More Punjabi Kahaniya  Posts
ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ


ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ
ਕਰਮਾ ਅਜੇ ਦੋ ਕੁ ਸਾਲ ਦਾ ਸੀ ਕਿ ਕਰਮੇ ਦੀ ਮਾਂ ਨੂੰ ਕੋਈ ਭਿਆਨਕ ਬਿਮਾਰੀ ਲੱਗ ਗਈ ਼ਡਾਕਟਰਾਂ ਵੱਲੋਂ ਸਲਾਹ ਦਿੱਤੀ ਗਈ ਕਿ ਕਰਮੂ ਨੂੰ ਓਹਦੀ ਮਾਂ ਤੋਂ ਦੂਰ ਰੱਖਿਆ ਜਾਵੇ ਼ਕਰਮੂ ਆਪਣੀ ਮਾਂ ਵੱਲ ਭੱਜ ਭੱਜ ਜਾਂਦਾ ਪਰ ਰੋਂਦੇ ਕੁਰਲਾਉਂਦੇ ਨੂੰ ਮਾਂ ਕੋਲੋਂ ਦੂਰ ਕਰ ਦਿੱਤਾ ਜਾਂਦਾ ਼ਮਾਂ ਵੀ ਮਜਬੂਰ ਸੀ ਇਹ ਸਭ ਕੁਝ ਦੇਖ ਕੇ ਅੱਖਾਂ ਤੇ ਚੁੰਨੀ ਲੈ ਕੇ ਹੰਝੂਆਂ ਨੂੰ ਚੁੰਨੀ ਹੇਠ ਲੁਕੋ ਲੈਂਦੀ ਼ਆਖਰਕਾਰ ਕਰਮੂ ਨੂੰ ਓਹਦੀ ਚਾਚੀ ਜੋ ਕਿ ਓਹਨਾਂ ਦੇ ਕਾਮੇ ਦੀ ਘਰਵਾਲੀ ਸੀ,ਕੋਲ ਛੱਡ ਦਿੱਤਾ ਜਾਂਦਾ ਼ਕਾਮੇ ਦੀ ਘਰਵਾਲੀ ਕੋਲ ਕੋਈ ਔਲਾਦ ਨਾ ਹੋਣ ਕਰਕੇ ਓਹ ਕਰਮੂ ਨੂੰ ਆਪਣੇ ਸਕੇ ਪੁੱਤ ਵਾਂਗ ਪਿਆਰ ਕਰਦੀ ਼ਕਰਮੂ ਵੀ ਹੁਣ ਓਹਨੂੰ ਮਾਂ ਕਹਿ ਕੇ ਹੀ ਬੁਲਾਉਂਦਾ,ਆਪਣੀ ਮਾਂ ਦੇ ਪਿੱਛੇ ਪਿੱਛੇ ਫਿਰਦਾ ਰਹਿੰਦਾ,਼ਸਾਮ ਨੂੰ ਜਦੋਂ ਓਹ ਆਪਣੀ ਮਾਂ ਕੋਲ ਸੌਂ ਜਾਂਦਾ ਤਾਂ ਕਾਮੇ ਦੇ ਘਰੋਂ ਸੁੱਤੇ ਪਏ ਨੂੰ ਚੁੱਕ ਕੇ ਆਪਣੇ ਘਰੇ ਲੈ ਆਉਂਦੇ ਼ਅੱਖ ਖੁਲਦਿਆਂ ਹੀ ਮਾਂ ਕੋਲ ਜਾਣ ਦੀ ਜਿੱਦ ਕਰਦਾ ਼ਛੇ ਕੁ ਮਹੀਨਿਆਂ ਬਾਦ ਕਰਮੂ ਦੀ ਸਕੀ ਮਾਂ ਅਕਾਲ ਚਲਾਣਾ ਕਰ ਗਈ ਼ਕਰਮੂ ਨੂੰ ਅੱਜ ਵੀ ਮਾਂ ਦਾ ਮੂੰਹ ਦੂਰ ਤੋਂ ਹੀ ਦਿਖਾਉਣ ਦੀ ਰਸਮ ਕੀਤੀ ਗਈ ਼ਸਮਾਂ ਲੰਘਿਆ ਕਰਮੂ ਵੱਡਾ ਹੋ ਗਿਆ ਼ਸਾਰੀ ਗੱਲ ਸਮਝਦਾ ਸੀ ਼ਕਾਮੇ ਦੇ ਘਰਵਾਲੀ ਵੀ ਬਜ਼ੁਰਗ ਅਵਸਥਾ ਵਿੱਚ ਮੰਜੇ ਵਿੱਚ ਪੈ ਗਈ ਼ਬਸ ਇੱਕ ਤਰਾਂ ਨਾਲ ਜਾਨ ਹੀ...

