More Punjabi Kahaniya  Posts
ਦਿੱਲੀ ਨਾਲ ਰੌਲਾ


2004 ਵਰੇ ਵਿਚ ਦੋ ਫ਼ਿਲਮਾਂ
ਵੀਰ ਜਾਰਾ” ਅਤੇ “ਮੁਗਲ-ਏ-ਆਜਮ” ਦਾ ਰੰਗੀਨ ਵਰਜਨ..
ਦੋਵੇਂ ਇੱਕੋ ਹੀ ਦਿਨ ਰਿਲੀਜ਼ ਹੋਈਆਂ..
ਲੰਡਨ ਤੋਂ ਇੱਕ ਬੀਬੀ ਦੋਵੇਂ ਰਿਵਿਉ ਲਿਖਣ ਅਮ੍ਰਿਤਸਰ ਆਈ..ਆਖਣ ਲੱਗੀ ਦੋਵੇਂ ਵਧੀਆ ਨੇ..ਫਰਕ ਕਰਨਾ ਬੜਾ ਔਖਾ ਏ..
ਇੱਕ ਜਹਾਂਗੀਰ ਦੀ ਮੁਹੱਬਤ ਅਤੇ ਬਾਪ ਖ਼ਿਲਾਫ਼ ਬਗਾਵਤ ਦੀ ਕਹਾਣੀ ਅਤੇ ਦੂਜੀ ਹਿੰਦੁਸਤਾਨ ਪਾਕਿਸਤਾਨ ਦੇ ਨੌਜੁਆਨ ਜੋੜੇ ਦੀ ਮੁਹੱਬਤ ਦੀ ਦਾਸਤਾਨ!
ਪਰ ਜੇ ਮਜ਼੍ਹਬਾਂ ਮੁਲਖਾਂ ਨੂੰ ਤੱਕੜੀ ਤੇ ਰੱਖ ਮਿੱਥ ਕੇ ਰੀਵਿਊ ਕੀਤਾ ਹੁੰਦਾ ਤਾਂ ਕਿਸੇ ਨੂੰ ਵੀ ਘਟੀਆਂ ਜਾਂ ਵਧੀਆ ਸਾਬਤ ਕੀਤਾ ਜਾ ਸਕਦਾ ਸੀ!

