More Punjabi Kahaniya  Posts
ਦਿਓਰ ਭਰਜਾਈ


ਵੱਡੀ ਮੰਮੀ ਦੱਸਦੀ ਹੁੰਦੀ ਆ ਜਦੋਂ ਮੈਂ ਵਿਆਹੀ ਆਈ ਤਾਂ ਤੇਰੇ ਬਾਪੂ ਤੇ ਚਾਚੇ ਹੁਣਾ ਦੇ ਮੂੰਹਾਂ ਤੇ ਹਜੇ ਦਾੜ੍ਹੀਆਂ ਵੀ ਨਹੀ ਆਈਆਂ ਸੀ ਤੇ ਛੋਟਾ ਚਾਚਾ ਤੇ ਭੂਆ ਤਾਂ ਹਜੇ ਕੱਚੀ ਪਹਿਲੀ ਚ ਪੜ੍ਹਦੇ ਸੀ।
ਮਹੱਲੇ ਚ ਆਸ ਪਾਸ ਘਰਾਂ ਚ ਕੁੜੀਆਂ ਮੁੰਡੇ ਹਜੇ ਕੁਆਰੇ ਹੀ ਸੀ ਤੇ ਲੋਕਾਂ ਦੇ ਨਿਆਣੇ ਕੋਠਿਆਂ ਤੇ ਚੜ ਚੜ ਮੈਨੂੰ ਵੇਖਿਆ ਕਰਦੇ ਸੀ ਤੇ ਲੋਕਾਂ ਦੇ ਨਿਆਣੇ ਜ਼ਿੱਦ ਕਰਿਆ ਕਰਦੇ ਸੀ ਕਿ ਨਵੀਂ ਵਹੁਟੀ ਵੇਖਣ ਜਾਣਾ ਆ।
ਪਹਿਲਾਂ ਪਹਿਲਾਂ ਤਾਂ ਮੈਨੂੰ ਬੜਾ ਹੀ ਅਜੀਬ ਲੱਗਿਆ ਕਰਦਾ ਸੀ ਪਰ ਹੌਲੀ ਹੌਲੀ ਮਿਲਦੇ ਸਤਿਕਾਰ ਕਰਕੇ ਮੈਂ ਵੀ ਮੁਹੱਲੇ ਵਾਲਿਆ ਚ ਮਿਕਸ ਹੋ ਗਈ ਤੇ ਸਾਰਾ ਮੁਹੱਲਾ ਮੈਨੂੰ ਆਪਣੇ ਘਰ ਵਾਂਗ ਲੱਗਣ ਲੱਗ ਗਿਆ ਸੀ।
ਵਿਆਹ ਤੋਂ ਦੋ ਕ ਮਹੀਨੇ ਮਗਰੋਂ ਹੀ ਤੇਰੀ ਦਾਦੀ ਨੂੰ ਅਧਰੰਗ ਹੋ ਗਿਆ ਤੇ ਓਹ ਹਮੇਸ਼ਾ ਲਈ ਮੰਜੇ ਤੇ ਪੈ ਗਏ।
ਮੁੜਕੇ ਸਾਰੇ ਟੱਬਰ ਦੀ ਜ਼ਿੰਮੇਵਾਰੀ ਮੇਰੇ ਤੇ ਪੈ ਗਈ। ਮਾਂ ਵਾਲੀਆਂ ਜਿੰਨੀਆਂ ਵੀ ਜ਼ਿੰਮੇਵਾਰੀਆਂ ਸੀ।ਓਹ ਸਭ ਮੇਰੇ ਉਪਰ ਆ ਗਈਆਂ।
ਤੇਰੇ ਬਾਪੂ ਨੂੰ ਦਸਵੀਂ ਤੱਕ ਪੜਾਇਆ ਤੇ ਕੰਮ ਸਿੱਖਣ ਲਾਇਆ ਤੇਰੀ ਵੱਡੀ ਭੂਆ ਨੂੰ ਅੱਠ ਪਾਸ ਕਰਵਾ ਕੇ ਘਰ ਦਾ ਸਾਰਾ ਕੰਮ ਸੰਭਾਲਣਾ ਸਿਖਾਇਆ ਤੇ ਚੰਗਾ ਸਾਕ ਲੱਭ ਕੇ ਮਾਂ ਵਾਲੇ ਸਾਰੇ ਸ਼ਗਨ ਆਪਣੇ ਹੱਥੀਂ ਨਿਭਾਏ ਤੇ ਵਿਆਹ ਕੇ ਤੋਰਿਆ।
ਤੇਰੇ ਪਿਓ ਨੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਸਾਰੀ ਦੀ ਸਾਰੀ ਕਮਾਈ ਲਿਆ ਕੇ ਮੇਰੇ ਹੱਥ ਤੇ ਰਖਿਆ ਕਰਦਾ ਸੀ ਤੇ ਘਰ ਦਾ ਸਾਰਾ ਖਰਚਾ ਮੈਂ ਹੀ ਚਲਾਇਆ ਕਰਦੀ ਸੀ ਤੇ ਨਾ ਹੀ ਕਿਸੇ ਨੇ ਮੇਰੇ ਕੋਲੋਂ ਹਿਸਾਬ ਮੰਗਿਆ ਸੀ।
