More Punjabi Kahaniya  Posts
ਮੁੱਲ ਵਿਕਦਾ ਪਾਣੀ


ਮੁੱਲ ਵਿਕਦਾ ਪਾਣੀ…..
ਮੇਰਾ ਅੰਮ੍ਰਿਤਸਰ ਤੋਂ ਇੱਕ ਦੋਸਤ ਹੈ ਜਤਿੰਦਰਪਾਲ ਸਿੰਘ l ਉਸਦੀ ਮੇਰੇ ਨਾਲ਼ ਜਾਣ ਪਹਿਚਾਣ ਤਕਰੀਬਨ 6-7 ਸਾਲ ਪਹਿਲਾਂ ਹੋਈ, ਜਦੋਂ ਉਹ “ਬੈਸਟ ਪਰਾਈਸ” ਲੁਧਿਆਣਾ ਵਿੱਚ ਨੌਕਰੀ ਕਰਦਾ ਸੀ l ਮੇਰੇ ਕੋਲ਼ ਉਹ ਅਕਸਰ ਕੰਮ ਦੇ ਸਿਲਸਿਲੇ ਵਿੱਚ ਆਉਂਦਾ ਹੁੰਦਾ ਸੀ l ਹੌਲ਼ੀ ਹੌਲ਼ੀ ਨੇੜਤਾ ਵਧ ਗਈ, ਫੇਰ ਉਹ ਆਉਂਦਾ ਤਾਂ ਕਾਫੀ ਦੇਰ ਬੈਠਦਾ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਚਲਦਾ ਰਹਿੰਦਾ l ਇੱਕ ਦਿਨ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਤੇ ਗੱਲ ਚੱਲ ਪਈ l ਜਤਿੰਦਰ ਨੇ ਇੱਕ ਬੜੀ ਮਜ਼ੇਦਾਰ ਗੱਲ ਸੁਣਾਈ l ਉਸਨੇ ਦੱਸਿਆ ਕਿ ਪੁਰਾਣੀ ਗੱਲ ਹੈ ਉਸਦੇ ਪਿਤਾ ਜੀ ਦੇ ਇੱਕ ਦੋਸਤ ਹਨ ਅੰਮ੍ਰਿਤਸਰ ਤੋਂ ਹੀ, ਜਿਨ੍ਹਾਂ ਨੂੰ ਉਹ ਸੁਭਾਸ਼ ਅੰਕਲ ਕਹਿ ਕੇ ਬੁਲਾਉਂਦਾ ਹੈ l ਉਹ ਇੱਕ ਦਿਨ ਜਤਿੰਦਰ ਹੁਰਾਂ ਦੇ ਘਰ ਆਏ ਤੇ ਇੱਕ ਇਨਵੀਟੇਸ਼ਨ ਕਾਰਡ ਦਿੱਤਾ l ਪਤਾ ਲੱਗਾ ਕੇ ਉਹ ਬਿਸਲੇਰੀ ਪਾਣੀ ਦਾ ਆਊਟਲੈੱਟ ਖੋਲ੍ਹਣ ਜਾ ਰਹੇ ਹਨ, ਇਹ ਉਸਦੇ ਹੀ ਮਹੂਰਤ ਦਾ ਸੱਦਾ ਪੱਤਰ ਹੈ l ਜਤਿੰਦਰ ਨੇ ਦੱਸਿਆ ਕੇ ਇਹ ਸੁਣ ਕੇ ਮੇਰੇ ਦਾਦਾ ਜੀ ਬੜਾ ਹੱਸੇ ਤੇ ਕਹਿਣ ਲੱਗੇ,”ਯਾਰ ਸੁਭਾਸ਼ ਤੂੰ ਪੰਜਾਬ ਚ ਪਾਣੀ ਵੇਚੇਂਗਾ? ਕਦੇ ਸੁਣਿਆ ਹੈ ਪੰਜਾਬ ਚ ਪਾਣੀ ਮੁੱਲ ਵਿਕਦਾ?” ਪਰ ਅੰਕਲ ਨੇ ਸੋਚ ਰੱਖਿਆ ਸੀ, ਸੋ ਕੰਮ ਸ਼ੁਰੂ ਕਰ ਦਿੱਤਾ l ਮਹੂਰਤ ਤੇ ਪਹੁੰਚੇ ਲੋਕ ਨਾਲ਼ੇ ਖਾਈ ਪੀਈ ਜਾਣ ਨਾਲ਼ੇ ਟਿੱਚਰਾਂ...

