More Punjabi Kahaniya  Posts
ਸਮਝੌਤਾ ਜਾਂ ਸਵੈ ਮਾਨ – ਭਾਗ ਚੌਥਾ


ਇਸ ਪ੍ਰਾਬਲਮ ਦਾ ਹੁਣ ਕੋਈ ਹੱਲ ਨਹੀਂ ਕਿਰਤ ਬਾਪੂ ਜੀ ਨੇ ਰਿਸ਼ਤਾ ਵੇਖ ਲਿਆ। ਉਹ ਹੁਣ ਨਹੀਂ ਮੇਰੀ ਗੱਲ ਸੁਣਨਗੇ। ਮਨਜਿੰਦਰ ਨੇ ਰੋਂਦੀ ਨੇ ਕਿਹਾ
ਤੇਰਾ ਦਿਲ ਕੀ ਕਹਿੰਦਾ? ਕਿ ਤੂੰ ਆਪਣੀ ਪੜ੍ਹਾਈ ਵਿਚ ਹੀ ਛੱਡ ਵਿਆਹ ਕਰਵਾ ਲਵੇਗੀ?? ਕਿਰਤ ਨੇ ਮਨਜਿੰਦਰ ਨੂੰ ਸਵਾਲ ਕਰੇ।
ਹੋਰ ਮੈਂ ਕਰ ਵੀ ਕੀ ਸਕਦੀ ਹਾਂ, ਇਕ ਕੰਮ ਕਰ ਸਕਦੇ ਅਸੀਂ ਮਨਜਿੰਦਰ। ਕਿਹੜਾ ਕੰਮ ਕਿਰਤ ਕੀ ਕਰਨਾ ਹੁਣ ਤੂੰ? ਮਨਜਿੰਦਰ ਨੇ ਸਵਾਲ ਕੀਤਾ।
ਤੈਨੂੰ ਯਾਦ ਹੈ ਨਾ ਅਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਸਲਿੱਪ ਚੁਣ ਕੇ ਬਹੁਤ ਉਲਝਣਾਂ ਸੁਲਝਾ ਲਈਆਂ ਸੀ।
ਹਾਂ ਮੈਨੂੰ ਯਾਦ ਹੈ ਕਿਰਤ ਪਰ ਤੂੰ ਕਹਿਣਾ ਕੀ ਚਾਹ ਰਹੀ??? ਮਨਜਿੰਦਰ ਨੇ ਹੈਰਾਨ ਹੁੰਦੀ ਨੇ ਪੁਛਿਆ
ਅਸੀਂ ਇਹ ਫ਼ੈਸਲਾ ਵੀ ਸਲਿੱਪ ਚੁਣ ਕੇ ਕੱਢਦੇ ਹਾਂ ਮਨਜਿੰਦਰ ਫੇਰ।
ਤੂੰ ਪਾਗਲ ਹੋਗੀ ਕਿਰਤ ਇਹ ਫੈਂਸਲੇ ਸਲਿੱਪ ਨਾਲ ਨਹੀਂ ਲਏ ਜਾਂਦੇ, ਵੈਸੇ ਵੀ ਮੇਰੇ ਬਾਪੂ ਜੀ ਮੇਰੀ ਤਕਦੀਰ ਦਾ ਫ਼ੈਸਲਾ ਲੈ ਚੁਕੇ ਨੇ। ਮਨਜਿੰਦਰ ਨੇ ਜਵਾਬ ਦਿੱਤਾ
ਤੂੰ ਇਕ ਵਾਰ ਕਰਕੇ ਦੇਖ ਜੋ ਸਲਿੱਪ ਤੇ ਆਇਆ ਤੂੰ ਓਹੀ ਕਰ ਲਈ। ਕਿਰਤ ਨੇ ਜ਼ੋਰ ਭਰਦੀ ਨੇ ਮਨਜਿੰਦਰ ਨੂੰ ਕਿਹਾ।
