More Punjabi Kahaniya  Posts
ਘਰਵਾਲੀ


ਸਭ ਤੋਂ ਵੱਧ ਚੁਟਕਲੇ ਵਿਆਹ ਤੇ ਬਣਦੇ ਹਨ । ਬਹੁਤੇ ਚੁਟਕਲਿਆਂ ਵਿੱਚ ਔਰਤ -ਮਰਦ ਇੱਕ ਦੂਜੇ ਤੋਂ ਅੱਕੇ ਨਜਰ ਆਉਂਦੇ ਹਨ । ਇਸਦੇ ਬਾਵਜੂਦ ਜੇ ਕੋਈ ਦੂਜਾ ਵਿਆਹ ਕਰਵਾਉਂਦਾ ਹੈ ਤਾਂ ਸਮਝ ਲਵੋ ਕਿ ਚੁਟਕਲਿਆਂ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈ ।ਉਂਝ ਚੁਟਕਲਿਆਂ ਵਿੱਚ ਸੱਚਾਈ ਵਾਕਿਆ ਹੀ ਨਹੀਂ ਹੁੰਦੀ ।
ਮਰਦ ਦਾ ਤੀਵੀਂ ਬਿਨਾਂ ਮਿੰਟ ਨਹੀਂ ਸਰਦਾ । ਜੇ ਔਰਤ ਘਰੇ ਨਾ ਹੋਵੇ ਤਾਂ ਨੱਬੇ ਪ੍ਰਤੀਸ਼ਤ ਭਾਰਤੀ ਮਰਦ ਆਵਦਾ ਕੱਛਾ -ਬੁਨੈਣ ਹੀ ਨਹੀਂ ਲੱਭ ਸਕਦੇ ।
ਇਹ ਵੀ ਸੱਚ ਹੈ ਕਿ ਕਿਸੇ ਵਡੇਰੀ ਉਮਰ ਦੇ ਜੋੜੇ ਵਿੱਚੋਂ ਜੇ ਔਰਤ ਪਹਿਲਾਂ ਦੁਨੀਆਂ ਛੱਡ ਜਾਵੇ ਤਾਂ ਮਰਦ ਵੀ ਬਹੁਤੀ ਦੇਰ ਨਹੀਂ...

ਕੱਢਦਾ ਪਰ ਜੇ ਮਰਦ ਪਹਿਲਾਂ ਸੰਸਾਰਿਕ ਯਾਤਰਾ ਪੂਰੀ ਕਰ ਜਾਵੇ ਤਾਂ ਔਰਤ ਦੀ ਉਮਰ ਵਧ ਜਾਂਦੀ ਹੈ ।
ਇੱਕ ਬਜੁਰਗ ਦੀ ਪਤਨੀ ਸਵਰਗ ਸਿਧਾਰ ਗਈ । ਬਜੁਰਗ ਨੂੰ ਨਿੱਤ ਕੋਈ ਨਾ ਕੋਈ ਬਿਮਾਰੀ ਚਿੰਬੜੀ ਰਿਹਾ ਕਰੇ । ਧੀ-ਪੁੱਤ ਉਸਨੂੰ ਜਿਸ ਵੀ ਡਾਕਟਰ ਕੋਲ ਲਿਜਾਂਦੇ , ਬਜੁਰਗ ਉਸ ਡਾਕਟਰ ਨੂੰ ਸਪੈਸ਼ਲ ਦੱਸਦਾ “ ਡਾ: ਸਾਹਬ , ਦਵਾਈ ਉਸ ਹਿਸਾਬ ਨਾਲ ਲਿਖਿਓ ਮੇਰੀ ਘਰਵਾਲੀ ਹੈ ਨਹੀਂ” ।
ਦਵਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)