More Punjabi Kahaniya  Posts
ਲੋਕ ਕੀ ਕਹਿਣਗੇ ?


ਲੋਕ ਕੀ ਕਹਿਣਗੇ , ਹਿੰਦੁਸਤਾਨ ਦੇ ਲੋਕਾਂ ਨੂੰ ਖ਼ਾਸ ਕਰਕੇ ਪੰਜਾਬੀਆਂ ਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਹੈ ਕਿ ਲੋਕ ਕੀ ਕਹਿਣਗੇ ,ਕੁੱਝ ਦਿਨ ਪਹਿਲਾਂ ਮੇਰੀ ਕਨੇਡਾ ਵਿੱਚ ਰਹਿੰਦੇ ਯਾਰ ਦੋਸਤ ਨਾਲ ਗੱਲ ਹੋ ਰਹੀ ਸੀ ਕਹਿੰਦਾ ਇਥੇ ਆ ਕੇ ਇਸ ਗੱਲ ਦਾ ਡਰ ਤਾਂ ਖ਼ਤਮ ਹੋ ਜਾਂਦਾ ਹੈ ਕਿ ਲੋਕ ਕੀ ਕਹਿਣਗੇ ਪੰਜਾਬ ਵਿੱਚ ਤਾਂ ਕੋਈ ਵੀ ਕੰਮ ਕਰਨਾ ਹੋਵੇ ਪਹਿਲਾਂ ਲੋਕਾਂ ਦੀ ਪ੍ਰਵਾਹ ਕਰਨੀ ਪੈਂਦੀ ਹੈ ਕਿ ਇਸ ਬਾਰੇ ਲੋਕ ਕੀ ਕਹਿਣਗੇ ਜਾਂ ਕੀ ਸੋਚਣਗੇ ਮੰਨਿਆ ਕੋਈ ਗਲਤ ਕੰਮ ਕਰਦੇ ਹੋਈਏ ਤਾਂ ਲੋਕਾਂ ਦੀ ਪ੍ਰਵਾਹ ਕਰਨੀ ਬਣਦੀ ਹੈ ਕਿ ਇਹ ਕੰਮ ਕਰਨ ਨਾਲ ਦੂਜਿਆਂ ਤੇ ਕੀ ਪ੍ਰਭਾਵ ਹੈ ਜਾਂ ਇਸ ਨਾਲ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ ਪਰ ਜਦੋਂ ਕੋਈ ਚੰਗਾ ਕੰਮ ਕਰਨ ਤੋਂ ਪਹਿਲਾਂ ਵੀ ਇਹ ਸੋਚਣ ਲਗਦੇ ਹਾਂ ਕਿ ਲੋਕ ਕੀ ਕਹਿਣਗੇ ਤਾਂ ਇਹ ਫਾਲਤੂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੀ ਹੈ ਉਦਾਹਰਣ ਦੇ ਤੌਰ ਤੇ ਜਦੋਂ ਕਿਸੇ ਨੇ ਵਿਆਹ ਕਾਰਜ ਰੱਖਿਆ ਹੁੰਦਾ ਹੈ ਤਾਂ ਇਹ ਸਲਾਹ ਆਮ ਹੀ ਕੀਤੀ ਜਾਂਦੀ ਹੈ ਕਿ ਜੇਕਰ ਵਿਆਹ ਵਿੱਚ ਦਾਰੂ ਨਾ ਪਿਆਈ ਤਾਂ ਲੋਕ ਕੀ ਕਹਿਣਗੇ, ਹਾਲਾਂਕਿ ਦਾਰੂ ਨਾ ਪਿਲਾਉਣਾ ਇੱਕ ਚੰਗੀ ਸੋਚ ਹੈ ਪਰ ਇਸ ਗੱਲ ਨੂੰ ਆਪਣੇ ਦਿਮਾਗ ਵਿਚੋਂ ਨਹੀਂ ਕੱਢ ਸਕਦੇ ਕਿ ਲੋਕ ਕੀ ਕਹਿਣਗੇ ਤੁਸੀਂ ਇੱਕ ਚੰਗਾ ਜੇਕਰ ਮੈਂ ਕੁਲਚਿਆਂ ਦੀ ਰੇਹੜੀ ਲਾ ਲਈ ਤਾਂ ਬੇਜ਼ਤੀ ਵਾਲਾ ਕੰਮ ਹੋਜੂ,ਕਈ ਤਾਂ ਬਹੁਤ ਛੋਟੀਆਂ...