ਅਟਕੀ ਖੜੀ ਸੀ ਼ਅੱਜ ਕਰਮੂ ਦੀ ਬਰਾਤ ਚੜਨੀ ਸੀ,ਓਹ ਚਾਹੁੰਦਾ ਸੀ ਕਿ ਬਰਾਤ ਚੜਨ ਵੇਲੇ ਚਾਚੀ ਮਾਂ ਓਹਦੇ ਕੋਲ ਹੋਵੇ ਼ਕਰਮੂ ਤਿਆਰ ਹੋ ਕੇ ਸਿਹਰੇ ਬੰਨ ਕੇ ਖੁਦ ਚਾਚੀ ਮਾਂ ਦੇ ਘਰੇ ਅਸ਼ੀਰਵਾਦ ਲੈਣ ਲਈ ਪਹੁੰਚਿਆ ਼ਚਾਚੀ ਮਾਂ ਦੇ ਸਰਹਾਣੇ ਧਰਤੀ ਤੇ ਬੈਠ ਕੇ ਗੱਲ ਕਰਨੀ ਚਾਹੀ,ਚਾਚੀ ਮਾਂ ਨੇ ਅੱਖਾਂ ਖੋਹਲੀਆਂ ਅੱਖਾਂ ਚੋਂ ਹੰਝੂ ਡਿੱਗੇ,ਕੁਝ ਬੋਲਣਾ ਵਾੀ ਚਾਹਿਆ ਪਰ ਬੋਲ ਨਾ ਸਕੀ,ਹੱਥ ਨੇ ਹਰਕਤ ਕਰਨੀ ਚਾਹੀ ਪਰ ਕੰਬਦਾ ਹੱਥ ਉੱਪਰ ਨਾ ਉੱਠ ਸਕਿਆ,਼ਕਰਮੂ ਭਰੇ ਮਨ ਨਾਲ ਬਰਾਤ ਚੜਿਆ ਼ਵਿਆਹ ਕੇ ਵਾਪਸ ਮੁੜਦਿਆਂ ਜਦੋਂ ਗੱਡੀ ਪਿੰਡ ਚ ਵੜਨ ਲੱਗੀ ਤਾਂ ਤਾਜਾ ਸਿਵਾ ਬਲਦਾ ਵੇਖ ਕੇ ਕਰਮੂ ਦਾ ਚਿੱਤ ਕਾਹਲੇ ਪੈਣ ਲੱਗਿਆ ਼ਕਰਮੂ ਨੂੰ ਸਮਝਦਿਆਂ ਦੇਰ ਨਾ ਲੱਗੀ,ਕਰਮੂ ਨੇ ਗੱਡੀ ਰੁਕਵਾਈ ਤੇ ਉੱਤਰ ਕੇ ਅੱਖਾਂ ਚੋਂ ਹੰਝੂ ਕੇਰਦਿਆਂ ਚਾਚੀ ਮਾਂ ਦੇ ਸਿਵੇ੍ ਨੂੰ ਸਜਦਾ ਕੀਤਾ ਼ਜਾਰੋ ਜਾਰ ਰੋਂਦਿਆਂ ਮਨ ਹੀ ਮਨ ਆਖ ਰਿਹਾ ਸੀ ਕਿ ਮਾਂ ਐਡੀ ਕੀ ਕਾਹਲੀ ਸੀ ,ਥੋੜਾ ਚਿਰ ਹੋਰ ਉਡੀਕ ਕਰ ਲੈਂਦੀ ,ਆਪਣੇ ਪੁੱਤ ਦੀ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਤਾਂ ਦੇ ਜਾਂਦੀ ਼ਤੇਰੇ ਕੀਤੇ ਉਪਕਾਰਾਂ ਦਾ ਕਰਜ਼ਾ ਮੈਂ ਲੱਖਾਂ ਜਨਮ ਲੈ ਕੇ ਵੀ ਉਤਾਰ ਸਕਦਾ ਼
ਜਸਵਿੰਦਰ ਰਾਏ ਭੱਠਲ 96466-11663
24ਅਪ੍ੈਲ 2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)