More Punjabi Kahaniya  Posts
ਗੁਰਜੰਟ ਬੁੱਧ ਸਿੰਘ ਵਾਲਾ


ਗੱਲ 86-87 ਦੀ ਆ- ਬਾਘੇ_ਪੁਰਾਣੇ ਥਾਣੇ ਦੇ ਸਾਹਮਣੇ ਇੱਕ
ਪੁਲਸ ਆਲਾ ਮੂੰਗਫਲੀ ਵੇਚਣ ਆਲੇ ਨਾਲ ਲੜੀ ਜਾਵੇ।
ਪੁਲਸ ਆਲਾ ਕਿਲੋ ਮੂੰਗਫਲੀ ਲੈਕੇ ਤੁਰਨ ਲਗਾ ਤਾਂ ਮਗਰੋਂ ਵਾਜ਼ ਆਈ ”
ਜਨਾਬ ਪੈਸੇ , ਬੋਹਣੀ ਦਾ ਟੈਮ ਆਂ ”
ਕਰਾਂਵਾਂ ਤੇਰੀ ਬੋਹਣੀ.. ਧੀ ਦਿਆ ਖਸਮਾ, ਆਹ ਡਾਂਗ ਦਿਸਦੀ ਆ..?
ਪਿੱਛਾ ਲਾਲ ਕਰਦੂੰ ….! ਮੇਰਾ ਸਾਲਾ ਯਦਾ ਬੋਹਣੀ ਦਾ…!
ਮੂਫਲੀ ਆਲੇ ਨੇ ਗੁੱਸਾ ਚੱਬ ਕੇ ਫਿਰ ਨਿਮਰਤਾ ਨਾਲ ਕਿਹਾ – ਹਜ਼ੂਰ
ਜੇ ਏਂ ਮੂੰਗਫਲੀ ਮੁਫਤ ਵੰਡਣ ਲੱਗੇ ਤਾਂ ਜੁਆਕ ਕਿਵੇਂ ਪਾਲਣੇ ਆਂ…?
ਢਿੱਡ ਤੋਂ ਥੱਲੇ ਨੂੰ ਜਾਂਦੀ ਪੇਟੀ ਠੀਕ ਕਰਦਾ ਪੁਲਸੀਆ ਫਿਰ ਗਰੀਬ
ਤੇ ਵਰ ਪਿਆ – ਜੇ ਜੁਆਕਾਂ ਦਾ ਏਨਾ ਫਿਕਰ ਸੀ ਤਾਂ ਗੁਰਦੁਆਰੇ ਮੂਹਰੇ
ਲਾਉਣੀ ਸੀ ਰੇੜੀ ਇੱਥੇ ਥਾਣੇ ਮੂਹਰੇ ਮਾਂ……. ਨੂੰ ਆਇਆ ਸੀ- ਨਾਲੇ
ਸਾਬ ਨੇ ਮੰਗਾਈ ਆ ਮੂੰਗਫਲੀ ਐਵੇਂ ਨਾ ਮੋਰ ਭਨਾ ਲੀਂ ਮੈਥੋ…!
ਲਫਾਫਾ ਲੈਕੇ ਤੁਰਨ ਲੱਗਾ ਤਾਂ ਅੱਗੋਂ ਮੂਫਲੀ ਆਲੇ ਨੇ ਬਾਂਹ ਫੜਕੇ ਰੋਕ
ਲਿਆ ” ਭਾਵੇਂ ਸਾਬ ਦੇ ਪਿਓ ਨੇ ਮੰਗਾਈ ਹੋਵੇ ਪੈਸੇ ਲੈਣੇ ਤਾਂ ਦੇਣੇ ਈ ਪੈਣੇ ਆਂ…!!
ਨਹੀਂ ਏੱਥੇ ਰੱਖਦੇ ਲਫਾਫਾ”
ਛਪਾਈ ਨੇ ਇੱਕ ਹੋਰ ਗਾਲ ਕੱਢੀ ਤਾਂ ਮੂਫਲੀ ਆਲੇ ਨੇ ਅੱਗੋਂ ਕੰਨ ਦੀ ਜੜ
ਚ ਲਫੇੜਾ ਧਰਤਾ
ਬੁੜ ਬੁੜ ਕਰਦਾ ਛਪਾਈ ਥਾਣੇ ਦੀ ਘਾਟੀ ਚੜ ਗਿਆ ” ਏੱਥੇ ਖੜ
ਜਰਾ ਮੈਂ ਆਉਨਾ ਸਾਬ ਨੂੰ ਲੈਕੇ ਦਿੰਨਾ ਤੇਰੀ ਭੈਣ….
ਮੂਫਲੀ ਆਲਾ ਗਰੀਬੜਾ ਜਿਹਾ ਭਾਈ ਵੀ ਅੱਖਾਂ ਮੀਟ ਕੇ ਖੜ
ਗਿਆ ਜਿਵੇਂ ਉਹਨੇ ਪ੍ਰਮਾਤਮਾ ਦਾ ਧਿਆਨ ਧਰਿਆ ਹੋਵੇ ਫਿਰ ਉਹਨੇ
ਉਪਰ...