ਕਰੀ ਜਾਣ l ਪਰ ਸਮਾਂ ਪਾ ਕੇ ਉਹ ਕੰਮ ਐਨਾ ਚੱਲਿਆ ਕੇ ਬਾਰੇ ਨਿਆਰੇ ਹੋ ਗਏ l ਜਤਿੰਦਰ ਦੇ ਦੱਸਿਆ ਕੇ ਸੁਭਾਸ਼ ਅੰਕਲ ਹਰ ਦਿਵਾਲ਼ੀ ਤੇ ਉਨ੍ਹਾਂ ਦੇ ਘਰ ਮਠਿਆਈ ਦੇ ਨਾਲ਼ ਇੱਕ ਡੱਬਾ ਪਾਣੀ ਦੀਆਂ ਬੋਤਲਾਂ ਦਾ ਵੀ ਦੇ ਕੇ ਜਾਂਦੇ l ਉਹਨਾਂ ਨੇ ਕਈ ਵਾਰੀ ਕਿਹਾ ਕੇ ਘਰ RO ਸਿਸਟਮ ਲੱਗਾ ਹੈ, ਤੁਸੀਂ ਕਿਉਂ ਬੋਤਲਾਂ ਦੀ ਖੇਚਲ਼ ਕਰਦੇ ਹੋ? ਤਾਂ ਅੰਕਲ ਨੇ ਅਗਿਓਂ ਹੱਸਦੇ ਹੋਏ ਕਹਿਣਾ ਕਿ ਇਹ ਤੁਹਾਨੂੰ ਯਾਦ ਕਰਵਾਉਣ ਲਈ ਹੈ ਕਿ ਤੁਸੀਂ ਮੇਰਾ ਐਵੇਂ ਹੀ ਮਜ਼ਾਕ ਉਡਾਇਆ ਸੀ l ਉਸਨੇ ਦੱਸਿਆ ਕੇ ਬਾਅਦ ਵਿੱਚ ਅੰਕਲ ਮੁੰਬਈ ਚਲੇ ਗਏ ਤੇ ਓਥੇ ਵੀ ਉਹਨਾਂ ਦਾ ਪਾਣੀ ਦਾ ਹੀ ਕਾਫ਼ੀ ਵੱਡਾ ਕਾਰੋਬਾਰ ਹੈ l ਹੁਣ ਜਦੋਂ ਸਾਡੀ ਜਨਤਾ ਨੂੰ ਕੋਈ ਸਿਆਣਾ ਬੰਦਾ ਇਹ ਸਮਝਾਉਂਦਾ ਹੈ ਕਿ ਪਾਣੀ ਦੀ ਸਾਂਭ ਸੰਭਾਲ਼ ਕਰੋ, ਧਰਤੀ ਹੇਠਲਾ ਪਾਣੀ ਮੁੱਕ ਜਾਣਾ ਹੈ, ਤਾਂ ਉਨ੍ਹਾਂ ਨੂੰ ਮਜ਼ਾਕ ਲੱਗਦਾ ਹੈ ਅਤੇ ਉਨ੍ਹਾਂ ਦਾ ਵਤੀਰਾ ਵੀ ਤਕਰੀਬਨ ਉਹ ਜਿਹਾ ਹੀ ਹੁੰਦਾ ਹੈ ਜਿਹੋ ਜਿਹਾ ਓਦੋਂ ਅੰਮ੍ਰਿਤਸਰ ਵਾਲ਼ਿਆਂ ਦਾ ਸੀ l ਪਰ ਸੱਜਣੋਂ ਛੇਤੀ ਹੀ ਉਹ ਵੇਲਾ ਵੀ ਆ ਚੱਲਿਆ ਹੈ …..

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)