ਛੋਟੀਆਂ ਗੱਲਾਂ ਹਨ ਜੋ ਬਿਨਾਂ ਗੱਲ ਤੋਂ ਹੀ ਦਿਲ ਤੇ ਲਾ ਬੈਠਦੇ ਹਾਂ ਜਿਵੇਂ ਜੇ ਮੈਂ ਕੁੜਤਾ ਪਜਾਮਾਂ ਪਾ ਲਿਆ ਲੋਕ ਕੀ ਕਹਿਣਗੇ, ਜੇ ਮੈਂ ਸਾਇਕਲ ਤੇ ਵਿਆਹ ਚ ਗਿਆ ਤਾਂ ਲੋਕ ਕੀ ਸੋਚਣਗੇ ਆਪਣੇ ਨਾਲੋਂ ਦੂਜਿਆਂ ਦੀ ਸੋਚ ਦਾ ਪਹਿਲਾਂ ਫਿਕਰ ਕਰਨ ਲੱਗ ਪੈਂਦੇ ਹਾਂ ਮੈਂ ਤਾਂ ਕਹਾਂਗਾ ਜਦੋਂ ਕੋਈ ਚੰਗਾ ਕੰਮ ਕਰਨਾ ਹੋਵੇ ਤਾਂ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿ ਕੀ ਕਹਿਣਗੇ । ਹਾਂ ਕੁੱਝ ਗੱਲਾਂ ਅਜਿਹੀਆਂ ਹਨ ਜਿੱਥੇ ਪ੍ਰਵਾਹ ਕਰਨੀ ਚਾਹੀਦੀ ਹੈ ਜਿਵੇਂ ਤੁਸੀਂ ਦਾਰੂ ਪੀ ਕੇ ਨਾਲੀ ਵਿੱਚ ਡਿੱਗਦੇ ਹੋ ਤਾਂ ਲੋਕ ਕੀ ਕਹਿਣਗੇ, ਕਿਸੇ ਦੀ ਧੀ ਭੈਣ ਦੇ ਰਾਹ ਵਿੱਚ ਖੜਦੇ ਹੋ ਤਾਂ ਥੋਨੂੰ ਸ਼ਰਮ ਆਉਣੀ ਚਾਹੀਦੀ ਹੈ ਮਾਂ ਪਿਓ ਦੀ ਇੱਜਤ ਨਹੀਂ ਕਰਦੇ ਤਾਂ ਲੋਕ ਕੀ ਕਹਿਣਗੇ ਜਾਂ ਠੱਗੀ ਚੋਰੀ ਕਰਦੇ ਹੋ ਤਾਂ ਲੋਕ ਕੀ ਕਹਿਣਗੇ, ਸੋ ਗੱਲਾਂ ਤਾਂ ਹਰ ਵੀ ਬਹੁਤ ਨੇ ਪਰ ਮੈਂ ਤਾਂ ਕਹਾਂਗਾ ਕਿ ਚੰਗੇ ਕੰਮ ਕਰਨ ਲੱਗਿਆਂ ਕਿਸੇ ਦੀ ਪ੍ਰਵਾਹ ਨਾ ਕਰੋ ਕਿ ਲੋਕ ਕੀ ਕਹਿਣਗੇ , ਪਰ ਜਿੰਦਗੀ ਵਿੱਚ ਕੋਈ ਵੀ ਅਜਿਹਾ ਕੰਮ ਨਾ ਕਰੋ ਜੋ ਕਿਸੇ ਦੇ ਦਿਲ ਨੂੰ ਦੁੱਖ ਦੇਣ ਵਾਲਾ ਹੋਵੇ ਤੇ ਲੋਕ ਮਜਬੂਰੀ ਵਿੱਚ ਤੁਹਾਨੂੰ ਕੁੱਝ ਕਹਿਣ।
ਦਵਿੰਦਰ ਸਿੰਘ ਰਿੰਕੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)