More Punjabi Kahaniya  Posts
ਤਾਲਾ


1989-90 ਵਿੱਚ ਅਸੀਂ ਫੇਸ 5,ਮੋਹਾਲੀ ਇੱਕ ਕਮਰਾ ਕਿਰਾਏ ਤੇ ਲਿਆ l ਕਮਰਾ ਕੋਠੀ ਦੀ ਤੀਸਰੀ ਮੰਜ਼ਲ ਤੇ ਸੀ ਤੇ ਇੱਕ ਹੀ ਕਮਰਾ ਸੀ l ਮੇਰੇ ਨਾਲ ਇੱਕ ਹੋਰ ਮੁੰਡਾ ਰਹਿੰਦਾ ਸੀ , ਜੋ ਬਿਜਲੀ ਬੋਰਡ ਵਿੱਚ ਕੰਮ ਕਰਦਾ ਸੀ l ਹਫਤੇ ਬਾਦ ਅਸੀਂ ਪਿੰਡ ਨੂੰ ਚਲੇ ਜਾਂਦੇ ਸੀ, ਤੇ ਕਮਰੇ ਦੇ ਤਾਲੇ ਦੀ ਚਾਬੀ ਦੋਨਾਂ ਨੇ ਅਲੱਗ -ਅਲੱਗ ਰੱਖੀ ਹੋਈ ਸੀ l
ਇੱਕ ਐਤਵਾਰ ਅਸੀਂ ਦੋਨੋ ਜਣੇ ਪਿੰਡ ਚਲੇ ਗਏ ਤੇ ਸੋਮਵਾਰ ਨੂੰ ਸਵੇਰੇ ਮੈਂ ਸਿੱਧਾ ਹੀ ਕੰਪਨੀ ਵਿੱਚ ਕੰਮ ਤੇ ਚਲਾ ਗਿਆ l ਮੇਰੇ ਨਾਲ ਦੇ ਸਾਥੀ ਨੇ ਸੋਮਵਾਰ ਨੂੰ ਕਿਸੇ ਕਾਰਣ ਪਿੰਡ ਤੋਂ ਮੋਹਾਲੀ ਨਹੀਂ ਆਣਾ ਸੀ l ਦਸੰਬਰ ਮਹੀਨਾ ਸੀ, ਠੰਡ ਦਾ ਜ਼ੋਰ ਸੀ l ਮੈਂ ਕੰਮ ਤੋਂ ਛੁੱਟੀ ਕਰਕੇ ਫੇਸ -5 ਆਪਣੇ ਕਮਰੇ ਤੇ ਸੱਤ ਕੁ ਵਜੇ ਪੁੱਜਿਆ, ਜੇਬ ‘ਚੋਂ ਚਾਬੀ ਕੱਢਣ ਲਈ ਹੱਥ ਪਾਇਆ, ਪਰ ਚਾਬੀ ਨਹੀਂ ਮਿਲੀ l ਚਾਬੀ ਤਾਂ ਮੈਂ ਪਿੰਡ ਹੀ ਭੁੱਲ ਆਇਆ ਸੀ l ਹੁਣ ਕੀ ਕਰਾਂ l ਨਵੇਂ -ਨਵੇਂ ਮੋਹਾਲੀ ਆਏ ਹੋਣ ਕਰਕੇ ਕੋਈ ਹੋਰ ਜਾਣਦਾ ਵੀ ਨਹੀਂ ਸੀ l ਸੋ ਪਹਿਲਾਂ ਪੱਥਰ ਨਾਲ ਤਾਲਾ ਤੋੜਨ ਦੀ ਕੋਸ਼ਿਸ ਕੀਤੀ, ਪਰ ਜਦ ਪੱਥਰ ਤਾਲੇ ਤੇ ਮਾਰਦਾ ਸੀ ਤਾਂ ਆਵਾਜ਼ ਬਹੁਤ ਆਓਂਦੀ ਸੀ ਤੇ ਫਿਰ ਡਰ ਲੱਗਣ ਲੱਗ ਪਿਆ ਕਿ ਕੋਈ ਤਾਲੇ ਤੋੜਨ ਵਾਲਾ ਸਮਝ ਕੇ ਪੰਗਾ ਨਾ ਪਾ ਦੇਵੇ l
ਉੱਧਰ ਠੰਡ ਦਾ ਜ਼ੋਰ ਵੱਧ ਰਿਹਾ ਸੀ, ਸਮਝ ਨਾ ਲੱਗੇ ਕਿ ਕੀ ਕੀਤਾ ਜਾਵੇ l ਫਿਰ ਇੱਕ ਸਕੀਮ ਸੁਝੀ,...

