ਪਰਸੋਂ ਗੁਆਂਢਣ ਨੇ ਅਵਾਜ਼ ਮਾਰੀ,
” ਆ ਜਾ….ਇੱਕ ਚੱਕਰ ਲਾ ਕੇ ਆਈਏ ਪਾਰਕ ਚ”
“ਛੱਤ ਤੇ ਈ ਚੱਕਰ ਲਾ ਲੈਨੇ ਆਂ। ਸਾਰੇ ਪਾਰਕ ਚ ਬੰਦੇ ਈ ਦਿਸਦੇ ਨੇ। ਬੈੰਚ ਵੀ ਸਾਰੇ ਭਰੇ ਹੁੰਦੇ ਆ”।ਮੈਂ ਜੁਆਬ ਦਿੱਤਾ….
“ਆਹੋ….ਇਹ ਤਾਂ ਹੈ” ਗੁਆਂਢਣ ਬੋਲੀ…
ਅੱਗੇ ਤਾਂ ਕਦੇ ਏਨੇ ਦਿਸੇ ਨਹੀਂ” ਲੱਗਦਾ ਜਿਦਾਂ ਬੰਦੇ ਵੀ health conscious ਹੋ ਗਏ। ਮੈਂ ਹੱਸ ਕੇ ਆਖਿਆ…
“ਇਹ ਸਾਰੇ ਦੁਕਾਨਾਂ ਵਾਲੇ ਆ। ਟੈਮ ਨਾਲ ਦੁਕਾਨਾਂ ਬੰਦ ਹੋ ਜਾਂਦੀਆਂ ,ਘਰ ਪਤਾ ਨਹੀਂ ਕਿਉਂ...
ਨਹੀਂ ਜਾਂਦੇ….. ਏਥੇ ਬੈੰਚਾਂ ਉੱਪਰ ਹੀ ਟੇਢੇ ਹੋਏ ਰਹਿੰਦੇ” ਗੁਆਂਢਣ ਬੋਲੀ…
“ਨਾ ਘਰ ਜਾ ਕੇ ਵਿਚਾਰੇ ਕੀ ਕਰਨ?ਤੁਹਾਡੇ ਵਰਗੀਆਂ ਕਿਹੜਾ ਘਰੇ ਅਰਾਮ ਨਾਲ ਬਹਿਣ ਦਿੰਦੀਆਂ?”
ਮੇਰੇ ਹਸਬੈਂਡ ਦਾ ਏਨਾ ਕਹਿਣਾ ਸੀ ਕਿ ਆਪਾਂ ਦੋਨੋਂ ਚੁੱਪ ਵੱਟ ਗਈਆਂ….