ਮੈਂ ਆਪਣੀ ਸੱਸ ਦੇ ਨਿਆਣਿਆਂ ਦੀ ਜ਼ਿੰਮੇਵਾਰੀ ਨਿਭਾਈ ਤੇ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਕਦੋਂ ਮੇਰੇ ਨਿਆਣੇ ਤੇਰੀ ਭੂਆ ਤੇ ਚਾਚੇ ਦੇ ਹੱਥਾਂ ਚ ਪਲ ਕੇ ਤਕੜੇ ਹੋ ਗਏ।
ਤੇਰੇ ਬਾਪੂ ਦੀ ਤਾਏ ਦੀ ਤੇ ਜ਼ਮੀਨ ਚੋਂ ਆਓਂਦੇ ਪੈਸੇ ਨੂੰ ਜੋੜ ਜੋੜ ਕੇ ਮੈਂ ਤੇਰੇ ਬਾਪੂ ਲਈ ਤੇ ਚਾਚੇ ਲਈ ਅਲੱਗ ਅਲੱਗ ਮਕਾਨ ਬਣਾਏ।
ਜਦੋਂ ਤੇਰੇ ਬਾਪ ਦਾ ਰਿਸ਼ਤਾ ਕਰਨ ਲੱਗੇ ਤਾਂ ਆਖਣ ਲੱਗਾ ਮੈਂ ਭਾਬੀ ਦੀ ਪਸੰਦ ਦਾ ਰਿਸ਼ਤਾ ਕਰਵਾਉਣਾ ਆ।ਮੇਰੇ ਤਾਂ ਕੋਈ ਭੈਣ ਹੈ ਨਹੀਂ ਸੀ ਤਾਂ ਤੇਰੇ ਬਾਪੂ ਦੀ ਜ਼ਿੱਦ ਕਰਕੇ ਆਪਣੇ ਸ਼ਰੀਕੇ ਚ ਹੀ ਤੇਰੇ ਪਿਓ ਦਾ ਵੀ ਰਿਸ਼ਤਾ ਕਰ ਦਿੱਤਾ ਤੇਰੀ ਦਾਦੀ ਕੋਲੋਂ ਤਾਂ ਚੱਲ ਫਿਰ ਵੀ ਨਹੀਂ ਹੁੰਦਾ ਸੀ।ਤੇਰੇ ਪਿਓ ਸਿਰੋਂ ਪਾਣੀ ਵਾਰਨ ਵਾਲੀ ਰਸਮ ਵੀ ਮੈਂ ਆਪਣੇ ਹੱਥੀਂ ਪੂਰੀ ਕੀਤੀ ਸੀ।
ਪਰ ਤੇਰੇ ਪਿਓ ਨੇ ਕਦੇ ਵੀ...

ਮੇਰੇ ਨਾਲ ਸਾਲੀ ਜਾਂ ਭਾਬੀ ਵਾਲਾ ਰਿਸ਼ਤਾ ਨਹੀਂ ਰੱਖਿਆ ਓਹ ਤਾਂ ਹਮੇਸ਼ਾ ਮੈਨੂੰ ਤੇਰੀ ਦਾਦੀ ਦੀ ਜਗ੍ਹਾ ਰੱਖਦਾ ਆਇਆ ਤੇ ਮੇਰੇ ਹਰ ਕਹਿਣੇ ਨੂੰ ਸਿਰ ਮੱਥੇ ਮੰਨਦਾ ਆ।
ਜਦੋਂ ਤੇਰੀ ਛੋਟੀ ਭੂਆ ਦਾ ਵਿਆਹ ਕਰਨ ਦੀ ਵਾਰੀ ਆਈ ਤਾਂ ਕਹਿੰਦੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਆ।ਘਰ ਦੇ ਸਾਰੇ ਮੈਂਬਰ ਖਿਲਾਫ ਹੋ ਗਏ ਤੇ ਮੈਨੂੰ ਆਖਣ ਲੱਗ ਗਏ ਕਿ ਸਾਰਾ ਤੇਰਾ ਕਸੂਰ ਆ ਤੇਰੀ ਸਿਰ ਚੜਾਈ ਕਰਕੇ ਹੀ ਇਹ ਆਖੇ ਤੋਂ ਬਾਹਰ ਹੋਈ ਆ ਤੇ ਹੁਣ ਤੂੰ ਹੀ ਨਜਿੱਠੇਂਗੀ।