ਤੇ ਕਾਪੀ ਦੇ ਪੇਜ਼ ਦੀਆਂ ਚਾਰ ਸਲਿੱਪ ਬਣਾ ਲਈਆਂ, ਜਿਨ੍ਹਾਂ ਵਿਚੋਂ ਦੋ ਸਲਿੱਪ ਤੇ ਸਮਝੌਤਾ ਲਿਖਿਆ ਤੇ ਦੋ ਤੇ ਸਵੈਮਾਨ। ਗੱਲ ਸੁਣ ਮਨਜਿੰਦਰ ਇਕ ਪਰਚੀ ਚੁਣੀ ਚਾਰਾਂ ਚੋ ਜੇ ਸਮਝੌਤਾ ਲਿਖਿਆ ਆਇਆ ਤਾਂ ਘਰਦਿਆਂ ਦੀ ਗੱਲ ਮੰਨ ਵਿਆਹ ਕਰਵਾ ਲਈ ਪਰ ਜੇ ਸਵੈਮਾਨ ਲਿਖਿਆ ਆਇਆ ਤਾਂ ਵਿਆਹ ਲਈ ਸਿੱਧਾ ਉਸ ਮੁੰਡੇ ਨੂੰ ਮਨਾਂ ਕਰ ਦੀ। ਕਿਰਤ ਬੋਲਦੀ ਰਹੀ ਤੇ ਮਨਜਿੰਦਰ ਸੁਣਦੀ ਰਹੀ।
ਅਖੀਰ ਨੂੰ ਮਨਜਿੰਦਰ ਨੇ ਇਕ ਪਰਚੀ ਚੁੱਕੀ ਤੇ ਖੋਲ ਕੇ ਕਿਰਤ ਨੂੰ ਫੜਾ ਦਿੱਤੀ। ਪਰਚੀ ਤੇ ਸਮਝੌਤਾ ਲਿਖਿਆ ਸੀ ਮਨਜਿੰਦਰ ਕਹਿਣ ਲੱਗ ਪਈ ਸ਼ਾਇਦ ਰੱਬ ਨੂੰ ਵੀ ਇਹੀ ਮਨਜ਼ੂਰ ਹੈ ਕਿਰਤ, ਮੈਨੂੰ ਬਾਪੂ ਜੀ ਦੀ ਗੱਲ ਮੰਨ ਲੈਣੀ ਚਾਹੀਦੀ। ਪਰ ਮਨਜਿੰਦਰ ਤੇਰੀ ਪੜ੍ਹਾਈ ਤੇਰੀ ਜੋਬ ਤੇਰੇ ਸੁਪਨੇ ਓਹਨਾਂ ਦਾ ਕੀ ???
ਓਹਨਾਂ ਦਾ ਕੁਝ ਨਹੀਂ ਬਸ ਇਹਨਾਂ ਕਿਤਾਬਾਂ ਵਾਂਗ ਉਹ ਵੀ ਹੁਣ ਬੰਦ ਕਰ ਦੇਣੇ।
ਕਿਰਤ ਬਿਨਾਂ ਕੁਝ ਕਿਹਾ ਉੱਠ ਕੇ ਘਰ ਨੂੰ ਤੁਰ ਪਈ। ਸ਼ਾਇਦ ਉਹ ਵੀ ਜਾਣਦੀ ਸੀ ਕਿ ਮਨਜਿੰਦਰ ਦੇ ਬਾਪੂ ਜੀ ਆਪਣਾ ਫੈਂਸਲਾ ਨਹੀਂ ਬਦਲਣਗੇ ਤੇ ਮਨਜਿੰਦਰ ਵੀ ਉਹਨਾਂ ਦੀ ਗੱਲ ਨਹੀਂ ਮੋੜੇਗੀ।
ਸ਼ਾਮ ਹੋਈ ਤੇ ਮਨਜਿੰਦਰ ਦੇ ਬਾਪੂ ਜੀ ਘਰ ਆਏ, ਆਉਣ ਸਾਰ ਹੀ ਉਹਨਾਂ ਨੇ ਮਿਠਾਈ ਸਬਜ਼ੀ ਤੇ ਫਰੂਟ ਦੇ ਲਿਫਾਫੇ ਰਸੋਈ ਚ ਰੱਖ ਮਨਜਿੰਦਰ ਦੀ ਮੰਮੀ ਨੂੰ ਆਵਾਜ਼ ਮਾਰੀ।ਹਾਜ਼ੀ ਕੀ ਹੋਇਆ ਮਾਂ ਕਮਰੇ ਤੋਂ ਬਾਹਰ ਆ ਕੇ ਪੁੱਛਦੇ।
ਹੋਇਆ ਤਾਂ ਕੁਝ...