ਵਾਈਟ ਹਾਊਸ ਵਿਚ ਅੱਜ ਦੀ ਹੁੱਲੜ ਬਾਜੀ..
ਸ਼ੀਸ਼ੇ ਤੋੜ ਸੁੱਟੇ..ਚੀਜਾਂ ਲੁੱਟ ਲਈਆਂ..ਘਾਹ ਬੂਟੇ ਸਭ ਕੁਝ ਤਹਿਸ ਨਹਿਸ ਕਰ ਦਿੱਤਾ..
ਦੋ ਢਾਈ ਘੰਟੇ ਮਗਰੋਂ ਟਰੰਪ ਦਾ ਟਵੀਟ..”ਸ਼ਾਂਤੀ ਬਣਾਈ ਰੱਖੋ”
ਪਰ ਕਾਫੀ ਦੇਰ ਹੋ ਚੁੱਕੀ ਸੀ!
ਅਮਰੀਕੀ ਪੁਲਸ ਦੇ ਰਵਈਏ ਵਿਚ ਚੋਖਾ ਫਰਕ..
ਲੱਗਦਾ ਸੀ ਜਿੱਦਾਂ ਚਿੱਟੀ ਚਮੜੀ ਨੂੰ ਬਚਾ ਬਚਾ ਰਹੀ ਹੋਵੇ..!
ਇੱਕ ਆਖ ਰਹੀ ਸੀ..ਹੁੱਲੜਬਾਜ਼ ਕਾਲੇ ਹੁੰਦੇ ਤਾਂ ਪੁਲਸ ਦੇ ਨਜਿੱਠਣ ਦਾ ਢੰਗ ਕੁਝ ਹੋਰ ਹੁੰਦਾ..!
ਸ਼ਾਇਦ ਧੌਣ ਤੇ ਗੋਡਾ ਰੱਖ ਕਿੰਨੇ ਸਾਰੇ ਮੁਕਾ ਵੀ ਦਿੱਤੇ ਹੁੰਦੇ!
ਕਾਲੀ ਚਮੜੀ ਦੇ ਡਾਕਟਰੀ ਓਪਰੇਸ਼ਨ ਵੇਲੇ ਬੇਹੋਸ਼ੀ ਦੀ ਦਵਾਈ ਦੀ ਮਿਕਦਾਰ ਵੀ ਘੱਟ ਹੁੰਦੀ ਏ..ਪੀੜ ਜੂ ਘੱਟ ਹੁੰਦੀ!
ਪੁਲਸ ਟਰੇਨਿੰਗ ਦੌਰਾਨ ਦੱਸਿਆ ਜਾਂਦਾ ਕਾਲੀ ਚਮੜੀ ਵਿਚ ਸਹਿਣ ਸ਼ਕਤੀ ਜਿਆਦਾ ਹੁੰਦੀ..ਥਰਡ ਡਿਗਰੀ ਲਾਉਣੀ ਪੈ ਜਾਵੇ ਤਾਂ ਕੱਸ ਕੇ ਲਾਓ..!
ਓਦਾਂ ਹੀ ਜਿੱਦਾਂ ਤਿੰਨ ਦਹਾਕੇ ਪਹਿਲਾਂ..
ਸੂਬਾ ਸਿੰਘ ਨਾਮ ਦਾ ਪੁਲਸ ਇੰਸਪੈਕਟਰ..ਖੁਦ ਨੂੰ ਸੂਬਾ ਸਰਹੰਦ ਅਖਵਾ ਕੇ ਖ਼ੁਸ਼ ਹੁੰਦਾ..ਚੜ੍ਹਦੀ ਜਵਾਨੀ ਦਾਹੜੀ ਅਤੇ ਸਿਰ ਤੇ ਕੇਸਰੀ ਪਰਨਾ..ਭਾਵੇਂ ਕਸੂਰ ਹੈ ਤੇ ਭਾਵੇਂ ਨਹੀਂ..ਸਿੱਧਾ ਘੋਟਣਾ..ਅਤੇ ਥਰਡ ਡਿਗਰੀ..!
ਇੱਕ ਹੋਰ ਖਬਰ..
ਮਾਲੇਗਾਓ ਬੰਬ ਧਮਾਕਿਆਂ ਦੀ ਮੁਖ ਦੋਸ਼ੀ..ਸਾਧਵੀ ਪ੍ਰਿਗਿਆ..
ਹੁਣ ਮੈਂਬਰ ਪਾਰਲੀਮੈਂਟ..ਹਾਈ ਕੋਰਟ ਨੇ ਸੁਣਵਾਈ ਦੇ ਦੌਰਾਨ ਖੁਦ ਹਾਜਿਰ ਹੋਣ ਤੋਂ ਵੀ ਛੋਟ ਦੇ ਦਿੱਤੀ!
ਸਾਡੇ ਰਿਸ਼ਤੇਦਾਰ ਦਾ ਮੁੰਡਾ..
ਕਾਫੀ ਮੇਹਨਤ ਕੀਤੀ..ਦੱਸਦੇ ਆਪਣਾ ਜੂੜਾ ਪੱਖੇ ਨਾਲ ਬੰਨ ਲਿਆ ਕਰਦਾ..
ਤਾਂ ਕੇ ਨੀਂਦ ਨਾ ਆਵੇ..ਮੁੜਕੇ ਆਈ.ਏ.ਐੱਸ ਬਣ ਡੀ ਸੀ ਲੱਗਾ!
ਅੱਜ ਖਬਰ ਪੜੀ..ਲੋਕ ਸਭਾ ਦਾ ਸਪੀਕਰ..ਓਮ ਬਿਰਲਾ..
ਉਸਦੀ...