ਮੈਂ ਓਹਨੂੰ ਸਮਝਾਇਆ ਕਿ ਪੁੱਤ ਮੈਂ ਤੇਰੀ ਪਸੰਦ ਨਾਲ ਰਜ਼ਾਮੰਦ ਆ ਪਰ ਤੇਰੇ ਪਿਓ ਭਰਾਵਾਂ ਨੇ ਤੈਨੂੰ ਕਦੇ ਵੀ ਓਥੇ ਨਹੀਂ ਤੋਰਨਾ ਅਗਰ ਮੈਂ ਧੱਕੇ ਨਾਲ ਤੇਰਾ ਵਿਆਹ ਕਰ ਵੀ ਦਿੱਤਾ ਤਾਂ ਵੀ ਸਾਰੀ ਜ਼ਿੰਦਗੀ ਲਈ ਆਪਾਂ ਨਨਾਣ ਭਰਜਾਈ ਤੇਰੇ ਪਿਓ ਭਰਾਵਾਂ ਦੀ ਨਜ਼ਰ ਚ ਨੀਵੀਆਂ ਰਹਾਂਗੀਆਂ ਕਿ ਦੋਨਾਂ ਦੀ ਇੱਕ ਸਲਾਹ ਸੀ।ਤੇਰੀ ਭੂਆ ਨੇ ਅੱਗਿਓਂ ਚੁੰ ਨਾ ਕੀਤੀ ਤੇ ਜਿੱਥੇ ਸਾਕ ਲੱਭਿਆ ਓਥੇ ਹੀ ਵਿਆਹ ਕਰਵਾ ਲਿਆ।
ਦਾਦੀ ਤਾਂ ਮੰਜੇ ਤੇ ਪਈ ਸੀ ਤੇ ਦਾਦੇ ਤੇਰੇ ਨੇ ਸਾਰਾ ਕੁਝ ਮੇਰੇ ਸਿਰ ਸੁੱਟਿਆ ਹੋਇਆ ਸੀ।ਕਦੇ ਤੇਰੀ ਭੂਆ ਜਾਂ ਤੇਰੇ ਬਾਪੂ ਦੇ ਸਹੁਰਿਆਂ ਚ ਕੋਈ ਊਚ ਨੀਚ ਹੋ ਜਾਂਦੀ ਸੀ ਤਾਂ ਓਥੇ ਮੈਂ ਇਹਨਾ ਦੀ ਮਾਂ ਬਣਕੇ ਜਾਇਆ ਕਰਦੀ ਸੀ ਤੇ ਓਹ ਵੀ ਸਾਰੀ ਗੱਲਬਾਤ ਮੇਰੇ ਨਾਲ ਹੀ ਕਰਿਆ ਕਰਦੇ ਸੀ।
ਤੇਰੀ ਦਾਦੀ ਨੂੰ ਮੁੱਕੀ ਨੂੰ ਵੇਖਲਾ ਕਿੰਨੇ ਸਾਲ ਹੋ ਗਏ ਆ ਹਜੇ ਤੱਕ ਤੇਰੇ ਚਾਚੇ ਭੂਆ ਦੇ ਸਹੁਰਿਆਂ ਤੋਂ ਮੈਨੂੰ ਭਾਬੀ ਤੇ ਸੱਸ ਦੋ ਮਨੌਤਾਂ ਹੀ ਆਉਂਦੀਆਂ ਆ।ਅੱਜ ਸਾਰੇ ਆਪਣੇ ਆਪਣੇ ਮੁਕਾਮ ਤੇ ਪਹੁੰਚ ਕੇ ਬੱਚਿਆਂ ਵਾਲੇ ਹੋ ਗਏ ਆ ਪਰ ਮੇਰੀ ਇੱਜ਼ਤ ਅੱਜ ਵੀ ਓਨੀ ਹੀ ਕਰਦੇ ਆ।ਅੱਜ ਵੀ ਓਹਨਾਂ ਨੂੰ ਕਿਸੇ ਗੱਲ ਲਈ ਅੱਖ ਕੱਢ ਕੇ ਡਰਾ ਦਵਾਂ ਤਾਂ ਮੇਰੇ ਮੂਹਰੇ ਬੋਲਣ ਦੀ ਕਿਸੇ ਦੀ ਹਿੰਮਤ ਨਹੀਂ ਪੈਂਦੀ।
ਓਹਨਾ ਵੇਲਿਆਂ ਦੀ ਗੱਲ ਜਦੋਂ ਭਾਬੀ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਸੀ ਤੇ ਭਾਬੀਆਂ ਮਾਂ ਦਾ ਰਿਸ਼ਤਾ ਨਿਭਾਇਆ ਕਰਦੀਆਂ ਸੀ। ਪਰ ਅਫਸੋਸ ਅੱਜਕਲ ਨਾ ਤਾਂ ਓਹ ਭਰਜਾਈਆਂ ਰਹੀਆਂ ਤੇ ਨਾ ਹੀ ਓਹ ਇੱਜ਼ਤਾਂ,ਹੁਣ ਤਾਂ ਕਦੇ ਦਿਓਰ ਭਰਜਾਈ ਹੱਸ ਕੇ ਗੱਲ ਵੀ ਕਰ ਲੈਣ ਤਾਂ ਵੀ ਲੋਕ ਰਿਸ਼ਤਾ ਬਦਲਣ ਲੱਗਿਆਂ ਵਕਤ ਨਹੀਂ ਲਗਾਉਂਦੇ।
ਧੰਨਵਾਦ,
ਜਸਕਰਨ ਬੰਗਾ।।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)