ਨਹੀਂ ਕਲ ਮੁੰਡੇ ਵਾਲੇ ਆਉਣਗੇ ਮਨਜਿੰਦਰ ਨੂੰ ਦੇਖਣ । ਮੈਂ ਕੁਝ ਖਾਣ ਪੀਣ ਦਾ ਸਮਾਨ ਲੈ ਕੇ ਆਇਆ ਉਹ ਸਵੇਰੇ ਪ੍ਰੋਹਣੇ ਅਉਣਗੇ ਓਹਨਾ ਦੇ ਲਈ ਹੈ। ਕੌਣ ਪ੍ਰੋਹਣੇ?? ਮਨਜਿੰਦਰ ਦੀ ਮਾਂ ਨੇ ਪੁਛਿਆ
ਆਪਣੀ ਮਨਜਿੰਦਰ ਨੂੰ ਦੇਖਣ ਮੁੰਡੇ ਵਾਲੇ ਅਉਣਗੇ, ਜੇ ਕਲ ਮੁੰਡੇ ਨੂੰ ਕੁੜੀ ਪਸੰਦ ਆ ਗਈ ਤਾਂ ਕਲ ਹੀ ਮੰਗਣਾ ਵੀ ਨਾਲ ਹੀ ਕਰ ਲੈਣਾ ਅਵਤਾਰ ਸਿਓਂ ਦੱਸਦਾ ਸੀ।
ਮਨਜਿੰਦਰ ਪਿੱਛੇ ਖੜੀ ਸਭ ਸੁਣਦੀ ਰਹੀ, ਬਾਪੂ ਜੀ ਦੇ ਅੰਦਰ ਜਾਣ ਤੋਂ ਬਾਅਦ ਮਾਂ ਕੋਲ ਆ ਕੇ ਪੁੱਛਦੀ ਮੰਮੀ ਜੇ ਮੈਂ ਮੁੰਡੇ ਨੂੰ ਪਸੰਦ ਆਗੀ ਤਾਂ ਰਿਸ਼ਤਾ ਅੱਗੇ ਵਧੇਗਾ??? ਹਾਂ ਪੁੱਤ ਮਾਂ ਨੇ ਕਿਹਾ। ਜੇ ਉਸਨੇ ਮੈਨੂੰ ਪਸੰਦ ਨਾ ਕੀਤਾ ਫੇਰ, ਮਨਜਿੰਦਰ ਨੇ ਇਕ ਹੋਰ ਸਵਾਲ ਪੁੱਛ ਲਿਆ। ਫੇਰ ਤੂੰ ਆਪਣੀ ਕਾਲਜ ਦੀ ਪੜ੍ਹਾਈ ਜ਼ਾਰੀ ਰੱਖੀ ਕਿਸੇ ਤੇ ਕੋਈ ਜ਼ੋਰ ਥੋੜੀ ਹੈ ਹੁਣ।
ਪਰ ਜੇ ਮੈਨੂੰ ਮੁੰਡਾ ਨਾ ਪਸੰਦ ਆਇਆ ਫੇਰ? ਮਾਂ ਨੇ ਕੋਈ ਜਵਾਬ ਨਾ ਦਿੱਤਾ ਬਸ ਇੰਨਾ ਕਿਹਾ ਕਿ ਸਵੇਰੇ ਮੇਰੇ ਨਾਲ ਹੀ ਉੱਠ ਜਾਈ ਮਨਜਿੰਦਰ ਕੰਮ ਬਹੁਤ ਹੋਣਾ ਸਵੇਰ ਨੂੰ ਜਲਦੀ ਉੱਠ ਕੇ ਹੀ ਸਰਨਾ ਹੈ।
ਮਨਜਿੰਦਰ ਬੁੱਤ ਬਣ ਖੜੀ ਸੋਚਦੀ ਰਹੀ ਵੀ ਹੁਣ ਇਟਲੀ ਵਾਲਾ ਤੈਅ ਕਰੇਗਾ ਕੇ ਮੈਂ ਵਿਆਹ ਕਰਵਾਉਣਾ ਜਾਂ ਪੜ੍ਹਾਈ ਕਰਨੀ। ਮੇਰੀ ਪਸੰਦ ਨਾਪਸੰਦ ਦਾ ਕਿਸੇ ਨੂੰ ਫ਼ਿਕਰ ਨਹੀਂ ਮੇਰੇ ਲਈ ਬਸ ਇਕ ਹੀ ਲਫਜ ਸੀ ਇਟਲੀ????