ਇੱਕ ਲੋਹੇ ਦੀ ਤਾਰ ਜਿਸ ਤੇ ਅਸ਼ੀਂ ਕੱਪੜੇ ਧੋ ਕੇ ਪਾਉਂਦੇ ਸੀ, ਉਹ ਖੋਲੀ, ਖਿੜਕੀ ਦੀ ਬਾਰੀ ਰਾਹੀਂ ਅੰਦਰ ਰਜਾਈ ਤੱਕ ਪੁਹੰਚਾਂ ਕੇ ਰਜਾਈ ਨੂੰ ਖਿੱਚਨਾ ਸ਼ੁਰੂ ਕੀਤਾ l ਰਜ਼ਾਈ ਕਈ ਜਗ੍ਹਾ ਤੇ ਫਟ ਗਈ ਤੇ ਹੋਲੀ -ਹੋਲੀ ਉਸ ਨੂੰ ਤਾਕੀ ਦੇ ਕੋਲ ਲੈ ਕੇ ਆਉਂਦਾ, ਤੇ ਬੜੀ ਮੁਸ਼ਕਲ ਨਾਲ ਰਜਾਈ ਬਾਹਰ ਕੱਢੀ, ਤਾਕੀ ਤੋਂ ਰਜਾਈ ਖਿੱਚਦੇ ਵਕਤ ਰਜ਼ਾਈ ਹੋਰ ਜ਼ਿਆਦਾ ਫਟ ਗਈ l ਉਹੀ ਫਟੀ ਹੋਈ ਰਜਾਈ ਉਪਰ ਲੈ ਕੇ ਬੜੀ ਮੁਸ਼ਕਲ ਨਾਲ ਰਾਤ ਕਟੀ l ਸਵੇਰੇ ਉੱਠ ਕੇ ਜਲਦੀ ਹੀ ਸਿੱਧਾ ਕੰਪਨੀ ਆ ਗਿਆ, ਕੰਪਨੀ ਨਾਹ -ਧੋ ਕੇ ਤੇ ਬਾਹਰ ਢਾਬੇ ਤੋਂ ਰੋਟੀ ਖਾ ਕੇ, ਕੰਪਨੀ ਤੋਂ ਤਾਲਾ ਕੱਟਣ ਲਈ ਆਰੀ ਲੈ ਕੇ ਦੁਆਰਾ ਫਿਰ ਕਮਰੇ ਪੋਹੰਚਿਆ l ਰਾਤ ਤਾਲੇ ਤੇ ਪੱਥਰ ਮਾਰ ਕੇ ਤਾਲਾ ਬੇ -ਢੰਗਾਂ ਹੋ ਗਿਆ ਸੀ l ਤਾਲੇ ਨੂੰ ਆਰੀ ਨਾਲ ਕੱਟਣਾ ਸ਼ੁਰੂ ਕਰ ਦਿੱਤਾ, ਅਜੇ ਅੱਧਾ ਕੁ ਤਾਲਾ ਹੀ ਕਟਿਆ ਸੀ ਕਿ ਉਹਨੀ ਦੇਰ ਨੂੰ ਮੇਰਾ ਦੂਜਾ ਸਾਥੀ ਪਿੰਡ ਤੋਂ ਆ ਗਿਆ l ਮੇਰੀ ਇਹ ਕਰਤੂਤ ਦੇਖ ਕੇ ਉਹ ਹੱਸ ਵੀ ਰਿਹਾ ਸੀ, ਤੇ ਗਾਲਾਂ ਵੀ ਕੱਢ ਰਿਹਾ ਸੀ l
*****ਤਰਸੇਮ ਸਹਿਗਲ *****

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)