ਧੀ ਕੋਟੇ ਵਿਚ ਸਿਧੀ ਆਈ.ਏ.ਐੱਸ..ਨਾ ਕੋਈ ਪੇਪਰ..ਨਾ ਕੋਈ ਇੰਟਰਵਿਯੂ..
ਚੋਰ ਮੋਰੀਆਂ..ਆਪਣੇ ਬੰਦੇ ਸੈੱਟ ਕਰਨ ਲਈ..ਅੰਨਾ ਵੰਡੇ ਰਿਓੜੀਆਂ ਮੁੜ ਮੁੜ ਘਰਦਿਆਂ ਨੂੰ!
ਫਾਂਸੀਆਂ..ਗੋਲੀਆਂ..ਉਮਰ ਕੈਦਾਂ..ਕਾਲੇ ਪਾਣੀ ਦੇ ਸੱਪਾਂ ਦੇ ਡੰਗ..ਕਾਮੇ-ਗਾਟੇ ਮਾਰੂ ਕਾਂਡ..ਥਰਡ ਡਿਗਰੀ ਸਭ ਤੋਂ ਵੱਧ ਸਹੇ ਤੇ ਵੰਡ ਮਗਰੋਂ ਗ੍ਰਹਿ ਮੰਤਰੀ ਪਟੇਲ (ਬੱਤੀ ਸੌ ਕਰੋੜ ਦੀ ਮੂਰਤੀ ਵਾਲਾ) ਦਾ ਬਿਆਨ ਇਹਨਾਂ ਪਗੜੀ ਵਾਲਿਆਂ ਤੇ ਖਾਸ ਨਜਰ ਰੱਖੋਂ..ਇਹ ਜਰਾਇਮ ਪੇਸ਼ਾ ਕੌਂਮ ਏ!
ਚਰਖੇ ਨਾਲ ਅਜਾਦੀ ਲੈ ਕੇ ਦੇਣ ਵਾਲੇ ਅਖੌਤੀ ਨੰਗ ਧੜੰਗੇ ਦੀ ਨਜਰ ਵਿਚ ਸਰਬੰਸ ਦਾਨੀ ਦਸਮ ਪਿਤਾ ਇੱਕ ਭੁੱਲੜ ਅਤੇ ਸਿਰਫਿਰਿਆ ਕ੍ਰਾਂਤੀਕਾਰੀ!
ਧੱਕਿਆਂ ਦੀ ਦਾਸਤਾਨ..ਬੜੀ ਲੰਮੀ..
ਇਹ ਹੁੰਦੇ ਹੀ ਆਏ ਨੇ ਤੇ ਅੱਗੋਂ ਵੀ ਹੁੰਦੇ ਰਹਿਣਗੇ..
ਪਰ ਵਿਰੋਧ ਬੰਦ ਨਹੀਂ ਹੋਣਾ ਚਾਹੀਦਾ..ਗਲਤ ਨੂੰ ਗਲਤ ਆਖਣ ਦੀ ਜੁੱਰਤ ਜਾਂਦੀ ਰਹੀ ਤਾਂ ਉਸ ਦਿਨ ਕਿਆਮਤ ਬਰੂਹਾਂ ਤੇ ਦਸਤਕ ਦੇ ਰਹੀ ਹੋਵੇਗੀ..!
ਦਸਮ ਪਿਤਾ ਨੇ ਸਿਖਾਇਆ..ਜ਼ੁਲਮ ਹੱਦੋਂ ਟੱਪ ਜਾਵੇ ਤਾਂ ਤਲਵਾਰ ਚੁੱਕਣੀ ਜਾਇਜ ਏ!

ਸ਼ਮਸ਼ੀਰ ਚੁੱਕਣ ਦੀ ਜੁੱਰਤ ਇੰਜ ਹੀ ਕਾਇਮ ਰਹੇ..
ਇਸ ਲਈ ਅਨੰਦਪੁਰ ਸਾਬ ਵੱਲ ਨੂੰ ਮੁਹਾਰਾਂ ਮੋੜਨੀਆਂ ਪੈਣੀਆਂ..
ਕਿਓੰਕੇ ਦਿੱਲੀ ਅਤੇ ਦਿੱਲੀ ਤੇ ਰਾਜ ਕਰਨ ਵਾਲੀ ਮਾਨਸਿਕਤਾ ਓਹੀ ਹੈ..
ਜਿਸ ਬਾਰੇ ਮਸ਼ਹੂਰ ਹੈ “ਸਾਨੂੰ ਜੰਗ ਨਵੀਂ ਪੇਸ਼ ਹੋਈ..ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਿੱਲੀ ਦਰਵੇਸ਼ ਹੋਈ”
ਵਾਕਿਆ ਹੀ ਕਦੀ ਪਾਣੀ ਲੁੱਟਦੀ ਏ ਤੇ ਕਦੀ ਜਵਾਨੀ..!

ਚਾਰ ਦਹਾਕੇ ਪਹਿਲਾਂ..
ਪ੍ਰੈਸ ਅਕਸਰ ਹੀ ਤੀਰ ਵਾਲੇ ਨੂੰ ਸਵਾਲ ਕਰਿਆ ਕਰਦੀ..”ਸੰਤ ਜੀ ਆਖਿਰ ਤੁਹਾਡਾ ਦਿੱਲੀ ਨਾਲ ਰੌਲਾ ਹੈ ਕੀ..?
ਉਹ ਹੱਸ ਪੈਂਦਾ..ਫੇਰ ਆਖਦਾ ਭਾਈ ਦਿੱਲੀ ਆਖਦੀ ਏ ਧੋਣ ਨੀਵੀਂ ਕਰਕੇ ਤੁਰਿਆ ਕਰ ਤੇ ਦਸਮ ਪਿਤਾ ਨੇ ਸਾਨੂੰ ਆਕੜ ਕੇ ਤੁਰਨਾ ਸਿਖਾਇਆ..

ਵਾਕਿਆ ਹੀ ਆਕੜ ਕੇ ਸਿਰਫ ਓਹੀ ਤੁਰ ਸਕਦਾ ਜਿਸਨੂੰ ਨਾ ਤੇ ਕੋਈ ਦੁਨਿਆਵੀ ਲਾਲਚ ਹੋਵੇ ਤੇ ਨਾ ਹੀ ਮੌਤ ਦਾ ਡਰ!

ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ
ਹਰਪ੍ਰੀਤ ਸਿੰਘ ਜਵੰਦਾ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)