ਅਗਲੀ ਸਵੇਰ ਮਾਵਾਂ ਧੀਆਂ ਰਸੋਈ ਦੇ ਕੰਮ ਚ ਰੁੱਝ ਗਈਆਂ ਤੇ ਬਾਪੂ ਜੀ ਅਵਤਾਰ ਸਿਓ ਵੱਲ ਚਲੇ ਗਏ।
ਕੁਝ ਦੇਰ ਬਾਅਦ ਮਾਂ ਨੇ ਕਿਹਾ ਮਨਜਿੰਦਰ ਜਾ ਹੁਣ ਤੂੰ ਤਿਆਰ ਹੋ ਜਾ ਉਹ ਆਉਂਦੇ ਹੋਣੇ ਸੋਹਣਾ ਜੇਹਾ ਸੂਟ ਪਾ ਲੈ ਧੀਏ। ਮਨਜਿੰਦਰ ਤਿਆਰ ਹੋਣ ਚਲੀ ਗਈ ਪਰ ਉਸ ਨੂੰ ਤਿਆਰ ਹੋਣ ਦਾ ਓਨਾ ਚਾਅ ਨਹੀਂ ਸੀ ਅੱਜ ਜਿੰਨਾ ਕਾਲਜ ਜਾਣ ਸਮੇਂ ਹੁੰਦਾ ਸੀ। ਓਧਰੋਂ ਬਾਪੂ ਜੀ ਵੀ ਪਰਾਉਣੇ ਨਾਲ ਲੈ ਕੇ ਘਰ ਆ ਗਏ। ਸਭ ਨੇ ਚਾਹ ਪਾਣੀ ਪੀਤਾ, ਫੇਰ ਮਨਜਿੰਦਰ ਨੂੰ ਬੁਲਾਇਆ ਗਿਆ। ਮੁੰਡੇ ਨੇ ਪਹਿਲੀ ਦਿਖ ਚ ਹੀ ਹਾਂ ਕਰ ਦਿੱਤੀ ਸਭ ਬਹੁਤ ਖੁਸ਼ ਸੀ ਪਰ ਮਨਜਿੰਦਰ ਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਝਲਕ ਰਹੀ ਸੀ। ਮੰਗਣੀ ਦੀ ਰਸਮ ਹੋ ਗਈ ਸਭ ਕਾਰਜ ਕਰਨ ਤੋਂ ਬਾਅਦ ਅਗਲੇ ਮਹੀਨੇ ਦੀ 10 ਤਰੀਕ ਨੂੰ ਵਿਆਹ ਪੱਕਾ ਕਰ ਲਿਆ ਗਿਆ।
Jas Meet
ਬਾਕੀ ਆਖਰੀ ਭਾਗ ਚ ਕਲ ਨੂੰ

...
...



Related Posts

Leave a Reply

Your email address will not be published. Required fields are marked *

2 Comments on “ਸਮਝੌਤਾ ਜਾਂ ਸਵੈ ਮਾਨ – ਭਾਗ ਚੌਥਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)