ਅਸਮਾਨ ਵੱਲ ਵੇਖਿਆ ਜਿਵੇਂ ਕੋਈ ਓਟ ਆਸਰਾ ਮੰਗਿਆ ਹੋਵੇ ਉਹਦੇ
ਬੁਲਾਂ ਤੇ ਮਿਠੀ ਮਿਠੀ ਮੁਸਕਾਨ ਸੀ ਜਿਵੇਂ ਕਿਸੇ ਅਧੂਰੇ ਪਏ ਕਾਰਜ
ਦੀ ਸਿਰੇ ਚੜਣ ਦੀ ਖੁਸ਼ੀ ਹੋਵੇ ਉਹਨੇ ਅੱਖਾਂ ਖੋਲੀਆਂ ਤਾਂ ਇੰਜ ਲਗਾ
ਜਿਵੇਂ ਅੱਖਾਂ ਚ ਲਹੂ ਉਤਰ ਆਇਆ ਹੋਵੇ
ਇੰਨੇ ਨੂੰ ਮੂੰਹੋਂ ਗੰਦ ਬਕਦਾ ਮੀਤ ਸਿਓਂ ਥਾਣੇਦਾਰ ਚਾਰ ਕ ਪੁਲਸੀਏ ਲੈਕੇ
ਬਾਹਰ ਆਇਆ “ਕਿਹੜੇ ਮੇਰੇ ਸਾਲੇ ਨੂੰ ਮੌਤ ਵਾਜਾਂ ਮਾਰਦੀ ਆ ਚੁੱਕ
ਲਿਆਓ ਧੀ ਦੇ ਖਸਮ ਦਾ ਘਾਣ-ਬੱਚਾ ……..
ਥਾਣੇਦਾਰ ਅਜੇ ਬਾਰਾਂ ਤੇਰਾਂ ਕਰਮਾਂ ਦੀ ਦੂਰੀ ਤੇ ਸੀ ਮੂਫਲੀ ਆਲੇ
ਨੇ ਮੂਫਲੀ ਦੀ ਢੇਰੀ ਚੋਂ ਹੱਥ ਪਾਕੇ AK-47 ਕੱਢ ਲਈ ਥਾਣੇਦਾਰ
ਦੇ ਮੋਢੇ ਦਾ ਨਿਸ਼ਾਨਾ ਲਾਕੇ ਉਹਦੀ ਧੋਣ ਤੇ ਗੋਡਾ ਜਾ ਧਰਿਆ
ਨੇਡ਼ੇ ਚਾਹ ਦੀ ਦੁਕਾਨ ਤੇ ਬੈਠੇ ਤਿੰਨ ਹੋਰ ਸਿੱਖ ਸਰਦਾਰ ਮੁੰਡਿਆਂ ਨੇ
ਝੋਲਿਆਂ ਚੋਂ ਸੰਤਾਲੀਆਂ ਕੱਢ ਕੇ ਨਾਲਦੇ ਛਪਾਈ ਰੋੜ ਦਿੱਤੇ
ਥੱਲੇ ਪਿਆ ਮਿੱਤ ਸਿਓ ਥਾਣੇਦਾਰ ਨਾਲੇ ਤਰਲੇ ਪਾਈ ਜਾਵੇ ਨਾਲੇ ਪੁੱਛੇ
ਬਾਈ ਹੈ ਕੌਣ ਤੁਸੀਂ
ਮੂਫਲੀ ਆਲੇ ਨੇ ਖੱਬਾ ਹੱਥ ਮੁੱਛਾਂ ਤੇ ਫੇਰਦਿਆਂ ਕਿਹਾ ” ਪਾਪੀਆ
ਜਰਾ ਗੌਰ ਨਾਲ ਵੇਖ… ਤੂੰ ਜੇਹੜੇ ਖਸਮ ਨੂੰ ਦਿਨ ਰਾਤ ਲੱਭਦਾ ਫਿਰਦੈਂ…..ਮੈਂ ਓਹੀ ਆਂ..
“ਗੁਰਜੰਟ ਬੁੱਧਸਿੰਘਵਾਲਾ”
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਦੇਸ਼ ਕੌਮ ਨਾਲ ਪਿਆਰ ਜਿੰਨਾ ਨੂੰ ਉਹ ਕਰਦੇ ਕੁਰਬਾਨੀ🙏❤️🙏❤️

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)