਲ ਪੁੱਛਣ ਦੀ ਹਿੰਮਤ ਨਹੀਂ ਕਰਦਾ ਕੇ ਭਲਾ ਸੋਟੀ ਲਾਇਆਂ ਸਮੁੰਦਰ ਵਿਚ ਪਾੜ ਕਿੱਦਾਂ ਪੈ ਸਕਦਾ ਏ..?

ਸਰੋਤ..ਪ੍ਰੋ ਹਰਪਾਲ ਸਿੰਘ ਪੰਨੂ

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)